<< Back

ਵਿਅੰਗ

ਆਫ਼ਟਰ ਇਫ਼ੈਕਟਸ

                                                                     

ਜਨਮੇਜਾ ਸਿੰਘ ਜੌਹਲ

ਅੱਜ ਤੱਕ ਮੈਨੂੰ ਇਹ ਨਹੀਂ ਪਤਾ ਲੱਗ ਸਕਿਆ ਜਾਂ ਇਉਂ ਕਹਿ ਲਵੋ ਕਿ ਮੈਂ ਪਤਾ ਕਰਨ ਦੀ ਖ਼ਾਸ ਕੋਸ਼ਿਸ਼ ਵੀ ਨਹੀਂ ਕੀਤੀ ਕਿ ਭਾਸ਼ਾ ਵਿਭਾਗ ਦੀ ਪਿਛਲੀ ਸਲਾਹਕਾਰ ਕਮੇਟੀ ਦਾ ਮੈਨੂੰ ਕਿਉਂ ਤੇ ਕਿਸ ਨੇ ਮੈਂਬਰ ਬਣਾਇਆ। ਇਨਾਮ ਲੈਣੇ ਤੇ ਦੇਣੇ ਮੇਰੇ ਸੁਭਾਅ ਦਾ ਕੋਈ ਅਨਿੱਖੜਵਾਂ ਅੰਗ ਨਹੀਂ ਹੈ ਜਾਂ ਸੀ। ਫੇਰ ਵੀ ਛੇ ਸਾਲ ਦੇ ਇਨਾਮਾਂ ਦੀ ਵੰਡ ਨੇ ਬੜੇ ਹੀ ਹੁਸੀਨ ਤੇ ਸਿੱਖਿਆਦਾਇਕ ਤਜ਼ਰਬੇ ਦਿੱਤੇ। ਇਨਾਮਾਂ ਦੇ ਚਾਹਵਾਨ ਤੇ ਇਨਾਮਾਂ ਤੋਂ ਭੱਜਦੇ ਹਰ ਕਿਸਮ ਦੇ ਲੋਕਾਂ/ਲੇਖਕਾਂ ਨਾਲ ਖੱਟੇ-ਮਿੱਠੇ ਅਹਿਸਾਸ ਸਾਂਝੇ ਹੋਏ। ਕਈਆਂ ਨੇ ਮੈਨੂੰ ਬਹੁਤ ਵੱਡਾ ਮਿਹਰਬਾਨ ਬਣਾ ਦਿੱਤਾ ਤੇ ਮੇਰੀਆਂ ਪ੍ਰਾਪਤੀਆਂ ਦਾ ਲੰਮਾ ਚਿੱਠਾ ਸੁਣਾ ਕਿ ਮੈਨੂੰ ਵੀ ਦੱਸ ਦਿੱਤਾ ਕਿ ਮੈਂ ਕੋਈ 'ਚੀਜ਼' ਹਾਂ। ਕਈਆਂ ਨੇ ਮੇਰੇ ਯਾਰਾਂ/ਦੋਸਤਾਂ/ਵਾਕਫ਼ਕਾਰਾਂ ਦੇ ਮਨ ਤੇ ਬੋਝ ਪਾ ਕੇ ਮੇਰੇ 'ਅਹਿਸਾਨਮੰਦ ਹੋਵਾਂਗੇ' ਦਾ ਲੇਬਲ ਲਾ ਦਿੱਤਾ। ਲੈ ਦੇ ਕੇ ਛੇ ਵਾਰੀ ਦੇ ਇਨਾਮਾਂ ਨੇ ਮੇਰੀ ਜਾਣਕਾਰੀ ਵਿਚ ਬਹੁਤ ਵਾਧਾ ਕੀਤਾ। ਇਹ ਇਨਾਮ ਕੌਣ ਲੈ ਗਿਆ ਤੇ ਕੌਣ ਰਹਿ ਗਿਆ, ਇਹ ਇਕ ਵੱਖਰਾ ਵਿਸ਼ਾ ਹੈ, ਤੇ ਇਸ ਵਿਚ 'ਕਿਉਂ' ਵੀ ਸ਼ਾਮਿਲ ਕਰਨਾ ਬਣਦਾ ਹੈ। ਖ਼ੈਰ ਸਮਾਂ ਬੀਤਣ ਨਾਲ ਸੁੱਖੀ-ਸਾਂਦੀ ਮੈਂ ਫ਼ਾਰਗ ਹੋ ਗਿਆ।

ਕਿਸੇ ਵੱਡੇ ਇਲਜ਼ਾਮ ਤੋਂ ਮੇਰਾ ਬਚਾਅ ਹੋ ਗਿਆ। ਮੈਂ ਫੇਰ ਆਮ ਮਨੁੱਖ ਬਣ ਗਿਆ। 'ਚੀਜ਼' ਦਾ ਲੇਬਲ ਰੱਫੂ-ਚੱਕਰ ਹੋ ਗਿਆ। ਇੱਕ ਦਿਨ ਮੇਰੇ ਇੱਕ ਦੋਸਤ ਦਾ ਜਲੰਧਰੋਂ ਫ਼ੋਨ ਆਇਆ। ਉਸ ਨੇ ਇੱਕ ਸੁਆਲ ਪੁੱਛਣ ਦੀ ਇੱਛਾ ਜ਼ਾਹਿਰ ਕੀਤੀ। ਮੈਂ ਕਿਹੜਾ ਕੋਈ ਮੰਤਰੀ ਸੀ ਕਿ ਮੇਰੇ ਕੋਲੋਂ ਕਿਸੇ ਨੂੰ ਔਖਾ ਸੁਆਲ ਪੁੱਛਣ ਤੇ ਪੁਲੀਸ ਦੀ ਕਰੋਪੀ ਸਹਿਣੀ ਪਵੇ ਸੋ ਆਖਿਆ 'ਪੁੱਛੋ'। ਉਸਦਾ ਸੁਆਲ ਸੀ,''ਬਾਈ ਇਹ ਦੱਸ, ਸਾਡੇ ਸ਼ਹਿਰ ਦੇ ਫਲਾਣੇ ਭੱਦਰ ਪੁਰਸ਼ ਦਾ 'ਇਨਾਮ ਕਮੇਟੀ' 'ਚ ਕੀਹਨੇ ਕੀਹਨੇ ਵਿਰੋਧ ਕੀਤਾ? ਮੈਂ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ ਤੇ ਪੁੱਛਿਆ, 'ਕੀ ਗੱਲ ਹੋਈ'।

'ਹੋਣਾ ਕੀ ਵਿਚਾਰਾ ਬੜਾ ਪ੍ਰੇਸ਼ਾਨ ਹੈ। ਕਹਿੰਦਾ, 'ਮੈਂ ਕਿਸੇ ਨੂੰ ਕਦੇ ਮਾੜਾ ਨਹੀਂ ਕਿਹਾ, ਕਿਸੇ ਦੇ ਵਿਰੁੱਧ ਨਹੀਂ ਲਿਖਿਆ, ਕਿਸੇ ਗੁੱਟ ਦਾ ਪੱਖ ਨਹੀਂ ਪੂਰਿਆ, ਫੇਰ ਵੀ ਮੇਰੀ ਸਲਾਹਕਾਰ ਕਮੇਟੀ 'ਚ ਏਨੀ ਵਿਰੋਧਤਾ ਕਿਉਂ ਹੋਈ? ਉਹ ਬੜਾ ਹੀ ਪ੍ਰੇਸ਼ਾਨ ਹੈ। ਉਸਨੂੰ ਸਮਝ ਨਹੀਂ ਲਗ ਰਹੀ ਕਿ ਇਹਨਾਂ ਇਕੱਤੀ ਬੰਦਿਆਂ 'ਚੋਂ ਉਹਦੇ ਕਿਹੜੇ ਵਿਰੋਧੀ ਹੋਣ ਦਾ ਸ਼ੌਕ ਪਾਲ਼ ਰਹੇ ਹਨ।'' ਮੈਨੂੰ ਜਦ ਤੱਕ ਯਾਦ ਆ ਗਿਆ ਤੇ ਉਸਨੂੰ ਕਿਹਾ,'ਯਾਰ ਵਿਰੋਧਤਾ ਤਾਂ ਹੁੰਦੀ ਜੇ ਉਸਦਾ ਨਾਮ ਕਿਸੇ ਨੇ ਪੇਸ਼ ਕੀਤਾ ਹੋਵੇ?' ਮੇਰਾ ਦੋਸਤ ਹੈਰਾਨ ਰਹਿ ਗਿਆ। 'ਨਾਂ ਹੀ ਨਹੀਂ ਪੇਸ਼ ਹੋਇਆ ?’ 'ਹਾਂ! ਹਾਂ! ਭੱਦਰ ਪੁਰਸ਼ ਦਾ ਤਾਂ ਨਾਮ ਹੀ ਨਹੀਂ ਕਿਸੇ ਨੇ ਪੇਸ਼ ਕੀਤਾ, ਵਿਰੋਧਤਾ ਕਿੱਥੋਂ ਹੋਣੀ ਸੀ?' ਮੇਰਾ ਦੋਸਤ ਕੁਝ ਰਾਹਤ ਮਹਿਸੂਸ ਕਰ ਰਿਹਾ ਸੀ। ਖ਼ੈਰ ਗੱਲ ਆਈ ਗਈ ਹੋ ਗਈ। ਥੋੜ੍ਹੇ ਦਿਨਾਂ ਬਾਅਦ ਹੀ ਸੰਗਰੂਰ ਦੇ ਇਕ ਗਰੀਬੜੇ ਲੇਖਕ ਦਾ ਫੋਨ ਆਇਆ, 'ਕਿਉਂ ਬਾਈ ਠੀਕ ਐਂ?'

Next...
Top