ਰੁਝੇਵੇਂ

ਬਲਬੀਰ ਕੌਰ ਸੰਘੇੜਾ ਦੇ ਨਾਵਲ 'ਜਾਲ਼' 'ਤੇ ਗੋਸ਼ਟੀ

'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਵੱਲੋਂ ਅੱਠ ਅਗਸਤ ਨੂੰ ਬਲਬੀਰ ਕੌਰ ਸੰਘੇੜਾ ਦੇ ਨਵੇਂ ਨਾਵਲ 'ਜਾਲ਼' 'ਤੇ ਗੋਸ਼ਟੀ ਕਰਵਾਈ ਗਈ ਜਿਸ ਵਿੱਚ ਜਰਨੈਲ ਸਿੰਘ ਕਹਾਣੀਕਾਰ ਅਤੇ ਕੁਲਜੀਤ ਮਾਨ ਵੱਲੋਂ ਪੇਪਰ ਪੜ੍ਹੇ ਗਏ ਅਤੇ ਹਾਜ਼ਿਰ ਲੇਖਕਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ।ਜਰਨੈਲ ਸਿੰਘ ਨੇ ਨਾਵਲ ਦੀ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨਾਵਲ ਮੁੱਖ ਤੌਰ 'ਤੇ ਇੱਕ ਸੰਘਰਸ਼ਸ਼ੀਲ ਪਤਨੀ ਦਾ ਇੱਕ ਸ਼ਰਾਬੀ-ਕਬਾਬੀ ਤੇ ਅਨੁਸਾਸ਼ਨਹੀਣ ਪਤੀ ਨਾਲ਼ ਕੁਜੋੜ ਦੀ ਗਾਥਾ ਹੈ। ਜੂਏਬਾਜ਼ੀ ਦੀ ਲਾਹਨਤ ਵਿੱਚ ਫ਼ਸ ਕੇ ਕਰਜ਼ੇ ਦੀ ਪੰਡ ਤੋਂ ਡਰਦਾ ਹੋਇਆ ਇੰਦਰਾ ਗਾਂਧੀ ਦੇ ਕਤਲ ਵਾਲ਼ੇ ਦਿਨ ਦਿੱਲੀ ਤੋਂ ਪੰਜਾਬ ਭੱਜਾ ਗੁਰਿੰਦਰ ਅੱਤਵਾਦ ਦੇ ਨਾਂ 'ਤੇ ਪੰਜਾਬ ਪੁਲੀਸ ਦੀ ਮਾਰ ਹੇਠ ਆਉਣ ਤੋਂ ਬਾਅਦ ਆਪਣੀ ਪਤਨੀ ਸਮੇਤ ਕੈਨੇਡਾ ਪਹੁੰਚਦਾ ਹੈ ਜਿੱਥੇ ਮਿਹਨਤੀ ਜ਼ਿੰਦਗੀ ਸ਼ੁਰੂ ਕਰਨ ਤੋਂ ਬਾਅਦ ਇੱਕ ਵਾਰ ਫਿਰ ਸ਼ਰਾਬ ਅਤੇ ਜੂਏ ਦੇ ਜਾਲ਼ ਵਿੱਚ ਏਨੀ ਬੁਰੀ ਤਰ੍ਹਾਂ ਫ਼ਸਦਾ ਹੈ ਕਿ ਕੁਝ ਪੈਸਿਆਂ ਬਦਲੇ ਆਪਣੀ ਪਤਨੀ ਪ੍ਰੀਤੀ ਦਾ ਹੱਥ ਸਤਵੰਤ ਦੇ ਹੱਥ ਦੇ ਦਿੰਦਾ ਹੈ। ਭਾਵੇਂ ਗੁਰਿੰਦਰ ਆਪਣੀ ਇਸ ਕਮੀਨਗੀ ਤੋਂ ਸ਼ਰਮਿੰਦਾ ਹੋ ਕੇ ਮੁਆਫ਼ੀ ਵੀ ਮੰਗਦਾ ਹੈ ਪਰ ਪ੍ਰੀਤੀ ਆਪਣੇ ਬੱਚੇ ਲੈਕੇ ਉਸ ਤੋਂ ਵੱਖ ਹੋ ਜਾਂਦੀ ਹੈ ਅਤੇ ਸਤਵੰਤ ਵੱਲ ਖਿੱਚੀ ਜਾਂਦੀ ਹੈ। ਗੁਰਿੰਦਰ ਦੇ ਫਿਰ ਤੋਂ ਪਰਵਾਰ ਨਾਲ਼ ਜੁੜਨ...

ਰੁਝੇਵੇਂ

ਹਰਪ੍ਰੀਤ ਮੋਗਾ ਦੀ ਗ਼ਜ਼ਲਾਂ ਦੀ ਸੀ.ਡੀ.‘ ਇਜ਼ਹਾਰ ’ ਰੀਲੀਜ਼

ਅਦਾਰਾ 'ਸੁਖ਼ਨ ਸੁਨੇਹੇ' ਵੱਲੋਂ ਬੀਤੇ ਦਿਨੀਂ ਸ਼੍ਰੀ ਮੁਕਤਸਰ ਸਾਹਿਬ ਵਿੱਖੇ ਇੱਕ ਸਮਾਗ਼ਮ ਦੋਰਾਨ ਹਰਪ੍ਰੀਤ ਸਿੰਘ ਮੋਗਾ ਦੀ ਆਵਾਜ਼ ਵਿੱਚ ਸਾਹਿਤਕ ਗ਼ਜ਼ਲਾਂ ਦੀ ਤੀਸਰੀ ਸੀ.ਡੀ.'ਇਜ਼ਹਾਰ' ਰੀਲੀਜ਼ ਕੀਤੀ। ਇਸ ਵਿੱਚ 13 ਵੱਖ ਵੱਖ ਸ਼ਾਇਰਾਂ ਦੀਆਂ ਗ਼ਜ਼ਲਾਂ ਹਨ। ਇਸ ਸਮਾਗ਼ਮ ਦੇ ਮੁੱਖ ਮਹਿਮਾਨ ਸ੍ਰੀ ਧਰਮਪਾਲ ਜ਼ਿਲ੍ਹਾ ਸਿਖਿਆ ਅਫ਼ਸਰ ਅਤੇ ਅਮਰੀਕਾ ਤੋਂ ਆਏ ਬਹੁ-ਭਾਸ਼ਾਈ ਸ਼ਾਇਰ ਸੁਖਦਰਸ਼ਨ ਧਾਲੀਵਾਲ ਸਨ। ਸਮਾਗ਼ਮ ਦਾ ਆਰੰਭ ਹਰਪ੍ਰੀਤ ਮੋਗਾ ਨੇ ਉਰਦੂ ਸ਼ਾਇਰ ਸਤੀਸ਼ ਬੇਦਾਗ਼ ਦੁਆਰਾ ਕਲਮਬੱਧ ਅਤੇ ਸੁਖ਼ਨ ਸੁਨੇਹੇ ਨੂੰ ਸਮਰਪਿਤ ਗ਼ਜ਼ਲ '' ਤੂੰਬਾ ਤੂੰਬਾ ਚਾਨਣ ਜੇਹੇ,ਸ਼ਾਲਾ ਹੋਵਣ ਸੁਖ਼ਨ ਸੁਨੇਹੇ ''ਨਾਲ ਹੋਇਆ । ਸ੍ਰੀ ਬੇਦਾਗ਼ ਨੇ ਦੱਸਿਆ ਕਿ 'ਇਜ਼ਹਾਰ' ਵਿੱਚ ਹਰਪ੍ਰੀਤ ਸਿੰਘ ਦੀ ਪੇਸ਼ਕਾਰੀ ਬਹੁਤ ਖੂਬਸੂਰਤ ਹੈ। ਇਸ ਵਿੱਚ ਖੁਸ਼ਬੂ, ਸ਼ੋਖੀ, ਕੈਫ਼ੀਅਤ ਅਤੇ ਅਹਿਸਾਸ ਦੇ ਸਾਰੇ ਰੰਗ ਮੌਜੂਦ ਹਨ ਤੇ ਇਹ ਉਹਨਾ ਦੇ ਫ਼ਨ ਦੇ ਉੱਜਲ ਭਵਿੱਖ ਵੱਲ ਸੰਕੇਤ ਕਰਦੀ ਹੈ। ਇਸ ਮੌਕੇ ਹਰਪ੍ਰੀਤ ਨੇ ਮਰਹੂਮ ਡਾ. ਜਗਤਾਰ, ਰਮਿੰਦਰ ਬੇਰੀ, ਰਾਜਵਿੰਦਰ ਰੌਂਤਾ ਦੇ ਕਲਾਮ ਨੂੰ ਗਾ ਕੇ ਮਾਹੌਲ ਸੰਗੀਤਮਈ ਬਣਾ ਦਿੱਤਾ। ਸਮਾਗ਼ਮ ਦੇ ਦੂਜੇ ਪੜਾਅ 'ਚ ਹੋਏ ਕਵੀ ਦਰਬਾਰ ਦਾ ਆਰੰਭ ਸ਼ਾਇਰ ਸਤੀਸ਼ ਬੇਦਾਗ ਦੀ ਪੰਜਾਬੀਅਤ ਨਾਲ ਲਬਰੇਜ਼ ਉਰਦੂ ਗ਼ਜ਼ਲ '' ਜਿਸ ਕੋ ਚਲਨਾ ਹੈ ਚਲੇ ਸਾਥ ,ਹੈਂ ਜੋਗੀ ਚੱਲੇ '' ਨਾਲ ਹੋਇਆ। ਈਸ਼ੀਕਾ ਨੇ ਭਰੂਣ ਹੱਤਿਆ ਬਾਰੇ ਗਿੱਲ ਮੌਰਾਂਵਾਲੀ ਦੀ ਕਵਿਤਾ ਪੇਸ਼ ਕੀਤੀ। ਇਸ ਤੋਂ ਮਗਰੋਂ ਡਾ ਬਲਜੀਤ , ਰਮਿੰਦਰ ਬੇਰੀ, ...

ਰੁਝੇਵੇਂ

ਦੋ-ਰੋਜ਼ਾ ਕੌਮੀ ਸਾਹਿਤਕ ਤੇ ਸੱਭਿਆਚਰਕ ਸਮਾਗਮ

ਜੈਪੁਰ ਵਿਖੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਕਰਵਾਏ 28ਵੇਂ ਦੋ ਰੋਜ਼ਾ ਸਰਬ ਭਾਰਤੀ ਸਾਹਿਤਕ ਅਤੇ ਸੱਭਿਆਚਰਕ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਨਿਰਮਲ ਸਿੰਘ ਕਾਹਲੋਂ ਨੇ ਕਿਹਾ ਕਿ ਨਵੀਂ ਪੀੜੀ ਨੂੰ ਮਾਂ-ਬੋਲੀ ਪੰਜਾਬੀ ਪ੍ਰਤੀ ਜਾਗਰੂਕ ਕਰਨ ਅਤੇ ਪੰਜਾਬ ਦੇ ਅਮੀਰ ਸਭਿਆਚਰਕ ਵਿਰਸੇ ਦੀ ਰਾਖੀ ਲਈ ਪੰਜਾਬ ਸਰਕਾਰ ਹਰ ਸਾਲ ਹਰ ਰਾਜ ਵਿੱਚ ਰਾਸ਼ਟਰੀ ਪੱਧਰ ਦੇ ਸਾਹਿਤਕ ਤੇ ਸੱਭਿਆਚਰਕ ਸਮਾਗਮ ਆਯੋਜਿਤ ਕਰੇਗੀ ਤਾਂ ਜੋ ਪੰਜਾਬ ਤੋਂ ਵਸਦੇ ਪੰਜਾਬੀ ਭਾਈਚਾਰੇ ਦੀਆਂ ਪੰਜਾਬ ਨਾਲ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਹੋਣ। ਉਹਨਾਂ ਪੰਜਾਬੀ ਭਾਈਚਾਰੇ ਖਾਸ ਕਰਕੇ ਨੌਜਵਾਨ ਪੀੜੀ ਨੂੰ ਆਖਿਆ ਕਿ ਉਹ ਰਾਜਸਥਾਨ ਰਾਜ ਦੀ ਤਰੱਕੀ ਵਿੱਚ ਆਪਣੇ ਵਡਮੁੱਲੇ ਯੋਗਦਾਨ ਰਾਹੀਂ ਨਾਮਣਾ ਖੱਟਦੇ ਹੋਏ ਆਪਣੀ ਮਾਂ-ਬੋਲੀ ਅਤੇ ਆਪਣੇ ਅਮੀਰ ਸੱਭਿਆਚਰਕ ਵਿਰਸੇ ਨੂੰ ਨਾ ਭੁੱਲਣ ਕਿਉਂਕਿ ਇਸੇ ਵਿਰਾਸਤ ਸਦਕਾ ਹੀ ਪੰਜਾਬੀਆਂ ਨੁੰ ਦੁਨੀਆਂ ਪੱਧਰ ਤੇ ਮਾਣ ਹਾਸਲ ਹੋ ਰਿਹਾ ਹੈ।
ਕਾਹਲੋਂ ਨੇ ਪੰਜਾਬ ਦੀ ਸਿੱਖਿਆ ਤੇ ਭਾਸ਼ਾ ਮੰਤਰੀ ਡਾ. ਉਪਿੰਦਰਜੀਤ ਕੌਰ ਵੱਲੋਂ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਅਤੇ ਸਕੂਲਾਂ ਵਿੱਚ ਪੰਜਾਬੀ ਲਾਗੂ ਕਰਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਲਿਆਂਦੇ ਦੋ...