ਪੜਚੋਲ

ਸੁਖਿੰਦਰ
ਸ਼ਿਕਸਤ ਰੰਗ: ਔਰਤ ਦੇ ਅਨੁਭਵਾਂ ਦੀ ਸ਼ਾਇਰੀ

ਪੰਜਾਬੀ ਕਵਿੱਤਰੀਆਂ ਹੌਲੀ-ਹੌਲੀ ਰੋਮਾਂਸਵਾਦੀ ਰਚਨਾਵਾਂ ਲਿਖਣ ਦੀ ਥਾਂ ਹਾਲਾਤ ਦਾ ਯਥਾਰਥਵਾਦੀ ਮੁਲਾਂਕਣ ਕਰਨ ਵਾਲੀਆਂ ਰਚਨਾਵਾਂ ਲਿਖਣ ਵੱਲ ਰੁਚਿਤ ਹੋ ਰਹੀਆਂ ਹਨ। ਇਹ ਲੇਖਕਾਵਾਂ ਆਪਣੀਆਂ ਲਿਖਤਾਂ ਵਿੱਚ ਇਸ ਗੱਲ ਨੂੰ ਵਿਸ਼ੇਸ਼ ਮਹੱਤਵ ਦਿੰਦੀਆਂ ਹਨ ਕਿ ਔਰਤ ਨੂੰ ਵੀ ਇੱਕ ਮਨੁੱਖ ਸਮਝਿਆ ਜਾਵੇ। ਇੱਕ ਮਨੁੱਖ ਹੋਣ ਦੇ ਨਾਤੇ ਉਸ ਦੀਆਂ ਵੀ ਭਾਵਨਾਵਾਂ, ਅਹਿਸਾਸਾਤ, ਉਮੰਗਾਂ, ਇੱਛਾਵਾਂ, ਖੁਸ਼ੀਆਂ, ਗ਼ਮੀਆਂ ਨੂੰ ਸਮਝਿਆ ਜਾਵੇ। ਕਿਉਂਕਿ ਇਨ੍ਹਾਂ ਗੱਲਾਂ ਦਾ ਔਰਤ ਦੀ ਸਰੀਰਕ ਅਤੇ ਮਾਨਸਿਕ ਸਿਹਤ ਨਾਲ ਬੜਾ ਗੂੜ੍ਹਾ ਸਬੰਧ ਹੈ। ਪੰਜਾਬੀ ਲੇਖਕਾਵਾਂ ਵੱਲੋਂ ਚਰਚਾ ਦਾ ਵਿਸ਼ਾ ਬਣਾਈਆਂ ਜਾ ਰਹੀਆਂ ਇਨ੍ਹਾਂ ਗੱਲਾਂ ਨੂੰ ਉਦੋਂ ਤੱਕ ਸਾਡੇ ਸਮਾਜ ਵੱਲੋਂ ਮਾਨ੍ਹਤਾ ਨਹੀਂ ਮਿਲ ਸਕਦੀ ਜਦੋਂ ਤੱਕ ਕਿ ਮਰਦ ਪ੍ਰਧਾਨ ਸਮਾਜ ਸਾਡੀਆਂ ਕਦਰਾਂ-ਕੀਮਤਾਂ, ਰੀਤੀ-ਰਿਵਾਜ਼ ਦੀ ਪ੍ਰੀਭਾਸ਼ਾ ਘੜਦਾ ਰਹੇਗਾ। ਸਾਡੇ ਸਮਿਆਂ ਦੀ ਮੰਗ ਹੈ ਕਿ ਜ਼ਿੰਦਗੀ ਦੇ ਹਰ ਖੇਤਰ ਵਿੱਚ ਮਰਦ ਅਤੇ ਔਰਤ ਦੀ ਸਮਾਨਤਾ ਸਮਝੀ ਜਾਵੇ। ਸਾਡੇ ਸਮਿਆਂ ਦੀ ਇਹ ਵੀ ਮੰਗ ਹੈ ਕਿ ਸਮਾਜ ਦੀਆਂ ਕਦਰਾਂ-ਕੀਮਤਾਂ, ਰੀਤੀ-ਰਿਵਾਜਾਂ ਦੀ ਪ੍ਰੀਭਾਸ਼ਾ ਘੜਨ ਵੇਲੇ ਵੀ ਔਰਤਾਂ ਦੇ ਵਿਚਾਰਾਂ ਨੂੰ ਪੂਰੀ ਅਹਿਮੀਅਤ ਦਿੱਤੀ ਜਾਵੇ।

ਕੈਨੇਡੀਅਨ ਪੰਜਾਬੀ ਕਵਿੱਤਰੀ ਸੁਰਜੀਤ ਦੀ ਕਾਵਿ ਪੁਸਤਕ 'ਸ਼ਿਕਸਤ ਰੰਗ' ਵੀ ਕੁਝ ਅਜਿਹੇ ਮਸਲਿਆਂ ਬਾਰੇ ਹੀ ਚਰਚਾ ਛੇੜਦੀ ਹੈ। ਸੁਰਜੀਤ ਦੀ ਕਵਿਤਾ ਦੀ ਗੱਲ ਉਸਦੀ ਕਵਿਤਾ 'ਔਰਤ' ਤੋਂ ਹੀ ਸ਼ੁਰੂ ਕੀਤੀ ਜਾ ਸਕਦੀ ਹੈ:...



ਪੜਚੋਲ

ਡਾ.ਅਰਵਿੰਦਰ ਕੌਰ ਧਾਲੀਵਾਲ
ਮਨ ਦੇ ਹਾਣੀ ਦਾ ਪਾਠ ਤੇ ਰੰਗਮੰਚ

ਇਕ ਲੰਮੀ ਚੁੱਪ ਤੋਂ ਬਾਅਦ ਰਵਿੰਦਰ ਰਵੀ 'ਮਨ ਦੇ ਹਾਣੀ' ਕਾਵਿ ਨਾਟਕ ਨਾਲ ਪਾਠਕਾਂ ਦੇ ਰੂਬਰੂ ਹੁੰਦਾ ਹੈ। ਇਹ ਉਸਦੀ ਆਪਣੀ ਹੀ ਕਹਾਣੀ 'ਮਨਾਸਕ ਹਾਣ ਦਾ ਸਾਥ' ਉੱਤੇ ਅਧਾਰਿਤ ਹੈ। ਇਸ ਕਾਵਿ-ਨਾਟਕ ਨੂੰ ਉਸਨੇ ਪਹਿਲੀ ਵਾਰ 1998-99 ਵਿਚ ਲਿਖਣਾ ਆਰੰਭ ਕੀਤਾ। ਇਹ ਵੀ ਪਹਿਲੀ ਵਾਰ ਸੀ ਕਿ ਰਵੀ ਨੇ ਇਸ ਨਾਟਕ ਵਿਚ ਕਥਾਨਕ/ਕਹਾਣੀ ਦਾ ਤਜਰਬਾ ਕੀਤਾ। 'ਮਨ ਦੇ ਹਾਣੀ' ਕਥਾ ਤੱਤ ਦੀ ਹੋਂਦ ਸਦਕਾ ਹੀ ਇਕ ਵਿਲੱਖਣ ਕਾਵਿ ਨਾਟਕ ਸਿੱਧ ਹੁੰਦਾ ਹੈ। ਕੁਲਦੀਪ ਸਿੰਘ ਧੀਰ ਦੇ ਅਨੁਸਾਰ,''ਮਨ ਦੇ ਹਾਣੀ ਦਾ ਪਾਠ ਕਾਵਿ- ਨਾਟਕ ਦੀ ਹੋਂਦ-ਵਿਧੀ, ਨਾਟ ਸ਼ਿਲਪ, ਸਮਰਥਾ, ਉਚਿੱਤਤਾ ਆਦਿ ਮਸਲਿਆਂ ਬਾਰੇ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦਾ ਹੈ।''1 ਵਿਸ਼ੇ ਬਾਰੇ ਗੱਲ ਕਰਦਿਆਂ ਨਾਟਕ ਦੇ ਆਰੰਭਕ ਬੋਲ ਵਿਚ ਰਵੀ ਬਿਆਨ ਕਰਦਾ ਹੈ ਕਿ ਪੱਛਮੀ ਦੇਸ਼ਾਂ ਵਿਚ ਵਿਆਹ ਮਗਰੋਂ ਮਾਇਆ ਪ੍ਰਾਪਤੀ ਦੀ ਹੋੜ ਲੱਗ ਜਾਂਦੀ ਹੈ ਅਤੇ ਇਸ ਮਾਇਆ ਦੀ ਦੌੜ ਵਿਚ ਮੀਆਂ ਬੀਵੀ ਦੀ ਬਰਾਬਰ ਦੀ ਸ਼ਮੂਲੀਅਤ ਹੁੰਦੀ ਹੈ। ਦੋਹਾਂ ਕੋਲ ਪੈਸਾ ਬਰਾਬਰ ਹੋਵੇ ਤਾਂ ਖਟਕਦਾ ਨਹੀਂ, ਪਰੰਤੂ ਦੋਹਾਂ ਵਿਚੋਂ ਇਕ ਕੋਲ ਪੈਸੇ ਦੀ ਬਹੁਲਤਾ ਸਬੰਧਾਂ ਦੇ ਮਹਾਂ ਸੰਕਟ ਨੂੰ ਜਨਮ ਦਿੰਦੀ ਹੈ। ਨਾਟਕ ਦੇ ਪਹਿਲੇ ਦ੍ਰਿਸ਼ ਦਾ ਥੀਮ ਗੀਤ ਵੀ ਇਸੇ ਵਿਸ਼ੇ 'ਤੇ ਕੇਂਦਰਿਤ ਹੈ। ਮਨੁੱਖ ਮਾਨਸਕ ਸਾਥ ਮਾਨਵ ਦੀ ਬਜਾਇ ਪੈਸੇ ਦੀ ਅੰਨ੍ਹੀਂ ਦੌੜ ਵਿਚ ਰੁਝਿਆ ਹੋਇਆ ਮਸ਼ੀਨੀ ਜ਼ਿੰਦਗੀ ਜੀਅ ਰਿਹਾ ਹੈ। ਰਿਸ਼ਤੇ ਪ੍ਰੇਮ ਦੀ ਥਾਂ ਸਰੀਰ ਮਾਤਰ ਤੱਕ ਸੀਮਤ ਹੋ ਕੇ ਰਹਿ ਗਏ ਹਨ।

ਮਨ ਦੇ ਹਾਣੀ ਕਿਥੋਂ ਲੱਭੀਏ? ਮਨ ਦਾ ਹਾਣ ਨਾ ਲੱਭਦੇ
ਤਨ ਦੀ ਭਾਸ਼ਾ ਬੋਲਣ ਸਾਰੇ
ਬੂਹੇ ਬੰਦ ਨੇ ਸਭ ਦੇ 2...