<< Back

ਗ਼ਜ਼ਲ


ਮੇਰਾ ਬਾਬਾ ਨਾਨਕ

 

ਸਹਿਜਪ੍ਰੀਤ ਮਾਂਗਟ

ਜਾ ਰਿਹਾ ਸੀ ਦਫਤਰ ਮੈਂ
ਪੜਿਆ ਇਕ ਵੱਡੀ ਕਾਰ ਉਪਰ
"ਹਰ ਰੂਹ ਵਿਚ ਮੌਜਾਂ ਮਾਣਦਾ
ਮੇਰਾ ਬਾਬਾ ਨਾਨਕ "
ਬੜਾ ਵਧੀਆ ਲਗਿਆ
ਸਿਰ ਝੁਕਾਇਆ ਲਿਖਿਆ ਏ ਕਿੰਨਾ ਵਧਿਆ
ਟ੍ਰੈਫਿਕ ਬੱਤੀ ਉਪਰ ਰੁਕਣਾ ਪਿਆ
ਲਗਿਆ ਜਦੋਂ ਬਰਾਬਰ ਉਸ ਕਾਰ ਦੇ
ਟਾਕੀ ਖੋਲੀ ਨੌਜੁਆਨ ਨੇ
ਤੇ ਕਢਿਆ ਬੁੱਲਾਂ ਵਿਚੋਂ ਜ਼ਰਦਾ
ਕੀਤੀ ਪਾਣੀ ਨਾਲ ਕੁਰਲੀ
ਚਲ ਪਿਆ ਅਗੇ
ਕੀ ਹੈ ਇਹ
ਤੁਸੀਂ ਦੱਸੋ ਕੀ ਹੈ ਇਹ
ਗੁਰੂ ਸਾਡੇ ਰਹ ਗਏ ਨੇ ਸਿਰਫ
ਕਾਰਾਂ ਦੇ ਸ਼ੀਸ਼ਿਆਂ ਦਾ ਬਣਨ ਲਈ ਸ਼ਿੰਗਾਰ
ਕਹੋ ਜੇਹੀਆਂ ਹੋ ਗਈਆਂ ਨੇ ਸਾਡੀਆਂ ਰੂਹਾਂ
ਸਾਡੀ ਜੋ ਰੂਹ ਹੈ
ਕੀ ਹੋ ਸਕਦਾ ਸਾਡੇ ਗੁਰੂ ਦਾ
ਉਸ ਵਿਚ ਵਾਸਾ
ਜਿਆਦਾ ਕੁਝ ਨਹੀਂ ਕ਼ਰ ਸਕਦੇ
ਘਟੋ ਘਟ ਮਨ ਨੂੰ ਕਰੀਏ ਸਾਫ਼
ਰੂਹ ਹੋਵੇ ਪਵਿੱਤਰ
ਕਰੀਏ ਨਸ਼ਿਆਂ ਤੋਂ ਤੋਬਾ
ਕਰੀਏ ਮਾਨਵਤਾ ਦੀ ਸੇਵਾ
ਲਈਏ ਬਜੁਰਗਾਂ ਤੋਂ ਆਸ਼ੀਰਵਾਦ
ਕਰੀਏ ਓਹ ਕਮ ਕੇ ਜਿਸਤੋਂ
ਨਾ ਹੋਣਾ ਪਵੇ ਸ਼ਰਮਿੰਦਾ
ਤੇ ਗੁਰੂ ਸਾਡੇ ਕ਼ਰ ਸਕਣ
ਸਾਡੀ ਰੂਹ
ਸਾਡੇ ਮਨ ਵਿਚ ਨਿਵਾਸ
ਫੇਰ ਅਸੀਂ ਹੋ ਸਕਦੇ ਹਾਂ
ਅਜੇਹੀਆਂ ਸਤਰਾਂ ਲਿਖਣ ਦੇ
ਹਕਦਾਰ !

Top