ਰੁਝੇਵੇਂ
‘ਵਿਚਾਰ ਸੰਗਮ’ ਰਿਲੀਜ਼

ਇਥੇ ਕਲਾ ਭਵਨ ਚੰਡੀਗੜ੍ਹ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਭੁਪਿੰਦਰ ਸਿੰਘ ਬੇਕਸ ਦੁਆਰਾ ਸੰਪਾਦਤ ਕੀਤੀ ਪੁਸਤਕ ‘ਵਿਚਾਰ-ਸੰਗਮ’ ਦਾ ਲੋਕ ਅਰਪਣ ਸਮਾਗਮ ਹੋਇਆ ਜਿਸ ਦੀ ਪ੍ਰਧਾਨਗੀ ਐਨ.ਐਸ. ਰਤਨ ਨੇ ਕੀਤੀ ਜਦੋਂ ਕਿ ਮਹਿਮਾਨ ਸ਼ਾਇਰ ਵਜੋਂ ਮਨਮੋਹਨ ਸਿੰਘ ਦਾਊਂ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿਚ ਖੁਸ਼ਹਾਲ ਸਿੰਘ ਨਾਗਾ ਅਤੇ ਜਨਕ ਰਾਜ ਸਿੰਘ ਸ਼ਾਮਲ ਸਨ। ਸਟੇਜ ਸਕੱਤਰ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਬਲਕਾਰ ਸਿੱਧੂ ਨੇ ਨਿਭਾਈ।ਸਮਾਗਮ ਦੇ ਸ਼ੁਰੂ ਵਿਚ ਜੀ.ਐਮ. ਸਿੰਘ ਦੇ ਚਲਾਣੇ ‘ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮਗਰੋਂ ਪੁਸਤਕ ਉਤੇ ਪੇਪਰ ਦਵਿੰਦਰਪ੍ਰੀਤ ਅਤੇ ਪਾਲ ਅਜਨਬੀ ਨੇ ਪੜ੍ਹੇ। ਵਿਚਾਰ-ਚਰਚਾ ਵਿਚ ਸਿਰੀ ਰਾਮ ਅਰਸ਼, ਥੰਮਣ ਸਿੰਘ ਸੈਣੀ, ਅਮਰਜੀਤ ਸਿੰਘ ਪਟਿਆਲਵੀ, ਸੇਵੀ ਰਾਇਤ, ਡਾ. ਗੁਰਮਿੰਦਰ ਸਿੱਧੂ, ਕਸ਼ਮੀਰ ਕੌਰ ਸੰਧੂ ਅਤੇ ਗੁਰਨਾਮ ਕੰਵਰ ਸ਼ਾਮਲ ਹੋਏ। ਇਸ ਮੌਕੇ ਸ੍ਰੀ ਬੇਕਸ ਨੂੰ ਸਭਾ ਵੱਲੋਂ ਸਨਮਾਨਤ ਕੀਤਾ ਗਿਆ।