ਸੰਪਾਦਕੀ ![]() ਗੁਰਮੀਤ ਬਰਾੜ |
ਪੰਜਾਬੀ ਟੈਲੀਵੀਯਨ ਦੀ ਪੰਜਾਬੀ ਦੁਨੀਆਂ ਦੇ ਸੁੰਗੜਨ ਦੇ ਨਾਲ਼-ਨਾਲ਼ ਇਹ ਉਮੀਦ ਕੀਤੀ ਜਾਣੀ ਲਾਜ਼ਿਮੀ ਹੈ ਕਿ ਅਸੀਂ ਆਪਣੇਚੌਗਿਰਦੇ ਦੇ ਚਿੰਤਨੀ ਵਿਹਾਰ ਦੀ ਸੰਭਾਲ਼ ਕਰੀਏ।ਇਹਉਮੀਦਜਿੱਥੇ ਜ਼ਾਤੀ ਤੌਰ ਤੇ ਵਿਅਕਤੀਗਤ ਜਿੰਮੇਵਾਰੀ ਦਾ ਅਹਿਸਾਸ ਕਾਰਵਾਉਂਦੀ ਹੈ ਉੱਥੇ ਜ਼ਮਹੂਰੀਅਤ ਦੇ ਸੱਭ ਤੋਂ ਮਜ਼ਬੂਤ ਥੰਮ ਪ੍ਰੈਸ ਦੇ ਪ੍ਰਭਾਵਸ਼ਾਲੀ ਮਾਧਿਅਮ ਟੈਲੀਵੀਯਨ ਦਾ ਇਹ ਇੱਕ ਇਖਲਾਕੀ ਕਰਤੱਵ ਵੀ ਬਣ ਜਾਂਦੀ ਹੈ।ਪਰ ਪੰਜਾਬੀ ਦੇ ਟੈਲੀਵੀਯਨ ਚੈਨਲਾਂ ਨੂੰ ਇਸ ਇਖਲਾਕ ਦਾ ਕਿੰਨਾਂ ਕੁ ਅਹਿਸਾਸ ਹੈ ਇਹ ਸਵਾਲ ਸੋਚ ਦੀ ਮੰਗ ਕਰਦਾ ਹੈ। |
|
ਹਿੰਦੀ ਦੇ ਅਖ਼ਬਾਰਾਂ ਦਾ ਪੰਜਾਬ ‘ਚ ਧੁੱਸ ਦੇ ਕੇ ਵੜ ਜਾਣਾ ਤੇ ਰਿਆਇਤਾਂ ਲੈਣਾਂ ਸਰਕਾਰਾਂ ਦੀ ਪੰਜਾਬੀ ਵਿਰੋਧੀ ਗੁੱਝੀ ਸਾਜਿਸ਼ ਤਾਂ ਹੈ ਹੀ ,ਇਹਦੇ ਨਾਲ਼ ਹੀਪੰਜਾਬੀ ਵੀ ਏਨੇ ਨਿਕੰਮੇ ਹੋ ਗਏ ਹਨ ਕਿ ਇਹਨਾ ਸਾਜਿਸ਼ਾਂ ਦੀ ਖ਼ਬਰ ਰੱਖਣ ਵਾਲੀ ਉਹਨਾ ਦੀ ਮੱਤ ਹੀ ਮਾਰੀ ਗਈ ਹੈ। ਪੰਜਾਬੀ ਟੈਲੀਵੀਯਨ ਤੇ ਗੈਰ-ਪੰਜਾਬੀ ਸ਼ਬਦਾਵਲੀ ਖਾਸ ਕਰਕੇ ਹਿੰਦੀ ਦੇ ਰਲੇਵੇਂ ਕਾਰਣ ਅਤੇ ਪੰਜਾਬੀਆਂ ਵੱਲੋਂ ਮਾਤ ਭਾਸ਼ਾ ਵੱਲ ਬੇ-ਮੁਖੀ ਕਾਰਣ ਨਵੀਂ ਪੀੜੀ ਨੂੰ ਭਾਸ਼ਾਈ ਸੰਕ੍ਰਮਣ ਦੇ ਮੁਹਾਣ ਤੇ ਲਿਆ ਖੜ੍ਹਾ ਕੀਤਾ ਹੈ।ਜਿਹੜਾ ਵੀ ਪੰਜਾਬੀ ਚੈਨਲ ਵੇਖਣ ਲੱਗੀਏ,ਸਪਾਂਸਰ ਕੀਤੇ ਨੰਗੇਜ਼ ਭਰੇ ਗੀਤਾਂ ਦੇ ਵਿਡੀਓ ਚੱਲਦੇ ਰਹਿੰਦੇਨੇ।ਗੀਤਾਂ ਦੀ ਪੇਸ਼ਕਾਰੀ ਮਨੋਰੰਜਨ ਦਾ ਹਿੱਸਾ ਹੈ ਪਰ ਇੱਥੇ ਵੀ ਵਿਸ਼ਾ ਸਭ ਦਾ ਇੱਕੋਹੀ ਹੈ।ਗੀਤਕਾਰ ਘੁਮਾ-ਫਿਰਾ ਇੱਕੋ ਹੀ ਗੱਲ ਕਹਿੰਦੇ ਹਨ। ਲਿਖਤਮ
ਗੁਰਮੀਤ ਬਰਾੜ | |