ਪ੍ਰੋ. ਪ੍ਰੀਤਮ ਸਿੰਘ ਯਾਦਗਾਰੀ ਸਮਾਗਮ
ਵਰਲਡ ਪੰਜਾਬੀ ਸੈਂਟਰ ਕੈਨੇਡਾ ਵੱਲੋਂ ਬਰੈਂਪਟਨ ਵਿੱਚ ਬੀਤੇ ਦਿਨੀਂ ਪੰਜਾਬੀ ਭਾਸ਼ਾ ਦੇ ਮੁਦੱਈ, ਵਿਦਵਾਨ ਲੇਖਕ ਪ੍ਰੋ. ਪ੍ਰੀਤਮ ਸਿੰਘ ਦੀ ਦੂਜੀ ਬਰਸੀ ਮੌਕੇ ਯਾਦਗਾਰੀ ਸਮਾਗਮ ਕਰਵਾਇਆ ਗਿਆ ਜਿਸ ਵਿਚਇਲਾਕੇ ਦੀਆਂ ਪ੍ਰਮੁੱਖ ਸਾਹਿਤਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ। ਸਮਾਗਮ ਦੇ ਮੁੱਖਮਹਿਮਾਨ ਵਜੋਂ ਪ੍ਰੀਤਮ ਸਿੰਘ ਦੀ ਬੇਟੀ ਡਾਕਟਰ ਹਰਸ਼ਿੰਦਰ ਕੌਰ ਸਨ।ਪੰਜਾਬੀਲੇਖਕ ਬਲਬੀਰ ਸਿੰਘ ਮੋਮੀ ਨੇ ਪ੍ਰੋ. ਪ੍ਰੀਤਮ ਸਿੰਘ ਨਾਲ ਬਿਤਾਏ ਪਲ ਸਾਂਝੇ ਕੀਤੇ। ਡਾ.ਹਰਸ਼ਿੰਦਰਕੌਰ ਨੇ ਵੀ ਪ੍ਰੋ. ਸਾਹਿਬ ਦੇ ਜੀਵਨ ਬਾਰੇ ਵਿਚਾਰ ਰੱਖੇ। ਪੰਜਾਬੀ ਕਵੀ ਨਵਤੇਜ ਭਾਰਤੀ ਨੇ ਕਿਹਾ ਕਿਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਸ਼ੇਖ ਫਰੀਦ ਦੀ ਭਾਲ’ਪ੍ਰੋ. ਸਾਹਿਬ ਦੀ ਜ਼ਿੰਦਗੀ ਦੀ ਸਭ ਤੋਂਵੱਡੀ ਪ੍ਰਾਪਤੀ ਹੈ ਅਤੇ ਪੰਜਾਬੀ ਭਾਸ਼ਾ ਦਾ ਅਹਿਮ ਗ੍ਰੰਥ ਹੈ। ਭਾਰਤੀ ਅਨੁਸਾਰ ਉਸ ਦੌਰ ਵਿਚ ਵੀਬਾਬਾ ਫਰੀਦ ਜਿਸ ਤਰ੍ਹਾਂ ਦੀ ਪੰਜਾਬੀ ਲਿਖ ਰਹੇ ਸਨ, ਉਹ ਹੈਰਾਨ ਕਰਦੀ ਹੈ। ਸ਼ਾਇਦ ਇਸੇ ਸੁਆਲ ਦਾਜੁਆਬ ਲੱਭਣ ਲਈ ਪ੍ਰੋ. ਪ੍ਰੀਤਮ ਸਿੰਘ ਨੇ ਆਪਣੀ ਉਮਰ ਦੇ ਪੰਜਾਹ ਸਾਲ ਇਸ ਕਿਤਾਬ ਦੇ ਲੇਖੇ ਲਾਦਿੱਤੇ। ਉਨ੍ਹਾਂ ਦੱਸਿਆ ਕਿ ਪ੍ਰੋ. ਪ੍ਰੀਤਮ ਸਿੰਘ ਪੰਜਾਬੀ ਭਾਸ਼ਾ ਦੀ ਪ੍ਰਗਤੀ ਅਤੇ ਸਨਮਾਨ ਪ੍ਰਤੀਕਿਸੇ ਦਾ ਲਿਹਾਜ ਨਹੀਂ ਕਰਦੇ ਸਨ।...