ਵਾਰਤਕ

ਮਨਦੀਪ ਖੁਰਮੀ
ਕਿਵੇਂ ਕਹਿੰਦਾ ਦੀਵਾਲੀ ਦੀਆਂ ਮੁਬਾਰਕਾਂ!
ਮਨਦੀਪ ਖੁਰਮੀ
ਕਹਿੰਦੇ ਹਨ ਕਿ ਜੀਹਦੀ ਕੋਠੀ ਦਾਣੇ, ਓਹਦੇ ਕਮਲੇ ਵੀ ਸਿਆਣੇ’।ਜਿਸ ਨੇ ਵੀਇਸ ਕਹਾਵਤ ਦੀ ਘਾੜਤ ਘੜੀ ਹੋਵੇਗੀ, ਬੜੀ ਵੱਡੀ ਖੋਪੜੀ ਦਾ ਮਾਲਕ ਹੋਣੈਂ। ਕਿਉਂਕਿ ਉਸਦੇ ਦਿਮਾਗਦੀ ਉਪਜ, ਇਹ ਗੱਲ ਅੱਜ ਵੀ ਓਨੀ ਹੀ ਅਸਰਦਾਰ ਹੈ ਜਿੰਨੀ ਪਹਿਲਾਂ ਹੋਵੇਗੀ। ਦੀਵਾਲੀਆਂ, ਲੋਹੜੀਆਂ, ਵਿਸਾਖੀਆਂ ਵੀ ਓਹਨਾਂ ਲਈ ਹੀ ਮਾਅਨੇ ਰੱਖਦੀਆਂ ਹਨ ਜਿਨ੍ਹਾਂ ਦੀ ਕੋਠੀ ਦਾਣੇ ਹੁੰਦੇ ਹਨ। ਓਹਨਾਂ ਨੂੰਹੀ ਇਹੋ ਜਹੇ ਦਿਹਾੜਿਆਂ ਦਾ ਚਾਅ ਚੜ੍ਹਦਾ ਹੋਵੇਗਾ ਜਿੰਨ੍ਹਾਂ ਨੂੰ ਦੋ ਡੰਗ ਦੀ ਰੋਟੀ ਦਾ ਫਿਕਰਨਹੀਂ। ਦੀਵਾਲੀ ਦਾ ਜ਼ਿਕਰ ਹੁੰਦਿਆਂ ਹੀ ਜ਼ਹਿਨ ਵਿੱਚ ਦੀਵੇ ਜਗ-ਮਗ ਜਗ-ਮਗ ਕਰਨ ਲਗਦੇ ਹਨ।ਪਟਾਕਿਆਂ ਦੀ ਗੜਗੜਾਹਟ ਸੁਣਾਈ ਦੇਣ ਲਗਦੀ ਐ। ਕਦੇ ਛੋਟੇ ਹੁੰਦਿਆਂ ਤੋਂ ਹੀ ਤੋਤਾ-ਰਟਨੀ ਵਾਂਗਰਟਾਏ ਦੀਵਾਲੀ ਦੇ ਲੇਖ ਦੀਆਂ ਓਹ ਸਤਰਾਂ ਦਿਮਾਗ ‘ਚ ਸ਼ੋਰ ਪਾਉਣਾ ਸ਼ੁਰੂ ਕਰ ਦਿੰਦੀਆਂ ਹਨ ਕਿ"ਦੀਵਾਲੀ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ‘ਚੋਂ ਰਿਹਾਅ ਹੋ ਕੇ ਪਰਤੇ ਸਨ ਤੇ ਸ੍ਰੀ ਰਾਮ ਚੰਦਰਜੀ 14 ਸਾਲਾਂ ਦਾ ਬਨਵਾਸ ਭੋਗ ਕੇ ਅਯੁੱਧਿਆ ਵਾਪਸ ਪਰਤੇ ਸਨ। ਉਹਨਾਂ ਦੇ ਵਾਪਸ ਆਉਣ ਦੀ ਖੁਸ਼ੀ ‘ਚਹੀ ਲੋਕਾਂ ਨੇ ਦੀਪਮਾਲਾ ਕੀਤੀ ਸੀ ਤੇ ਇਸ ਤੋਂ ਬਾਦ ਹਿੰਦੂ ਇਸ ਦਿਨ ਨੂੰ ਦੀਪਾਵਲੀ ਜਾਂ ਦੀਵਾਲੀ ਦੇਨਾਂ ਨਾਲ਼ਤਿਉਹਾਰ ਵਜੋਂ ਮਨਾਉਣ ਲੱਗੇ, ਤੇ ਸਿੱਖ ਬੰਦੀ ਛੋੜ ਦਿਵਸ ਦੇ ਨਾਂ ਨਾਲ਼।" ਬਚਪਨ ‘ਚ ਤਾਂਚਾਅ ਹੁੰਦਾ ਸੀ
ਕਿਚਲੋ ਇਸ ਦਿਨ ਪਟਾਕੇ ਚਲਾਉਣ ਲਈ ਮਿਲਣਗੇ, ਮਿਠਾਈਆਂ ਖਾਣ ਲਈ, ਨਵੇਂ ਕੱਪੜੇ ਪਾਉਣ ਲਈ ਤੇ ਮਾਂ ਪਿਉ ਵੱਲੋਂ ਨਕਦ ਨਾਰਾਇਣ ਵੀ ਮਿਲੇਗਾ ਪਰ ਜਦੋਂ ਤੋਂ ਹੋਸ਼ ਜਿਹੀ ਸੰਭਲੀ ਹੈ ਤਾਂਦੀਵਾਲੀ ਦੇ ਅਰਥ ਹੀ ਬਦਲ ਜਿਹੇ ਗਏ ਲਗਦੇ ਹਨ। ਹੁਣ ਜਿਉਂ- ਜਿਉਂ ਦੀਵਾਲੀ ਨੇੜੇ ਆਉਣ ਲਗਦੀ ਐ ਤਾਂਸੋਚਾਂ ਦਾ ਝੁਰਮਟ ਵਧਣ ਲਗਦੈ ਤੇ ਕਦੇ ਕਦੇ ਦਿਲ ਕਰਦੈ ਕਿ ਸ੍ਰੀ ਰਾਮ ਚੰਦਰ ਜੀ ਅੱਗੇ ਅਰਜੋਈਆਂਕਰਾਂ ਕਿ ਜਿਸ ਦਿਨ ਨੂੰ ਤੁਹਾਡੀ ਘਰ ਵਾਪਸੀ ਦੀ ਖੁਸ਼ੀ ‘ਚ ਮਨਾਉਣਾ ਆਰੰਭ ਕੀਤਾ ਸੀ ਹੁਣ ਓਹ ਦਿਨਦੰਭ, ਪਾਖੰਡ ਜਾਂ ਵੱਡੀ ਮੱਛੀ ਵੱਲੋਂ ਛੋਟੀ ਮੱਛੀ ਨੂੰ ‘ਹਲਾਲ’ ਕਰਨ ਦੇ ਦਿਨ ਵਜੋਂ ਵਧੇਰੇ ਵਰਤਿਆਜਾ ਰਿਹੈ। ਤੁਸੀਂ ਤਾਂ ਆਪਣੇ ਪਿਉਦੇ ਇੱਕ ਬੋਲ ‘ਤੇ ਹੀ ਮਤਰੇਈ ਮਾਂ ਦੀ ਜ਼ਿੱਦ ਪੁਗਾਉਣ, ਮਤਰੇਏਭਰਾ ਨੂੰ ਰਾਜਗੱਦੀ ਦਿਵਾਉਣ ਲਈ ਬਣਵਾਸ ਕਬੂਲ ਲਿਆ ਸੀ ਪਰ ਅੱਜ ਤੁਹਾਡੇ ਧਰਮ ਦੇ ਪੈਰੋਕਾਰ ਤਾਂਤੁਹਾਡੇ ਨਾਂ ‘ਤੇ ਸਕੇ ਭਰਾ ਤੱਕ ਦਾ ਗਲ਼ ਝਟਕਾਉਣ ਨੂੰ ਫੋਰਾ ਨਹੀਂ ਲਾਉਂਦੇ। ਜੇ ਤੁਸੀਂ ਵੀਜੁਗਾੜ ਲਾਊ ਤੇ ਲਾਲਚੀ ਬਿਰਤੀ ਦੇ ਮਾਲਕ ਹੁੰਦੇ ਤਾਂ ਕੀ ਲੋੜ ਪਈ ਸੀ ਕਿਪੈਰ-ਪੈਰ ‘ਤੇ ਹੁਕਮਮੰਨਣ ਵਾਲੇ ਸੇਵਕਾਂ ਦੀਆਂ ਡਾਰਾਂ ਛੱਡ ਕੇ ਜੰਗਲਾਂ ਦੀ ਖਾਕ ਛਾਣਦੇ ਫਿਰਦੇ। ਜੇ ਬਣਵਾਸ ਨਾ ਲੈਂਦੇਤਾਂ ਇੱਕ ਗੱਲ ਜ਼ਰੂਰ ਹੋਣੀ ਸੀ ਕਿ ਨਾ ਤੁਸੀ ਬਣਵਾਸ ਜਾਂਦੇ, ਨਾ ਕਿਸੇ ਸਰੂਪਨਖ਼ਾਂ ਦਾ ਨੱਕ ਵੱਢਿਆਜਾਂਦਾ। ਨਾ ਸੀਤਾ ਜੀ ਨੂੰ ਰਾਵਣ ਚੁੱਕ ਕੇ ਲਿਜਾਂਦਾ ਤੇ ਨਾ ਹੀ ਦਸਾਂ ਸਿਰਾਂ ਜਿੰਨੀ ਅਕਲ ਦਾ ਮਾਲਕਭਾਵ ਕਿ ਚਾਰ ਵੇਦਾਂ ਦਾ ਗਿਆਤਾ ਰਾਵਣ ਤੁਹਾਡੇ ਹੱਥੋਂ ਮਾਰਿਆ ਜਾਂਦਾ। ਨਾ ਦੀਵਾਲੀ ਦਾ ਦਿਨਤਿਉਹਾਰ ਬਣਦਾ ਤੇ ਨਾ...........।
ਦੋਸਤੋ ਮੈਂ ਤਾਂ ਰਾਮ ਚੰਦਰ ਜੀ ਨਾਲ ਗੱਲਾਂ ਕਰ ਰਿਹਾਂ ਹਾਂ ਤੇ ਤੁਸੀਂ ਐਵੇਂ ਹੀਮੁੱਠੀਆਂ ‘ਚ ਨਾ ਥੁੱਕੀ ਫਿਰੋ ਕਿਆਹ ਬੰਦਾ ਬਿਨਾਂ ਵਜ੍ਹਾ ਹੀ ਇਤਿਹਾਸ ਨੂੰ ਪੁੱਠਾ ਗੇੜਾ ਦੇਈਜਾਂਦੈ। ਕਦੇ ਕੱਲੇ ਬੈਠ ਕੇ ਸੋਚ ਕੇ ਦੇਖਓਿ ਕਿ ਜੇ ਦੀਵਾਲੀ ਦਾ ਤਿਉਹਾਰ ਨਾ ਹੋਵੇ ਤਾਂ ਕੀ-ਕੀਹੋਣੋਂ ਬਚ ਸਕਦਾ ਜੇ ਖੁਦ ਦਿਮਾਗ ‘ਤੇ ਜ਼ੋਰ ਨਹੀਂ ਪਾਉਣਾ ਤਾਂ ਲਓ ਸੁਣੋ। ਜੇ ਦੀਵਾਲੀ ਦਾ ਤਿਉਹਾਰ ਨਾਹੁੰਦਾ, ਨਾ ਤਾਂ ਵੱਡੇ ਢਿੱਡਾਂ ਵਾਲੇ ਜਮ੍ਹਾਂਖੋਰਾਂ ਨੂੰ ਦੀਵਾਲੀ ਦੇ ਨੇੜੇ ਦੀਵਿਆਂ‘ਚ ਪਾਉਣ ਲਈਅੰਤਾਂ ਦਾ ਘਟੀਆ ਸਰ੍ਹੋਂ ਦਾ ਤੇਲ ਵੇਚਣ ਦੀ ਲੋੜ ਨਹੀਂ ਪੈਣੀ ਸੀ। ਨਾ ਹੀ ਵੱਡੇ ਮੁਨਾਫੇ ਦੀ ਝਾਕ ‘ਚ ਹਲਵਾਈਆਂ ਨੂੰ ਜਾਅਲੀ ਖੋਏ, ਪਨੀਰ ਜਾਂ ਹੋਰ ਮਠਿਆਈਆਂ ਬਨਾਉਣ ਦੀ ਲੋੜ ਪੈਣੀ ਸੀ। ਜੇ ਹਲਵਾਈਇਸ ਰਾਹ ਨਾ ਤੁਰਦੇ ਤਾਂ ਸਿਹਤ ਅਧਿਕਾਰੀਆਂ ਨੂੰ ਵੀ ਮੇਜ ਹੇਠੋਂ ਦੀ ਮਿਲ਼ਦੀ ਮਾਇਆ ਨੂੰ ਬਰੇਕਾਂ ਲੱਗਜਾਣੀਆਂ ਸਨ। ਭਾਵੇਂ ਕਿ ਜਾਅਲੀ ਮਠਿਆਈਆਂ ਤਾਂ ਪੂਰਾ ਸਾਲ ਵਿਕਦੀਆਂ ਰਹਿੰਦੀਆਂ ਹਨ ਪਰ ਵਿਚਾਰੇ ਸਿਹਤਅਧਿਕਾਰੀ ਦੀਵਾਲੀ ਨੂੰ ਕੁੱਝ ਜ਼ਿਆਦਾ ਸਰਗਰਮ ਹੋ ਜਾਂਦੇ ਹਨ। ਨਾ ਮਿਲੀ-ਭੁਗਤ ਨਾਲ ਜਾਅਲੀ ਮਠਿਆਈਆਂਵਿਕਦੀਆਂ, ਨਾ ਵਿਚਾਰੇ ਲੋਕ ਖਾਂਦੇ ਤੇ ਨਾ ਬੀਮਾਰ ਹੋ ਕੇ ਸਰਕਾਰੀ ਡਾਕਟਰਾਂ ਦੇ ਪ੍ਰਾਈਵੇਟ ਹਸਪਤਾਲਾਂ‘ਚ ਖੁਦ ਹਲਾਲ ਹੋਣ ਜਾਂਦੇ। ਸਰਕਾਰੀ ਡਾਕਟਰਾਂ ਦੇ ਪ੍ਰਾਈਵੇਟ ਹਸਪਤਾਲ ਇਸ ਕਰਕੇ ਲਖਿਐਕਿ ਸ੍ਰੀਰਾਮ ਚੰਦਰ ਜੀ ਦੇ ਭਰਾਤਾ ਦੇ ਨਾਂ ‘ਤੇ ਬਣੇ ਭਾਰਤ ‘ਚ ਸਰਕਾਰੀ ਨੌਕਰੀਆਂ ‘ਤੇ ਬਰਾਜਮਾਨ ਜ਼ਿਆਦਾਤਰਡਾਕਟਰ ਸਾਹਬਾਨਾਂ ਨੇ ਆਪਣੇ ਆਪਣੇ ਪ੍ਰਾਈਵੇਟ ਹਸਪਤਾਲ ਵੀ ਬਣਾਏ ਹੋਏ ਹਨ। ਤਾਂ ਜੋ ਵਿਚਾਰੇ ਲੋਕਾਂਦਾ ‘ਵਧੀਆ’ ਇਲਾਜ਼ ਕੀਤਾ ਜਾ ਸਕੇ। ਜੇ ਦੀਵਾਲੀ ਨਾ ਹੁੰਦੀ ਤਾ ਵੱਡੇ ਸਾਬ੍ਹਾਂ ਨੂੰ ਖੁਸ਼ ਕਰਨ ਲਈਤੋਹਫੇ ਦੇਣ ਦੀ ਲੋੜ ਵੀ ਨਹੀਂ ਸੀ ਪੈਣੀ।
ਕਿਉਂਕ ਕਿ ਹੁਣ ਦੀਵਾਲੀ ਨੂੰ ਤੋਹਫਆਿਂ ਰਾਹੀਂ ‘ਛਿੱਟੇ’ ਮਾਰਨ ਲਈ ਵੀ ਵਧੇਰੇ ਵਰਤਿਆ ਜਾਂਦੈ। ਹੋਰ ਤਾਂ ਹੋਰ ਲੱਛਮੀ ਜਾਣੀ ਕਿ ਮਾਇਆ ਆਉਣ ਦੇ ਲਾਲਚ ‘ਚ ਲੋਕਘਰ ਦੇ ਬੂਹੇ ਤਾਂ ਖੋਲ੍ਹ ਦਿੰਦੇ ਹਨ ਪਰ ਜੂਏਬਾਜੀ ਜਾਂ ਫਿਰ ਦਾਰੂ ਪਿਆਲੇ ਜ਼ਰੀਏ ਪਤਾ ਹੀ ਨਹੀਂ ਕੀ-ਕੀ ਲੁਟਾ ਬਹਿੰਦੇ ਹਨ। ਦੀਵਾਲੀ ਨਾ ਹੁੰਦੀ ਤਾਂ ਇਸ ਦਿਨ ਤੰਗੀਆਂ ਤੁਰਸੀਆਂ ਦੇ ਝੰਬੇ ਲੋਕਾਂ ਨੂੰਪਾਖੰਡੀ ਸਾਧਾਂ ਮਗਰ ਲੱਗ ਕੇ ਚੁਰਾਹਿਆਂ‘ਚ ਟੂਣੇ- ਟਾਮਣ ਕਰਨ ਦੀ ਵੀ ਲੋੜ ਨਹੀਂ ਸੀ ਪੈਣੀ।ਕਦੇ-ਕਦੇ ਤਾਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਬੇਨਤੀਆਂ ਕਰਨ ਨੂੰ ਮਨਕਰ ਆਉਂਦੈ। ਬੜਾ ਮਨ ਕਰਦੈ ਕਿ ਗੁਰੂ ਜੀ ਨੂੰ ਕਹਾਂ ਕਿ ਚੰਗਾ ਹੋਇਆ ਕਿ ਲੋਕਾਂ ਨੇ ਖੂਹ ਖੁਦ ਹੀਪੂਰ ਦਿੱਤੇ, ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਸਰਕਾਰੀ ਸਕੂਲਾਂ ਦੀ ਬੁੱਕਤ ਨਹੀਂ ਰਹੀ, ਚੰਗਾਹੋਇਆ ਕਿ ਪਿੰਡਾਂ ਦੇ ਛੱਪੜ ਵੀ ਪਿੰਡਾਂ ਦੀਆਂ ਮੋਹਤਬਰਾਂ ਨੇ ਦੱਬ ਲਏ। ਮੈਂ ਚੰਗਾ ਹੋਇਆ ਇਸ ਕਰਕੇਕਹੈ ਕਿਉਂਕਿਵਿਚਾਰੇ ਲੋਕ ਦੀਵਾਲੀ ਵਾਲੇ ਦਿਨ ਖੂਹ, ਸਕੂਲਾਂ ਜਾਂ ਛੱਪੜਾਂ ਦੇ ਕਿਨਾਰਿਆਂ‘ਤੇ ਵੀਦੀਵੇ ਜਗਾਉਂਦੇ ਸਨ ਕਿਉਂਕਿ ਸਕੂਲ ਵਿੱਦਆ ਵੰਡਦੇ ਸਨ, ਖੂਹ ਪਾਣੀ ਦਿੰਦੇ ਸਨ ਤੇ ਛੱਪੜ ਵੀਪਿੰਡਾਂ ਦੇ ਲੋਕਾਂ ਦੇ ਡੰਗਰ ਪਸ਼ੂ ਨਹਾਉਣ, ਸਣ ਦੱਬਣ ਜਾਂ ਘਰ ਲਿੱਪਣ ਲਈ ਚੱਕ ਦਿੰਦੇ ਸਨ। ਇਹੀਵਜ੍ਹਾ ਸੀ