<< Back

ਪੜਚੋਲ

ਮੇਰੇ ਅਪਣੇ



ਮੇਰੇ ਅਪਣੇ/ਵਾਰਤਕ/ਸੁਖਦੇਵ ਸਿੱਧੂ/ਯੂਨੀਸਟਾਰ ਬੁਕਸ/135 ਸਫੇ/ਮੁੱਲ-?


ਆਮ ਬੰਦਿਆਂ ਅਤੇ ਖਾਸ ਬੰਦਿਆਂ ਵਿੱਚ ਕੀ ਫਰਕਹੁੰਦਾ ਹੈ ਇਹ ਦੱਸਣਾ ਬਹੁਤ ਔਖਾ ਹੈ। ਜੋ ਵਿਅਕਤੀ ਹੋਰ ਦੁਨੀਆਂਵਾਸਤੇ ਆਮ ਬੰਦਾ ਹੁੰਦਾ ਹੈ ਉਹਕਿਸੇ ਨਾ ਕਿਸੇ ਲਈ ਬਹੁਤ ਖਾਸ ਹੁੰਦਾ ਹੈ। ਨਾ ਸਿਰਫ ਉਹ ਕਿਸੇ ਲਈ ਖਾਸ ਹੁੰਦਾ ਹੈ ਸਗੋਂ ਹਰਆਮਆਦਮੀ ਵਿੱਚ ਕੁਝ ਖਾਸ ਗੁਣ ਵੀ ਜਰੂਰ ਹੁੰਦੇ ਹਨ ਜਿਸ ਕਰਕੇ ਵੀ ਉਹ ਖਾਸ ਹੁੰਦਾ ਹੈ। ਅਜਿਹੇਖਾਸ ਗੁਣਾਂ ਵਾਲੇ ਆਮ ਵਿਅਕਤੀਆਂਦੀਆਂ ਗੱਲਾਂ ਉਸਦੇ ਨੇੜਲੇ ਘਰਾਂ, ਪਰਿਵਾਰਾਂ, ਦੋਸਤਾਂ, ਰਿਸ਼ਤੇਦਾਰਾਂ ਦੇ ਘੇਰੇ ਵਿੱਚ ਕੁਝ ਸਮਾਂ ਚਲਦੀਆਂ ਹਨ ਫਿਰ ਵਿਅਕਤੀ ਦੇਨਾਲ ਹੀ ਖਤਮ ਹੋਜਾਂਦੀਆਂ ਹਨ। ਪਰ ਪਿਛਲੇ ਕੁਝ ਸਮੇਂ ਤੋਂ ਅਜਿਹੇ ਆਮ ਵਿਅਕਤੀਆਂ ਦੀਆਂ ਖਾਸ ਗੱਲਾਂ ਨੂੰ ਲਿਖਤੀ ਰੂਪਵਿੱਚ ਪੇਸ਼ਕਰਨ ਦਾ ਚੰਗਾ ਰੁਝਾਨ ਚੱਲਿਆ ਹੈ ਜਿਸ ਨਾਲ ਇਹਨਾਂ ਵਿਅਕਤੀਆਂ ਦੀ ਧਰਤੀ ਉੱਤੇ ਹੋਂਦਦਾ ਅਹਿਸਾਸ ਉਨ੍ਹਾਂ ਦੇ ਸਮੇਂ, ਸਥਾਨਤੋਂ ਕਾਫੀ ਅੱਗੇ ਤੀਕ ਫੈਲ ਜਾਂਦਾ ਹੈ। ਇੱਕ ਅਜਿਹੀ ਹੀਪੁਸਤਕ ਹੈ ਇੰਗਲੈਂਡ ਵਸਦੇ ਸੁਖਦੇਵ ਸਿੱਧੂ ਦੀ 'ਮੇਰੇ ਅਪਣੇ' ਜਿਸ ਵਿੱਚ ਉਸਨੇਕੁਝ ਆਪਣਿਆਂ ਦੇਸ਼ਬਦ ਚਿੱਤਰ ਦਿਲਚਸਪ ਸ਼ੈਲੀ ਵਿੱਚ ਪੇਸ਼ ਕੀਤੇ ਹਨ। ਵਿਅਕਤੀਆਂ ਦੇ ਨਾਲ ਨਾਲ ਇਸ ਵਿੱਚ ਅੱਜ ਤੋਂਚਾਲੀਕੁ ਸਾਲ ਪਹਿਲਾਂ ਦੇ ਪੰਜਾਬ ਦੀਆਂ ਝਲਕਾਂ ਵੀ ਮਿਲ ਜਾਂਦੀਆਂ ਹਨ।ਜਿਵੇਂ ਕਿਸੇ ਬੰਦੇਦੇ ਗੁਣ ਉਸ ਨੂੰ ਆਮ ਤੋਂ ਖਾਸ ਬਣਾ ਦਿੰਦੇ ਹਨ ਉਵੇਂ ਲੇਖਕ ਦੀ ਲਿਖਤ ਦੇ ਗੁਣ ਉਸਦੀ ਆਮ ਗੱਲਨੂੰਖਾਸ ਕਰ ਦਿੰਦੇ ਹਨ। ਆਮ ਗੱਲ ਨੂੰ ਖਾਸ ਕਰਨ ਵਾਲਾ ਇਹ ਗੁਣ ਹੀ ਇਸ ਪੁਸਤਕ ਦੀ ਖਾਸੀਅਤਹੈ।ਭਾਰਤ ਦੀ ਵੰਡ ਮੌਕੇ ਵਾਪਰੇ ਦੁਖਾਂਤ ਦਾ ਬਿਆਨ ਕਰਦੇ ਹਜਾਰਾਂ ਸਫੇ ਲਿਖੇ ਜਾ ਚੁੱਕੇ ਹਨ ਪਰਲੇਖਕ ਦਾ ਵਰਣਨ ਫਿਰ ਓਨੀਹੀ ਪੀੜ ਜਗਾ ਦਿੰਦਾ ਹੈ ਜਦੋਂ ਉਹ 1947 ਦੀ ਗੱਲ ਛੇੜਨ ਉੱਤੇ ਆਪਣੇਬਾਪ ਦਾ ਪ੍ਰਤੀਕਰਮ ਇਉਂ ਦਰਸਾਉਂਦਾ ਹੈ - ਜਦੋਂ ਖਾਧੀਪੀਤੀ ਹੋਵੇ ਤਾਂ ਕਹੇਗਾ, ਕਿਹੜੇ ਵੇਲੇਯਾਦ ਕਰਾਤੇ। ਸਾਰੇ ਖਾਧੇ ਪੀਤੇ ਦਾ ਸੁਆਦ ਜਾਂਦਾ ਰਿਹਾ। ਜਦੋਂ ਕਦੇ ਸੋਫੀ ਹੋਵੇ ਤਾਂ ਦੋਵੇਂਹੱਥਪਹਿਲਾਂ ਧਰਤੀ ਨੂੰ ਲਾਏਗਾ ਤੇ ਮਗਰੋਂ ਕੰਨਾਂ ਨੂੰ ਲਾ ਕੇ ਕਹਿੰਦਾ ਹੈ, 'ਹੇ ਸੱਚਿਆਪਾਤਸ਼ਾਹ ਉਹੋ ਜਿਹੇ ਦਿਨ ਤਾਂ ਕਿਸੇ ਵੈਰੀ ਦੁਸ਼ਮਣਤੇ ਵੀ ਨਾ ਲਿਆਵੀਂ।' ਇਵੇਂ ਮੁਸਲਮਾਨ ਮੱਦੂਜਾਂਗਲੀ ਜਦ ਇਨ੍ਹਾਂ ਨੂੰ ਆਪਣੇ ਘਰ ਪਨਾਹ ਦਿੰਦਾ ਹੈ ਤਾਂ ਦੰਗੇਕਾਰੀ ਉਸਨੂੰ ਮਾਰਨਪੈਂਦੇ ਹਨ ਕਿਤੂੰ ਸਿੱਖਾਂ ਨੂੰ ਬਚਾਉਣਾ ਹੈਂ। ਇਸ ਤੇ ਉਹ ਲੇਖਕ ਦੇ ਪਿਓ ਨੂੰ ਕਹਿੰਦਾ ਹੈ, “ਰਾਮ ਸਿਆਂ ਹੁਣਮੇਰੇ ਵੱਸੋਂ ਬਾਹਰ ਦੀ ਗੱਲਹੋ ਗਈ ਹੈ। ਇਨ੍ਹਾਂ ਕਾਫ਼ਰਾਂ ਦਾ ਕੋਈ ਪਤਾ ਨਹੀਂ ਕੀ ਕੀ ਕਰ ਦੇਣ।” ਇਥੇ ਇੱਕ ਸਿੱਧੇ ਸਾਧੇ ਅਨਪੜ੍ਹਬੰਦੇ ਮੂੰਹੋਂ ਕਾਫ਼ਰ ਸ਼ਬਦ ਨਵੇਂਅਰਥ ਗ੍ਰਹਿਣ ਕਰਦਾ ਹੈ ਕਿ ਜੋਮਨੁੱਖਤਾ ਦੇ ਕਾਤਲ ਹਨ ਉਹ ਕਾਫ਼ਰ ਹਨ। ਇੱਕ ਚੈਪਟਰ ਦੇ ਨਾਮ ਕਤਲ ਕੇਸ ਤੋਂ ਜਾਪਦਾ ਹੈ ਕਿ ਇਹਕਿਸੇ ਕਤਲ ਦੇ ਕੇਸ ਬਾਰੇ ਹੋਵੇਗਾ ਪਰ ਇਸ ਵਿੱਚ ਲੇਖਕ ਵੱਲੋਂਆਪਣੇ ਵਾਲ ਕਟਾ ਲੈਣ ਕਾਰਣ ਹੋਏਪ੍ਰਤੀਕਰਮਾਂ ਅਤੇ ਘਰ ਵਿੱਚ ਪਏ ਕਲੇਸ਼ ਦਾ ਵਰਣਨ ਹੈ। ਓਹੀ ਗੱਲਾਂ ਜੋ ਵਾਲ ਕਟਵਾਉਣਬਾਅਦਸਿੱਖਾਂ ਦੇ ਹਰ ਮੁੰਡੇ ਨੂੰ ਝੱਲਣੀਆਂ ਪੈਂਦੀਆਂ ਹਨ, ਇਸ ਪੁਸਤਕ ਵਿੱਚ ਦਰਜ ਹੋਣ ਨਾਲ ਵਿਸ਼ੇਸ਼ਤਾਹਾਸਲ ਕਰ ਗਈਆਂ ਹਨ।


Next...
Top