ਵਾਰਤਕ
ਖ਼ਤ ਜਦੋਂ ਭਟਕ ਜਾਂਦੇ ਹਨ
ਹੁਣ ਪਰ ਕੌਣ ਲਿਖਦਾ ਏ ਖ਼ਤ? ਹੁਣ ਤਾਂ ਜੇਬ-ਜੇਬ 'ਚ ਮੋਬਾਇਲਾਂ ਟਿਕੀਆਂ ਨੇ, ਬਟਨ ਦੱਬਿਆ ਤੇ ਲਓ ਜੀ, ਸਿੱਧੀ ਗੱਲਬਾਤ, ਭਾਵੇਂਤੁਸੀਂ ਬਹਿਸ਼ਤ 'ਚ ਬੈਠੇ ਓ ਤੇ ਭਾਵੇਂ ਤੁਸੀਂ ਦੋਜ਼ਖ ਜਾਂ ਨਰਕ 'ਚ ਤੇ ਭਾਵੇਂ ਤੁਸੀਂ ਦਿੱਲੀ ਦੇਚਾਵਡ਼ੀ ਬਜ਼ਾਰ ਵਿਚ ਫਿਰ ਰਹੇ ਹੋ ਤੇ ਜਾਂ ਫਿਰ ਆਪਣੇ ਹਰੇ-ਭਰੇ ਖੇਤਾਂ ਵਿਚ। ਜਦੋਂ ਵੀ ਤੁਹਾਡੇਕਿਸੇ ਕੁਛ ਲਗਦੇ ਨੇ ਕਿਤੇ ਵੀ ਬੈਠਿਆਂ ਮੋਬਾਇਲ ਦਾ ਬਟਨ ਦੱਬਿਆ, ਬੱਸ ਝੱਟਪੱਟ ਤੁਸੀਂ ਲੱਭੇ ਗਏ ਤੇਦਿਲ-ਮਨ ਦੀਆਂ ਗੱਲਾਂ-ਕੁਗੱਲਾਂ ਹੋ ਪਈਆਂ ਆਰੰਭ। ਭਰ ਪੁਰਾਣੇ ਖ਼ਤਾਂ ਦਾ ਆਪਣਾ ਹੀ ਇੱਕ ਰਸ ਸੀ, ਇਕਰੰਗ ਸੀ ਨਿਰਾਲੀ ਚਾਲ ਸੀ ਤੇ ਉਹਨਾਂ ਦਾ ਇੱਕ ਆਪਣਾ ਹੀ ਮਖ਼ਸੂਸ ਲਿਖਣ ਰਸ ਤੇ ਉਡੀਕ ਰਸ ਵੀ ਸੀ।ਲਿਖਣ ਵਾਲੇ ਨੂੰ ਲਿਖਣ ਦੀ ਅਤੇ ਪ੍ਰਾਪਤ ਕਰਨ ਵਾਲੇ ਨੂੰ ਪ੍ਰਾਪਤ ਕਰਨ ਦੀ ਇਕ ਅੱਚਵੀ, ਇਕ ਤਲਬਜਿਹੀ ਲੱਗੀ ਹੋਈ ਰਹਿੰਦੀ ਸੀ। ਚੱਲੋ ਗੱਲ ਨੂੰ ਹੁਣ ਬਹੁਤੀ ਲੰਮੀ ਕਰਕੇ ਨਾ ਉਲਝਾਈਏ - ਸਿੱਧੀ ਸਰਲਜਿਹੀ ਰੇਖਾ ਤੇ ਤੌਰ ਲਈਏ।ਮੈਨੂੰ ਵੀ ਆਪਣੀ ਪੂਰੀ ਜ਼ਿੰਦਗੀ ਹੱਥੀਂ ਖੱਤ ਲਿਖਣ ਦਾ ਡਾਢਾ ਸ਼ੌਂਕਰਿਹਾ ਏ - ਹਜ਼ਾਰਾਂ ਦੀ ਤਾਦਾਦ 'ਚ ਮੇਰੇ ਕੋਲ ਸੰਭਾਲੇ ਰਹੇ ਨੇ ਮੇਰੇ ਚਾਹਕਾਂ, ਮਿੱਤਰਾਂ,...