ਸੰਪਾਦਕੀ ![]() ਗੁਰਮੀਤ ਬਰਾੜ |
ਵਿਰੋਧਾਭਾਸਾਂ ਦਾ ਸਮੰਜਸ ਤੇ ਕਵਿਤਾ ਮਨੁੱਖੀ ਸਿਰਜਣਾ ਹੋਣ ਕਰਕੇ ਕਵਿਤਾ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਬਦਲਦੇ ਜ਼ਮਾਨੇ ਦੀਆਂ ਚੁਣੌਤੀਆਂ ਦਾ ਸਵੈ-ਸਿਰਜਣਾਤਮਕ ਜਵਾਬ ਬਣ ਸਕੇ।ਹਰੇਕ ਚੁਣੌਤੀ ਵੀ ਇੱਕ ਸਿਰਜਣਾਤਮਕ ਸੰਭਾਵਨਾਹੁੰਦੀ ਹੈ ਤੇ ਹਰੇਕ ਸਿਰਜਣਾ ਵਿੱਚ ਸਵੈ-ਸਿਰਜਣ ਵੀ ਲੁਕਿਆ ਹੁੰਦਾ ਹੈ।ਇੱਕ ਕਵੀ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਜ਼ਮਾਨੇ ਦੇ ਸਨਮੁੱਖ ਚੁਣੌਤੀਆਂ ਦਾ ਉੱਤਰ ਬਣ ਸਕੇ।ਚਾਹੇ ਇਤਿਹਾਸ,ਸਾਇੰਸ,ਫ਼ਲਸਫ਼ੇ ਆਦਿ ਦਾ ਮਹੱਤਵ ਨਾਂ ਰਹੇ ਪਰ ਕਵਿਤਾ ਦੀ ਹੋਂਦ ਰਹੇਗੀ ਕਿਉਂਕਿ ਕਵਿਤਾ ਮਨੁੱਖ ਨੂੰ ਜਿਉਂਦੇ-ਜਾਗਦੇ ਰੱਖਣ ਲਈ ਮਨੁੱਖਤਾ ਦੇ ਨਾਲ਼-ਨਾਲ਼ ਤੁਰੀ ਆ ਰਹੀ ਹੈ। ਕਵਿਤਾ ਦਾ ਮਹੱਤਵ ਇਸ ਗੱਲ ਤੋਂ ਹੋਰ ਜ਼ਿਆਦਾ ਹੋ ਜਾਂਦਾ ਹੈ ਮਨੁੱਖਤਾ ਦੇ ਦਰਦ ਨੂੰ ਵੰਡਾਉਣ 'ਚ ਕਵਿਤਾ ਜੋ ਰੂਪ ਅਖ਼ਤਿਆਰ ਕਰਦੀ ਹੈ,ਉਸ ਦੀ ਕੁੜੱਤਣ 'ਚ ਵੀ ਮਿਠਾਸ ਤੇ ਉਸ ਦੇ ਸੇਕ 'ਚ ਵੀ ਠੰਢ ਦਾ ਅਹਿਸਾਸ ਹੁੰਦਾ ਹੈ।ਵਿਰੋਧਾਭਾਸਾਂ ਦਾ ਇਹੀ ਸਮੰਜਸ ਕਰਮ-ਖੇਤਰ ਦਾ ਸੁਹੱਪਣ ਹੈ।ਕਵਿਤਾ ਇਸੇ ਸੁਹੱਪਣ ਨੂੰ ਅਮਲੀ ਜਾਮਾਂ ਪੁਆਉਂਦੀ ਹੈ।ਇੱਕ ਕਵੀ ਸਾਡੇ ਸਾਹਮਣੇ ਭੈੜ,ਨਿਕਰਮ,ਕਲੇਸ ਆਦਿ ਦੇ ਦ੍ਰਿਸ਼ ਵੀ ਲਿਆਉਂਦਾ ਹੈ ਪਰ ਇਹ ਅੰਦਰੇ-ਅੰਦਰ ਸੁਹੱਪਣ ਦਾ ਅਹਿਸਾਸ ਦਿੰਦਾ ਹੈ। |
|
ਨੇਕੀ ਤੇ ਬਦੀ ਦੇ ਵਿਰੋਧਾਭਾਸ ਦੇ ਘੋਲ਼ ਦਾ ਨਿਬੇੜਾ ਨੇਕੀ ਦੀ ਸ਼ਕਤੀ ਦੀ ਸਫ਼ਲਤਾ ਨਾਲ਼ ਹੀ ਹੁੰਦਾ ਹੈ।ਇੱਕ ਸੱਚਾ ਕਵੀ ਕਦੇ ਉਪਦੇਸ਼ ਨਹੀਂ ਦਿੰਦਾ ਬਲਕਿ ਇਹਨਾ ਵਿਰੋਧਾਭਾਸਾਂ ਨੂੰ ਇੰਨ-ਬਿੰਨ ਪੇਸ਼ ਕਰਦਾ ਹੈ।'ਅੰਧਾ-ਯੁੱਧ' ਇਸੇ ਤਰ੍ਹਾਂ ਦੀ ਇੱਕ ਸੁਚੱਜੀ ਕਿਰਤ ਹੈ ਜਿਸ ਵਿੱਚ ਨਿਆਂ-ਅਨਿਆਂ,ਸੱਚ-ਝੂਠ ਆਦਿ ਵਿਰੋਧਾਂ ਦਾ ਸਹੀ ਸਮੰਜਸ ਵਿਖਾਇਆ ਗਿਆ ਹੈ।ਇੱਕ ਸਵੈਯੇ ਦੇ ਉਧਾਹਰਣ ਨਾਲ਼ ਹੋਰ ਸਪੱਸ਼ਟ ਹੋ ਜਾਂਦਾ ਹੈ- ਮੀਨ ਮਰੇ ਜਲ ਕੇ ਪਰਸੇ ਇਸ ਸਵੈਯੇ ਵਿੱਚ ਵੀ ਵਿਰੋਧਾਭਾਸ ਹੈ, ਪਰ "ਕਬਹੂ ਨ" ਪਦ ਨੂੰ ਤੁਕ ਦੇ ਪਹਿਲੇ ਹਿੱਸੇ ਨਾਲ਼ ਜੋੜਿਆ ਜਾਵੇ ਤਾਂ ਵਿਰੋਧ ਗੁਆਚ ਜਾਂਦਾ ਹੈ,ਇਹੀ ਸਮੰਜਸ ਅੰਦਰੂਨ ਦੇ ਸੁਆਦ ਦੀ ਸਿਰਜਣਾ ਕਰਦਾ ਹੈ।ਵਿਰੋਧਾਭਾਸਾਂ ਦੇ ਸਮੰਜਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਉਹ ਰਿਵਇਤੀ ਧਾਰਣਾਵਾਂ ਨੂੰ ਸਮੂਲ ਹੀ ਨਨਕਾਰ ਦੇਵੇ।ਕੋਈ ਵੀ ਕਵੀ ਰਾਮ ਦੇ ਗੁਣ ਕੁੰਭਕਰਣ ਨੂੰ ਤੇ ਕੁੰਭਕਰਣ ਦੇ ਗੁਣ ਰਾਮ ਨੂੰ ਨਹੀਂ ਦੇ ਸਕਦਾ।ਜਿਸ ਤਰ੍ਹਾਂ ਮਨੁੱਖ ਦੇ ਸਰੀਰ ਦੇ ਸੱਜਾ ਤੇ ਖੱਬਾ ਦੋ ਪੱਖ ਹਨ ਉਵੇਂ ਹੀ ਮਨੁੱਖੀ ਹਿਰਦੇ ਦੇ ਵੀ ਕੋਮਲ ਤੇ ਕਠੋਰ ਦੋ ਪੱਖ ਹਨ।ਕਵਿਤਾ ਦੋਹਾਂ ਪੱਖਾਂ ਦਾ ਸਮੰਜਸ ਕਰਦੀ ਹੈ। ਲਿਖਤਮ
ਗੁਰਮੀਤ ਬਰਾੜ |