ਰੁਝੇਵੇਂ
ਕਾਫ਼ਲੇ ਵੱਲੋਂ ਉਦਾਸੀ ਬਾਰੇ ਚਰਚਾ
'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਵਿੱਚ ਜਿੱਥੇ ਇਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ ਦੀ ਕਾਵਿ-ਰਚਨਾ 'ਤੇ ਖੁੱਲ੍ਹ ਕੇ ਗੱਲਬਾਤ ਹੋਈ ਓਥੇ ਚਾਰ ਨਵੀਆਂ ਕਿਤਾਬਾਂ ਵੀ ਰਲੀਜ਼ ਕੀਤੀਆਂ ਗਈਆਂ ਅਤੇ ਸੰਚਾਲਕਾਂ ਚੋਣ ਵੀ ਹੋਈ।ਉਦਾਸੀ ਦੀ ਆਪਣੀ ਆਵਾਜ਼ ਵਿੱਚ "ਅਸੀਂ ਤੋੜ ਦੇਣੀ ਲਹੂ ਪੀਣੀ ਜੋਕ..." ਅਤੇ "ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ" ਗੀਤ ਨਾਲ਼ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਉਂਕਾਰਪ੍ਰੀਤ ਨੇ ਦੱਸਿਆ ਕਿ ਧਾਰਮਿਕ ਪਰਵਾਰ ਵਿੱਚ ਪੈਦਾ ਹੋਇਆ ਹੋਣ ਕਰਕੇ ਸੰਤ ਰਾਮ ਉਦਾਸੀ ਦੀ ਲੇਖਣੀ ਕੂਕਾ ਲਹਿਰ ਦੇ ਪ੍ਰਭਾਵ ਹੇਠ ਹੋਈ। ...


