<< Back

ਕਹਾਣੀ

ਦੋਫਾੜ

                                                                     

ਮੇਜਰ ਮਾਂਗਟ


ਰਾਜਾਸਾਂਸੀ ਹਵਾਈ ਅੱਡੇ ਤੋਂ ਜਹਾਜ਼ ਉੱਠਿਆ ਅਤੇ ਅੰਮ੍ਰਿਤਸਰ ਦੀਆਂ ਬੱਤੀਆਂ ਝੱਟ ਹੀ ਨਿੱਕੇ-ਨਿੱਕੇ ਤਾਰਿਆਂ ਵਾਂਗ ਦਿਖਾਈ ਦੇਣ ਲੱਗੀਆਂ।ਫੇਰ ਕੁੱਝ ਹੀ ਸਮੇਂ ਵਿੱਚ ਬੈਲਟਾਂ ਖੋਹਲਣ ਦਾ ਸੰਕੇਤ ਹੋਇਆ ਤੇ ਉੱਡਣ ਪਰੀਆਂ ਖਾਣ-ਪੀਣ ਦੀਆਂ ਟਰਾਲੀਆਂ ਲੈ ਆਈਆਂ।ਦਲਜੀਤ ਨੇ ਵੀ ਸਕਾਚ ਅਤੇ ਸੋਢਾ ਆਰਡਰ ਕੀਤਾ।ਨਿੱਕੀਆਂ-ਨਿੱਕੀਆਂ ਘੁੱਟਾਂ ਭਰਦਾ ਉਹ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਗੁਆਚ ਗਿਆ ਸੀ।ਸੋਚ ਕਦੀ ਉੱਚੀਆਂ ਉਡਾਣਾਂ ਭਰਦੀ ਉੱਡਣ ਖਟੋਲੇ ਵਾਂਗ ਅਤੇ ਕਦੇ ਟੁੱਟ ਕੇ ਝਾਫਿਆਂ ਵਿੱਚ ਜਾ ਫਸਦੀ।ਦੂਜਾ ਗਲਾਸ ਖਾਲੀ ਕਰਦਿਆਂ ਹੀ ਉਹ ਧਰਤ ਤੋਂ ਉਨਤਾਲੀ ਹਜ਼ਾਰ ਫੁੱਟ ਦੀ ਉਚਾਈ ਤੇ ਪਹੁੰਚ ਗਏ।ਹੁਣ ਏਅਰ ਕਰਾਫਟ ਇੱਕ ਹਜ਼ਾਰ ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਆਪਣੀ ਮੰਜ਼ਿਲ ਵਲ ਦੌੜ ਰਿਹਾ ਸੀ।ਪਰ ਦਲਜੀਤ ਦੀ ਸੋਚ ਪਿੱਛੇ ਵੱਲ...।ਰਾਜਾਸਾਂਸੀ ਹਵਾਈ ਅੱਡੇ ਤੋਂ ਜਹਾਜ਼ ਉੱਠਿਆ ਅਤੇ ਅੰਮ੍ਰਿਤਸਰ ਦੀਆਂ ਬੱਤੀਆਂ ਝੱਟ ਹੀ ਨਿੱਕੇ-ਨਿੱਕੇ ਤਾਰਿਆਂ ਵਾਂਗ ਦਿਖਾਈ ਦੇਣ ਲੱਗੀਆਂ।ਫੇਰ ਕੁੱਝ ਹੀ ਸਮੇਂ ਵਿੱਚ ਬੈਲਟਾਂ ਖੋਹਲਣ ਦਾ ਸੰਕੇਤ ਹੋਇਆ ਤੇ ਉੱਡਣ ਪਰੀਆਂ ਖਾਣ-ਪੀਣ ਦੀਆਂ ਟਰਾਲੀਆਂ ਲੈ ਆਈਆਂ।ਦਲਜੀਤ ਨੇ ਵੀ ਸਕਾਚ ਅਤੇ ਸੋਢਾ ਆਰਡਰ ਕੀਤਾ।ਨਿੱਕੀਆਂ-ਨਿੱਕੀਆਂ ਘੁੱਟਾਂ ਭਰਦਾ ਉਹ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਗੁਆਚ ਗਿਆ ਸੀ।ਸੋਚ ਕਦੀ ਉੱਚੀਆਂ ਉਡਾਣਾਂ ਭਰਦੀ ਉੱਡਣ ਖਟੋਲੇ ਵਾਂਗ ਅਤੇ ਕਦੇ ਟੁੱਟ ਕੇ ਝਾਫਿਆਂ ਵਿੱਚ ਜਾ ਫਸਦੀ।ਦੂਜਾ ਗਲਾਸ ਖਾਲੀ ਕਰਦਿਆਂ ਹੀ ਉਹ ਧਰਤ ਤੋਂ ਉਨਤਾਲੀ ਹਜ਼ਾਰ ਫੁੱਟ ਦੀ ਉਚਾਈ ਤੇ ਪਹੁੰਚ ਗਏ।ਹੁਣ ਏਅਰ ਕਰਾਫਟ ਇੱਕ ਹਜ਼ਾਰ ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਆਪਣੀ ਮੰਜ਼ਿਲ ਵਲ ਦੌੜ ਰਿਹਾ ਸੀ।ਪਰ ਦਲਜੀਤ ਦੀ ਸੋਚ ਪਿੱਛੇ ਵੱਲ...।
ਗੱਲ ਤਾਂ ਇਹ ਬੱਤੀ ਸਾਲ ਪਹਿਲਾਂ ਦੀ ਸੀ,ਪਰ ਲਗਦਾ ਇਉਂ ਸੀ ਜਿਵੇਂ ਕੱਲ੍ਹ ਦੀ ਹੋਵੇ।ਉਹ ਜਦੋਂ ਵੀ ਭਾਰਤ ਦੀ ਧਰਤੀ ਤੇ ਪੈਰ ਧਰਦਾ ਤਾਂ ਬੀਤੀਆਂ ਘਟਨਾਵਾਂ ਦੇ ਨਕਸ਼ ਹੋਰ ਗੂਹੜੇ ਹੋਣ ਲੱਗਦੇ।ਇਸ ਵਾਰ ਦਲਜੀਤ ਭਾਰਤ ਦਾ ਸੱਤਵਾਂ ਗੇੜਾ ਮਾਰ ਕੇ ਮੁੜ ਰਿਹਾ ਸੀ।ਪਰਿਵਾਰ ਉਸ ਦੇ ਨਾਲ਼ ਨਹੀਂ ਸੀ ਆਇਆ।ਕਦੇ ਰਿਸ਼ਤਿਆਂ ਦੀ ਡੋਰ ਖਿੱਚਾਂ ਪਾਉਣ ਲੱਗਦੀ।ਆਪਣੀ ਸੁੰਦਰ ਪਤਨੀ ਅਤੇ ਬੱਚੇ ਯਾਦ ਆਉਣ ਲਗਦੇ ਜਿੱਥੇ ਉਸ ਨੇ ਹੁਣ ਕੁੱਝ ਹੀ ਘੰਟਿਆਂ ਬਾਅਦ ਪਹੁੰਚ ਜਾਣਾ ਸੀ।ਕਈ ਵਾਰ ਉਹ ਸੋਚਣ ਲੱਗਦਾ ਪ੍ਰਮਾਤਮਾਂ ਦਾ ਦਿੱਤਾ ਸਭ ਕੁੱਝ ਹੈ ਮੇਰੇ ਕੋਲ਼,ਫੇਰ ਵੀ ਹੁਣ ਤੱਕ ਇੱਕ ਖੋਹ ਜਿਹੀ ਕਿਉਂ ਪੈਂਦੀ ਰਹੀ ਹੈ।ਉਹ ਸੋਚ ਰਿਹਾ ਸੀ 'ਪਤਾ ਨਹੀਂ ਕੀ ਅਧੂਰਾ ਹੈ'।ਕੋਈ ਕੰਡਾ ਜਿਹਾ ਉਸਦੀ ਮਾਨਸਿਕਤਾ ਵਿੱਚ ਫੇਰ ਪੀੜ ਕਰਨ ਲੱਗਿਆ।ਉਸ ਨੇ ਏਅਰ ਹੋਸਟਸ ਨੂੰ ਕਹਿ ਦਾਰੂ ਦਾ ਤੀਸਰਾ ਪੈੱਗ ਮੰਗਵਾਇਆ।ਸੋਚ ਹੋਰ ਪਿੱਛੇ ਪਰਤ ਗਈ ਜਿਸ ਦਿਨ ਉਹ ਅੰਮ੍ਰਿਤਸਰ ਉੱਤਰਿਆ ਸੀ।

ਏਅਰਪੋਰਟ ਤੇ ਖੜਾ ਉਹ ਝੱਲ-ਵਲੱਲੀਆਂ ਸੋਚਾਂ ਵਿੱਚ ਡੁੱਬਿਆ ਹੋਇਆ ਸੀ।ਡਿਊਟੀ ਫਰੀ ਤੋਂ ਉਸ ਨੇ ਦੋ ਬੋਤਲਾਂ ਲੈ ਕੇ ਬੈਗ ਵਿੱਚ ਤੁੰਨ ਲਈਆ।ਪਰ ਸਮਾਨ ਵਾਲ਼ੀ ਬੈਲਟ ਅਜੇ ਵੀ ਚੱਲਣੀ ਸ਼ੁਰੂ ਨਹੀਂ ਸੀ ਹੋਈ।ਸੋ ਅਟੈਚੀ ਕੀ ਆਉਣੇ ਸਨ?ਲੋਕ ਫ਼ੋਨਾਂ ਤੇ ਲੱਗੇ ਆਪਣੇ ਆਉਣ ਦੀਆਂ ਖਬਰਾਂ ਦੇ ਰਹੇ ਸਨ।ਪਰ ਦਲਜੀਤ ਦਾ ਤਾਂ ਕੋਈ ਵੀ ਨਜ਼ਦੀਕੀ,ਹੁਣ ਭਾਰਤ ਨਹੀਂ ਸੀ।ਉਸ ਨੇ ਕਿਸ ਨੂੰ ਖ਼ਬਰ ਦੇਣੀ ਸੀ?

ਜਦੋਂ ਤੋਂ ਉਸ ਦਾ ਸਾਰਾ ਪਰਿਵਾਰ ਕਨੇਡਾ ਪਹੁੰਚ ਗਿਆ ਸੀ,ਉਸ ਦੇ ਜੱਦੀ-ਪੁਸ਼ਤੀ ਘਰ ਨੂੰ ਵੀ ਜਿੰਦਰਾ ਵੱਜ ਗਿਆ ਸੀ।ਪਿਛਲੇ ਤੀਹਾਂ ਸਾਲਾਂ ਵਿੱਚ ਰਿਸ਼ਤੇਦਾਰਾਂ ਦੇ ਪੁੱਠੇ ਸਿੱਧੇ ਸਵਾਲਾਂ ਤੇ ਮੰਗਾਂ ਨੇ ਉਸ ਦੇ ਸਾਰੇ ਮੋਹ ਭੰਗ ਕਰ ਦਿੱਤੇ ਸਨ।ਕੁੱਲ ਮਿਲਾ ਕੇ ਇੱਕੋ ਰਿਸ਼ਤਾ ਬਚਿਆ ਸੀ ਉਹ ਵੀ ਸਿਰਫ਼ ਦੋਸਤੀ ਦਾ।ਅੱਜ ਵੀ ਕਾਲਜ ਸਮੇਂ ਦਾ ਪੱਕਾ ਮਿੱਤਰ ਹਰਜੀਤ ਹੀ ਉਸ ਨੂੰ ਲੈਣ ਆ ਰਿਹਾ ਸੀ।

ਤੀਜੇ ਪੈੱਗ ਬਾਅਦ ਉਸ ਨੂੰ ਨਸ਼ੇ ਨੇ ਤੁਣਕਾ ਜਿਹਾ ਮਾਰਿਆ।ਉਹ ਮਨ ਹੀ ਮਨ ਹੱਸਿਆ।ਭਾਵੇ ਦੇਸ਼ ਸੱਭਿਆਚਾਰ ਵੀ ਸਨ ਪਰ ਲੱਭਣ ਤਾਂ ਉਹ ਮੀਨਾਂ ਨੂੰ ਵੀ ਜਾਂਦਾ ਸੀ।ਇੱਕ ਸੁਰਖ਼ ਲਕੀਰ ਧੁਰ ਅੰਦਰ ਤੱਕ ਖਿੱਚੀ ਗਈ।ਕੁੜੀ ਡਬਲ ਜਾਂ ਟ੍ਰਿਪਲ ਪੈੱਗ ਦੇ ਗਈ ਸੀ ਜੋ ਧੁਰ ਅੰਦਰ ਤੱਕ ਲੀਕ ਜਿਹੀ ਪਾਉਂਦਾ ਗਿਆ।ਨਸ਼ੇ ਨੇ ਕੰਨ ਛੰਡੇ ਤੇ ਆਤਮਾ ਬੋਲੀ 'ਮਕਾਰ ਕਿਸੇ ਥਾਂ ਦਾ'ਤੇ ਫੇਰ ਉਹ ਆਪਣੇ ਆਪ ਤੇ ਹੀ ਹੱਸਿਆ।

ਉਹ ਸੋਚਣ ਲੱਗਿਆ 'ਸਮੇਂ ਨਾਲ ਹਰ ਬੰਦਾ ਬਦਲ ਜਾਂਦਾ ਹੈ।ਜੇ ਹਰਜੀਤ ਨੂੰ ਵੀ ਮੇਰੇ ਤੋਂ ਕੋਈ ਝਾਕ ਹੋਈ ਤਾਂ?ਪਤਾ ਨਹੀਂ ਕਦੋਂ ਕਿਸੇ ਮੰਗ ਦਾ ਫਲਾਹ ਸੋਟਾ ਕੱਢ ਸਿਰ ਮਾਰੇ…।ਹੋਰ ਵੀ ਤਾਂ ਸਾਰੇ ਮੇਰੇ ਨਾਲ ਘੱਟ,ਤੋਹਫਿਆਂ ਅਤੇ ਮੁੰਡੇ ਕੁੜੀਆਂ ਦੇ ਰਿਸ਼ਤਿਆਂ ਨਾਲ ਵਧੇਰੇ ਜੁੜੇ ਹੋਏ ਨੇ।ਏਨੇ ਨੂੰ ਸਮਾਨ ਵਾਲੀ ਬੈਲਟ ਵੀ ਚੱਲ ਪਈ।ਲੋਕ ਇੱਕ ਦੂਜੇ ਤੋਂ ਪਹਿਲਾਂ ਸਮਾਨ ਚੁੱਕਣ ਲਈ ਧੱਕੇ ਮਾਰਦੇ,ਅੱਗੇ ਵਧਣ ਲੱਗੇ।ਉਸ ਨੇ ਵੀ ਬੈਲਟ ਤੋਂ ਅਟੈਚੀ ਲਾਹ,ਰੇੜ੍ਹੀ ਤੇ ਲੱਦੇ।ਤੇ ਸੋਚਣ ਲੱਗਿਆ 'ਹੁਣ ਲਿਜਾ ਕੇ ਰੱਖਣੇ ਕਿੱਥੇ ਨੇ?ਘਰ ਨੂੰ ਤਾਂ ਤਾਲਾ ਵੱਜਿਆ ਹੋਇਆ ਹੈ'।ਹੁਣ ਉਸ ਨੂੰ ਇਮੀਗਰੇਸ਼ਨ ਵਾਲ਼ਿਆਂ ਦੀਆਂ ਕੁਨੱਖੀਆਂ ਨਜ਼ਰਾਂ ਉਡੀਕ ਰਹੀਆਂ ਸਨ।ਹਰੀ ਬੱਤੀ 'ਚੋਂ ਸਮਾਨ ਕੱਢਣ ਵਾਲੇ ਉਸ ਦੇ ਕੰਨ ਕੋਲ਼ ਵੀਹ-ਪੰਜਾਹ ਡਾਲਰ ਮੰਗ ਰਹੇ ਸਨ।ਪਰ ਉਹ ਤਾਂ ਅਜਿਹਾ ਲੈ ਕੇ ਹੀ ਕੁੱਝ ਨਹੀਂ ਸੀ ਆਇਆ ਤੇ ਉਸ ਨੂੰ ਕਾਹਦਾ ਡਰ ਸੀ?
ਹਵਾਈ ਅੱਡੇ ਅੰਦਰੋਂ ਨਿੱਕਲਦਿਆਂ ਹੀ ਲੋਕਾਂ ਦੀ ਭੀੜ ਵਿੱਚ ਹਰਜੀਤ ਨਜ਼ਰ ਪੈ ਗਿਆ।ਤੇ ਫੇਰ ਪਈ ਇੱਕ ਪੀਡੀ ਜੱਫੀ।ਉਸ ਦੇ ਨਾਲ਼ ਉਸ ਦੀ ਪਤਨੀ ਤੇ ਬੱਚੇ ਵੀ ਆਏ ਹੋਏ ਸਨ।ਸਤਿ ਸ੍ਰੀ ਅਕਾਲ ਅਤੇ ਸੁੱਖ ਸਾਂਦ ਪੁੱਛਣ-ਦੱਸਣ ਤੋਂ ਬਾਅਦ ਹਰਜੀਤ ਬੋਲਿਆ "ਮੈਖਿਆ ਚੱਲੋਂ ਇਹ ਵੀ ਬਹਾਨੇ ਨਾਲ਼ ਦਰਬਾਰ ਸੈਹਬ ਦੇ ਦਰਸ਼ਣ ਕਰ ਲੈਣਗੇ"ਹਰਜੀਤ ਦੇ ਬੱਚੇ ਉਸ ਨੂੰ 'ਤਾਇਆ ਜੀ' ' ਤਾਇਆ ਜੀ' ਕਰ ਰਹੇ ਸਨ।ਹਰਜੀਤ ਫੇਰ ਬੋਲਿਆ "ਦੇਖ ਲੈ ਨਿਆਣੇ ਬਰਾਬਰ ਦੇ ਹੋਗੇ" ਦਲਜੀਤ ਨੇ ਉਨ੍ਹਾਂ ਦੀ ਉਮਰ ਪੁੱਛੀ ਤਾਂ ਹਰਜੀਤ ਨੇ ਦੱਸਿਆ "ਜਾਸਮੀਨ ਸਤਾਰਾਂ ਦੀ ਹੈ ਸੁੱਖ ਉੱਨੀਆਂ ਦਾ...।ਦੋ ਚਾਰ ਸਾਲਾਂ ਨੂੰ ਇਨ੍ਹਾਂ ਦੇ ਵੀ ਵਿਆਹ ਕਰਨੇ ਪੈਣੇ ਨੇ" ਉਸ ਦੀ ਘਰਵਾਲੀ ਨਿੰਦਰ ਤੁਰੰਤ ਬੋਲੀ "ਭਾਅ ਜੀ ਨੂੰ ਕਹੋ ਆਪੇ ਕਰਨਗੇ ਵਿਆਹ ਦਾ ਪ੍ਰਬੰਧ…" ਦਲਜੀਤ ਦਾ ਮੱਥਾ ਠਣਕਿਆ।ਉਸ ਨੇ ਦੋਨੋਂ ਬੱਚਿਆਂ ਨੂੰ ਗਹੁ ਨਾਲ ਵੇਖਿਆ।ਉਸ ਨੂੰ ਆਪਣੀ ਨਿਗ੍ਹਾ ਵਿੱਚ ਜੱਗੇ ਵਪਾਰੀ ਦੀ ਨਿਗਾਹ ਪ੍ਰਵੇਸ਼ ਕਰ ਗਈ ਜਾਪੀ।ਜੋ ਮੱਝ ਖਰੀਦਣ ਸਮੇਂ ਏਨੇ ਹੀ ਗਹੁ ਨਾਲ਼ ਪਸ਼ੂ ਨੂੰ ਨਿਰਖਦਾ-ਪਰਖਦਾ।ਪਰ ਉਹ ਤਾਂ ਵਪਾਰੀ ਨਹੀਂ ਸੀ।

Next...
Top