<< Back

ਪੜਤਾਲ

ਲਿਪਾਂਣਕਾਰੀ



ਬੂਟਾ ਸਿੰਘ ਬਰਾੜ(ਡਾ.)


ਗੁਰਮੁਖੀ ਲਿਖਤ ਵਿਚ ਮੁਕਤ ਤੇ ਯੁਕਤ ਲਿਪਾਂਕ ਇਕ ਲਕੀਰ ਹੇਠ ਵਿਉਂਤਬੱਧ ਵਿਧੀ ਰਾਹੀਂ ਜੁੜ ਕੇ ਪੰਜਾਬੀ ਭਾਸ਼ਾ ਦੀ ਕਾਰਜਸ਼ੀਲ ਇਕਾਈ 'ਸ਼ਬਦ' ਦੀ ਸਿਰਜਨਾ ਕਰਦੇ ਹਨ। ਜਿਵੇਂ ਉਚਰਿਤ ਪੰਜਾਬੀ ਦਾ ਹਰ ਉਚਾਰ ਵਿਅੰਜਨ ਧੁਨੀਆਂ ਤੇ ਸਵਰ ਧੁਨੀਆਂ ਦੇ ਸੁਗੱਠਤ ਸੁਮੇਲ ਤੋਂ ਬਣਦਾ ਹੈ, ਤਿਵੇਂ ਲਿਖਤ ਵਿਚ ਸ਼ਬਦ, ਸਵਰ ਅਤੇ ਵਿਅੰਜਨ ਲਿਪਾਂਕਾਂ ਦੇ ਸਾਰਥਕ ਸੰਜੋਗ ਤੋਂ ਬਣਦਾ ਹੈ। ਇਸ ਨੂੰ ਸ਼ਬਦ ਜੋੜ ਕਿਹਾ ਜਾਂਦਾ ਹੈ। ਇੰਜ ਸ਼ਬਦ ਜੋੜ ਭਾਸ਼ਾਈ ਬੋਲਾਂ ਦਾ ਲਿਪਾਂਕਤ ਰੂਪ ਹੈ। ਲਿਖਤ ਦਾ ਆਧਾਰ ਉਚਰਤ ਭਾਸ਼ਾ ਹੁੰਦੀ ਹੈ। ਇਸਲਈ ਲਿਖਤ ਦਾ ਉਚਾਰਨ ਮੁਤਾਬਕ ਹੋਣਾ ਜ਼ਰੂਰੀ ਵੀ ਹੁੰਦਾ ਹੈ ਤੇ ਵਿਗਿਆਨਿਕ ਵੀ। ਪਰ ਸਮੇਂ ਦੀ ਤੋਰ ਨਾਲ਼ ਭਾਸ਼ਾ ਦੇ ਉਚਰਤ ਰੂਪ ਵਿਚ ਪਰਿਵਰਤਨ ਆਉਂਦਾ ਰਹਿੰਦਾ ਹੈ, ਜਿਸ ਕਰਕੇ ਭਾਸ਼ਾ ਵਿਸ਼ੇਸ਼ ਦੀ ਧੁਨੀ ਜੁਗਤ ਵਿਚ ਵੀ ਤਬਦੀਲੀ ਆ ਜਾਂਦੀ ਹੈ। ਇਸਲਈ ਭਾਸ਼ਾ ਵਿਸ਼ੇਸ਼ ਦੀ ਲਿਖਣ ਜੁਗਤ ਵਿਚ ਵੀ ਲੋੜੀਂਦੀ ਸੋਧ ਕਰਨੀ ਪੈਂਦੀ ਹੈ। ਜੇ ਅਜਿਹਾ ਨਾ ਕੀਤਾ ਜਾਵੇ ਤਾਂ ਭਾਸ਼ਾ ਦੇ ਲਿਖਤੀ ਰੂਪ ਅਤੇ ਉਚਰਤ ਰੂਪ ਵਿਚ ਕਾਫੀ ਅੰਤਰ ਪੈਦਾ ਹੋ ਜਾਂਦਾ ਹੈ।


ਇਸ ਅਧਿਐਨ ਵਿਚ ਇਕ ਗੱਲ ਵਿਸ਼ੇਸ਼ ਤੌਰ ‘ਤੇਉੱਭਰ ਕੇ ਆਉਂਦੀ ਹੈ ਕਿ ਤਕਨੀਕੀ ਸ਼ਬਦਾਵਲੀ ਨੂੰ ਉਹ ਆਪਣੇ ਸਿਧਾਂਤਕ ਪਰਿਪੇਖ „ਚ ਪੂਰੀ ਤਰ੍ਹਾਂਸਪਸ਼ਟ ਕਰ ਦਿੰਦਾ ਹੈ ਅਤੇ ਜਦੋਂ ਉਹ ਕਾਵਿ-ਨਾਟਕਾਂ ਦਾ ਸੰਰਚਨਾਤਮਕ ਅਧਿਐਨ ਕਰਦਾ ਹੈ ਤਾਂ ਉਹਤਕਨੀਕੀ ਸ਼ਬਦਾਵਲੀ ਨੂੰ ਬਾਰ ਬਾਰ ਅੱਗਰਭੂਮੀਂ ‘ਤੇ ਨਹੀਂ ਲਿਆਉਂਦਾ ! ਅਕਸਰ ਪੰਜਾਬੀ ਆਲੋਚਕਾਂ ਵਿਚਇਹ ਦੋਸ਼ ਵਾਪਰ ਜਾਂਦਾ ਹੈ ਕਿ ਪਾਠਗਤ ਅਧਿਐਨ ਸਮੇਂ ਵੀ ਪਾਠ ਇਕ ਪਾਸੇ ਪਿਆ ਰਹਿ ਜਾਂਦਾ ਹੈ ਅਤੇ ਉਸਸਮੇਂ ਦੀ ਗੱਲ ਕੇਵਲ ਤਕਨੀਕੀ ਸ਼ਬਦਾਵਲੀ ਵਿਚ ਉਲਝ ਜਾਂਦੀ ਹੈ! ਤਕਨੀਕੀ ਚੇਤਨਾਂ ਵਿਸ਼ੇ ਵਿਚ ਰਚੀਮਿਚੀ ਹੋਈ ਹੈ ਅਤੇ ਰਚਨਾ ਅੱਗਰਭੂਮੀ ‘ਤੇ ਰਹਿੰਦੀ ਹੈ! ਇਸ ਲਈ ਰਚਨਾ ਦੀ ਵਿਆਕਰਣ, ਉਸ ਦਾਕਥਾ-ਪ੍ਰਬੰਧ, ਸੰਵਾਦ-ਵਿਧੀ, ਪ੍ਰਤੀਕ ਤੇ ਚਿਹਬ-ਪ੍ਰਬੰਧ ਨੂੰ ਸਮੀਖਿਆਕਾਰ ਇਕ ਯੂਨਿਟ ਦੇ ਤੌਰ ‘ਤੇਦੇਖਦਾ ਹੈ ਤੇ ਅੱਗੇ ਲੈ ਜਾਂਦਾ ਹੈ! ਜਦੋਂ ਅਸੀਂ ਇਸ ਦੇ ਕਾਵਿ-ਨਾਟਕ ਦਾ ਪੂਰਨ ਅਧਿਐਨ ਪਡ਼੍ਹਲੈਂਦੇ ਹਾਂ, ਤਾਂ ਉਹ ਕਾਵਿ-ਨਾਟਕ ਸੰਪੂਰਨ ਤੌਰ ‘ਤੇ ਸਾਡੀ ਪਕਡ਼ ‘ਚ ਆ ਜਾਂਦਾ ਹੈ! ਇਸ ਅਧਿਐਨ ਵਿਚਉਹ ਸੰਰਚਨਾਤਮਕ ਵਿਧੀ ਨੂੰ ਵਿਧਾ ਦੇ ਅਧਿਐਨ ਨਾਲੋਂ ਵੀ ਵੱਖ ਨਹੀਂ ਕਰਦਾ! ਇਸੇ ਲਈ ਉਹ ਨਾਟਕ, ਕਾਵਿ-ਨਾਟਕ ਕਿਉਂ ਹੈ? ਇਸ ਪ੍ਰਸ਼ਨ ਨੂੰ ਵੀ ਸੰਰਚਨਾਤਮਕ ਸੋਚ ‘ਚ ਸ਼ਾਮਿਲ ਕਰਦਾ ਹੈ!

ਪੰਜਾਬੀ ਸ਼ਬਦ ਜੋੜਾਂ ਦੀ ਸਥਿਤੀ ਵੀ ਅਜਿਹੀ ਹੀ ਹੈ। ਗੁਰਮੁਖੀ ਲਿਪੀ ਕਈ ਸਦੀਆਂ ਤੋਂ ਪੰਜਾਬੀ ਲਿਖਣ ਲਈ ਵਰਤੀ ਜਾ ਰਹੀ ਹੈ। ਸਮੇਂ ਦੇ ਪ੍ਰਵਾਹ ਨਾਲ਼ ਪੰਜਾਬੀ ਧੁਨੀ ਵਿਉਂਤ ਵਿਚ ਕੁਝ ਨਵੀਆਂ ਧੁਨੀਆਂ ਪ੍ਰਵੇਸ਼ ਕਰ ਗਈਆਂ ਹਨ ਅਤੇ ਕੁਝ ਪੁਰਾਣੀਆਂ ਧੁਨੀਆਂ ਪੰਜਾਬੀ ਉਚਾਰਨ ਵਿਚੋਂ ਖਾਰਜ ਹੋ ਗਈਆਂ ਹਨ, ਜਿਸ ਕਰਕੇ ਅਜੋਕੇ ਪੰਜਾਬੀ ਉਚਾਰਨ ਤੇ ਲਿਖਤ ਵਿਚ ਕਾਫੀ ਪਾੜਾ ਪੈ ਗਿਆ ਹੈ। ਪੰਜਾਬੀ ਸ਼ਬਦ ਜੋੜਾਂ ਦੇ ਮਿਆਰੀਕਰਨ ਦੀ ਪ੍ਰਕਿਰਿਆ ਪਿਛਲੇ 100 ਸਾਲਾਂ ਤੋਂ ਚੱਲੀ ਆ ਰਹੀ ਹੈ। ਸਭ ਤੋਂ ਪਹਿਲਾਂ 1929 ਵਿਚ ਸਿੱਖ ਸਿੱਖਿਆ ਕਮੇਟੀ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ, ਉਸ ਵੇਲੇ ਦੇ ਪੰਜਾਬੀ ਵਿਦਵਾਨਾਂ-ਲੇਖਕਾਂ ਦੀ ਸਭਾ ਬੁਲਾਈ ਗਈ। ਇਸ ਤੋਂ ਪਿੱਛੋਂ 1949 ਵਿਚ ਪ੍ਰਿੰ. ਤੇਜਾ ਸਿੰਘ ਨੇ ਪੰਜਾਬੀ ਸ਼ਬਦ ਜੋੜ ਨਾਮੀ ਇਕ ਪੈਂਫ਼ਲਿਟ ਪ੍ਰਕਾਸ਼ਿਤ ਕੀਤਾ ਅਤੇ ਫਿਰ ਗਿਆਨੀ ਲਾਲ ਸਿੰਘ ਇਸ ਪਾਸੇ ਸਰਗਰਮ ਰਹੇ। ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ (1962) ਨਾਲ਼ ਇਹ ਕੰਮ ਇਸ ਯੂਨੀਵਰਸਿਟੀ ਨੇ ਸੰਭਾਲ ਲਿਆ ਇਉਂ ਇਸ ਮਸਲੇ ਦੇ ਹੱਲ ਲਈ ਸੰਸਥਾਗਤ ਯਤਨ ਆਰੰਭ ਹੋਏ। ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬੀ ਭਾਸ਼ਾ ਅਕਾਦਮੀ ਨੇ ਇਸ ਵਿਸ਼ੇ ਬਾਰੇ ਕਈ ਸੈਮੀਨਾਰ ਕਰਵਾਏ। ਹੁਣ ਤੱਕ ਪੰਜਾਬੀ ਸ਼ਬਦ ਜੋੜਾਂ ਦੀ ਇਕਸਾਰਤਾ ਅਤੇ ਨੇਮਾਂ ਬਾਰੇ ਕਈ ਲੇਖਕ, ਖੋਜ ਪੱਤਰ ਅਤੇ ਪੈਂਫ਼ਲਿਟ ਪ੍ਰਕਾਸ਼ਿਤ ਹੋ ਚੁੱਕੇ ਹਨ। ਤਿੰਨ ਸ਼ਬਦ ਜੋੜ-ਕੋਸ਼ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਇਨ੍ਹਾਂ ਤਿੰਨਾਂ ਕੋਸ਼ਾਂ ਦੇ ਸੰਪਾਦਕ ਕ੍ਰਮਵਾਰ ਪਿਆਰਾ ਸਿੰਘ, ਡਾ. ਹਰਕੀਰਤ ਸਿੰਘ ਅਤੇ ਡਾ. ਐਸ.ਐਸ. ਜੋਸ਼ੀ ਹਨ। ਪੰਜਾਬੀ ਜਗਤ ਵੱਲੋਂ ਸਭ ਤੋਂ ਵੱਧ ਹੁੰਗਾਰਾ ਡਾ. ਹਰਕੀਰਤ ਸਿੰਘ ਵਾਲੇ ਕੋਸ਼ ਨੂੰ ਮਿਲਿਆ ਹੈ। ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸੰਨ 1988 ਵਿਚ 'ਪੰਜਾਬੀ ਸ਼ਬਦ ਰੂਪ ਤੇ ਸ਼ਬਦ ਜੋੜ ਕੋਸ਼' ਸਿਰਲੇਖ ਪ੍ਰਕਾਸ਼ਿਤ ਕੀਤਾ ਗਿਆ ਹੈ। ਕੋਸ਼ ਦੇ ਸੰਪਾਦਕੀ ਮੰਡਲ ਨੇ ਪੰਜਾਬੀ ਸ਼ਬਦ ਜੋੜਾਂ ਵਿਚ ਇਕਸਾਰਤਾ ਅਤੇ ਉਚਾਰਨ ਵਿਚ ਸਪਸ਼ਟਤਾ ਲਿਆਉਣ ਲਈ ਪੰਜ ਮੂਲ ਸਿਧਾਂਤਾਂ (ਉਚਾਰਨ, ਵਿਆਕਰਨ, ਵਿਉਂਤਪਤੀ, ਪਰੰਪਰਾ ਤੇ ਸਮਝੌਤਾ) ਨੂੰ ਆਧਾਰ ਬਣਾਇਆ ਹੈ। ਭਾਵੇਂ ਯੂਨੀਵਰਸਿਟੀ ਦਾ ਇਹ ਕੋਸ਼ ਇਕ ਨਿਗਰ ਉਦਮ ਹੈ ਪਰ ਇਸ ਵਿਚ ਪੰਜਾਬੀ ਧੁਨੀ ਸੰਜਮ, ਉਚਾਰਨ ਤੇ ਗੁਰਮੁਖੀ ਲਿਪੀ ਦੀ ਸਮਰੱਥਾ ਜਿਹੇ ਅਹਿਮ ਪਹਿਲੂਆਂ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਹੈ। ਇਸ ਲਈ ਇਸਦੇ ਕੁਝ-ਕੁ ਨੇਮਾਂ ਵਿਚ ਭਾਸ਼ਾ ਵਿਗਿਆਨਿਕ ਨਜ਼ਰੀਏ ਤੋਂ ਤਬਦੀਲੀ ਕਰਨ ਦੀ ਲੋੜ ਭਾਸਦੀ ਹੈ।
ਪੰਜਾਬੀ ਸ਼ਬਦ ਜੋੜਾਂ ਨੂੰ ਭਾਸ਼ਾ ਵਿਗਿਆਨਿਕ ਨੇਮਾਂ ਅਨੁਸਾਰ ਨਿਸ਼ਚਿਤ ਕਰਨ ਲਈ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ-

1. ਹੋਰਨਾਂ ਭਾਸ਼ਾਵਾਂ ਵਾਂਗ ਪੰਜਾਬੀ ਭਾਸ਼ਾ ਦੀ ਵੀ ਆਪਣੀ ਨਿਵੇਕਲੀ ਧੁਨੀ ਜੁਗਤ ਹੈ।
2. ਪੰਜਾਬੀ ਭਾਸ਼ਾ ਨੇ ਅੱਜ ਤੱਕ ਜਿਹੜੇ ਸ਼ਬਦ ਹੋਰਨਾਂ ਭਾਸ਼ਾਵਾਂ ਤੋਂ ਲਏ ਹਨ, ਉਹ ਹੁਣ ਸਾਰੇ ਹੀ ਪੰਜਾਬੀ ਦਾ ਆਪਣਾ ਸ਼ਬਦ ਭੰਡਾਰ ਹਨ।
3. ਨਵੀਆਂ ਲੋੜਾਂ ਮੁਤਾਬਕ ਜਿਹੜੇ ਤਕਨੀਕੀ ਜਾਂ ਹੋਰ ਸ਼ਬਦ ਅਸੀਂ ਦੂਜੀਆਂ ਭਾਸ਼ਾਵਾਂ ਤੋਂ ਲੈਣੇ ਹਨ, ਉਨ੍ਹਾਂ ਨੂੰ ਪੰਜਾਬੀ ਦੇ ਸਮੁੱਚੇ ਗਠਨ ਤੇ ਕੁਦਰਤੀ ਸੁਭਾ ਅਨੁਸਾਰ ਢਾਲਣਾ ਜ਼ਰੂਰੀ ਹੈ।
4. ਸ਼ਬਦ ਜੋੜ ਨਿਸ਼ਚਿਤ ਕਰਨ ਸਮੇਂ ਪੰਜਾਬੀ ਧੁਨੀ ਵਿਉਂਤ ਤੇ ਗੁਰਮੁਖੀ ਲਿਪੀ ਦੇ ਸੰਜਮ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
5. ਕੁਝ ਵਿਸ਼ੇਸ਼ ਹਾਲਤਾਂ ਵਿਚ ਵਿਆਕਰਨ, ਵਿਉਂਤਪਤੀ, ਪਰੰਪਰਾ ਅਤੇ ਅਰਥ ਆਦਿ ਨੁਕਤਿਆਂ ਨੂੰ ਵੀ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਜਿਵੇਂ-
- ਵਿਆਕਰਨ ਕਰਕੇ ਹੀ ਅਸੀਂ 'ਆਂਈਆਂ' ਸ਼ਬਦ ਨੂੰ 'ਆਈਆਂ' ਲਿਖਦੇ ਹਾਂ, ਕਿਉਂਕਿ ਕਿਰਿਆ 'ਆ' ਤੋਂ 'ਆਈ' ਇਕਵਚਨ, ਇਕਲਿੰਗ ਰੂਪ ਬਣਿਆ ਹੈ ਅਤੇ ਇਸ ਨਾਲ਼ ਬਹੁਵਚਨ ਦਾ ਪਿਛੇਤਰ 'ਆਂ' ਲਾਇਆ ਤਾਂ 'ਆਈਆਂ' ਬਣ ਗਿਆ। ਏਹੋ ਇਸ ਸ਼ਬਦ ਦੇ ਸਹੀ ਜੋੜ ਹਨ, ਭਾਵੇਂ ਉਚਾਰਨ 'ਆਂਈਆਂ' ਹੈ।
- ਵਿਉਂਤਪਤੀ ਦੇ ਕਾਰਨ 'ਪਰਮਾਤਮਾ' ਨੂੰ 'ਪ੍ਰਮਾਤਮਾ' ਲਿਖਣਾ ਠੀਕ ਨਹੀਂ, ਕਿਉਂਕਿ ਇਹ ਸ਼ਬਦ 'ਪਰਮ' ਅਤੇ 'ਆਤਮਾ' ਦੀ ਸੰਧੀ ਤੋਂ ਬਣਿਆ ਹੈ।
- ਪਰੰਪਰਾ ਕਰਕੇ ਅਸੀਂ 'ਸਤਿ ਸ਼੍ਰੀ ਅਕਾਲ' ਨੂੰ ਇਸਦੇ ਉਚਾਰਨ ਮੁਤਾਬਕ 'ਸਾਸਰੀ ਕਾਲ' ਨਹੀਂ ਲਿਖਦੇ।
- ਕੁਝ ਹਾਲਤਾਂ ਵਿਚ ਅਰਥ ਵੀ ਸ਼ਬਦ ਜੋੜਾਂ ਨੂੰ ਨਿਰਧਾਰਿਤ ਕਰਨ ਵਿਚ ਕਾਰਜਸ਼ੀਲ ਹੁੰਦੇ ਹਨ। ਜਿਵੇਂ- ਜੱਗ, ਸੱਤ ਆਦਿ ਸ਼ਬਦਾਂ ਵਿਚ ਅਧਕ ਜ਼ਰੂਰੀ ਹੈ, ਕਿਉਂਕਿ ਜਗ ਤੇ ਸਤ ਲਿਖਣ ਨਾਲ਼ ਅਰਥਾਂ ਵਿਚ ਫ਼ਰਕ ਪੈ ਜਾਂਦਾ ਹੈ, ਪਰ ਇਕ, ਉਤੇ ਆਦਿ ਸ਼ਬਦ ਲਿਖਣ ਵੇਲੇ ਅੱਧਕ ਦੀ ਵਰਤੋਂ ਜ਼ਰੂਰੀ ਨਹੀਂ, ਕਿਉਂਕਿ ਇਨ੍ਹਾਂ ਸ਼ਬਦਾਂ ਦੇ ਇਨ੍ਹਾਂ ਤੋਂ ਭਿੰਨ ਅਰਥਾਂ ਵਾਲੇ ਜੋੜੇ ਨਹੀਂ ਮਿਲਦੇ।
- ਇਸੇ ਤਰ੍ਹਾਂ ਉਚਾਰਨ ਮੁਤਾਬਕ ਆਰਥਕ, ਸਮਾਜਕ, ਧਾਰਮਕ, ਰਾਜਨੀਤਕ ਸੰਪਾਦਕ ਆਦਿ ਸ਼ਬਦਾਂ ਦੇ ਜੋੜ ਸਿਹਾਰੀ ਤੋਂ ਬਿਨਾਂ ਸਹੀ ਹਨ।
ਉਪਰੋਕਤ ਤੱਥਾਂ ਅਨੁਸਾਰ ਪੰਜਾਬੀ ਸ਼ਬਦ ਜੋੜਾਂ ਸਬੰਧੀ ਹੇਠ ਲਿਖੇ ਛੇ ਨੁਕਤੇ ਧਿਆਨਯੋਗ ਹਨ-

1. ਗੂੜ੍ਹ ਲਿਪਾਂਕਾਂ ਦੀ ਸਥਿਤੀ ਅਤੇ ਸੁਰ ਦਾ ਵਰਤਾਰਾ
2. 'ਹ' ਦੀ ਸਥਿਤੀ
3. ਅੰਤਮ ਸਥਿਤੀ ਵਿਚ T, ਅ, J ਦੀ ਵਰਤੋਂ
4. 'ਨ' ਤੇ 'ਣ' ਦੀ ਵਰਤੋਂ
5. 'ਯ' ਤੇ 'ਰ' ਦੀ ਵਰਤੋਂ
6. ਬਿੰਦੀ, ਟਿੱਪੀ ਅਤੇ ਅੱਧਕ ਦੀ ਵਰਤੋਂ
7. ਪੈਰ ਲਿਪਾਂਕਾਂ ਦੀ ਵਰਤੋਂ
ਪੰਜਾਬੀ ਧੁਨੀ ਵਿਉਂਤ ਅਨੁਸਾਰ ਪੰਜਾਬੀ ਵਿਚ ਹਰੇਕ ਉਚਾਰਨ ਸਥਾਨ ਤੋਂ ਸਿਰਫ਼ ਤਿੰਨ ਹੀ ਡੱਕਵੇਂ/ਮੌਖਕ ਵਿਅੰਜਨ ਉਚਾਰੇ ਜਾਂਦੇ ਹਨ। ਜਿਵੇਂ- ਕ, ਖ, ਗ, ਚ, ਛ, ਜ, ਟ, ਠ, ਡ, ਤ, ਥ, ਦ, ਪ, ਫ, ਬ। ਗੁਰਮੁਖੀ ਲਿਪੀ ਵਿਚ ਹਰ ਵਰਗ ਨਾਲ਼ ਤਰਤੀਬਵਾਰ ਇਕ ਚੌਥਾ ਲਿਪਾਂਕ ਘ, ਝ, ਢ, ਧ, ਭ ਵੀ ਅੰਕਿਤ ਕੀਤਾ ਜਾਂਦਾ ਹੈ। ਇਨ੍ਹਾਂ ਪੰਜੇ ਲਿਪਾਂਕਾਂ ਦੀਆਂ ਧੁਨੀਆਂ ਪੰਜਾਬੀ ਉਚਾਰਨ ਵਿਚੋਂ ਲੋਪ ਹੋ ਚੁੱਕੀਆਂ ਹਨ। ਇਨ੍ਹਾਂ ਦੀ ਜਗ੍ਹਾ 'ਸੁਰ' ਨੇ ਲੈ ਲਈ ਹੈ। ਇਸੇ ਤਰ੍ਹਾਂ 'ਹ' ਧੁਨੀ ਦਾ ਉੁਚਾਰਨ ਸ਼ਬਦ ਦੇ ਮੁੱਢ ਵਿਚ ਤਾਂ ਵਿਅੰਜਨ ਦੇ ਤੌਰ ਤੇ ਹੁੰਦਾ ਹੈ, ਪਰ ਸ਼ਬਦ ਦੇ ਵਿਚਕਾਰ ਤੇ ਅਖੀਰ ਵਿਚ 'ਹ' ਧੁਨੀ ਦੀ ਜਗ੍ਹਾ ਸੁਰ ਉਚਾਰੀ ਜਾਂਦੀ ਹੈ। ਗੁਰਮੁਖੀ ਲਿਪੀ ਵਿਚ ਸੁਰ ਨੂੰ ਅੰਕਤ ਕਰਨ ਦੀ ਅਜੇ ਤੱਕ ਕੋਈ ਵਿਵਸਥਾ ਨਹੀਂ ਕੀਤੀ ਗਈ। ਭਾਵੇਂ ਅਕਾਦਮਿਕ ਪੱਧਰ ਤੇ ਸੁਰ ਲਈ ਤਿਰਛੀਆਂ ਲਕੀਰਾਂ '/' ਦਾ ਸੁਝਾ ਪੇਸ਼ ਕੀਤਾ ਗਿਆ ਹੈ, ਪਰ ਇਸਨੂੰ ਅਜੇ ਆਮ ਲਿਖਤ ਵਿਚ ਨਹੀਂ ਲਿਆਂਦਾ ਗਿਆ। ਉਚਾਰਨ ਵਿਚੋਂ ਖ਼ਤਮ ਹੋ ਚੁੱਕੀਆਂ ਧੁਨੀਆਂ ਦੇ ਲਿਪਾਂਕਾਂ ਨੂੰ ਗੁਰਮੁਖੀ ਲਿਪੀ ਵਿਚ ਅਜੇ ਵੀ ਜਿਉਂ ਦਾ ਤਿਉੁਂ ਅੰਕਤ ਕੀਤਾ ਜਾਂਦਾ ਹੈ।'ਹ' ਲਿਪਾਂਕ ਜਦੋਂ ਕਿਸੇ ਸ਼ਬਦ ਦੇ ਵਿਚਾਲੇ ਆਉਂਦਾ ਹੈ ਤੇ ਇਸ ਤੋਂ ਪਹਿਲਾਂ ਆਉਂਦੇ ਲਿਪਾਂਕ ਨੂੰ ਜੇ ਸਿਹਾਰੀ ਲੰਗੀ ਹੁੰਦੀ ਹੈ ਤਾਂ ਇਸਦਾ ਉਚਾਰਨ 'ਏ' ਵਿਚ ਹੁੰਦਾ ਹੈ। ਜੇ ਇਸੇ ਹੀ ਸਥਿਤੀ ਵਿਚ ਸਿਹਾਰੀ ਹਾਹੇ ਨੂੰ ਲੱਗੀ ਹੋਵੇ ਤਾਂ ਇਸ ਦਾ ਉਚਾਰਨ 'ਐ' ਵਿਚ ਹੁੰਦਾ ਹੈ। ਇਸ ਤਰ੍ਹਾਂ ਹੀ ਜੇ ਹਾਹੇ ਤੋਂ ਪਹਿਲੇ ਲਿਪਾਂਕ ਨੂੰ ਔਂਕੜ ਲੱਗਾ ਹੋਵੇ ਤਾਂ ਇਸ ਦਾ ਉਚਾਰਨ 'ਔ' ਵਿਚ ਹੁੰਦਾ ਹੈ। ਮਿਸਾਲ ਵੱਜੋਂ: ਸ਼ੈਹਰ, ਨੈਹਰ, ਪੈਹਰ, ਮੇਹਰ, ਕੇਹਰ, ਕੋਹਜ, ਥੋਹਰ, ਬੋਹੜ, ਸੌਹਰਾ, ਮੌਹਰਾ, ਵੌਹਟੀ ਆਦਿ ਸ਼ਬਦ ਦੇਖੇ ਜਾ ਸਕਦੇ ਹਨ। ਪੰਜਾਬੀ ਸ਼ਬਦ ਜੋੜਾਂ ਵਿਚਲੇ ਉਚਾਰਨ ਤੇ ਲਿਖਤ ਦੇ ਇਸ ਪਾੜੇ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।
ਪੰਜਾਬੀ ਲਿਖਣ ਦੀ ਰਵਾਇਤ ਅਨੁਸਾਰ ਤਿੰਨ ਲਿਪਾਂਕਾਂ 'ਹ', 'ਰ' ਤੇ 'ਵ' ਨੂੰ ਦੂਜੇ ਲਿਪਾਂਕਾਂ ਦੇ ਪੈਰੀਂ ਅੰਕਤ ਕੀਤਾ ਜਾਂਦਾ ਹੈ। ਇਨ੍ਹਾਂ ਵਿਚੋਂ 'ਹ' ਦਾ ਪੈਰ ਲਿਪਾਂਕੀ ਰੂਪ ਤਾਂ ਅਖੰਡੀ ਧੁਨੀ 'ਸੁਰ' ਦਾ ਸੂਚਕ ਬਣਦਾ ਹੈ। ਸੋ 'ਹ' ਦੇ ਸਬੰਧ ਵਿਚ ਲਿਖਣ ਢੰਗ ਤੇ ਉਚਾਰਨ ਵਿਧੀ ਵਿਚ ਕੋਈ ਟਕਰਾ ਨਹੀਂ ਹੈ। ਪਰ 'ਰ', 'ਵ' ਲਿਪਾਂਕਾਂ ਨੂੰ ਪੈਰੀਂ ਅੰਕਤ ਕਰਨ ਨਾਲ਼ ਉਚਾਰਨ ਦੇ ਪੱਧਰ ਤੇ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਕਿਉਂਕਿ ਇਨ੍ਹਾਂ ਦੀ ਪੈਰ ਲਿਪਾਂਕੀ ਵਰਤੋਂ ਵਿਅੰਜਨ ਗੁੱਛਿਆਂ ਨੂੰ ਸਾਕਾਰ ਕਰਦੀ ਹੈ। ਪੰਜਾਬੀ ਭਾਸ਼ਾ ਵਿਚ 'ਰ', 'ਵ' ਤੋਂ ਇਲਾਵਾ ਕਈ ਹੋਰ ਵਿਅੰਜਨ ਗੁੱਛੇ ਵੀ ਹਨ ਜੋ ਸ਼ਬਦ ਦੀਆਂ ਵਿਭਿੰਨ ਸਥਿਤੀਆਂ ਵਿਚ ਉਚਾਰੇ ਜਾਂਦੇ ਹਨ ਪਰ ਉਨ੍ਹਾਂ ਨੂੰ ਅੰਕਿਤ ਕਰਨ ਲਈ ਪੈਰ ਲਿਪਾਂਕੀ ਵਰਤੋਂ ਨਹੀਂ ਕੀਤੀ ਜਾਂਦੀ। ਜਿਵੇਂ-



ਦਰਅਸਲ ਪੰਜਾਬੀ ਵਿਚ 'ਰ', 'ਵ' ਨੂੰ ਪੈਰੀਂ ਪਾਉਣ ਦੀ ਇਹ ਰਵਾਇਤ ਸ਼ਬਦਾਂ ਦੇ ਸਰੋਤ ਕਰਕੇ ਹੈ। ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਵਿਚ ਕੁਝ ਸ਼ਬਦ ਸੰਸਕ੍ਰਿਤ ਭਾਸ਼ਾ ਵਿਚੋਂ ਤਤਸਮ ਰੂਪ ਵਿਚ ਲਏ ਗਏ ਹਨ। ਇਨ੍ਹਾਂ ਦਾ ਤਤਸਮੀ ਉਚਾਰਨ ਸਿਰਫ ਸੰਸਕ੍ਰਿਤ ਤੋਂ ਜਾਣੂ ਵਿਦਵਾਨਾਂ ਦੇ ਉਚਾਰਨ ਵਿਚ ਹੀ ਮਿਲਦਾ ਹੈ। ਪਰ ਆਮ ਪੰਜਾਬੀ ਜਾਂ ਅਜੋਕੀ ਪੀੜ੍ਹੀ ਇਨ੍ਹਾਂ ਨੂੰ ਵਿਅੰਜਨ ਗੁੱਛਿਆਂ ਦੇ ਤੌਰ ਤੇ ਨਹੀਂ ਉਚਾਰਦੀ। ਇਸ ਕਰਕੇ 'ਰ', 'ਵ' ਨੂੰ ਪੈਰਾਂ ਵਿਚ ਅੰਕਤ ਕਰਨਾ ਠੀਕ ਨਹੀਂ ਹੈ। ਇਸਲਈ ਹੇਠ ਲਿਖੇ ਸ਼ਬਦਾਂ ਦਾ ਪੰਜਾਬੀ ਰੂਪ ਸਰੋਤ ਭਾਸ਼ਾ ਦੇ ਉਚਾਰਨ ਵਾਂਗ ਨਹੀਂ ਸਗੋਂ ਪੰਜਾਬੀ ਭਾਸ਼ਾ ਦੇ ਧੁਨਾਤਮਿਕ ਸਰੂਪ ਮੁਤਾਬਕ ਇੰਜ ਹੋਵੇਗਾ-
ਸਰੋਤ ਰੂਪ ਪੰਜਾਬੀ ਉਚਾਰਨ ਪੰਜਾਬੀ ਰੂਪ
ਪ੍ਰਕਿਰਤੀ ਪ ਅ ਰ ਕ ਇ ਰ ਤ ਈ ਪਰਕਿਰਤੀ



ਇਸੇ ਤਰ੍ਹਾਂ ਪਰਵਿਰਤੀ, ਪਰਤੀਤ, ਪਰੀਖਿਆ, ਪਰਬੰਧ, ਕਿਰਪਾਲ, ਕਿਰਤ, ਪਰਮਾਣ, ਪਰਦਾਨ, ਪਰਚਾਰ, ਪਰਚੱਲਤ, ਪਰਸੰਗ, ਪਰਗਟ ਆਦਿ ਸ਼ਬਦ ਪੂਰੇ ਰਾਰੇ ਨਾਲ਼ ਲਿਖਣੇ ਚਾਹੀਦੇ ਹਨ ਅਤੇ ਸਵਾਧੀਨ, ਸਵੀਕਾਰ, ਹਰਸਵ, ਸਵੀਕਿਰਤੀ ਆਦਿ ਸ਼ਬਦ ਪੂਰੇ ਵਾਵੇ ਨਾਲ਼ ਲਿਖਣੇ ਚਾਹੀਦੇ ਹਨ। ਪੰਜਾਬੀ ਵਿਚ ਵਿਚਕਾਰਲੇ ਗੁਟ ਦੇ ਸਵਰ T, ਅ ਅਤੇ J ਸ਼ਬਦ ਦੇ ਅਖੀਰ ਵਿਚ ਨਹੀਂ ਉਚਾਰੇ ਜਾਂਦੇ, ਪਰ ਆਮਤੌਰ ਤੇ ਇਨ੍ਹਾਂ ਨੂੰ ਸ਼ਬਦਾਂ ਦੇ ਅਖੀਰ ਤੇ ਅੰਕਤ ਕੀਤਾ ਜਾਂਦਾ ਹੈ। ਜਿਵੇਂ- ਪੜਾਅ, ਸੁਝਾਅ, ਸੁਭਾਅ ਅਤਿ, ਆਦਿ, ਬਜਾਇ, ਪਿਉ, ਘਿਉ, ਦਬਾਉ, ਚਲਾਉ ਆਦਿ ਸ਼ਬਦਾਂ ਦੇ ਅੰਤ ਵਿਚ ਇਨ੍ਹਾਂ ਸਵਰਾਂ ਨੂੰ ਅੰਕਿਤ ਕਰਨ ਦੀ ਪਰੰਪਰਾ ਹੈ। ਪਰ ਇਹ ਗਲਤ ਪਰੰਪਰਾ ਹੈ ਕਿਉਂਕਿ ਇਹ ਪੰਜਾਬੀ ਉਚਾਰਨ ਰੀਤੀ ਦੇ ਵਿਰੁੱਧ ਹੈ। ਇਨ੍ਹਾਂ ਤਿੰਨਾਂ ਸਵਰਾਂ ਦਾ ਉਚਾਰਨ ਸ਼ਬਦ ਦੀ ਮੁਢਲੀ ਸਥਿਤੀ ਤੇ ਵਿਚਕਾਰਲੀ ਸਥਿਤੀ ਵਿਚ ਹੀ ਹੁੰਦਾ ਹੈ। ਇਸਲਈ ਇਨ੍ਹਾਂ ਨੂੰ ਸ਼ਬਦਾਂ ਦੇ ਅਖੀਰ ਵਿਚ ਅੰਕਤ ਕਰਨਾ ਧੁਨੀ ਵਿਗਿਆਨਿਕ ਪੱਖੋਂ ਗਲਤ ਹੈ। ਪੰਜਾਬੀ ਧੁਨੀ ਵਿਉਂਤ ਅਨੁਸਾਰ ਉਕਤ ਸ਼ਬਦਾਂ ਦਾ ਲਿਖਤ ਰੂਪ ਇਸ ਤਰ੍ਹਾਂ ਹੋਵੇਗਾ: ਪੜਾ, ਸਜਾ, ਸੁਭਾ, ਅਤ, ਆਦ, ਬਜਾਏ, ਪਿਓ, ਘਿਓ, ਦਬਾਓ ਤੇ ਚਲਾਓ ਆਦਿ। ਪੰਜਾਬੀ ਲਿਖਤ ਵਿਚ ਨ, ਣ ਦੀ ਵਰਤੋਂ ਦਾ ਵੀ ਅੰਤਰ ਮਿਲਦਾ ਹੈ। ਪੰਜਾਬੀ ਉਚਾਰਨ ਅਨੁਸਾਰ ਇਨ੍ਹਾਂ ਦੀ ਵਰਤੋਂ ਇਸ ਤਰ੍ਹਾਂ ਹੈ-
1. ਅੱਪਵਾਦਾਂ ਨੂੰ ਛੱਡ ਕੇ ਕਿਸੇ ਵੀ ਪੰਜਾਬੀ ਵਿਚ ਰ, ੜ, ਣ ਲਿਪਾਂਕਾਂ ਤੋਂ ਬਾਅਦ 'ਣ' ਦੀ ਧੁਨੀ ਨਹੀਂ ਉਚਾਰੀ ਜਾਂਦੀ। ਇਸ ਦੀ ਥਾਂ 'ਨ' ਦੀ ਧੁਨੀ ਉਚਾਰੀ ਜਾਂਦੀ ਹੈ। ਇਸਲਈ ਪੰਜਾਬੀ ਉਚਾਰਨ ਮੁਤਾਬਕ ਅੱਗੇ ਲਿਖੇ ਸ਼ਬਦ ਜੋੜ ਠੀਕ ਹਨ- ਵਿਆਕਰਨ, ਸਧਾਰਨ, ਪੜ੍ਹਨਾ, ਚੜ੍ਹਨਾ ਤੇ ਜਾਣਨਾ ਆਦਿ।
2. ਪੰਜਾਬੀ ਦੀਆਂ ਅਮਿਤ ਕਰਿਆਵਾਂ ਵਿਚ 'ਣ' ਉਚਾਰਿਆ ਜਾਂਦਾ ਹੈ। ਜਿਵੇਂ ਜਾਣਾ, ਖਾਣਾ, ਪੀਣਾ, ਸੌਣਾ, ਚੁੱਕਣਾ ਤੇ ਜਾਗਣਾ ਆਦਿ।
ਪੰਜਾਬੀ ਦੇ ਅਜੋਕੇ ਉਚਾਰਨ ਵਿਚ 'ਯ' ਦੀ ਧੁਨੀ ਬਹੁਤ ਘੱਟ ਉਚਾਰੀ ਜਾਂਦੀ ਹੈ। 'ਯ' ਦੇ ਉਚਾਰਨ ਕਈ ਥਾਵਾਂ ਤੇ 'ਜ' ਵਿਚ ਬਦਲ ਗਿਆ ਹੈ। ਇਸਲਈ ਅੱਗੇ ਲਿਖੇ ਸ਼ਬਦਾਂ ਵਿਚ 'ਜ' ਲਿਪਾਂਕ ਦੀ ਵਰਤੋਂ ਸਹੀ ਹੈ- ਜੋਗੀ, ਜੁੱਗ, ਜੱਗ, ਜੰਤਰ, ਸੰਜਮ, ਸੰਜੋਗ, ਵਿਜੋਗ ਆਦਿ।
ਇਸੇ ਤਰ੍ਹਾਂ 'ਵ' ਦੀ ਧੁਨੀ ਦਾ ਉਚਾਰਨ ਕੁਝ ਥਾਵਾਂ ਤੇ 'ਆ' ਸਵਰ ਵਿਚ ਬਦਲ ਗਿਆ ਹੈ। ਜਿਵੇਂ ਸੁਆਲ, ਸੁਆਗਤ, ਸੁਆਮੀ, ਗੁਆਚਾ, ਗੁਆਂਢ, ਜੁਆਈ, ਜੁਆਕ, ਪੁਆੜਾ ਆਦਿ।
ਬਿੰਦੀ ਤੇ ਟਿੱਪੀ ਦੋ ਅਖੰਡੀ ਲਿਪਾਂਕ ਹਨ, ਜਿਹੜੇ ਨਾਸਿਕਤਾ ਨੂੰ ਪਰਗਟ ਕਰਨ ਲਈ ਵਰਤੇ ਜਾਂਦੇ ਹਨ। ਇਹ ਦੋਵੇਂ ਇਕ ਦੂਜੇ ਦੇ ਪੂਰਕ ਹਨ। ਇਨ੍ਹਾਂ ਦੀ ਵਰਤੋਂ ਸਵਰ ਲਿਪਾਂਕਾਂ ਨਾਲ਼ ਹੀ ਹੁੰਦੀ ਹੈ। ਟਿੱਪੀ ਦੀ ਵਰਤੋਂ 'ਇ', 'ਅ', 'ਉ' ਨਾਲ਼ ਹੁੰਦੀ ਹੈ ਤੇ 'ਈ', 'ਏ', 'ਐ', 'ਆ', 'ਔ', 'ਓ' ਨਾਲ਼ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। 'ਊ' ਜਦੋਂ ਸ਼ਬਦ ਦੇ ਸ਼ੁਰੂ ਵਿਚ ਆਉਂਦਾ ਹੈ ਤਾਂ ਇਸ ਨਾਲ਼ ਬਿੰਦੀ ਦੀ ਵਰਤੋਂ ਹੁੰਦੀ ਹੈ ਅਤੇ ਜਦੋਂ ਸ਼ਬਦ ਦੇ ਅਖੀਰ ਵਿਚ ਆਉਂਦਾ ਹੈ ਤਾਂ ਇਸ ਨਾਲ਼ ਟਿੱਪੀ ਦੀ ਵਰਤੋਂ ਹੁੰਦੀ ਹੈ। ਪਰ ਸ਼ਬਦ ਦੇ ਅਖੀਰ ਵਿਚ 'ਊ' ਜੇ ਮੁਕਤ ਰੂਪ ਵਿਚ ਹੋਵੇ ਤਾਂ ਉਸ ਨਾਲ਼ ਬਿੰਦੀ ਹੀ ਲਗਦੀ ਹੈ। ਬਿੰਦੀ ਤੇ ਟਿੱਪੀ ਦੀ ਵਰਤੋਂ ਦੀਆਂ ਸ਼ਬਦੀ ਮਿਸਾਲਾਂ ਅੱਗੇ ਦਿੱਤੀਆਂ ਗਈਆਂ ਹਨ: ਇੰਦਰ, ਅੰਦਰ, ਕੁੰਜੀ, ਮੀਂਹ, ਜਾਏਂ, ਬੈਂਤ, ਸਾਂਗ, ਲੌਂਗ, ਊਂਘ, ਹਮਾਯੂੰ ਆਦਿ।
ਪੰਜਾਬੀ ਸ਼ਬਦ ਜੋੜਾਂ ਸਬੰਧੀ ਉਪਰੋਕਤ ਤੱਥ ਪੰਜਾਬੀ ਬੋਲੀ ਦੇ ਸਮੁੱਚੇ ਸੰਜਮ ਵਿਚ ਉਜਾਗਰ ਹੁੰਦੇ ਹਨ। ਸ਼ਬਦ ਜੋੜਾਂ ਦਾ ਇਹ ਮਸਲਾ ਪੰਜਾਬੀ ਦੀ ਵਿਲੱਖਣ ਤੇ ਸੁਤੰਤਰ ਹੋਂਦ ਨਾਲ਼ ਵੀ ਜਾ ਜੁੜਦਾ ਹੈ। ਪੰਜਾਬੀ ਸ਼ਬਦ ਜੋੜਾਂ ਦੇ ਸੁਧਾਰ ਦੀ ਚਰਚਾ 'ਜਿਵੇਂ ਬੋਲੋ ਤਿਵੇਂ ਲਿਖੋ' ਦੀ ਸੋਚ ਦੁਆਲੇ ਘੁੰਮਦੀ ਹੈ। ਸਾਡੀ ਸਮਝ ਅਨੁਸਾਰ ਹੁਣ ਇਸ ਸੋਚ ਨੂੰ ਬਦਲ ਕੇ, ਇਉਂ ਕਹਿਣਾ ਚਾਹੀਦਾ ਹੈ 'ਜਿਵੇਂ ਬੋਲ ਨਹੀਂ ਸਕਦੇ, ਤਿਵੇਂ ਨਾ ਲਿਖੋ' ਸਹੀ ਗੱਲ ਤਾਂ ਇਹ ਹੈ ਕਿ ਸ਼ਬਦ ਜੋੜਾਂ ਨੂੰ ਨਿਸ਼ਚਿਤ ਕਰਨ ਲਈ ਇਕੋ ਵੇਲੇ ਸਬੰਧਤ ਭਾਸ਼ਾ ਦੀ ਧੁਨੀ-ਵਿਉਂਤ, ਲਿਪੀ ਸੰਜਮ ਅਤੇ ਵਿਆਕਰਨ ਦਾ ਧਿਆਨ ਰੱਖਣਾ ਜ਼ਰੂਰੀ ਹੈ। ਜੇ ਸ਼ਬਦ ਦੂਜੀ ਭਾਸ਼ਾ ਦਾ ਹੈ ਤਾਂ ਉਸਦੀ ਨਿਰੁਕਤੀ ਵੀ ਧਿਆਨ ਦੀ ਮੰਗ ਕਰਦੀ ਹੈ। ਇਸੇ ਤਰ੍ਹਾਂ ਪਰੰਪਰਾ ਜਾਂ ਲੋਕਧਾਰਾਈ ਪ੍ਰਸੰਗਾਂ ਦੀ ਭਾਵ ਜੁਗਤ ਨੂੰ ਸਮਝੇ ਬਗੈਰ ਅਸੀਂ ਸ਼ਬਦ ਜੋੜਾਂ ਨੂੰ ਸਥਿਰ ਨਹੀਂ ਕਰ ਸਕਦੇ। ਅਸੀਂ ਇਸ ਮਸਲੇ ਨੂੰ ਹੱਲ ਕਰਨ ਲਈ ਤਤਪਰ ਹਾਂ ਪਰ ਇਕਮੱਤ ਨਹੀਂ ਹਾਂ। ਇਸ ਲਈ ਸੁਹਿਰਦ ਹੋਣਾ ਸਮੇਂ ਦੀ ਲੋੜ ਹੈ।

Top