ਸ਼ਬਦ-ਚਿੱਤਰ

ਯਾਦਵਿੰਦਰ ਕਰਫਿਊ
ਨੂਰ
ਪੱਤਰਕਾਰਨੇ ਚੋਰ,ਠੱਗ,ਵਿਦਰੋਹੀ,ਵਿਦਵਾਨ,ਸਿਆਸਤਦਾਨ ਸਭ ਦੇ ਘਰ ਜਾਣਾ ਹੁੰਦਾ ਹੈ,ਇਹ ਹੱਕ ਉਸਨੂੰ ਉਸਦਾਪੇਸ਼ਾ ਦਿੰਦਾ ਹੈ,ਪਰ ਉਸ ਨੇ ਕਿਸ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਰੱਖਣਾ ਹੈ,ਇਹ ਉਸਦੀ ਨਿਜੀ ਜਾਂਸਿਆਸੀ ਰੁਚੀ 'ਤੇ ਨਿਰਭਰ ਕਰਦਾ ਹੈ।ਦਿੱਲੀ 'ਚ ਮੇਰਾ ਪੱਤਰਕਾਰੀਦੇ ਪਿਛਲੇ 4 ਸਾਲਾਂ ਅੰਦਰ ਇਨ੍ਹਾਂ ਸਾਰੀਆਂ ਕੈਟਾਗਿਰੀਆਂ ਦੇ ਲੋਕਾਂ ਨਾਲ ਦੂਰ ਨੇੜੇ ਦਾ ਵਾਹ ਰਿਹਾ ਹੈ।ਸਾਹਿਤਤੇ ਗਿਆਨ ਨਾਲ ਦੂਰ ਦਾ ਰਿਸ਼ਤਾ ਸੀ ਤੇ ਹੈ,ਪਰ ਸੂਚਨਾ ਮਜ਼ਬੂਰੀਵੱਸ ਰੱਖਣੀ ਪੈਂਦੀ ਹੈ।ਹੌਲੀ ਹੌਲੀਦਿੱਲੀ 'ਚ ਸਾਹਿਤਕ,ਸਿਆਸੀ ਤੇ ਗਿਆਨ ਦੀਆਂਗਲੀਆਂ ਨਾਲ ਵਾਹ ਪਿਆ।ਮੈਂ ,ਜਿਹੜਾ ਸਿਰਫਕਵਿਤਾ,ਕਹਾਣੀਆਂ,ਨਾਵਲਾਂ ਆਦਿ ਦੀਆਂ ਕਿਤਾਬਾਂ ਦੇ ਸਿਰਫ ਵਰਕੇ ਫਰੋਲਣ ਜਾਣਦਾ ਸੀ,ਉਨ੍ਹਾਂ 'ਚਥੋੜ੍ਹੀ ਬਹੁਤੀ ਰੁਚੀ ਲੈਣ ਲੱਗਿਆ।

ਡਾ.ਸੁਤਿੰਦਰ ਸਿੰਘ ਨੂਰ
ਡਾ. ਸਤਿੰਦਰ ਨੂਰ ਬਾਰੇਪੰਜਾਬੀ ਯੂਨੀਵਰਸਿਟੀ ਬੈਠੇ ਨੇਥੋੜ੍ਹਾ ਬਹੁਤ ਸੁਣਿਆ ਸੀ।ਦਿੱਲੀ ਆਉਣ ਤੋਂ ਲਗਭਗ ਸਾਲ ਕ ਬਾਅਦ ਨਾਵਲਕਾਰ ਨਾਨਕ ਸਿੰਘ 'ਤੇ ਕੋਈਪ੍ਰੋਗਰਾਮ ਬਣਾ ਰਹੇ ਸੀ,ਮੈਂ ਡਾ .ਸਤਿੰਦਰ ਨੂਰ ਨੂੰ ਫੋਨ ਖੜਕਾਇਆ।ਮੈਂ ਕਿਹਾ ਡਾ. ਸਾਹਿਬ,ਨਾਨਕਸਿੰਘ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਸੀ,ਕਹਿੰਦੇ ਆਜਾ ਘਰ ਹੀ ਹਾਂ।ਇਹ ਪਹਿਲੀ ਮੁਲਾਕਾਤ ਸੀ,ਮੈਂਇਕ ਸਾਹਿਤਕ ਵਿਸ਼ੇ 'ਤੇ ਇਕ ਸਾਹਿਤਕਾਰ ਨੂੰ ਪੱਤਰਕਾਰਾਂ ਵਰਗੇ ਸਵਾਲ ਕੀਤੇ।ਕੈਮਰੇ ਤੇ ਲਾਈਟਸਾਹਮਣੇ ਡਾ.ਨੂਰ ਨਾਨਕ ਸਿੰਘ 'ਤੇ ਬੋਲਦੇ ਰਹੇ।ਕੈਮਰਾ ਤੇ ਲਾਈਟ ਬੰਦ ਹੋਣ ਤੋਂ ਬਾਅਦ ਜਦੋਂ ਮਹੌਲਥੋੜ੍ਹਾ ਜਿਹਾ ਸਹਿਜ ਹੋਇਆ ਤਾਂ ਮੇਰੀਆਂ ਪਿੰਡ ਤੋਂ ਲੈ ਕੇ ਉਦੋਂ ਤੱਕ ਦੇ ਸਫਰ ਦੀਆਂ ਮੋਟੀਆਂਮੋਟੀਆਂ ਗੱਲਾਂ ਹੋਈਆਂ।ਮੈਂ ਪਿੰਡ ਦੱਸਿਆ ਤਾਂ ਕਹਿੰਦੇ,ਤੂੰ ਤਾਂ ਮਲਵਈ ਐਂ ਯਾਰ।ਤੇਰੀ ਬੋਲੀ ਦੇਖਕੇ ਮੈਂ ਹਿਸਾਬ ਲਾ ਲਿਆ ਸੀ,ਕਿ ਤੂੰ ਸਾਡੇ ਇਲਾਕੇ ਦਾ ਬੰਦਾ ਲੱਗਦੈਂ।ਉਸਤੋਂ ਬਾਅਦ ਉਨ੍ਹਾਂ ਦੀਪਾਸ਼ ਬਾਰੇ ਸਮਝ ਤੇ ਯਾਰੀ ਦੋਸਤੀਆਂ ਦੀਆਂ ਗੱਲਾਂ ਹੋਈਆਂ।ਭੂਤਵਾੜੇ ਦੇ ਇਤਿਹਾਸ ਨੂੰ ਫਰੋਲਦੇਰਹੇ।ਪੰਜਾਬ 'ਚ ਮੌਜੂਦਾ ਭੂਤਵਾੜੇ ਬਣਨ ਜਾਂ ਨਾ ਬਣਨ ਦੀਆਂ ਸੰਭਾਵਨਾਵਾਂ ਦੇ ਗੱਲਾਂ ਕਰਦੇ ਰਹੇ।ਇਸੇਦੌਰਾਨ ਚਾਹ ਪੀਂਦੇ-ਪੀਂਦੇ ਮੈਨੂੰ ਕਹਿੰਦੇ,ਤੂੰ ਤਾਂ ਖਾਸਾ ਕੁਝ ਜਾਣਦਾ ਹੈਂ ਯਾਰ ਸਾਹਿਤਕਾਰਾਂਬਾਰੇ।ਮੈਂ ਕਿਹਾ,ਜੇ ਮੈਂ ਖਾਸਾ ਕੁਝ ਜਾਣਦਾ ਹਾਂ,ਤਾਂ ਖਾਸਾ ਕੁਝ ਜਾਨਣ ਵਾਲਿਆਂ ਨੂੰ ਮੁੜਪ੍ਰਭਾਸ਼ਿਤ ਕਰਨਾ ਪਵੇਗਾ।ਉਹ ਬੜਾ ਹੱਸੇ।ਇਸ ਪਹਿਲੀ ਮੁਲਾਕਾਤ ਦੀ ਮਿਲਣਸਾਰਤਾ ਤੇ ਪਿਆਰ ਸੀ ਜਿਹਨੇਡਾ. ਨੂਰ ਲਈ ਮੇਰੇ ਦਿਲ 'ਚ ਹਮੇਸ਼ਾ ਥਾਂ ਰੱਖੀ।ਉਹ ਸਾਦਾ ਤੇ ਮਿਲਾਪੜਾ ਵਿਦਵਾਨ ਸੀ।ਮੈਂ ਆਮ ਤੌਰ 'ਤੇ ਵੇਖਦਾ ਹਾਂ,ਕਿ ਜਿਹਨੂੰ ਚਾਰ ਗੱਲਾਂ ਪਤਾ ਹੋਣ,ਉਹ ਸਾਦਗੀ,ਸਧਾਰਨਤਾ ਤੇ ਜਨਤਾ ਤੋਂ ਦੂਰੀਬਣਾਉਣੀ ਸ਼ੁਰੂ ਕਰ ਦਿੰਦਾ ਹੈ।ਇਸੇ ਲਈ ਮੈਨੂੰ ਬਹੁਤੇ ਬੁੱਧੀਜੀਵੀ "ਆਧੁਨਿਕ ਬ੍ਰਹਮਣ" ਲੱਗਦੇਹਨ।
ਇਸਤੋਂ ਬਾਅਦ ਭਾਵੇਂ ਮੈਂ ਫੋਨ ਕਰਨਾਜਾਂਉਨ੍ਹਾਂ ਦਾ ਫੋਨ ਆਉਣਾ,ਮਸਲਾ ਸਾਹਿਤ ਹੀ ਹੁੰਦਾ ਸੀ।ਕਦੇ ਮੈਨੂੰ ਕੋਈ ਬਾਈਟ(ਛੋਟੀਇੰਟਰਵਿਊ) ਚਾਹੀਦੀ ਹੁੰਦੀ ਤੇ ਕਦੇ ਉਹ ਪਾਕਿਸਤਾਨ ਵਾਲੇ ਫਖ਼ਰ ਜ਼ਮਾਨ ਆਏ ਤੋਂ ਪ੍ਰੈਸ ਕਲੱਬ ਆਫਇੰਡੀਆ ਬੁਲਾ ਲੈਂਦੇ।ਕੁਝ ਗੱਲਾਂ ਜਿਹੜੀਆਂ ਉਹ ਮੇਰੇ ਨਾਲ ਸ਼ੁਰੂਆਤੀ ਦਿਨਾਂ 'ਚ ਕਰਦੇ ਰਹੇ,ਉਹਮੈਨੂੰ ਹਮੇਸ਼ਾ ਮਹੱਤਵਪੂਰਨ ਲੱਗਦੀਆਂ ਨੇ।ਪਹਿਲੀ ਮੁਲਾਕਾਤ ਵਾਲੇ ਦਿਨ ਹੀ ਉਨ੍ਹਾਂ ਮੇਰਾ ਪੱਤਰਕਾਰੀ 'ਚੋਂ ਸਾਹਿਤ ਦੀ ਖ਼ਤਮ ਹੁੰਦੀ ਥਾਂ ਵੱਲ ਧਿਆਨ ਦਵਾਇਆ ਸੀ ਤੇ ਬਾਅਦ 'ਚ ਵੀ ਗੱਲਬਾਤ ਕਰਦੇ ਰਹੇ।ਖਾਸਕਰ ਮੇਰਾ ਜੁੜਾਅ ਟੀ.ਵੀ ਪੱਤਰਕਾਰੀ ਨਾਲ ਹੋਣ ਕਾਰਨ ਉਹ ਮੁੱਖ ਧਾਰਾਈ ਟੈਲੀਵੀਜ਼ਨ 'ਚੋਂ ਸਾਹਿਤ ਨੂੰਕੰਨ੍ਹੀ 'ਤੇ ਧੱਕਣ ਦੀ ਗੱਲ ਅਕਸਰ ਕਰਦੇ ਸਨ।ਉਨ੍ਹਾਂ ਦਾ ਮੰਨਣਾ ਸੀ ਕਿ ਸਿਰਜਨਾ ਤੋਂ ਬਿਨਾਂ ਸਮਾਜਅਧੂਰਾ ਹੁੰਦਾ ਹੈ ਤੇ ਟੈਲੀਵੀਜ਼ਨ ਵਰਗੇ ਪ੍ਰਭਾਵਸ਼ਾਲੀ ਮਾਸ ਮੀਡੀਆ 'ਚੋਂ ਸਿਰਜਨਾ ਨੂੰ ਧੱਕਣਾ ਇਕਖਤਰਨਾਕ ਰੁਝਾਨ ਹੈ।ਜਦੋਂ ਟੀ.ਵੀ ਤੇ ਸਾਹਿਤ ਬਾਰੇ ਸਿਧਾਂਤਕ ਸਮਝ ਸਮਝ ਜ਼ੀਰੋ ਹੋਵੇ ਤਾਂ ਗੱਲਾਂਤੁਹਾਡੇ ਲਈ ਬਹੁਤ ਮਾਅਨੇ ਰੱਖਦੀਆਂ ਹਨ।ਤੁਹਾਨੂੰ ਚੀਜ਼ਾਂ ਬਰੀਕੀ ਨਾਲ ਘੋਖਣ ਤੇ ਸਮਝਣ ਲਈ ਨਜ਼ਰੀਆਦਿੰਦੀਆਂ ਹਨ।
ਇਕ ਦਿਨ ਡਾ.ਨੂਰ ਦੀਆਂ ਰਾਤ 8-8:30 ਦੇ ਲਗਭਗਮੇਰੇ ਫੋਨ 'ਤੇ 3-4 ਮਿਸ ਕਾਲਾਂ।ਇਹ ਉਹ ਦਿਨ ਸਨ,ਜਦੋਂ ਭਾਰਤ-ਅਮਰੀਕਾਪ੍ਰਮਾਣੂ ਕਰਾਰ ਦੇ ਮਸਲੇ 'ਤੇ ਯੂ.ਪੀ.ਏ. ਸਰਕਾਰ ਡਾਵਾਂਡੋਲ ਸੀ।ਪੂਰਾ ਮੀਡੀਆ ਸਰਕਾਰ ਡਿੱਗਣ ਤੇਬਚਣ ਦੀਆਂ ਖਬਰਾਂ ਦੇ ਨਾਲ ਸੀਟਾਂ ਵਧਣ ਘਟਣ ਦੀਆਂ ਸਿਆਸੀ ਤਿਕੜਮਾਂ ਦਿਖਾ ਰਿਹਾ ਸੀ।ਮੈਂ ਆਪਣੀਸਮਰੱਥਾ ਮੁਤਾਬਕ ਚੈਨਲ ਦੇ ਨਿਊਜ਼ ਡੈਕਸ ਤੋਂ ਗੁੱਝੀਆਂ ਸਿਆਸੀ ਰਮਜ਼ਾਂ 'ਤੇ ਟਿੱਪਣੀਆਂ ਕਰਦਿਆਂਖ਼ਬਰਾਂ ਦਾ ਵਿਸ਼ਲੇਸ਼ਨ ਕਰ ਰਿਹਾ ਸੀ।ਮੈਂ ਪ੍ਰਮਾਣੂ ਕਰਾਰ ਦੇ ਮਸਲੇ 'ਤੇ ਸੰਸਦੀ ਖੱਬਿਆਂ ਦੀਸੱਜੇਸ਼ਾਹੀ ਤੇ ਸੰਸਦੀ ਧਾਰਾ ਤੋਂ ਬਾਹਰ ਵਿਚਰਦੇ ਖੱਬਿਆਂ ਦੀ ਪ੍ਰਮਾਣੂ ਮਸਲੇ ਬਾਰੇ ਸਮਝ ਨੂੰ ਪੇਸ਼ਕਰਕੇ ਦੋਵਾਂ ਦਾ ਫਰਕ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ।ਖੱਬੇ ਉਸੇ ਯੂ.ਪੀ.ਏ. ਨਾਲ ਐਨਾ ਸਮਾਂ ਕਿਉਂਰਹੇ,ਜਦੋਂ ਕਿ ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ਸਮਝੌਤੇ ਦਾ ਮਸੌਦਾ ਬਹੁਤ ਪਹਿਲਾਂ ਤਿਆਰ ਹੋਚੁੱਕਿਆ ਸੀ।ਸੰਸਦੀ ਧਾਰਾ ਤੋਂ ਬਾਹਰਲੇ ਖੱਬੇ ਮੁੱਖ ਧਾਰਾ 'ਚ ਮਸਲਾ ਆਉਣ ਤੋਂ ਪਹਿਲਾਂ ਸਰਗਰਮ ਕਿਉਂਨਹੀਂ ਹੋਏ .?ਦੇਸ਼ ਦੇ ਵੱਡੇ ਸਰਮਾਏਦਾਰ ਮਨਮੋਹਨ ਸਿੰਘ ਨੂੰ ਵਾਰ ਵਾਰ ਆ ਕੇ ਕਿਉਂ ਮਿਲ ਰਹੇ,ਇਸ 'ਤੇ ਗੱਲਬਾਤ ਹੋ ਰਹੀ ਸੀ।ਗੱਲਬਾਤ ਖ਼ਤਮ ਹੋਣ ਬਾਅਦ ਫੋਨ ਦੇਖਿਆ ਤਾਂ ਡਾ.ਨੂਰ ਦੀਆਂ ਮਿੱਸਕਾਲਾਂ..ਮੈਂ ਫੋਨ ਲਾਇਆ,ਡਾ. ਸਾਹਿਬ ਦਾ ਪਹਿਲਾ ਵਾਕ ਸੀ..ਸ਼ਾਬਾਸ਼ ਯਾਦਵਿੰਦਰ ਸ਼ਾਬਾਸ਼..ਚੰਗਾਵਿਸ਼ਲੇਸ਼ਨ ਸੀ।ਮੈਂ ਕਿਹਾ ਡਾ. ਸਾਹਿਬ ਜਿੰਨਾ ਕ ਸਪੇਸ ਮਿਲਦਾ ਹੈ,ਬੱਸ ਗੱਲ ਕਹਿਣ ਦੀ ਕੋਸ਼ਿਸ਼ਕਰੀਦੀਹੈ।ਕਹਿੰਦੇ ਯਾਰ ਨਹੀਂ..ਖੱਬੇ ਸਭ ਦੀ ਖਬਰਲੈਂਦੇ ਨੇ,ਇਨ੍ਹਾਂ ਦੀ ਖ਼ਬਰ ਲੈਣ ਵਾਲਾ ਵੀ ਕੋਈ ਹੋਣਾ ਚਾਹੀਦਾ ਹੈ।ਸੱਚੀਂ ਤੂੰ ਤੱਥ ਅਧਾਰਤ ਚੰਗਾਵਿਸ਼ਲੇਸ਼ਨ ਕੀਤਾ ਹੈ।ਮੇਰਾ ਖਿਆਲ ਹੈ ਸ਼ਾਇਦ ਉਹ ਪੰਜਾਬ 'ਚ ਕਿਸੇ ਮਿੱਤਰ ਦੇ ਘਰ ਬੈਠੇ ਟੀ.ਵੀ.ਵੇਖ ਰਹੇ ਸੀ।ਡਾ. ਨੂਰ ਜਿਹੇ ਬੰਦੇ ਵਲੋਂ ਹੌਂਸਲਾ ਮਿਲਣਾ ਤੁਹਾਨੂੰ ਕੁਝ ਨਵਾਂ ਸਿੱਖਣ ਤੇ ਮਿਹਨਤਲਈ ਪ੍ਰੇਰਦਾ ਹੈ।