ਸੰਪਾਦਕੀ ![]() ਗੁਰਮੀਤ ਬਰਾੜ |
ਸਾਹਿਤ ‘ਚ ਨਾਰੀ ਵਿਮਰਸ਼ ਸਾਹਿਤ 'ਚ ਨਾਰੀ ਦੀ ਸਥਿਤੀ ਕਈ ਵਿਰੋਧਾਭਾਸਾਂ ਨਾਲ਼ਗ੍ਰਸਤ ਰਹੀ ਹੈ।ਪਰੰਪਰਾ ਵਜੋਂ ਇੱਕ ਪਾਸੇ ਉਹ ਸ਼ਕਤੀ ਤੇ ਦੇਵੀ ਦੇ ਰੂਪ 'ਚ ਵੇਖੀ ਗਈ ਹੈ ਤੇ ਦੂਜੇਪਾਸੇ ਅਬਲਾ ਤੇ ਮਾਇਆ ਦੇ ਰੂਪ ਵਿੱਚ।ਦੋਵੇਂ ਹੀ ਅੱਤਿਵਾਦੀ ਵਿਚਾਰਾਂ ਨੇ ਨਾਰੀ ਦੀ ਸਮਾਜ ਪ੍ਰਤੀਸਮਝ ਨੂੰ ਤੇ ਉਸ ਦੇ ਵਿਕਾਸ ਨੂੰ ਉਲਝਾ 'ਚ ਪਾਇਆ ਹੈ।ਨਾਰੀ ਸਾਹਿਤ 'ਚ ਨਾਰੀ ਨੂੰ ਸਹਿਜ ਮਨੁੱਖ ਦੇਰੂਪ 'ਚ ਵੇਖਣ ਦਾ ਉਪਰਾਲਾ ਨਹੀਂ ਕੀਤਾ ਗਿਆ।ਸਾਹਿਤ ਸਮਾਜ ਦਾ ਅਕਸ ਹੁੰਦਾ ਹੈ ਤੇ ਸਾਹਿਤਕਾਰ ਹੀਸਮਾਜ ਦਾ ਅਸਲੀ ਚਿਹਰਾ ਵਿਖਾਉਂਦਾ ਹੈ-ਜਿਵੇਂ ਕਿ ਲੀਲਾਧਰ ਜੂਗੜੀ ਨੇ ਆਖਿਆ ਹੈ ਕਿ ,"ਮੈਂ ਉਸਤਰ੍ਹਾਂ ਦਾ ਉੱਚਾ ਨਹੀਂ ਜੋ ਸਿਰਫ਼ ਉਚਾਈ ਤੇ ਹੀ ਹੁੰਦਾ ਹੈ,ਮੈਂ ਕਵੀ ਹਾਂ ਤੇ ਨਿਘਾਰ ਦੇ ਅੰਤਮਬਿੰਦੂ ਤੱਕ ਮਗਰਾ ਕਰਦਾ ਹਾਂ।"ਪਰ ਨੂੰ ਝੱਲਦੀ ਨਾਰੀ ਦੇ ਜੁਝਾਰ ਦੇ ਵਿਮਰਸ਼ ਨੂੰ ਸਾਹਿਤ 'ਚ ਥਾਂਦੇਣ ਦਾ ਉਪਰਾਲਾ ਜ਼ਿਆਦਾ ਪ੍ਰਭਾਵ ਨਹੀਂ ਛੱਡ ਸਕਿਆ।ਕਵੀ ਨਿਘਾਰ ਉਸ ਅੰਤਮ ਬਿੰਦੂ ਦਾ ਅਜੇ ਮਗਰਾਨਹੀਂ ਕਰ ਸਕਿਆ।ਨਾਰੀ ਸਾਹਿਤ 'ਚ ਨਾਰੀ ਕੇਂਦ੍ਰਿਤ ਕੁੱਝ ਮਹੱਤਵਪੂਰਣ ਸਵਾਲਾਂ ਦਾ ਸੰਤੁਲਿਤ ਜਵਾਬਸਾਰੀਆਂ ਲਿਖਤਾਂ 'ਚ ਨਹੀਂ ਮਿਲ਼ ਸਕਿਆ। |
|
ਕੁਝਕੁ ਸਾਹਿਤਕਾਰਾਂ ਨੇ ਆਪਣੀ ਸਿਰਜਣਾਤਮਕਤਾ ਦੇ ਨਾਲ਼-ਨਾਲ਼ ਸਮੇਂ-ਸਮੇਂ ਤੇ ਸਮਾਜ ਸਾਹਵੇਂ ਸਵਾਲਾਂਦਾ ਸੰਤੁਲਿਤ ਜਵਾਬ ਪੇਸ਼ ਕਰਨ ਦਾ ਜਤਨ ਕੀਤਾ ਹੈ।ਉਦਾਰਣ ਵਜੋਂ "ਸੈਕਿੰਡ ਸੈਕਸ" ਦਾ ਨਾਂ ਲਿਆ ਜਾਸਕਦਾ ਹੈ,ਜਿਸ ਵਿੱਚ ਜ਼ਿਕਰ ਹੈ ਕਿ ਔਰਤ ਕਿਤੇ ਝੁੰਡ ਬਣਾ ਕੇ ਨਹੀਂ ਵਸਦੀ,ਇਹ ਪੂਰੀ ਮਨੁੱਖਤਾ ਦਾਅੱਧਾ ਹਿੱਸਾ ਹੁੰਦੇ ਹੋਏ ਵੀ ਪੂਰੀ ਇੱਕ ਜ਼ਾਤ ਨਹੀਂ ਹੈ,ਉਹ ਆਪਣੇ ਹੀ ਘਰਾਂ 'ਚ ਅੱਡ-ਅੱਡ ਵਰਗਾਂ ਤੇਭਿੰਨ-ਭਿੰਨ ਜ਼ਾਤਾਂ 'ਚ ਬਿਖਰੀ ਹੋਈ ਹੈ।ਉਸ ਦੀ ਇਨਕਲਾਬੀ ਚੇਤਨਾ ਨੂੰ ਦੱਬਿਆ ਗਿਆ ਹੈ।ਇਸ ਹਾਲਤਵਾਸਤੇ ਉਹ ਆਪ ਵੀ ਜ਼ਿੰਮੇਵਾਰ ਹੈ।'ਸਿਮੋਨ' ਨੂੰ ਨਾਰੀ ਜਾਂ ਤਾਂ ਦੇਵੀ ਦੇ ਰੂਪ 'ਚ ਨਜ਼ਰ ਆਉਂਦੀ ਹੈਜਾਂ ਫ਼ਿਰ ਦਾਸੀ ਦੇ ਰੂਪ 'ਚ।ਜਦੋਂ ਕਿ ਨਾਰੀ ਆਪਣੇ ਆਪ ਨੂੰ ਸਹਿਜ ਮਨੁੱਖ ਦੇ ਰੂਪ 'ਚ ਵੇਖਣਾਂਲੋਚਦੀ ਹੈ।ਦੂਜੇ ਪਾਸੇ ਪੁਰਸ਼ ਸਾਹਿਤਕਾਰਾਂ ਨੇ ਨਾਰੀ ਨੂੰ ਨਿਰੋਲ ਦੇਵੀ ਦੇ ਰੂਪ 'ਚ ਪੇਸ਼ ਕਰਦਿਆਂਵੀ ਆਪਣਾ ਹੀ ਸਿੱਟਾ ਸੇਕਿਆ ਹੈ। ਪੰਜਾਬੀ ਸਾਹਿਤ ਨਾਲ਼ੋਂ ਜ਼ਿਆਦਾ ਹਿੰਦੀ-ਉਰਦੂ ਸਾਹਿਤ 'ਚ ਨਾਰੀ ਸਾਹਿਤਕਾਰਾਂ ਨੇ ਨਾਰੀ ਚੇਤਨਾ ਦੀਅਲਖ ਜਗਾਉਣ ਦਾ ਕਾਰਜ ਕੀਤਾ ਹੈ,ਜਿੰਨ੍ਹਾਂ 'ਚ ਚਿੱਤਰਾ ਮੁਦਗਲ,ਕ੍ਰਿਸ਼ਨਾ ਸੋਬਤੀ,ਮੰਨੂਭੰਡਾਰੀ,ਮ੍ਰਿਦੁਲਾ ਗਰਗ,ਨਾਸਿਰਾ ਸ਼ਰਮਾ,ਮੰਜੁਲਾ ਭਗਤ,ਮੈਤ੍ਰੇਈ ਪੁਸ਼ਪਾ,ਸ਼ਿਵਾਨੀ ਆਦਿ ਨੇ ਗਿਣਨਯੋਗਨਾਂ ਹਨ।ਨਾਰੀ ਸਾਹਿਤਕਾਰਾਂ ਨੇ ਨਾਰੀ ਉਤਪੀੜਨ ਦੇ ਹਰ ਬਿੰਦੂ 'ਤੇ ਆਪਣੇ ਤਿੱਖੇ ਤੇਵਰ ਦਰਜ਼ ਕਰਵਾਏਹਨ।ਪੁਰਸ਼ ਸਾਹਿਤਕਾਰਾਂ ਦਾ ਰੁਝਾਨ ਇਸ ਪਾਸੇ ਹੋਣਾ ਲਾਜ਼ਮੀ ਹੈ।ਅੱਜ ਦਾ ਯੁੱਗ ਧਰਮ ਦੀ ਕਸਵੱਟੀ 'ਤੇਟਿਕਿਆ ਨਾਂ ਹੋ ਕੇ ਵਿਗਿਆਨਿਕਤਾ ਤੇ ਵਿਚਾਰਰਿਕਤਾ ਦੀ ਕਸਵੱਟੀ 'ਤੇ ਟਿਕਿਆ ਹੋਇਆ ਹੈ।ਇਹੋ ਜਿਹੀਸਥਿਤੀ 'ਚ ਨਾਰੀ ਮੁਕਤੀ ਦਾ ਮਤਲਬ ਹੈ ਸਾਰੇ ਸਮਾਜ ਦੀ ਮੁਕਤੀ ਤੇ ਸਾਰੇ ਸਮਾਜ ਦੀ ਉੱਨਤੀ।ਇਸ ਦਿਸ਼ਾਵੱਲ ਪੁਰਖ ਸਾਹਿਤਕਾਰਾਂ ਵੱਲੋਂ ਹਾਂ-ਪੱਖੀ ਜਤਨ ਲੋੜੀਂਦੇ ਹਨ। ਲਿਖਤਮ
ਗੁਰਮੀਤ ਬਰਾੜ |