ਪੜ੍ਹਤਮ


ਸਤਿਕਾਰਤ ਗੁਰਮੀਤ ਬਰਾੜ ਜੀ,
'ਲਿਖਤਮ' ਦਾ ਹਥਲਾ ਅੰਕ ਪੜ੍ਹ ਰਿਹਾ ਹਾਂ। ਪ੍ਰਭਾਵਸ਼ਾਲੀ ਲੱਗ ਰਿਹਾ ਹੈ। ਪਿਛਲੇ ਅੰਕ ਪੜ੍ਹ ਕੇ ਬੇਹੱਦ ਖੁਸ਼ੀ ਹੋਈ ਕਿ ਆਪ ਜੀ ਵੱਲੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਨਿੱਗਰ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਲਈ ਆਪ ਜੀ ਸ਼ਲਾਘਾ ਦੇ ਪਾਤਰ ਹੋ। ਰਸਾਲੇ ਦੇ ਜਨਵਰੀ ਅੰਕ ਵਿਚ ਮੇਰੀ ਕਵਿਤਾ ਪ੍ਰਕਾਸ਼ਿਤ ਕਰਨ ਲਈ ਆਪ ਜੀ ਦਾ ਸ਼ੁਕਰੀਆ।


ਬੂਟਾ ਸਿੰਘ ਵਾਕਫ਼
ਮੁਕਤਸਰ
-----------------------------------------------------------


Dear Gurmeet ji!
At this time, when most of the Online Punjabi Magazines/Papers are closing down, it is encouraging to see that, with every issue of LIKHTAM, you are creating a new history in Punjabi Journalism.
ਤੁਹਾਡੀ ਹਿੰਮਤ,ਸਿਦਕ ਤੇ ਸਿਰੜ ਦੀ ਦਾਦ ਦੇਣੀ ਬਣਦੀ ਹੈ !!


Congratulations.
Ravinder Ravi
Terrace, BC,CANADA
-----------------------------------------------------------


ਸਤਿਕਾਰਯੋਗ ਗੁਰਮੀਤ ਜੀ,
‘ਲਿਖਤਮ’ ਆਨ-ਲਾਈਨ ਤੇ ਸ਼ੁਰੂ ਕਰਨ ਦੀ ਵਧਾਈ ਹੋਵੇ। ਫਰਵਰੀ ਅੰਕ ਪੜ੍ਹਿਆ ।ਕਵਿਤਾ ਬਾਰੇ ਤੁਹਾਡਾ ‘ਸੰਪਾਦਕੀ’ ਵਧੀਆ ਲੱਗਾ।ਕਵਿਤਾ ਮਨੁੱਖੀ ਹਿਰਦੇ ਨਾਲ਼ ਜੁੜੀ ਵਿਧਾ ਹੈ। ਪਰਮਿੰਦਰਜੀਤ ਦੇ ਕਵਿਤਾ ਬਾਰੇ ਵਿਚਾਰ ਸਾਰਥਕ ਹਨ। ਵਿਅੰਗ ਟੋਟਕੇ ਦਿਲਚਸਪ ਹਨ। ਅਮਨਪ੍ਰੀਤ ਪੰਨੂ ,ਗੁਰਦੀਪ ਸਿੰਘ ਭਮਰਾ ਦੀਆ ਨਜ਼ਮਾਂ ਚੰਗੀਆ ਲੱਗੀਆਂ।ਡਾ:ਗੁਰਨਾਮ ਸਿੰਘ ਨੇ ਕੀਰਤਨ ਦੀ ਮਰਿਆਦਾ ਬਾਰੇ ਮੁੱਢਲੀ ਜਾਣਕਾਰੀ ਦਿਤੀ ਹੈ। ਤੁਹਾਡਾ ਯਤਨ ਪੰਜਾਬੀ ਸਾਹਿਤ ਦੇ ਵਿਕਾਸ ਲਈ ਚੰਗਾ ਕਦਮ ਹੈ।


ਗੁਰਮੀਤ ਸਿੰਘ ਫਾਜ਼ਿਲਕਾ(ਪ੍ਰਿੰਸੀਪਲ)
ਫਾਜ਼ਿਲਕਾ(ਫਿਰੋਜ਼ਪੁਰ)ਪੰਜਾਬ
-----------------------------------------------------------


ਸਤਿਕਾਰ ਯੋਗ ਗੁਰਮੀਤ ਜੀ,
ਸਤਿ ਸ੍ਰੀ ਅਕਾਲ !!!
ਅਣਗਿਣਤ ( 8 ਵੇਂ ) ਅੰਕ ਵਿੱਚ ਹੀ 'ਲਿਖਤਮ' ਪ੍ਰੌੜ ਹੋ ਗਿਆ ਹੈ। ਜਿਸ ਨੇ 'ਗੋਲ਼ ਐਨਕ ਵਾਲ਼ੇ ਮਿਰਜ਼ੇ' ਦਾ ਚਿੱਤਰ ਦਰਵੇਸ਼ ਦੀ ਨਜ਼ਰ ਨਾਲ਼ ਪੇਸ਼ ਕੀਤਾ ਹੈ , ਪ੍ਰਮਿੰਦਰਜੀਤ ਜੀ ਨਾਲ਼ ਮੁਲਾਕਾਤ ਕਰਦਾ ਹੋਇਆ , ਮੋਹਨ ਆਲੋਕ ਦੇ ਵਿਅੰਗ ਬਾਣ ਲੈ ਕੇ ਆਇਆ 'ਲਿਖਤਮ' ਬਹੁਤ ਹੀ ਚੰਗਾ ਲੱਗਾ। ਕਾਵਿ ਵਿੱਚ ਅਮਨਪ੍ਰੀਤ ਪੰਨੂੰ , ਗਗਨ ਬਰਾੜ ਅਤੇ ਸਿੰਮੀਪ੍ਰੀਤ ਦੀ ਕਹਾਣੀ ਵੀ ਖੂਬ ਰੰਗ ਭਰਦੀ ਹੈ।
ਲਗਾਤਾਰ ਦੇ ਸੁਹਿਰਦ ਯਤਨਾਂ ਨੁੰ ਸਲਾਮ ਪੇਸ਼ ਕਰਦੀ ਹਾਂ।


ਹਰਪਿੰਦਰ ਰਾਣਾ
-----------------------------------------------------------


ਗੁਰਮੀਤ ਜੀ,
'ਲਿਖਤਮ-6' ਵਿੱਚ ਤੁਸੀਂ ਪੂਰਨ ਸਿੰਘ ਦੇ ਲੇਖ 'ਪੰਜਾਬੀ ਸਾਹਿਤਯਾ ਪੁਰ ਕਟਾਖਯਾ ' ਨੂੰ ਕਟਾਖਸ਼ ਸਮਝਦਿਆਂ ਵਿਅੰਗ ਕੋਟੀ ਵਿੱਚ ਰੱਖਿਆ ਹੈ ।ਜਦ ਕਿ ਲੇਖ ਵਿਚ ਪੰਜਾਬੀ ਸਾਹਿਤ ਦੀ ਤਾਰੀਫ਼ ਹੀ ਹੈ । ਕਟਾਖਯਾ ਜਾਂ ਕਟਾਖਸ਼ ਦਾ ਮੁੱਖ ਅਰਥ ਤਿਰਛੀ ਨਜ਼ਰ ਹੁੰਦਾ ਹੈ, ਜਿਸ ਤੋਂ ਵਿਕਸਿਤ ਹੋ ਕੇ ਇਸ ਦੇ ਅਰਥ ਮਿਹਰ ਭਰੀ ਨਜ਼ਰ ਬਣਿਆ। ਗੁਰਬਾਣੀ ਵਿਚ ਇਹ ਸ਼ਬਦ ਕਈ ਵਾਰੀ ਇਹਨਾਂ ਅਰਥਾਂ ਵਿਚ ਹੀ ਆਇਆ ਹੈ:

ਜਿਨ ਕਉ ਤੁਮਰੇ ਵਡ ਕਟਾਖ ਹੈ ਤੇ ਗੁਰਮੁਖ ਹਰਿ ਸਿਮਰਣੇ - ਗੁਰੂ ਅਰਜਨ ਦੇਵ

ਅਰਥਾਤ ਜਿਨ੍ਹਾਂ ਉਪਰ ਤੇਰੀ ਮਿਹਰ ਦੀ ਨਿਗਾਹ ਹੈ , ਉਹ ਗੁਰੂ ਦੀ ਸ਼ਰਣ ਪੈ ਕੇ ਤੈਨੂੰ ਸਿਮਰਦੇ ਹਨ। ਇਹ ਭਾਵ ਇਸ ਤਰ੍ਹਾਂ ਵਿਕਸਤ ਹੋਏ ਕਿ ਤਿਰਛੀ ਨਜ਼ਰ ਇੱਕ ਤਰ੍ਹਾਂ ਆਮ ਨਜ਼ਰ ਤੋਂ ਵਿਸਤ੍ਰਿਤ ਹੈ, ਇਸ ਲਈ ਮਿਹਰ ਭਰੀ ਹੈ। ਕਟਾਖਸ਼ ਦੇ ਵਿਅੰਗ, ਚੋਟ ਵਾਲੇ ਅਰਥ ਤਾਂ ਬਹੁਤ ਬਾਅਦ ਵਿਚ ਵਿਕਸਿਤ ਹੋਏ। ਨਿਸ਼ਚੇ ਹੀ ਪੂਰਨ ਸਿੰਘ ਹੁਰੀਂ ਇਸ ਸ਼ਬਦ ਨੂੰ ਪੰਜਾਬੀ ਸਾਹਿਤ ਦੇ ਸੰਦਰਭ ਵਿਚ ਇਹਨਾਂ ਅਰਥਾਂ ਵਿੱਚ ਨਹੀਂ ਸੀ ਵਰਤ ਸਕਦੇ।

ਬਲਜੀਤ ਬਾਸੀ
Plymouth,Michigan(USA)
-----------------------------------------------------------



ਸਾਥੀ ਗੁਰਮੀਤ ਜੀ,
ਆਨਲਾਈਨ ਪੰਜਾਬੀ ਸਾਹਿਤਕ ਰਸਾਲੇ 'ਲਿਖਤਮ' ਤੇ ਪੰਛੀ ਝਾਤ ਮਾਰੀ ਤੇ ਮਨ ’ਚ ਰਸਾਲਾ ਪੜ੍ਹਨ ਤੋਂ ਪਹਿਲਾਂ ਆਪਜੀ ਨੂੰ ਧੰਨਵਾਦੀ ਪੱਤਰ ਲਿਖਣ ਦਾ ਉਛਾਲ ਪੈਦਾ ਹੋਇਆ ਤੇ ਲਿਖੇ ਬਿਨਾਂ ਨਹੀਂ ਰਹਿ ਸਕਦਾ ਕਿ ਆਪ ਜੀ ਵੱਲੋਂ ਇੱਕ ਨਿਵੇਕਲਾ ਤੇ ਅਤਿਅੰਤ ਸਾਰਥਕ ਉਪਰਾਲਾ ਕਰਕੇ ਪੰਜਾਬੀ ਸਾਹਿਤ ਜਗਤ ਵਿਚ ਨਿੱਗਰ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਲਈ ਮੈਂ ਤਹਿ ਦਿਲੋਂ ਆਪ ਜੀ ਦਾ ਧੰਨਵਾਦ ਕਰਦਾ ਹਾਂ।
ਧੰਨਵਾਦ ਸਹਿਤ


ਬੂਟਾ ਸਿੰਘ ਵਾਕਫ਼
ਮੁਕਤਸਰ (ਪੰਜਾਬ)
-----------------------------------------------------------


ਮੁੰਬਈ ਤੋਂ ਪਰਤਕੇ ਕੱਲ੍ਹ ਹੀ 'ਲਿਖਤਮ' ਪੜ੍ਹਿਆ ਹੈ । ਪਾਲੀ ਭੁਪਿੰਦਰ ਦੀ ਮੁਲਾਕਾਤ ਦਾ ਸੱਚ ਹਰ ਕਿਸੇ ਨਾਟ ਵਿਧਾ ਦੇ ਹਸਤਾਖਰ ਨੂੰ ਕਬੂਲ ਕਰਨਾ ਚਾਹੀਦਾ ਹੈ।
ਅਜੀਤ ਕੌਰ ਨੂੰ ਤਾਂ ਜਿੰਨੀ ਵੀ ਵਾਰ ਪੜ੍ਹੀ ਜਾਉ ਕੁੱਝ ਨਾਂ ਕੁੱਝ ਨਵਾਂ ਹੀ ਹੱਥ ਲੱਗਦਾ ਹੈ। ਬਾਕੀ ਤੇਰੇ ਪੀਠੇ ਦਾ ਕੀ ਛਾਨਣਾਂ।


ਸੁਖਦਰਸ਼ਨ ਸੇਖੋਂ (ਦਰਵੇਸ਼)
ਚੰਡੀਗੜ੍ਹ
-----------------------------------------------------------


Gurmeet ji!
You have clocked the time again with another remarkable issue of LIKHTAM. It is a worth reading issue.The poetry section is very impressive and so are the other features of this issue.Pali Bhupinder’s interview is superb.I am his fan since he wrote his outstanding play:“Eis Chowk Ton Shehar Disda Hai”.His achievements, as Rungkarmi, need no introduction.

Congratulations to you, once again,for a job well done.


Ravinder Ravi
Terrace, B.C.( Canada )
-----------------------------------------------------------


ਸਤਿਕਾਰਯੋਗ ਗੁਰਮੀਤ ਭਾਅ ਜੀ !
ਸਤਿ ਸ਼੍ਰੀ ਅਕਾਲ!!!
'ਲਿਖਤਮ' ਬਹੁਤ ਹੀ ਵਧੀਆ ਚੱਲ ਰਿਹਾ ਹੈ। ਮੁਬਾਰਕਬਾਦ ਕਬੂਲ ਕਰੋ। ਤਾਜ਼ੇ ਅੰਕ ਵਿਚ ਮੁਲਾਕਾਤ ਵਾਲ਼ੀ ਨਵੀਂ ਤਕਨੀਕ ਪ੍ਰਭਾਵਸ਼ਾਲੀ ਹੈ।


ਦਿਲੀ ਮੋਹ

-ਹਰਮਨਜੀਤ
ਮਹਿਤਾਬਪੁਰ (ਹੁਸ਼ਿਆਰਪੁਰ)
-----------------------------------------------------------


ਪਿਆਰੇ ਗੁਰਮੀਤ ਜੀ,
ਦਰਸ਼ਨ ਖਟਕੜ ਹੋਰਾਂ ਦੀ 'ਮੁਲਾਕਾਤ' ਪੜ੍ਹੀ। ਉਹਨਾਂ ਨੇ ਆਪਣੇਂ ਸਾਰੇ ਸਮੇਂ ਦੀ ਜੱਦੋ-ਜਹਿਦ ਨੂੰ ਏਨੇਂ ਸੂਖਮ ਅਤੇ ਜ਼ਜ਼ਬਾਤੀ ਸ਼ਬਦਾਂ ਨਾਲ ਗਹਿਰਾਈ ਤੱਕ ਜਾ ਕੇ ਬਿਆਨ ਕੀਤਾ ਹੈ, ਜੋ ਕਿ ਹਰ ਕੋਈ ਨਹੀਂ ਕਰ ਸਕਦਾ। ਉਹਨਾਂ ਕੋਲ ਏਨਾਂ ਘਾਗ ਤਜੁਰਬਾ ਹੈ ਜਿਹੜਾ ਕਿ ਪੰਜਾਬੀ ਸਾਹਿਤ ਦਾ ਇੱਕ ਹਾਸਿਲ ਹੈ। ਉਹ ਸਿਰਫ਼ ਆਪਣੀ ਕਵਿਤਾ ਨਾਲ ਜਿਊਂਏ ਨੇ, ਨਾਂ ਕਿ ਬੈਸਾਖੀਆਂ ਨਾਲ਼। ਮੈਂ ਉਹਨਾਂ ਦੀ ਸ਼ਾਇਰੀ ਦਾ ਮੁੱਢ ਤੋਂ ਹੀ ਕਾਇਲ ਹਾਂ। ਬਾਕੀ ਰਵੀ ਜੀ ਨੇ ਬਰਜਿੰਦਰ ਸਿੰਘ ਹੋਰਾਂ ਬਾਰੇ ਲਿਖ ਕੇ ਤਾਂ ਉਹਨਾਂ ਦੀ ਅਸਲੋਂ ਨਵੀਂ ਦਿੱਖ ਦੇ ਦਰਸ਼ਨ ਕਰਵਾਏ ਨੇ। ਖੁਸ਼ੀ ਹੈ 'ਲਿਖਤਮ' ਰਿੜ੍ਹ ਪਿਆ ਹੈ।


ਦਰਸ਼ਨ ਦਰਵੇਸ਼
-----------------------------------------------------------


Dear Gurmeet Ji !

Lots of thanks for sending me 'Likhtam'.
'Likhtam' is becoming one of the favourites to me .
Thanks and best wishes.


Rama Rattan
-----------------------------------------------------------


ਗੁਰਮੀਤ ਬਰਾੜ ਜੀ,

ਪੰਜਾਬੀ ਸਾਹਿਤ ਅਤੇ ਭਾਸ਼ਾ ਲਈ 'ਲਿਖਤਮ' ਤੁਹਾਡਾ ਬਹੁਤ ਹੀ ਸੁਹਿਰਦ ਅਤੇ ਨਿੱਗਰ ਯਤਨ ਹੈ। ਤੁਸੀਂ ਇਸ ਵਿੱਚ ਜਿੰਨੇ ਵੀ ਫ਼ੀਚਰ ਸ਼ੁਰੂ ਕੀਤੇ ਹਨ ਉਹ ਕ਼ਾਬਿਲ-ਏ-ਤਾਰੀਫ਼ ਹਨ। ਮੈਟਰ ਵੀ ਪਾਏਦਾਰ ਹੈ। ਤੁਹਾਡੀ ਮਿਹਨਤ ਅਤੇ ਲਗਨ ਸਾਫ਼ ਝਲਕਦੀ ਹੈ। ਬਹੁਤ-ਬਹੁਤ ਮੁਬਾਰਕਾਂ। ਕਾਮਨਾ ਹੈ ਕਿ ਇਹ ਸਫ਼ਰ ਨਿਰੰਤਰ ਜਾਰੀ ਰਹੇ। ਆਮੀਨ!


ਹਰਦਮ ਸਿੰਘ ਮਾਨ
ਜੈਤੋ (ਪੰਜਾਬ)
-----------------------------------------------------------


Congratulations on the second marvellous issue of LIKHTAM.

You have worked really hard and with creative imagination in putting my interview together with memorable pictures.By doing so, you have turned a new page in the history of Punjabi Interview presentation.


Ravinder Ravi
Terrace(CANADA)
-----------------------------------------------------------


"Likhtam" has written a new chapter in the history of internet journalism by presenting its contents in an artistic, creative and unique way.


Gurmeet Brar has worked very hard to produce this paper with a distinct vision and rare imagination. It is an embodiment of his rich personality which has multiple layers and shades.


While brousing through this marvellous paper, I felt as if I am walking through an Art Gallery of cosmic dimensions.


Congratulations!


Ravinder Ravi
CANADA
-----------------------------------------------------------


Dear friends,
Likhtum is a good effort. It doesn't seem to be its first issue. Keep it up. I am always at your disposal.


Dr. Darshan Singh
Editor
Ajit Weekly Group of Newspapers
Toronto(CANADA)
-----------------------------------------------------------


ਭਾਈ ਗੁਰਮੀਤ ਬਰਾੜ,
                        ਯਾਦ,
'ਲਿਖਤਮ' ਦਾ ਪਹਿਲਾ ਅੰਕ ਨਜ਼ਰੀ ਪਿਆ। ਚੰਗਾ ਜਤਨ ਹੈ। ਰਚਨਾਵਾਂ ਵਿਚ ਵੀ ਵੱਖਰਾਪਨ ਹੈ। ਸੰਪਾਦਕੀ ਵਿਚ ਜੋ ਕਿਹਾ ਗਿਆ ਹੈ ਉਹ ਕਿਸੇ ਚੰਗੇ ਪਾਸੇ ਜਾਣ ਦੀ ਆਸ ਦਾ ਸਿਰਨਾਵਾਂ ਬਣੇਗਾ, ਇਹ ਮੇਰਾ ਵਿਸ਼ਵਾਸ ਹੈ।ਪੰਜਾਬੀ ਜ਼ੁਬਾਨ ਦੇ ਵਿਦਵਾਨ ਇਸ ਦੇ ਵਿਕਾਸ ਵਿਚ ਵਾਧਾ ਕਰਨ ਵਿਚ ਬਹੁਤੀ ਦਿਲਚਸਪੀ ਨਹੀਂ ਰੱਖਦੇ , ਉਨ੍ਹਾਂ ਦੀ ਮੁੱਖ ਦਿਲਚਸਪੀ ਜਾਤੀ ਮੁਫਾਦਾਂ ਅਤੇ ਇਨਾਮਾਂ-ਸਨਮਾਨਾਂ ਨੂੰ ਲੁੱਟਣ ਵਾਲੇ ਦੇ ਕਿੱਲੇ ਨਾਲ ਬੱਝੀ ਹੋਈ ਹੈ। ਉਹ ਪੰਜਾਬੀ ਦੇ ਵਾਧੇ ਲਈ ਜਤਨਸ਼ੀਲ ਲੇਖਕਾਂ - ਖੋਜੀਆਂ ਨੂੰ ਆਪਣੇ ਰਾਹ ਦੇ ਸਹਿਯੋਗੀ ਨਹੀਂ ਸਗੋਂ 'ਨੰਗ ਸਾਧਾਂ' ਵਾਂਗ ਆਪਣੇ ਗੜਵਈ ਬਣਾਇਆ ਚਾਹੁੰਦੇ ਹਨ। ਇਹ ਰਾਹ ਸਹਿਜ ਨੂੰ ਜਟਿੱਲ ਬਨਾਉਣ ਵਾਲਾ ਹੈ। ਸਹੀ ਪੰਜਾਬੀ ਲਿਖਣ ਵਿਚ ਮੁੱਖ ਸਮੱਸਿਆ ਸ਼ਬਦ ਜੋੜਾਂ ਦੀ ਹੈ, ਕਿਉਂਕਿ ਪੰਜਾਬੀ ਵਿਚ ਅਜੇ ਤੱਕ ਸ਼ਬਦਜੋੜਾਂ ਦਾ ਕੋਈ ਮਿਆਰ ਨਹੀਂ ਮਿੱਥਿਆ ਗਿਆ ਜਿਵੇਂ ਵੀ ਕੋਈ ਲਿਖੇ ਉਹ ਠੀਕ ਹੀ ਮੰਨਿਆ ਜਾਂਦਾ ਹੈ। 'ਡਾਕਟਰਾਂ' ਨੇ ਇਸ ਖੇਤਰ ਵਿਚ ਬਹੁਤ ਵਿਗਾੜ ਪੈਦਾ ਕੀਤੇ ਹਨ। ਉਹ ਪੰਜਾਬੀ ਦੇ ਨਵੇਂ ਸ਼ਬਦ ਘੜਨ ਦੀ ਥਾਂ ਸੰਸਕ੍ਰਿਤ ਤੇ ਉਰਦੂ/ਫਾਰਸੀ ਦੇ ਔਖੇ ਸ਼ਬਦ ਵਰਤ ਕੇ ਆਪਣੀ ਫੁਕਰੀ ਵਿਦਵਤਾ ਦਾ ਦੱਬ ਕੇ ਵਿਖਾਵਾ ਕਰਦੇ ਹਨ। ਕੀ ਇਸ ਤਰ੍ਹਾਂ ਪੰਜਾਬੀ ਦਾ ਸਹੀ ਵਿਕਾਸ ਹੋ ਸਕਦਾ ਹੈ? ਜਵਾਬ ਨਹੀਂ ਵਿਚ ਹੀ ਹੋਵੇਗਾ। ਚੰਗਾ ਸਾਹਿਤ ਮਨੁੱਖ ਦੇ ਚੰਗੇ ਬਣਨ ਵਾਲੇ ਰਾਹ ਨੂੰ ਸਹਿਜ ਵੀ ਕਰਦਾ ਹੈ ਸੌਖਿਆਂ ਵੀ। ਫੇਰ, ਸਹਿਜ ਤੇ ਸੌਖੇ ਰਾਹ ਨੂੰ ਛੱਡ ਕੇ ਔਖਾ ਤੇ ਮੁਸ਼ਕਲਾਂ ਪੈਦਾ ਕਰਨ ਵਾਲਾ ਰਾਹ ਕਿਉਂ ਫੜਿਆ ਜਾਵੇ?


'ਲਿਖਤਮ' ਨੂੰ ਜੀ ਆਇਆਂ। ਉਮੀਦ ਹੈ ਪੰਜਾਬੀ ਦੀ ਸਾਹਿਤਕ ਪੱਤਰਕਾਰੀ ਵਿਚ ਤੇਰੀ ਸਾਈਟ ਆਪਣਾ ਬਣਦਾ ਹਿੱਸਾ ਪਾਵੇਗੀ ਅਤੇ ਸਾਹਿਤਕ ਸਹਿਜ ਤੇ ਸੁਹਜ ਦਾ ਪੱਲਾ ਕਦੇ ਨਹੀਂ ਛੱਡੇਗੀ।


ਬਹੁਤ ਸਾਰੀਆਂ ਸ਼ੁਭ ਇਛਾਵਾਂ ਨਾਲ
ਕੇਹਰ ਸ਼ਰੀਫ਼
ਵਿਟਨ(ਜਰਮਨੀ)
-----------------------------------------------------------


ਗੁਰਮੀਤ ਬਰਾੜ ਜੀ!
ਜਦੋਂ ਵੀ ਕੋਈ ਕਲਾਤਮਕ ਕ੍ਰਿਤ ਜਾਂ ਲਿਖਤ ਡੂੰਘੇ ਵਿਚਾਰਾਂ ਦੇ ਆਦਾਨ-ਪ੍ਰਦਾਨ, ਲਗਨ ਅਤੇ ਸਿਰੜ ਦੇ ਹੱਥ ਪਲ਼ੋਸਦੀ ਜਨਮਦੀ ਹੈ ਤਾਂ ਨਤੀਜੇ ਹਮੇਸ਼ਾ ਹੀ ਸ਼ਾਨਦਾਰ ਰਹਿੰਦੇ ਹਨ। ਮੇਰਾ ਇਹੀ ਵਿਚਾਰ 'ਲਿਖਤਮ' ਬਾਰੇ ਵੀ ਹੈ। ਤੁਸੀਂ ਚੰਗੇ ਵਿਚਾਰਾਂ ਨੂੰ ਖ਼ੂਬਸੂਰਤ ਸੋਚਾਂ ਦੇ ਗਹਿਰੇ ਸਮੁੰਦਰ 'ਚੋਂ ਹੰਘਾਲ਼ ਕੇ 'ਲਿਖਤਮ' ਨੂੰ ਸ਼ੁਰੂ ਕੀਤਾ ਹੈ, ਮੇਰੇ, ਬਾਦਲ ਸਾਹਿਬ ਅਤੇ ਸਮੂਹ ਆਰਸੀ ਪਰਿਵਾਰ ਵੱਲੋਂ ਇਸਦਾ ਪਹਿਲਾ ਅੰਕ ਰਿਲੀਜ਼ ਹੋਣ 'ਤੇ ਮੁਬਾਰਕਬਾਦ ਕਬੂਲ ਕਰੋ। ਅਗਲੇ ਅੰਕਾਂ ਦੀ ਉਡੀਕ ਰਹੇਗੀ।


ਸ਼ੁੱਭ ਕਾਮਨਾਵਾਂ ਸਹਿਤ
ਤਨਦੀਪ (ਕੈਨੇਡਾ)
-----------------------------------------------------------


ਪਿਆਰੇ ਗੁਰਮੀਤ!
‘ਲਿਖਤਮ’ ਵੇਖਿਆ।ਚੰਗੀ ਸ਼ੁਰੂਆਤ ਹੈ।ਮੈਟਰ ਦੀ ਚੋਣ ‘ਚੋਂ ਤੁਹਾਡੇ ਦਾਈਏ ਜਿਸ ਦਿਸ਼ਾ ਦਾ ਸੰਕੇਤ ਦਿੰਦੇ ਹਨ,ਸਵਾਗਤਯੋਗ ਹੈ।ਇਹ ਵਰ੍ਹਾ ਪ੍ਰਗਤੀਸ਼ੀਲ ਲਹਿਰ ਦਾ ਪੰਝੱਤਰਵਾਂ ਵਰ੍ਹਾ ਹੈ।ਚੰਗਾ ਹੋਵੇ ਜੇ ਭਵਿੱਖ ਦਾ ਕੋਈ ਅੰਕ ਇਸ ਨੂੰ ਸਮਰਪਿਤ ਕੀਤਾ ਜਾ ਸਕੇ।
ਬਹੁਤ ਸਾਰੀਆਂ ਦਿਲੀ ਸ਼ੁਭ ਇੱਛਾਵਾਂ ‘ਤੇ ਮੁਬਾਰਕਾਂ!


ਉਂਕਾਰਪ੍ਰੀਤ
ਬਰੈਂਪਟਨ(ਕੈਨੇਡਾ)
-----------------------------------------------------------


ਲਿਖਤਮ ਦੇ ਇਸ ਅੰਕ ਬਾਰੇ ਤੁਹਾਡਾ ਪ੍ਰਤੀਕਰਮ ਹੇਠ ਲਿਖੇ ਬਿਜਲਈ ਸਿਰਨਾਵੇਂ ‘ਤੇ ਭੇਜਣ ਦੀ ਖੇਚਲ਼ ਕਰਨਾ ਜੀ!


ਬਿਜਲਈ ਸਿਰਨਾਵਾਂ :likhtam@gmail.com



*********************************************