ਪੜਚੋਲ
ਜੇ ਜਾਣਾ ਪਰਦੇਸ

ਜੇ ਜਾਣਾ ਪਰਦੇਸ/ਨਾਵਲਿਟ/ਗੁਰਤੇਜ ਸਿੰਘ ਚੀਮਾ/ਰਵੀ ਸਾਹਿਤ ਪ੍ਰਕਾਸ਼ਨ
‘ਜੇ ਜਾਣਾ ਪਰਦੇਸ’ ਗੁਰਤੇਜ ਸਿੰਘ ਚੀਮਾ ਦਾ ਲਿਖਿਆ ਇੱਕ ਨਾਵਲੈਟ ਤੇ ਬਿਰਤਾਂਤ ਸਨਿਬੰਧਾਂ ਵਾਲਾ ਸੰਗ੍ਰਹਿ ਹੈ।ਲੇਖਕ ਨਟ ਇਸ ਪੁਸਤਕ ਨੂੰ ਸਵੈ-ਜੀਵਨੀ ਪਰਕ ਵੇਰਵਿਆਂ ਦੀ ਕੋਟੀ ਦੀ ਪੈੜ ਵਿੱਚ,ਇੰਗਲੈਂਡ ਵਿੱਚ ਰਹਿੰਦੇ ਪੰਜਾਬੀ ਪਰਵਾਸੀਆਂ ਦੇ ਜੀਵਨ ਨੂੰ ਯਥਾਰਥਕ ਰੂਪ ਵਿੱਚ ਚਿਤਰਨ ਦਾ ਯਤਨ ਕੀਤਾ ਹੈ।ਜਿਸ ਵਿੱਚ ਉਸ ਨੇ ਸੰਖੇਪ ਸ਼ਬਦਾਂ ਵਿੱਚ ਪਰਵਾਸੀ ਲੋਕਾਂ ਦੇ ਦੁਖਾਂਤਕ ਜੀਵਨ ਤੇ ਝਾਤ ਮਾਰੀ ਹੈ ਅਤੇ ਪੌਡਾਂ ਦੇ ਲਾਲਚ ਕਾਰਨ ਪੰਜਾਬੀ ਜੀਵਨ ਵਿੱਚ ਆਈ ਗਿਰਾਵਟ ਨੂੰ ਦਰਸਾਇਆ ਹੈ।ਇਸ ਨਾਵਲੈਟ ਦੇ ਅੰਤਲੇ ਭਾਗ ਵਿੱਚ ਕੁੱਝ ਨਿਬੰਦ ਸ਼ਾਮਿਲ ਹਨ ਜਿੰਨ੍ਹਾਂ ਵਿੱਚੋਂ ਗ਼ੈਰ-ਕਾਨੂਨੀ ਪਰਵਾਸ ਅਤੇ ਨੌਜਵਾਨਾਂ ਨਾਲ਼ ਨਕਲੀ ਟ੍ਰੈਵਲ ਏਜੰਟਾਂ ਰਾਹੀਂ ਕੀਤੀਆਂ ਹੇਰਾ-ਫੇਰੀਆਂ ਉਜਾਗਰ ਹੁੰਦੀਆਂ ਹਨ।ਇਹ ਦੁਖਾਂਤ ਸਿਰਫ਼ ਭਾਰਤੀ ਪੰਜਾਬ ਦੇ ਲੋਕਾਂ ਦਾ ਹੀ ਨਹੀਂ ਪਾਕਿਸਤਾਨੀ ਪੰਜਾਬ ਦੇ ਲੋਕਾਂ ਦਾ ਵੀ ਹੈ।ਇਸ ਦੌੜ ਵਿੱਚ ਨਕ਼ਲੀ ਅਕੈਡਮੀਆਂ ਚਲਾਉਣ ਵਾਲੇ ਲੋਕ ਵੀ ਸ਼ਾਮਿਲ ਹਨ।ਇਹ ਪੁਸਤਕ ਗ਼ਲਤ ਤਰੀਕੇ ਨਾਲ਼ ਪਰਦੇਸ ਜਾਣ ਤੋਂ ਪਹਿਲਾਂ ਮਨੁੱਖ ਨੂੰ ਸੋਚਣ-ਸਮਝਣ ਤੇ ਵਿਚਾਰਨ ਲਈ ਜਾਣਕਾਰੀ ਹੀ ਨਹੀਂ ਸਗੋਂ ਚਿਤਾਵਨੀ ਵੀ ਦਿੰਦੀ ਹੈ।