ਮਿੰਨੀ ਕਹਾਣੀਆਂ

ਗੁਰਮੀਤ ਸਿੰਘ ਫ਼ਾਜ਼ਿਲਕਾ (ਪ੍ਰਿੰਸੀਪਲ)
ਬਦਲਾ

ਜੰਗਲ ਵਿਚ ਬੁੱਢ-ਪੁਰਾਣੇ ਰੁੱਖਾਂ ਦੀ ਸੰਘਣੀ ਛਾਂ ਹੇਠ ਜੁੜੀ ਜੰਗਲ ਦੀ ਜਨਤਾ ਨੂੰ ਨਵਾਂ ਰਾਜਾ ਆਪਣੀ ਚੋਣ ਦੀ ਖੁਸ਼ੀ ਵਿਚ ਲਾਅ ਐਂਡ ਆਰਡਰ ਬਾਰੇ ਦੱਸ ਰਿਹਾ ਸੀ ।
“ਜੰਗਲ ਵਾਸੀਓੁ” ! ਤੁਸੀਂ ਮੇਰੇ ਰਾਜ ਵਿਚ ਕਿੰਨੇ ਖੁਸ਼ ਹੋ। ਮਸ਼ੀਨੀ ਯੁੱਗ ਵਿਚ ਸਾਨੂੰ ਆਪਣੇ ਰਹਿਣ-ਸਹਿਣ ਦੇ ਤੌਰ ਤਰੀਕੇ ਵੀ ਬਦਲਣੇ ਪੈਣਗੇ।ਜ਼ਮਾਨਾ ਬੜੀ ਤੇਜੀ ਦਾ ਏ। ਅੱਜ ਤੁਸੀਂ ਕੱਛੂ-ਕੁੰਮੇ ਵਾਲੀ ਚਾਲ ਨਾਲ ਤੁਰ ਕੇ ਸਫਲ ਨਹੀ ਹੋ ਸਕਦੇ...।
ਬੋਲ ਰਾਜੇ ਦੇ ਮੂੰਹ ਵਿਚ ਹੀ ਸਨ ਕਿ ਆਪਣੀ ਤੌਹੀਨ ਸੁਣ ਕੇ ਖੁੱਡ ‘ਚੋਂ ਸਿਰੀ ਬਾਹਰ ਕੱਢੀ ਬੈਠੇ ਕੱਛੂ-ਕੁੰਮੇ ਤੋਂ ਸਹਿਣ ਨਾ ਹੋਈ....


ਕਹਾਣੀ

ਲਾਲ ਸਿੰਘ
ਗੜ੍ਹੀ ਬਖ਼ਸ਼ਾ ਸਿੰਘ

ਬੈਠਕ ਅੰਦਰ ਪਾਠ ਚੱਲ ਰਿਹਾ ਸੀ , ਅਖੰਡ-ਪਾਠ । ਬਾਹਰ ਖੁੱਲ੍ਹੇ ਵਿਹੜੇ ‘ਚ ਵਿਛੀ ਦਰੀ ‘ਤੇ ਬੈਠੇ ਸਮਿੱਤਰ ਦੇ ਮਨ-ਮਸਤਕ ਅੰਦਰ ਇਕ ਰੀਲ੍ਹ ਦੌੜ ਰਹੀ ਸੀ , ਅਖੰਡ-ਰੀਲ । ਧੀਮੀ ਸੁਰ ‘ਚ ਬਾਣੀ ਪੜ੍ਹਦੇ ਭਾਈ ਦੀ ਆਵਾਂ ਵਿੱਚ ਵਾਰ ਉੱਚੀ ਹੋ ਜਾਂਦੀ , ਮੱਥਾ ਟੇਕਣ ਆਏ ਤੱਕ ਅੱਪੜਦੀ ਹੋਣ ਲਈ , ਪਰ ਸਮਿੱਤਰ ਅੰਦਰ ਗੂੰਜ ਰਿਹਾ ਸ਼ੋਰ ਕਿਸੇ ਨੂੰ ਵੀ ਸੁਣਾਈ ਨਹੀਂ ਸੀ ਦਿੰਦਾ । ਉਸ ਨੂੰ ਆਪ ਨੂੰ ਵੀ ਨਹੀਂ । ਇੱਕ ਛੱਲ ਵਾਂਗ ਉੱਠਦਾ , ਇੱਕ ਵੇਗ ਵਾਂਗ ਵਹਿੰਦਾ ਇਹ ਉਸਦੀਆਂ ਅੱਖਾਂ ਤਕ ਵੀ ਅੱਪੜਦਾ ਰਿਹਾ ਸੀ , ਕੰਨਾਂ ਤਕ ਵੀ ਤੇ ਉਸਦੀ ਜੀਭ ਤਕ ਵੀ , ਕੱਲ੍ਹ ਦੁਪਹਿਰ ਵੇਲੇ ਤੋਂ ਲਗਾਤਾਰ । ਕਦੀ ਉਸਦੇ ਕੰਨ ਸਾਂ-ਸਾਂ ਕਰਨ ਲਗਦੇ , ਕਦੀ ਜੀਭ ਥਰਕਣ ਲਗਦੀ , ਕਦੀ ਅੱਖਾਂ ਨਮ ਹੁੰਦੀਆਂ ਰਹੀਆਂ । ਨਮ ਹੀ ਨਹੀਂ ਬਹੁਤੀ ਵਾਰ ਤਾਂ ਇਹ ਪਰਲ-ਪਰਲ ਵਗਦੀਆਂ ਵੀ ਰਹੀਆਂ ਸਨ ।
ਪਿਛਲੇ ਦਸ ਦਿਨਾਂ ‘ਚ ਉਸ ਨਾਲ ਇਉਂ ਇਕ ਵਾਰ ਵੀ ਨਹੀਂ ਸੀ ਵਾਪਰੀ । ਗੁਰਬਖ਼ਸ਼ ਸਿੰਘ ਦੀ ਚਿਤਾ ਲਾਗੇ ਖੜੋਤਾ ਵੀ ਉਹ ਸ਼ਾਂਤ-ਚਿੱਤ ਰਿਹਾ ਸੀ । ਰੋਦੇਂ-ਡੁਸਕਦੇ ਘਰ ਦੇ , ਬਾਹਰ ਦੇ ਨਿੱਕੇ-ਵੱਡੇ ਜੀਆਂ ਨੂੰ ਸਗੋਂ ਵਰਚਾਉਂਦਾ ਰਿਹਾ ਸੀ । ਢਾਰਸ ਦਿੰਦਾ ਰਿਹਾ ਸੀ ਉਹਨਾਂ ਨੂੰ । ਇਉਂ ਕਰਦੇ ਨੂੰ ਉਸਨੂੰ ਆਪ ਨੂੰ ਵੀ ਢੇਰ ਸਾਰੀ ਰਾਹਤ ਮਹਿਸੂਸ ਹੁੰਦੀ ਰਹੀ । ਉਸਦੇ ਦਿਲ-ਦਿਮਾਗ. ਅੰਦਰ ਤਸਕੀਨ , ਤਸੱਲੀ ਵਰਗੇ ਸ਼ਬਦ-ਭਾਵ ਜਮ੍ਹਾਂ ਹੁੰਦੇ ਰਹੇ । ਪਰ , ਕੱਲ੍ਹ . . . ਕੱਲ੍ਹ ਦੁਪਹਿਰ ਵੇਲੇ ਅਖੰਡ-ਪਾਠ ਦੇ ਰੱਖ ਹੁੰਦਿਆਂ ਸਾਰ ਉਸਦੇ ਤਨ-ਮਨ ਨੂੰ , ਜਿਵੇਂ ਇੱਕ ਤਰ੍ਹਾਂ ਦਾ ਤਾਪ ਚੜ੍ਹ ਗਿਆ ਹੋਵੇ । ਉਸਦੇ ਬਿਰਧ ਹੋਏ ਅੰਗਾਂ-ਪੈਰਾਂ ਨੂੰ ਅਜੀਬ ਕਿਸਮ ਦੀ ਕੰਬਣੀ ਛਿੜ ਗਈ ਹੋਵੇ ।...