<< Back

ਨਜ਼ਮ


ਨਜ਼ਮ


 

ਲਾਡੀ ਭੱਟੀ

ਜੁਲਫਾਂ ਮੱਥੇ ਤੋਂ ਚੁੱਕਦੀ ਨਾਲ ਚੀਚੀ
ਨਖਰਾ ਸੋਹਣੀ ਦਾ ਬੜਾ ਕਮਾਲ ਯਾਰੋ।
ਜਦੋਂ ਤੁਰਦੀ ਝਾਜਰਾਂ ਗੀਤ ਗਾਵਣ
ਓਹਦੀ ਆਦਾ ਤੇ ਆਵੇ ਪਿਆਰ ਯਾਰੋ।

... ਧੋਣ ਸੁਰਾਹੀ ਤੇ ਸਰੂ ਜਿਹਾ ਕੱਦ ਓਹਦਾ
ਨੱਕ ਲਗਦਾ ਤਿੱਖਾ ਤਲਵਾਰ ਯਾਰੋ।
ਚਿਹਰਾ ਖਿੜਿਆ ਸੱਜਰੇ ਗੁਲਾਬ ਵਾਂਗੂ
ਐਸੀ ਡਿੱਠੀ ਨਾ ਵਿੱਚ ਸੰਸਾਰ ਯਾਰੋ।

ਅੱਖਾਂ ਮੋਟੀਆ ਤੇ ਠੋਡੀ ਤੇ ਤਿੱਲ ਕਾਲਾ
ਜਿਹੜਾ ਦੇਂਦਾ ਓਹਦੀ ਨਜਰ ਓੁਤਾਰ ਯਾਰੋ।
"ਲਾਡੀ" ਲੋਚਦਾ ਏ ਓਹਦੇ ਪਿਆਰ ਨੂੰ
ਚਾਹੰਦਾ ਓਮਰਾਂ ਦਾ ਕਰਨਾ ਇਕਰਾਰ ਯਾਰੋ।

Top