ਸ਼ਬਦ-ਚਿੱਤਰ

ਪ੍ਰਿੰਸ ਧੁੰਨਾ
ਬੇਦਾਗ਼

ਸਤੀਸ਼ ਬੇਦਾਗ਼
ਸਰਦੀਆਂ ਦੇ ਦਿਨ ਸੀ.........ਠੰਡ ਜ਼ੋਰਾਂ ਤੇ ਸੀ ਸ਼ਾਇਦ ਜਨਵਰੀ ਦਾ ਮਹੀਨਾ ਹੋਣੈਂ.....ਮੁਕਤਸਰ ਸਾਹਤਿਕ ਫੰਕਸ਼ਨ ਸੀ.....ਮੈ ਨਿਯਤ ਟਾਇਮ ਤੇ ਜਲਸੇ ਵਾਲ਼ੇ ਸਥਾਨ ਤੇ ਪਹੁੰਚ ਗਿਆ ਪਰ ਓਥੇ ਦਸ ਪੰਦਰਾਂ ਜਣੇ ਹੀ ਸੀ.....ਉਹ ਸਾਰੇ ਵੀ ਤਿਆਰੀਆਂ 'ਚ ਮਸ਼ਗੂਲ ਸਨ.......ਮੈਂ ਬੈਠ ਕੇ ਉਡੀਕ ਕਰਨ ਲੱਗ ਪਿਆ....ਛੋਟਾ ਜਿਹਾ ਬੁੱਕ ਸਟਾਲ ਸੀ... ਓਥੇ ਕਿਤਾਬਾਂ ਵੇਖਣ ਲੱਗ ਪਿਆ.......ਕੁਝ ਸਮੇਂ ਬਾਦ ਆਉਣ ਵਾਲ਼ੇ ਦਰਵਾਜ਼ੇ ਤੇ ਹਲਚਲ ਵੇਖੀ............ਔਸਤਨ ਕੱਦ ਦੇ ਇਕ ਸਖ਼ਸ਼ 'ਤੇ ਜਾ ਕੇ ਨਜ਼ਰ ਠਹਿਰ ਗਈ...............ਛੋਟੀਆ ਪਰ ਸੰਘਣੀਆਂ ਮੁੱਛਾਂ ਬਾਕੀ ਸ਼ੇਵ ਕੀਤੀ ਸੀ ਬੜੇ ਸਲੀਕੇ ਨਾਲ ....ਕੋਟ ਤੋ ਲੈ ਕੇ ਬੂਟ ਤੱਕ ਹਰੇਕ ਚੀਜ਼ ਚੁਸਤ.....ਚਿਹਰੇ ਤੇ ਜਲੌਅ.....ਮੁਸਕਾਨ ਬਹੁਤ ਪਿਆਰੀ ਸੀ ਖਿੜੀ ਖਿੜੀ ਜਹੀ...ਉਹਨਾਂ ਦੇ ਆਉਣ ਨਾਲ਼ ਮਾਹੌਲ 'ਚ ਜਿਵੇਂ ਜਾਨ ਆ ਗਈ ਹੋਵੇ... ਸਾਰਿਆਂ 'ਚ ਊਰਜ਼ਾ ਦਾ ਸੰਚਾਰ ! ਮੈ ਪਹਿਲਾਂ ਨੈੱਟ ਤੇ ਫੋਟੋਆਂ 'ਚ ਹੀ ਵੇਖਿਆ ਸੀ......ਇਸ "ਸਤੀਸ਼ ਬੇਦਾਗ " ਜੀ ਸਨ.........ਮੈਂ ਜਾ ਕੇ ਰਸਮੀਂ ਮੁਲਾਕ਼ਾਤ ਕੀਤੀ ....ਇਹ ਮੇਰੀ ਆਪਣੇ ਪਾਤਰ ਨਾਲ਼ ਪਹਿਲੀ ਮੁਲਾਕਾਤ ਸੀ.....

ਇਹ ਅਦਬੀ ,ਸਲੀਕੇਦਾਰ ਤੇ ਜ਼ਿੰਮੇਵਾਰ ਪਾਤਰ ਹੈ.......ਇੱਥੇ ਇਹ ਨੋਟ ਕਰਨ ਵਾਲ਼ਾ ਹੈ ਕਿ ਜ਼ਿੰਮੇਵਾਰੀ 'ਚ ਘਰ ਦੇ ਕੰਮ ਨਹੀਂ ਆਉਂਦੇ .....ਹਾਂ ਤੁਸੀ ਰਾਤ ਦੇ ਬਾਰਾਂ ਵਜੇ ਫ਼ੋਨ ਕਰਕੇ ਇਹ ਜ਼ਰੂਰ ਪੁੱਛ ਸਕਦੇ ਹੋ ਕਿ.."ਸਰ ਵੇਖਣਾ ਇਹ ਗ਼ਜ਼ਲ ਵਜ਼ਨ 'ਚ ਹੈ ਕਿ ਨਹੀਂ ".....ਤਾਹਾਨੂੰ ਨਿਰਾਸ਼ਾ ਨਹੀਂ ਹੇਵੇਗੀ......ਸ਼ਾਇਰੀ ਇਹਨਾਂ ਦਾ ਜਨੂੰਨ ਏ....ਜਿਵੇ ਆਪਣੇ ਖ਼ੂਨ ਚ ਲਾਲ ਰਕਤਾਣੂ ਹੁੰਦੇ ਨੇ। ਮੈਨੂੰ ਲੱਗਦੈ ਜੇ ਇਹਨਾਂ ਦਾ ਬਲੱਡ ਟੇਸਟ ਕੀਤਾ ਜਾਵੇ ਤਾਂ ਓਸ 'ਚ ਗ਼ਜ਼ਲ ਦੀਆਂ ਬਹਿਰਾਂ ਹੀ ਮਿਲਣਗੀਆਂ.....ਕੋਈ ਕਿਤੇ ਵਜ਼ਨ ਬਹਿਰ 'ਚ ਨਾ ਲਿਖ ਰਿਹਾ ਹੋਵੇ ਤੇ ਇਸ ਪਾਤਰ ਨੂੰ ਉਹ ਸਖ਼ਸ਼ ਬਹੁਤ ਖਟਕਦਾ ਏ..

ਮੈ ਕਿਹਾ ਨਾ ਇਹ ਪਾਤਰ ਬਹੁਤ ਅਦਬੀ ਹੈ.....ਮੇਰੀ ਗੱਲ ਨਾਲ਼ ਤੁਸੀਂ ਉਹਨਾਂ ਦੀ ਆਵਾਜ਼ ਸੁਣਦੇ ਸਾਰ ਹੀ ਸਹਿਮਤ ਹੋ ਜਾਓਗੇ.....ਬੋਲੀ 'ਚ ਉਰਦੂ ਦੀ ਨਫ਼ਾਸਤ ਹੈ.....ਤਹਾਨੂੰ ਇਉਂ ਲੱਗੇਗਾ ਜਿਵੇਂ ਤੁਸੀ ਪੰਜਾਬ 'ਚ ਨਹੀਂ ਲਖ਼ਨਊ 'ਚ ਆ ਗਏ ਹੋਵੋ.....ਇਸ ਪਾਤਰ ਦੇ ਮੂੰਹੋਂ ਉਰਦੂ ਤੇ ਪੰਜਾਬੀ 'ਮਿਕਸ' ਸੁਣ ਕੇ ਤੁਹਾਨੂੰ ਸ਼ਿਕੰਜਵੀ ਵਗਰਾ ਸੁਆਦ ਆਏਗਾ .....
ਇਹਨਾਂ ਦੀ ਸਭ ਤੋ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਪੰਜਾਬ ਦੀ ਧਰਤੀ ਦੇ ਜੰਮਪਲ ਉਰਦੂ ਜ਼ੁਬਾਨ 'ਚ ਲਿਖਦੇ ਨੇ ......ਗੁਲਜ਼ਾਰ ਜੀ ਇਹਨਾ਼ ਦੇ ਪਸੰਦੀਦਾ ਸ਼ਾਇਰ ਨੇ ......ਇੱਕ ਵਾਰ ਇਹਨਾਂ ਨੇ ਗੁਲਜ਼ਾਰ ਜੀ ਨੂੰ ਖ਼ਤ ਪਾਇਆ.....ਉਦੋਂ ਫ਼ੋਨ ਨਹੀ ਸੀ ਹੁੰਦੇ .....ਉਹਨਾਂ ਨੇ ਜਵਾਬ ਦੇ ਨਾਲ਼-ਨਾਲ਼ ਆਪਣੀ ਕਿਤਾਬ ਭੇਜ ਦਿੱਤੀ...ਪਰ ਮਜ਼ੇਦਾਰ ਤੇ ਮੁਸ਼ਕਿਲ ਗੱਲ ਇਹ ਸੀ ਕਿ ਉਹ ਉਰਦੂ 'ਚ ਸੀ....ਜੋ ਕਿ ਇਹਨਾਂ ਨੂੰ ਪੜ੍ਹਨੀ ਨਹੀਂ ਸੀ ਆਉਦੀ....ਇੱਥੋ ਤੱਕ ਤਾਂ ਇਹ ਗੱਲ ਮੁਸ਼ਕਿਲ ਜਾਪੇਗੀ ਅੱਗੋ ਮਜ਼ੇਦਾਰ ਹੋ ਜਾਵੇਗੀ......ਇਹਨਾਂ ਦੇ ਭਾਅ ਦਾ ਤਾਂ ਅਲਾਦੀਨ ਦਾ ਚਿਰਾਗ਼ ਮਿਲ਼ ਗਿਆ ਪਰ ਹੁਣ ਜਿੰਨ ਕੱਢਣਾ ਨਹੀਂ ਸੀ ਆਉਂਦਾ....ਪੁਰਾਣੇ ਬਜ਼ੁਰਗਾਂ ਤੋਂ ਵੀ ਮਦਦ ਲਈ ਗਈ ਪਰ ਬਹੁਤੀ ਗੱਲ ਨਹੀਂ ਬਣੀ.....ਆਖ਼ਿਰ ਉਰਦੂ ਤਾਂ 'ਕਾਇਦਾ' ਖ਼ਰੀਦਿਆ ਗਿਆ ਤੇ ਉਰਦੂ ਆਪ ਹੀ ਸਿੱਖਣੀ ਸ਼ੁਰੂ ਕਰ ਦਿੱਤੀ....ਗੁਲਜ਼ਾਰ ਜੀ ਦੀ ਭੇਜੀ ਬੁੱਕ ਪੜ੍ਹਨ ਦੀ ਲਲਕ ਨੇ ਪੰਦਰਾਂ-ਵੀਹਾਂ ਦਿਨਾਂ ਦੇ ਅੰਦਰ ਹੀ ਇਹਨਾਂ ਨੂੰ ਉਰਦੂ ਦਾ ਗਿਆਨਵਾਨ ਬਣਾ ਦਿੱਤਾ...ਫ਼ਿਰ ਜੋ ਸਫ਼ਰ ਉਦੋਂ ਸ਼ੁਰੂ ਹੋਇਆ ਉਹ ਅਜੇ ਤੱਕ ਜਾਰੀ ਹੈ...ਤੇ ਸਾਡੀ ਝੋਲ਼ੀ ਵਿੱਚ ਤਿੰਨ ਬਿਹਤਰੀਨ ਕਿਤਾਬਾਂ ਆ ਚੁੱਕੀਆਂ ਹਨ....ਤੇ ਚੌਥੀ ਵੀ ਤਕਰੀਬਨ ਮੁਕੱਮਿਲ ਹੀ ਹੈ।

ਦੂਸਰੀ ਖੂਬੀ ਇਹ ਹੈ ਕਿ ਜੋ ਕੰਮ ਪੰਜਾਬੀ ਦੇ ਸ਼ਾਇਰਾਂ ਨੂੰ ,ਉਸਤਾਦਾਂ ਨੂੰ ਕਰਨਾ ਚਾਹਿਦਾ ਸੀ ਉਹ ਕੰਮ ਇਹ ਕਰ ਰਹੇ ਨੇ.....ਨਵੀਆਂ ਕਲਮਾਂ ਨੂੰ ਅਰੂਜ਼ ,ਵਜ਼ਨ ਬਹਿਰ ਦੀ ਜਾਣਕਾਰੀ ਦੇਣਾ....ਇਹ ਕੰਮ ਜਾਨ ਜੋਖ਼ਿਮ ਪਾਉਣ ਨਾਲ਼ੋਂ ਵੀ ਵੱਧ ਹੈ..ਪਹਿਲਾਂ ਤਾਂ ਨਵੀਆਂ ਕਲਮਾਂ ਨੂੰ ਇਹ ਕਹਿ ਕੇ ਕਿ "ਤੂੰ ਵਜ਼ਨ 'ਚ ਨਹੀ ਲਿਖ ਰਿਹਾ " ਆਪਣੇ ਵਿਰੁੱਧ ਕਰਨਾ ਕੋਈ ਨਹੀਂ ਚਾਹੁੰਦਾ .........ਫੇਰ ਉਹਨਾਂ ਨੂੰ ਬਹਿਰਾਂ ਦਾ ਗਿਆਨ ਦੇਣਾ.......ਆਪਣੀ ਜ਼ਿੰਦਗੀ ਦੇ ਰੁਝੇਵਿਆਂ ਚੋਂ ਸਮਾਂ ਦੇਣਾ...ਇਹ ਬੇਹੱਦ ਮੁਸ਼ਕਿਲ ਤੇ ਜ਼ਿੰਮੇਵਾਰੀ ਵਾਲ਼ਾ ਕੰਮ ਹੈ.......
ਜੇ ਤੁਸੀ ਕਿਸੇ ਅਜੇਹੀ ਮਹਿਫ਼ਿਲ 'ਚ ਜਾ ਰਹੇ ਹੋ ਜਿੱਥੇ ਸ਼ਰਾਬ ਹੈ ਤਾਂ ਇਹ ਪਾਤਰ ਸਾਫ਼ ਨਾਂਹ ਕਰ ਦੇਵੇਗਾ....ਇਹਨਾਂ ਨੂੰ ਸ਼ਰਾਬ ਬਿਲਕੁੱਲ ਨਹੀ ਪਸੰਦ.....ਅਧਿਆਤਮਕ ਬਹੁਤ ਹੈ.......ਜਿਸ ਕੰਮ 'ਚ ਵੀ ਪੈ ਜਾਵੇ ਓਸੇ ਕੰਮ 'ਚ ਰੂਹ ਨਾਲ ਖੁੱਭ ਜਾਂਦਾ ਹੈ......ਇਸ ਲਈ ਓਹੀ ਕੰਮ ਓਸ ਦੀ ਦੁਨੀਆਂ ਹੋ ਨਿਬੜਦਾ ਹੈ........ਇਹ ਬੰਦਾ ਆਲ-ਰਾਊਡਰ ਹੈ... ..ਸੁਆਣੀਆਂ ਵੱਲੋਂ ਕੱਪੜੇ ਧੋਣ ਲਈ ਵਤਰੀ ਜਾਣ ਵਾਲੀ ਥਾਪੀ ਵਾਂਗ।

ਅੱਜ ਕੱਲ ਇਹ ਮੁਕਤਸਰ ਸ਼ਹਿਰ ਵਿੱਚ ਆਪਣੀ ਅਧਿਆਪਕ ਦੀ ਨੌਕਰੀ ਕਰ ਰਹੇ ਨੇ ਤੇ ਆਪਣੀ ਪਤਨੀ ਤੇ ਦੋ ਬੇਟੀਆਂ ਨਾਲ ਖ਼ੁਸ਼ਗਵਾਰ ਜੀਵਨ ਬਤੀਤ ਕਰ ਰਹੇ ਨੇ.........ਮੇਰੀ ਇਹੀ ਦੁਆ ਹੈ ਕਿ ਇਹ ਪਾਤਰ ਇਉ ਹੀ ਨਵੇਂ ਸਿਖਾਂਦਰਊਆਂ ਨੂੰ ਗਿਆਨ ਵੰਡਦਾ ਰਹੇ।