<< Back

ਪੜਚੋਲ

ਵਿੱਥ



ਵਿੱਥ/ਕਾਵਿ-ਸੰਗ੍ਰਹਿ/ਰਜਿੰਦਰ ਪਰਦੇਸੀ/ਯੂਨੀਸਟਾਰ/ਮੁੱਲ-160/-

ਰਜਿੰਦਰ ਪਰਦੇਸੀ ਮੂਲ ਰੂਪ ਵਿੱਚ ਗ਼ਜ਼ਲਗੋ ਹੈ।ਗ਼ਜ਼ਲਕਾਰੀ ਉਹਦੇ ਰੋਮ-ਰੋਮ ਵਿੱਚ ਰਚੀ ਹੋਈ ਹੈ।ਸ਼ਬਦ ਤੇ ਸਰਗਮ ਦੇ ਰਿਸ਼ਤੇ ਨੂੰ ਬਹਿਰ-ਵਜ਼ਨ ਵਿੱਚ ਰਮਾ ਕੇ ਅਪਣੀ ਗੱਲ ਕਹਿਣ ਦਾ ਵੱਲ ਜਿੰਨ੍ਹਾਂ ਕਵੀਆ ਨੂੰ ਆਉਂਦਾ ਹੈ ਉਹਨਾ ਵਿੱਚ ਪਰਦੇਸੀ ਪੇਸ਼-ਪੇਸ਼ ਹੈ।ਗ਼ਜ਼ਲ ਤੇ ਗੀਤ ਦੀ ਵਿਧਾ ਦਾ ਨਾਲ਼-ਨਾਲ਼ ਚਲਦਾ ਉਹ ਤੋਲ-ਤੁਕਾਂਤ ਵਾਲੀ ਸ਼ਾਇਰੀ ਦੇ ਉਹਨਾਂ ਮੁਦਈਆਂ ਨਾਲ਼ ਕ਼ਦਮ ਮੇਲ਼-ਮੇਲ਼ ਕੇ ਇਸ ਤਰ੍ਹਾਂ ਚੱਲਿਆ ਹੈ ਕਿ ਉਸ ਨੂੰ ਇਸ ਕ਼ਾਫ਼ਿਲੇ ਨਾਲ਼ੋਂ ਕੁਝ ਵਿੱਥ ਉੱਤੇ ਖੜ੍ਹੇ ਵੇਖਣਾ ਕੁੱਝ ਮੁਸ਼ਕਿਲ ਪ੍ਰਤੀਤ ਹੋ ਰਿਹਾ ਹੈ।


ਪਰ ਉਹ ਆਪਣੇ ਇਸ ਨਵੇਂ ਕਾਵਿ-ਸੰਗ੍ਰਹਿ ‘ਵਿੱਥ’ ਨਾਲ਼ ਅਜਿਹੀ ਇੱਕ ਵਿੱਥ ਸਥਾਪਿਤ ਕਰਨ ਦੀ ਕੋਸ਼ਿਸ਼ ਵਿੱਚ ਅਗਰਸਰ ਹੈ।ਉਸ ਦੀਆਂ ਨਜ਼ਮਾਂ,ਕਵਿਤਾਵਾਂ ਦਾ ਇਹ ਸੰਗ੍ਰਹਿ ਰਜਿੰਦਰ ਪਰਦੇਸੀ ਦੀ ਪ੍ਰਤਿਭਾ ਦੇ ਨਵੇਂ ਦਵਾਰ ਖੋਲ੍ਹਦਾ ਹੈ।ਇਹਨਾਂ ਦੁਆਰਾਂ ਵਿਚੋਂ ਗ਼ੁਜ਼ਰਦਿਆਂ ਉਹਦੇ ਅੰਦਰ ਪਏ ਉਹਨਾਂ ਜਜ਼ਬਿਆਂ ਦੇ ਦਰਸ਼ਨ ਹੁੰਦੇ ਹਨ ਜਿਹੜੇ ਇੱਕ ਸੋਚਸ਼ੀਲ ਵਿਅਕਤੀ ਦੀ ਸਮਾਜਿਕ ਦੁਸ਼ਵਾਰੀਆਂ ਨਾਲ਼ ਜੂਝਦਿਆਂ ਪੱਲੇ ਪਈ ਉਪਰਾਮਤਾ ਨਾਲ਼ ਓਤਪੋਤ ਹਨ।


ਚੌਤਰਫ਼ੀਂ ਪਸਰੇ ਹਨੇਰੇ ਵਿੱਚ ਦੀਵਾ ਬਾਲਣ ਦਾ ਸੰਦੇਸ਼ ਉਚਾਰਣ ਵਾਲੇ ਇਸ ਸ਼ਾਇਰ ਦੀ ਨਵੀਂ ਕਿਤਾਬ ਨੂੰ ਪਾਠਕਾਂ ਦੇ ਸਨਮੁੱਖ ਕਰਦਿਆਂ ਮੈਂਨੂੰ ਇਸ ਕਰਕੇ ਅਥਾਹ ਖੁਸ਼ੀ ਹੋ ਰਹੀ ਹੈ ਕਿ ਅਜਿਹੀ ਸ਼ਾਇਰੀ ਦਾ ਸਮਾਜਕ ਸੱਭਿਆਚਾਰਕ ਮੁੱਲ ਭਵਿੱਖ ਦੀਆਂ ਪੀੜ੍ਹੀਆਂ ਲਈ ਲਾਹੇਵੰਦ ਹੋਵੇਗਾ।

- ਡਾ.ਲਖਵਿੰਦਰ ਸਿੰਘ ਜੌਹਲ

Top