ਅਨੁਵਾਦ
ਮੂਲ ਭਾਸ਼ਾ-ਹਿੰਦੀ
ਪੰਜਾਬੀ ਉਲਥਾ-ਗੁਰਮੀਤ ਬਰਾੜ
ਏਹੁ ਹਮਾਰਾ ਜੀਵਣਾ

ਰਾਜੇਸ਼ ਚੱਢਾ
ਅਦਾਕਾਰੀ
ਜੇ ਕਦੇ ਕੀਤੀ
ਤਾਂ ਇਸ ਤਰ੍ਹਾਂ ਕੀਤੀ
ਜਿਵੇਂ ਕਿ ਇਹ ਹੋਵੇ ਜ਼ਿੰਦਗੀ
ਤੇ
ਜ਼ਿੰਦਗੀ
ਜਦੋਂ ਵੀ ਹੰਢਾਈ
ਤਾਂ ਇਸ ਤਰ੍ਹਾਂ ਹੰਢਾਈ
ਜਿਵੇਂ ਕਿ ਇਹ ਹੋਵੇ ਅਦਾਕਾਰੀ
ਜੋ ਸਹਿਜ ਲੱਗਿਆ
ਉਹੀ ਸੱਚ ਕਰ ਜਾਣਿਆ
ਜੀਹਨੂੰ ਸੱਚ ਕਰ ਜਾਣਿਆ
ਉਸੇ ਨੂੰ ਕੀਤਾ ਸਵੀਕਾਰ
ਕਦੇ ਅਦਾਕਾਰੀ ‘ਚ
ਕਦੇ ਜ਼ਿੰਦਗੀ ‘ਚ
----------------------------
ਅੰਦਰਲਾ ਸਵਾਲ
ਆਪ ਨੂੰ
ਆਪੇ ‘ਚੋਂ
ਭਾਲ਼ਕੇ
ਲੈ ਆਇਆਂ ਹਾਂ ਬਾਹਰ
ਆਪਣੇ ਹੀ ਅੰਦਰੋਂ
ਅੰਦਰ ਸੀ ਤਾਂ
ਮੈਂਨੂੰ
‘ਮੈਂ’ ਦਿਸਦਾ ਸੀ
ਬਾਹਰ ਹਾਂ ਤਾਂ
ਤੈਂਨੂੰ
‘ਮੈਂ’ ਦਿਸਦਾ ਹਾਂ
ਅੰਦਰਲਾ ਸਵਾਲ ਇਹ ਹੈ
ਕਿ ਆਖ਼ਿਰ
‘ਮੈ’ ਕਿਹੋ ਜਿਹਾ ਦਿਸਦਾ ਹਾਂ.....