<< Back

ਕਹਾਣੀ

ਚੱਪਾ ਕੁ ਸੂਰਜ

                                                                     

ਬਲਬੀਰ ਸੰਘੇੜਾ


ਮੈਂ ਬੈੱਡਰੂਮ ਦੇ ਵਿੰਡੋ ਵਿਚੀਂ ਇਕ ਕਾਲੇ ਜੋੜੇ ਨੂੰ ਦੇਖ ਰਹੀ ਸਾਂ।ਔਰਤ ਮਧਰੀ, ਮੋਟੇ-ਮੋਟੇ ਨੈਣਨਕਸ਼ਾਂ ਵਾਲੀ ਸੀ।ਉਸਦੇ ਕੱਦ ਦਾ ਹਿਸਾਬ ਵੀਲ੍ਹ ਚੇਅਰ ਵਿਚ ਬੈਠਿਆਂ ਵੀ ਲਗਦਾ ਸੀ।ਮਰਦ ਮਾੜਕੂਜਿਹਾ, ਤਿੱਖੇ-ਤਿੱਖੇ ਨੈਣ ਨਕਸ਼ਾਂ ਵਾਲਾ, ਲੰਮ-ਸੁ-ਲੰਮਾ ਸੀ।ਛੀਂਟਕਾ ਜਿਹਾ।ਜਾਨ ਜਿਵੇਂ ਹਿੱਕਦੀਆਂ ਹੱਡੀਆਂ 'ਚ ਜਕੜੀ ਹੋਵੇ।ਔਰਤ ਦਾ ਰੰਗ ਕਾਲਾ ਸਿਆਹ ਸੀ ਅਤੇ ਮਰਦ ਦਾ ਸਾਂਵਲਾ।ਉਮਰ ਪੱਖੋਂਢਲੇ ਹੋਏ ਸੂਰਜ ਸਨ।
ਉਹ ਆਪਣੇ ਪਤਲੇ ਸੁਬਕ ਸਰੀਰ ਨਾਲ਼, ਉਸ ਔਰਤ ਦੀ ਵੀਲ੍ਹ ਚੇਅਰ ਧੱਕਦਾਜਾ ਰਿਹਾ ਸੀ।ਹਿੱਕ ਦੀਆਂ ਨਾੜਾਂ ਦਾ ਜੋਰ ਲਾਕੇ।ਹਰ ਰੋਜ਼ ਏਸੇ ਤਰ੍ਹਾਂ ਉਹ ਦੋਨੋਂ ਸੈਰ ਲਈਜਾਂਦੇ।
ਮੈਂ ਸੋਚਦੀ, ਸੈਰ ਇਨ੍ਹਾਂ ਦੋਹਵਾਂ ਵਿੱਚੋਂ ਕੌਣ ਕਰਦਾ ਹੈ? ਮਰਦ ਜਾਂ ਔਰਤ? ਮਰਦਵੀਲ੍ਹ ਚੇਅਰ ਧੱਕਣ ਵਿਚ ਲੱਗਾ ਰਹਿੰਦਾ ਅਤੇ ਔਰਤ ਆਲਾ-ਦੁਆਲਾ ਦੇਖਣ ਵਿਚ।ਜਦੋਂ ਉਹ ਗੱਲਾਂ ਕਰਦੇਤਾਂ ਮਰਦ ਆਪਣੇ ਜਿਸਮ ਨੂੰ ਦੋਹਰਾ ਕਰਕੇ, ਕੰਨ ਔਰਤ ਦੇ ਮੂੰਹ ਕੋਲ ਲੈ ਆਉਂਦਾ।
ਉਹ ਦੋਨੋਂਨਿੱਕੀਆਂ-ਨਿੱਕੀਆਂ ਗੱਲਾਂ ਕਰਦੇ, ਹਰ ਰੋਜ਼ ਮੇਰੇ ਘਰ ਦੇ ਪਿਛਵਾੜੇ ਬਣੀਆਂ ਦੋ ਛੋਟੀਆਂ ਝੀਲਾਂ ਦੇਦੁਆਲੇ ਚੱਕਰ ਲਾਉਂਦੇ।ਇਕ ਬੈਗ ਵਿਚ ਬਰੈੱਡ ਦੇ ਪੀਸ ਲੈ ਆਉਂਦੇ।ਪਾਣੀ ਦੇ ਕੋਲ ਖੜੋਅ ਕੇ ਬਤਖ਼ਾਂਨੂੰ ਚੋਗਾ ਪਾਉਂਦੇ।ਨਿੱਕੀਆਂ-ਨਿੱਕੀਆਂ ਬੁਰਕੀਆਂ।ਕਈ ਬਤਖ਼ਾਂ ਉਨ੍ਹਾਂ ਦੇ ਕੋਲ ਆ ਕੇ, ਹੱਥਾਂਵਿੱਚੋਂ ਬੁਰਕੀ ਖਾ ਜਾਂਦੀਆਂ।ਜਿਵੇਂ ਉਹ ਉਨ੍ਹਾਂ ਨੂੰ ਜਾਨਣ ਲੱਗ ਪਈਆਂ ਹੋਣ।ਉਹ ਉਨ੍ਹਾਂ ਨਾਲ਼ਨਿੱਕੇ-ਨਿੱਕੇ ਚੋਹਲ-ਮੋਹਲ ਕਰਦੇ।ਇਉਂ ਲਗਦਾ ਜਿਵੇਂ ਉਹ ਸੰਕੇਤਾਂ ਦੀ ਭਾਸ਼ਾ ਵਿਚ ਇਕ ਦੂਜੇ ਨੂੰਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹੋਣ।
ਕਈ ਵੇਰਾਂ ਦਿਨ ਵਿਚ ਦੋ ਵਾਰੀ ਏਸੇ ਤਰ੍ਹਾਂ ਦਾਨਜ਼ਾਰਾ ਦੇਖਣ ਨੂੰ ਮਿਲਦਾ।ਮੇਰੇ ਘਰ ਤੋਂ ਸੱਜੇ ਪਾਸੇ, ਸਾਮ੍ਹਣੀ ਸਟਰੀਟ ਵਿਚ, ਛੋਟੇ ਜਿਹੇ ਟਾਊਨਹਾਊਸ ਵਿਚ ਰਹਿੰਦੇ ਸਨ ਉਹ।ਦਿਨ ਨੂੰ ਵਰਾਂਡੇ ਵਿਚ ਬੈਠ ਕੇ ਗੱਲਾਂ ਕਰਦੇ।ਇੱਕ ਦੂਜੇ ਨੂੰ ਸਹਾਰਾਦਿੰਦੇ।ਮੇਰਾ ਦਿਲ ਕਰਦਾ, ਮੈਂ ਵੀ ਕੋਲ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਾਂ।
ਮੇਰੀਗੁਆਂਢਣ ਜਮੀਕਣ ਔਰਤ 'ਸ਼ੈਲੀ' ਸ਼ਰਮੀਲੀ ਜਿਹੀ ਹੈ।ਬੇਢੱਬੇ ਜਿਹੇ ਸਰੀਰ ਵਾਲੀ।ਮੱਧਰੀ, ਚੌਰਸ ਜਿਹੀਦਿਖਾਈ ਦਿੰਦੀ ਹੈ।ਉਹ ਦੂਜੇ ਬੰਦੇ ਨੂੰ ਦੇਖ ਕੇ ਆਪਣੇ ਘਰ ਅੰਦਰ ਵੜ ਜਾਂਦੀ ਹੈ।ਉਸਨੂੰ ਦੇਖਦਿਆਂਹੋਇਆਂ ਮੈਨੂੰ ਆਪਣਾ ਨਵਤੇਜ ਚੇਤੇ ਆ ਜਾਂਦਾ ਹੈ।ਉਹ ਵੀ ਐਂਜ ਹੀ ਕਰਦਾ ਸੀ।ਉਹ ਵੀ ਬਾਹਰ ਘੱਟਨਿੱਕਲ ਕੇ ਰਾਜ਼ੀ ਸੀ।ਕਈ ਵੇਰਾਂ ਮੈਂ ਬਾਹਰਲਾ ਕੰਮ ਕਰਦੀ ਅਤੇ ਉਹ ਘਰ ਦੇ ਅੰਦਰ ਭਾਂਡੇ ਧੁਆ ਰਿਹਾਹੁੰਦਾ।

ਵੀਕ ਡੇ ਵਿੱਚ, ਜਦੋਂ ਅਸੀਂ ਕੰਮ ਤੋਂ ਪਰਤਦੇ, ਬੈਗ ਰੱਖਦੇ ਅਤੇ ਆਪੋ-ਆਪਣੇ ਕੰਮਾਂਵਿਚ ਲੀਨ ਹੋ ਜਾਂਦੇ। ਅਸੀਂ ਦੋਨੋਂ ਰਲ ਕੇ ਛੇ ਜੀਆਂ ਦਾ ਕੰਮ ਝੱਟ ਕਰ ਲੈਂਦੇ।ਉਸਤੋਂ ਬਾਅਦ, ਨਵਤੇਜ ਕਦੀ ਬੱਚਿਆਂ ਵੱਲ ਅਤੇ ਕਦੀ ਟੀ।ਵੀ ਦੇਖਣ ਵਿਚ ਰੁੱਝ ਜਾਂਦੇ।ਵਰਲਡ ਐਟ ਲਾਰਜ ਜਾਂਬੀ।ਬੀ।ਸੀ ਦੇ ਚੈਨਲ 'ਤੇ ਈਸਟਰਨ ਵਰਲਡ ਵਿਚ ਦਿਖਾਈਆਂ ਜਾਂਦੀਆਂ ਖ਼ਬਰਾਂ, ਜਿਵੇਂ ਮੇਰੇ ਫੈਮਿਲੀ ਰੂਮਵਿਚ ਵਾਪਰਦੀਆਂ ਹੋਣ।ਮੈਨੂੰ ਐਸ ਤਰ੍ਹਾਂ ਜਾਪਦਾ, ਜਿਵੇਂ ਜੰਗਾਂ ਵੀ ਮੇਰੇ ਫੈਮਿਲੀ ਰੂਮ ਵਿਚੋਂਸ਼ੁਰੂ ਹੋ ਕੇ ਇੱਥੇ ਹੀ ਖ਼ਤਮ ਹੁੰਦੀਆਂ ਹੋਣ।
ਉਨ੍ਹਾਂ ਦਿਨਾਂ ਵਿਚ ਥਕਾਵਟ ਨਾਂ ਦੀ ਕੋਈ ਚੀਜ਼ਹੀ ਨਹੀਂ ਸੀ।ਘੁੰਮ-ਘੁੰਮ ਕੰਮ ਕਰ ਲਈਦਾ ਸੀ।ਜ਼ਿੰਦਗੀ ਨੂੰ ਗੰਢਦੇ ਹੋਏ ਜਿਵੇਂ ਵਕਤ ਫੁਰਰ ਕਰਕੇਉੜ ਜਾਂਦਾ।ਕਦੀ ਅਸੀਂ ਦੋਨੋਂ ਤਿੜਕੇ ਭਾਂਡਿਆਂ ਵਾਂਗ, ਆਪਸ ਵਿੱਚੀਂ ਖਹਿੰਦੇ-ਵੱਜਦੇ ਵੀ।ਫੇਰ ਵੀਸਾਡੀ ਸਾਂਝ ਦਾ ਹੁਲਾਰ ਅਤੇ ਹੁਲਾਸ ਮੇਰੇ ਅੰਦਰ ਨੂੰ ਭਰਿਆ-ਭਕੁਨਿਆ ਰੱਖਦਾ।
… ਮੈਂ ਆਪਣੇਘਰ ਵਿਚ ਮਨ ਦੀ ਮਰਜ਼ੀ ਕਰਦੀ।ਚਹੁੰ ਕੰਧਾਂ ਅੰਦਰ ਮੇਰੀ ਸਰਦਾਰੀ ਸੀ।ਜੋ ਮੈਂ ਚਾਹੁੰਦੀ ਬਸ ਉਹੋ ਹੀਹੁੰਦਾ।ਉਸ ਵੇਲੇ ਮੈਨੂੰ ਬਾਪੂ ਜੀ ਦੀ ਆਖੀ ਗੱਲ ਚੇਤੇ ਆਉਂਦੀ ਕਿ ਆਪਣੇ ਘਰ ਵਿਚ ਤੀਂਵੀ ਰਾਣੀਹੁੰਦੀ ਐ।ਮੈਨੂੰ ਮੇਰਾ ਘਰ ਮਹਿਲ ਜਾਪਦਾ।ਮੈਂ ਸੋਚਦੀ ਕਿ ਇਸ ਤੋਂ ਵੱਧ ਨਸ਼ਾ ਹੋਰ ਹੋ ਵੀ ਕੀਸਕਦੈ?
ਨਵਤੇਜ ਦੀ ਚੁੱਪ-ਚੁਪੀਤੀ ਸਖ਼ਸ਼ੀਅਤ ਤੋਂ ਅਸੀਂ ਸਾਰੇ ਝਕਦੇ ਸਾਂ।ਬੱਚਿਆਂ ਨੂੰ ਉਸਦਾਡਰ ਰਹਿੰਦਾ ਸੀ। … ਤੇ ਹੁਣ? ਉਡਾਣਾਂ ਭਰਦੀ ਜ਼ਿੰਦਗੀ ਜਦੋਂ ਢਲਾਣਾਂ ਦਾ ਰੁਖ਼ ਕਰਕੇ ਤੁਰੀ ਤਾਂ ਧੜੱਮਡਿੱਗੀ ਰੜੇ ਮੈਦਾਨਾਂ ਵਿਚ।ਭਰੇ-ਭਕੁੰਨੇ ਘਰ ਵਿਚ ਵੀ ਰਿਹਾ ਹੀ ਕੁਝ ਨ੍ਹੀ।ਕੰਧਾਂ ਦੇ ਘੇਰੇ ਵਿਚਤਨਹਾਈ ਦੀ ਹਮਕ ਰਹਿ ਗਈ।ਸਿਰਫ਼ ਇਕਲਾਪੇ ਦਾ ਵਾਸ਼ ਗੂੰਜਦੇ ਹਾਸੇ ਅਲੋਪ ਹੋ ਗਏ। …ਤੇ ਮੈਂ ਕਮਲੀ ਉਹਕੋਨੇ ਭਾਲ਼ਦੀ ਹਾਂ, ਜਿੱਥੇ ਮਹਿਕਦੀਆਂ ਹਵਾਵਾਂ ਖ਼ਿਜ਼ਾ ਵਿਚ ਬਦਲ ਗਈਆਂ।ਵਕਤ ਦੀ ਗਾਚਣੀ ਵੀ ਪੋਚੇ ਲਾਕੇ ਤੁਰ ਗਈ।ਸੋਚਦੀ ਹਾਂ, ਬੱਚਿਆਂ ਦੀਆਂ ਕਿਲਕਾਰੀਆਂ ਕਿਤੇ ਇਨ੍ਹਾਂ ਕੋਨਿਆਂ ਵਿਚ ਹੀ ਗੂੰਜ ਰਹੀਆਂਹੋਣਗੀਆ।ਮੇਰੇ ਕੰਨ ਸੁਣਨ ਦਾ ਯਤਨ ਕਰਦੇ ਹਨ।ਪਰ ਉਹ ਤਾਂ ਕਦੀ ਇਸ ਕੋਨੇ ਅਤੇ ਕਦੀ ਓਸ ਕੋਨੇ ਵਿਚਜਿਵੇਂ ਛਪਨ ਹੋ ਗਈਆਂ।ਰਲ ਗਈਆਂ ਉਸ ਬਾਸੀ ਹਵਾ ਦੇ ਝੋਂਕੇ ਵਿਚ।ਵਕਤ ਦੇ ਉੜੇ ਫੰਭਿਆਂ ਵਿਚ। …ਤੇਮੇਰਾ ਘਰ ਖੜਾ ਭਾਂ-ਭਾਂ ਕਰਦਾ ਹੈ।ਵਿਚਾਲੇ ਖੜੋਤੀ ਹਾਂ ਮੈਂ।ਵਿੰਡੋ ਵਿਚੀਂ ਆਪਣੇ ਰਾਹ ਜਾਂਦੀਦੁਨੀਆਂ ਨੂੰ ਦੇਖਦੀ ਹਾਂ, ਜਿਸ ਵਿਚ ਮੈਂ ਗੁਆਚ ਜਹੀ ਗਈ ਹਾਂ।

ਨਜ਼ਰ ਗਾਰਡਨ ਵੱਲ ਪੈਂਦਿਆਂ 'ਸ਼ੈਲੀ' ਸੋਚ ਵਿਚ ਫੇਰ ਉੱਭਰਦੀ ਹੈ।ਨਵਤੇਜ ਵਾਂਗ ਉਹ ਵੀ ਮੇਰੇ ਮੱਥੇ ਦੀਆਂ ਤ੍ਰੇੜਾਂ ਵਿਚ ਧੱਸੀਰਹਿੰਦੀ ਹੈ।ਕਦੀ-ਕਦਾਈਂ ਗਰਮੀਆਂ ਦੇ ਦਿਨਾਂ ਨੂੰ ਜਦੋਂ ਉਸਦਾ ਪਤੀ 'ਕੈੱਨ' ਗਾਰਡਨ ਵਿਚ ਕੰਮ ਕਰਰਿਹਾ ਹੋਵੇ ਤਾਂ ਉਹ ਆਪਣੇ ਪੈਟੀਓ ਦੀ ਪੌੜੀ 'ਤੇ ਬੈਠੀ ਰਹਿੰਦੀ ਹੈ।ਮੈਂ ਉਸਨੂੰ ਜਾਣ ਬੁੱਝ ਕੇਬੁਲਾਉਂਦੀ ਹਾਂ।ਉਸਨੂੰ ਬੁਲਾਉਂਦਿਆਂ ਹੋਇਆਂ, ਉਸ ਨਾਲ਼ ਗੱਲਾਂ ਕਰਦਿਆਂ, ਐਂਜ ਲਗਦੈ ਜਿਵੇਂ ਮੈਂਨਵਤੇਜ ਨਾਲ਼ ਗੱਲਾਂ ਕਰ ਰਹੀ ਹੋਵਾਂ।ਮੈਨੂੰ ਮਹਿਸੂਸ ਹੁੰਦੈ, ਜਿਵੇਂ ਉਹ ਵੀ ਸ਼ੈਲੀ ਦੇ ਨਾਲ਼ ਦੀਪੌੜੀ 'ਤੇ ਬੈਠਾ ਹੋਵੇ।
ਸੋਚਦੀ ਹਾਂ, 'ਸ਼ੈਲੀ' ਦੀ ਚੁੱਪ ਥੋੜੀ ਜਿਹੀ ਮੇਰੇ ਨਾਲ਼ ਖੁੱਲ੍ਹਣਲਗ ਪਈ ਹੈ।ਉਹ ਨਿੱਕੀਆਂ-ਨਿੱਕੀਆਂ ਗੱਲਾਂ ਸਾਂਝੀਆਂ ਕਰ ਲੈਂਦੀ ਹੈ।ਗਾਰਡਨ ਦੀ ਵਾੜ ਕੋਲ਼ ਖੜੋ ਕੇਕਦੀ ਅਸੀਂ ਦੁੱਖਾਂ-ਸੁੱਖਾਂ ਦੀ ਚਰਖੀ ਘੁਮਾ ਲੈਂਦੀਆਂ ਹਾਂ।ਇਕ ਵਾਰੀ ਮੈਨੂੰ ਏਸ ਨੇ ਹੀ ਦੱਸਿਆ ਸੀਕਿ, "ਸੈਰ ਕਰਨ ਵਾਲੇ ਜੋੜੇ "ਸੈਮ" ਅਤੇ "ਐਂਜਲਾ" ਦਾ ਕਿਸੇ ਵੇਲੇ ਬਹੁਤ ਵੱਡਾ ਕੰਮ ਸੀ।ਮਕਾਨ ਚਾਰਹਜ਼ਾਰ ਸੁਕੇਅਰ ਫੁੱਟ ਦਾ ਸੀ।ਸਭ ਕੁਝ ਐਂਵੇ ਗਿਆ।ਔਲਾਦ ਹੋਵੇ ਤਾਂ ਚੰਗੀ।ਵਰਨਾ ਨਾ ਹੋਵੇ।" ਇਹਆਖਦਿਆਂ ਹੋਇਆਂ ਸ਼ੈਲੀ ਨੇ ਹੌਕਾ ਲੈ ਕੇ ਆਪਣੇ ਪੇਟ ਵੱਲ ਵੀ ਜਿਵੇਂ ਦੇਖਿਆ ਸੀ, ਤੇ ਪਿੱਛਾ ਮੁੜਕੇਆਪਣੇ ਘਰ ਦੀ ਹਨ੍ਹੇਰੀ ਖਮੋਸ਼ ਹਵਾ ਨੂੰ ਆਪਣੀ ਹਿੱਕ 'ਚ ਦੱਬਿਆ ਸੀ।ਹੋ ਸਕਦੈ, ਮੈਨੂੰ ਹੀ ਇਹਭੁਲੇਖਾ ਪਿਆ ਹੋਣੈ।
ਮੈਂ ਚੁੱਪ ਰਹੀ।ਸ਼ੈਲੀ ਤੋਂ ਕੋਈ ਸਵਾਲ ਨਾ ਪੁੱਛਿਆ।ਏਸ ਵਿਸ਼ੇ 'ਤੇਮੈਂ ਕੋਈ ਵੀ ਗੱਲ ਸ਼ੈਲੀ ਨਾਲ਼ ਨਾ ਛੇੜਦੀ।ਮੈਨੂੰ ਮਹਿਸੂਸ ਹੁੰਦਾ ਜਿਵੇਂ ਮੈਂ ਉਸਦੀ ਕਿਸੇ ਦੁਖਦੀਰਗ਼ 'ਤੇ ਉਂਗਲ ਧਰ ਰਹੀ ਹੋਵਾਂ।ਸ਼ੈਲੀ ਤਾਂ ਕੈੱਨ ਨੂੰ ਕੰਮ ਕਰਦਿਆਂ ਦੇਖ ਕੇ ਖੁਸ਼ ਹੋ ਜਾਂਦੀ ਸੀ।ਉਸੇ ਨੂੰ ਵਾਚਦੀ ਰਹਿੰਦੀ।ਕਿਸੇ ਅੰਦਰਲੀ ਤਾਂਘ ਨੂੰ ਜਾਹਿਰ ਹੀ ਨਾ ਕਰਦੀ।ਸ਼ਾਇਦ ਏਸੇ ਵਾਸਤੇ ਚੁੱਪਨੇ ਉਸਦੇ ਅੰਦਰ-ਬਾਹਰ ਵਾਸ ਕਰ ਲਿਆ ਸੀ।ਮੈਂ ਵੀ ਉਸਦੇ ਅਹਿਸਾਸ ਦੀ ਲਛਮਣ ਰੇਖਾ ਦੇ ਅੰਦਰ ਪੈਰ ਨਾਪਾਉਂਦੀ।ਆਪਣੇ ਬੱਚਿਆਂ ਦੀ ਵੀ ਕੋਈ ਗੱਲ ਉਸ ਨਾਲ਼ ਸਾਂਝੀ ਨਾ ਕਰਦੀ।
ਇਕ ਵਾਰੀ ਕੈੱਨ ਨੇਮੈਨੂੰ ਦੱਸਿਆ ਸੀ, "ਕਿਰਨ! ਬੇ-ਔਲਾਦ ਇਨਸਾਨ ਦੀ ਤਾਂਘ ਔਲਾਦ ਲਈ ਹੁੰਦੀ ਐ ਤੇ ਜੇ ਕਰ ਔਲਾਦ ਹੋਵੇਤਾਂ ਵੈਸੇ ਚੈਨ ਨਹੀਂ।ਸੈਮ ਅਤੇ ਐਂਜਲਾ ਵੱਲ ਹੀ ਦੇਖ ਲੈ ਕਿਵੇਂ ਆਪਣਾ ਬੁਢਾਪਾ ਢੋਅ ਰਹੇ ਹਨ।ਤੈਨੂੰ ਪਤਾ ਹੀ ਹੋਣੈ, ਦੋ ਬੱਚੇ ਸਨ ਉਨ੍ਹਾਂ ਦੇ।ਗ਼ਲਤ ਰਸਤਿਆਂ 'ਤੇ ਦੋਨੋਂ ਤੁਰ ਪਏ।ਮਾਂ-ਪਿਓਪੈਸੇ ਦੀ ਦੌੜ ਵਿਚ ਲੱਗੇ ਰਹੇ।ਘਰ-ਘਾਟ ਬਣਾਉਂਦੇ ਹੋਏ।ਸੋਚਦੇ ਹੋਣਗੇ, ਜਮੀਕਾ ਤੋਂ ਇੱਥੇ ਆਏ ਹਾਂਤਾਂ ਬੱਚਿਆਂ ਦਾ ਭਵਿੱਖ ਉੱਜਲਾ ਬਣਾ ਦੇਈਏ।ਜੋ ਕੁਝ ਅਸੀਂ ਨਹੀਂ ਦੇਖਿਆ, ਮਾਣਿਆ, ਉਹ ਸਭ ਇਨ੍ਹਾਂਦੀ ਝੋਲੀ ਪਾ ਦੇਈਏ।ਪਰ ਹੋਇਆ ਇਸਦੇ ਉਲਟ।ਬਣਿਆ ਬਣਾਇਆ ਸਭ ਪਲਾਂ ਵਿਚ ਖਤਮ ਹੋ ਗਿਆ ਜਦੋਂ ਇਨ੍ਹਾਂਦੇ ਮੁੰਡੇ ਪੀਟਰ ਨੇ ਪਤਾ ਨਹੀਂ ਕਿੱਥੋਂ ਗੰਨ ਲੈ ਲਈ।ਅਜ ਬਾਰਡਰ ਦੇ ਦੂਜੇ ਬੰਨਿਓਂ ਏਸ ਤਰ੍ਹਾਂਦਾ ਅਸਲਾ ਕੈਨੇਡਾ ਦੇ ਬਸੀਮਿਆਂ ਦੇ ਅੰਦਰ ਵੀ ਧੱਸ ਗਿਆ ਹੈ ਨਾ?" ਉਸਨੇ ਜਿਵੇਂ ਮੇਰੇ 'ਤੇ ਹੀਸਵਾਲੀਆ ਨਜ਼ਰ ਸਿੱਟਦਿਆਂ ਆਖਿਆ।

Next...
Top