ਵਿਅੰਗ
ਬਾਬੇ ਬਿਸ਼ਨੇ ਦਾ ਪ੍ਰਤਾਪੋ ਡਾਰਲਿੰਗ ਦੇ ਨਾਂ ਇੱਕ ਪ੍ਰੇਮ-ਪੱਤਰ ਕਾੜ੍ਹਨੀ ਦੇ ਦੁੱਧ ਵਰਗੀ - ਪ੍ਰਤਾਪੀਏ !
ਛਿੱਦੀ ਹੋਏ ਤੇਰੇ ਬਿਸ਼ਨੇ ਵਲੋਂ , ਤੈਨੂੰ ਤੋਕੜ ਮੱਝ ਦੇ ਡੋਕਿਆਂ ਵਰਗਾ ਪਿਆਰ !!
ਜੇ ਮੈਂ ਪ੍ਰਤਾਪੋ ਆਖਾਂ ਕਿ 'ਕੀ ਹੋਇਆ ਹੁਣ ਮਿਲਦੀ ਨਹੀਂ !' ਤੇ ਤੂੰ ਅੱਗੋਂ ਕਹਿ ਦੇਣੈ, “ਕਿਹੜੀ ਮਿਲਣ ਵਾਲੀ ਗੱਲ ਰਹੀ !”
ਪਰ ਸੱਚੀਂ ਪਿੜਾਂ 'ਚ ਡਾਹੇ ਮੰਜੇ ਦੀ ਢਿੱਲੀ ਦੌਣ ਦੀ ਸੌਂਹ ! ਕੰਨ ਤਰਸੇ ਪਏ ਨੇ- ਤੇਰੇ ਬੋਲਾਂ ਨੂੰ ! ਤੈਨੂੰ ਯਾਦ ਏ ਨਾ, ਜਦੋਂ ਤੂੰ ਕਹਿੰਦੀ ਹੁੰਦੀ ਸੀ , 'ਕੁੱਤੀ ਭੌਂਕਦੀ ਟਟੀਰੀ ਬੋਲੇ... ਹੌਲ਼ ਹਾਕ ਮਾਰ ਮਿੱਤਰਾ !!'
ਪਰ ਕਿੱਥੇ ਚੰਦਰੀਏ ! ਲਗਦੈ , ਹੁਣ ਤਾਂ ਤੈਨੂੰ ਪਿਨਸ਼ਨ ਵਾਲੀਆਂ ਚਿਕਾਂ ਹੀ ਯਾਦ ਆਉਂਦੀਆਂ ਨੇ !
ਬਿਸ਼ਨਾ ਤਾਂ ਤੂੰ ਜਿੰਦਗੀ 'ਚੋਂ ਰਟੈਰ ਈ ਕਰ'ਤਾ !
ਬੇਸ਼ੱਕ, ਮੈਂ ਤੇਰੇ ਕਿਸੇ ਕੰਮ ਦਾ ਤਾਂ ਨਹੀਂ ਰਿਹਾ, ਪਰ ਡੁੱਬ ਜਾਣੀਏ ! ਮੈਂ ਤਾਂ ਤੈਨੂੰ ਇੱਕ ਦਿਨ ਵੀ ਜ਼ਿੰਦਗੀ 'ਚੋਂ ਲੇਅ ਔਫ ਨਈਂ ਕੀਤਾ ।
----
