ਵਾਰਤਕ
ਵਿਸਮਾਦੁ ਰੂਪ ਵਿਸਮਾਦੁ ਰੰਗ
ਵਿਸਮਾਦ ਸ਼ਬਦ ਦਾ ਅਰਥ ਅਸਚਰਜਤਾ ਦਾਅਨੁਭਵ ਹੈ। ਇਹ ਆਮ ਤੌਰ ਤੇ ਸਾਕਾਰਾਤਮਕ ਅਰਥਾਂ ਵਿੱਚ ਲਿਆ ਜਾਣ ਵਾਲਾ ਸ਼ਬਦ ਹੈ। ਕੋਈ ਆਸਾਧਾਰਨਘਟਨਾ, ਵਸਤੂ ਜਾਂ ਵਿਅਕਤੀ ਜੋ ਸਾਡੇ ਵਿੱਚ ਹੈਰਾਨੀ ਭਰੀ ਖੁਸ਼ੀ ਪੈਦਾ ਕਰਦੀ ਹੈ, ਵਿਸਮਾਦ ਦੀ ਪਰੇਰਕਹੈ। ਕਾਇਨਾਤ ਦੀ ਵਿਸ਼ਾਲਤਾ ਅਤੇ ਵੰਨ-ਸੁਵੰਨਤਾ ਤੋਂ ਵਿਸਮਾਦ ਵਿੱਚ ਆਏ ਗੁਰੂਆਂ, ਖ਼ਾਸ ਤੌਰ ਤੇ ਗੁਰੂਨਾਨਕ ਦੇਵ ਜੀ ਦੀਆਂ ਰਚਨਾਵਾਂ ਵਿੱਚ ਇਹ ਭਾਵ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਕਈ ਹਲਕਿਆਂ ਵਲੋਂ ਸਿੱਖਧਰਮ ਵਿੱਚ ਵਿਸਮਾਦ ਸੰਕਲਪ ਦੀ ਬਹੁਤ ਚਰਚਾ ਕੀਤੀ ਜਾਂਦੀ ਹੈ। ਗੁਰੂ ਗ੍ਰੰਥ ਵਿੱਚੋਂ ਉਭਰਦੇ ਹੁਕਮ, ਨਾਮ, ਗੁਰੂ ਆਦਿ ਦੇ ਨਾਲ਼ ਵਿਸਮਾਦ ਵੀ ਇੱਕ ਵਿਲੱਖਣ ਸੰਕਲਪ ਸਮਝਿਆ ਜਾਂਦਾ ਹੈ। ਭਾਈ ਕਾਹਨ ਸਿੰਘਅਨੁਸਾਰ ਵਿਸਮਾਦ 'ਆਤਮਿਕ ਰਸ ਨੂੰ ਪ੍ਰਾਪਤ ਹੋਕੇ ਅੰਤਹਕਰਣ ਦੀ ਸਹਜ ਆਨੰਦ ਦਸ਼ਾ ਹੈ।ਸਿੱਖ ਵਿਦਵਾਨਗੁਰਭਗਤ ਸਿੰਘ ਨੇ 'ਵਿਸਮਾਦੀ ਪੂੰਜੀ' ਨਾਮ ਦੀ ਕਿਤਾਬ ਵਿੱਚ ਦੁਨੀਆ ਦੇ ਕਲਿਆਣ ਲਈ ਪੂੰਜੀ ਦੀ ਜਗਾਹਵਿਸਮਾਦੀ ਪੂੰਜੀ ਨੂੰ ਵਿਕਿਸਤ ਕਰਨ ਤੇ ਜ਼ੋਰ ਦਿੱਤਾ ਹੈ। ਉਸ ਅਨੁਸਾਰ ਬਾਣੀਕਾਰਾਂ ਦੀ ਮੌਲਿਕਦ੍ਰਿਸ਼ਟੀ ਨੂੰ ਵਿਸਮਾਦੀ ਦ੍ਰਿਸ਼ਟੀ ਕਿਹਾ ਜਾ ਸਕਦਾ ਹੈ। 'ਵਿਸਮਾਦ ਕੇਵਲ ਅੰਦਰਲਾ ਰਹੱਸਮਈ ਅਨੁਭਵਨਹੀਂ ਇਹ ਸਾਕਾਰ ਜਾਂ ਨਿੱਗਰ ਰੂਪ ਵਿੱਚ ਸਿਰਜਣਾਤਮਕ ਸ਼ਕਤੀ ਦੀ ਬਹੁਲਤਾ ਹੈ।...