<< Back

ਪੜਤਾਲ

ਸਮਕਾਲੀ ਪੰਜਾਬੀ ਕਵਿਤਾ ਦੇ ਮੂਲ ਸਰੋਕਾਰ



ਹਰਪ੍ਰੀਤ ਸਿੰਘ


ਲੱਗਭੱਗ ਹਰ ਭਾਸ਼ਾ ਦੇ ਸਾਹਿਤ ਵਿੱਚ ਹਰ ਨਵੀਂ ਸਾਹਿਤਕ ਲਹਿਰ ਕਵਿਤਾ ਤੋਂ ਹੀ ਸ਼ੁਰੂਹੁੰਦੀ ਰਹੀ ਹੈ। ਕਵੀ ਮਨ ਹਰੇਕ ਸਥਿਤੀ ਪ੍ਰਤੀ ਤਰੁੰਤ ਹੁੰਘਾਰਾ ਭਰਦਾ ਹੋਣ ਕਾਰਨ ਕਵਿਤਾ ਵਿੱਚ ਕਿਸੇਖਿੱਤੇ ਦੀਆਂ ਰਾਜਨੀਤਕ, ਸਮਾਜਕ ਅਤੇ ਸਭਿਆਚਾਰਕ ਯਥਾਰਥ ਵਿੱਚਲੀਆਂ ਤਬਦੀਲੀਆਂ ਸਭ ਤੋਂ ਪਹਿਲਾਂਉਜਾਗਰ ਹੁੰਦੀਆਂ ਹਨ। ਪੰਜਾਬੀ ਕਵਿਤਾ ਵੀ ਵੱਖ-ਵੱਖ ਸਮਿਆਂ ਵਿੱਚ ਵਿਭਿੰਨ ਲਹਿਰਾਂ ਦੇ ਨਾਮਕਰਣ ਅਧੀਨਸਮਕਾਲੀ ਯਥਾਰਥ ਨੂੰ ਚਿਤਰਦੀ ਰਹੀ ਹੈ। ਵੀਹਵੀਂ ਸਦੀ ਦੇ ਪਿਛਲੇ ਦੋ ਦਹਾਕਿਆਂ ਦੀ ਪੰਜਾਬੀ ਕਵਿਤਾਨੂੰ ਪੂਰਵਲੀ ਕਵਿਤਾ ਤੋਂ ਨਿਖੇੜਨ ਲਈ ‘ਨਵੀਨ ਕਵਿਤਾ’, ‘ਸਮਕਾਲੀ ਕਵਿਤਾ’ਜਾਂ ‘ਉਤਰ-ਆਧੁਨਿਕਕਵਿਤਾ’ਆਦਿ ਨਾਮ ਦਿੱਤੇ ਗਏ ਹਨ। ਇਸ ਸਾਰੀ ਸਥਿਤੀ ਨੂੰ ‘ਸਮਕਾਲੀ ਕਵਿਤਾ’ਦੇ ਸਿਰਲੇਖ ਹੇਠਵਿਚਾਰਨ ਤੋਂ ਪਹਿਲਾਂ ਇਸ ਦੇ ਨਾਮਕਰਣ ਅਤੇ ‘ਸਮਕਾਲ’ਪਦ ਬਾਰੇ ਵਿਚਾਰ ਕਰਨੀ -ਰੂਰੀ ਹੈ।
ਡਾ.ਅਤਰ ਸਿੰਘ ਅਨੁਸਾਰ :“ਨਵੀਨ ਅਤੇ ਸਮਕਾਲੀ ਪਦ ਇਹ ਦੋਵੇਂ ਕਾਲਵਾਚੀ ਹਨ ਤੇ ਇਕ ਵਿਸ਼ੇਸ਼ਣ ਵਜੋਂਉਹਨਾਂ ਹਾਲਤਾਂ ਵੱਲ ਸੰਕੇਤ ਕਰਦੇ ਹਨ, ਜਿਹੜੀਆਂ ਸਮੇਂ ਵਿੱਚ ਸਾਡੇ ਸਭ ਤੋਂ ਨੇੜੇ ਹਨ। ਇਸ ਦੇ ਅਰਥਹਨ ਕਿ ਇਹ ਸਦਾ ਲਈ ਜਾਂ ਕਿਸੇ ਲੰਮੇ ਸਮੇਂ ਲਈ ਸਥਿਰ ਨਹੀਂ ਹਨ। ਜਦੋਂ ਕਿ ਆਧੁਨਿਕ ਪਦ ਇਕ ਅਜਿਹੀਅਸਲੀਅਤ ਵੱਲ ਇਸ਼ਾਰੇ ਕਰਦੇ ਹਨ, ਜਿਹੜੀ ਸਮੇਂ ਤੇ ਸਥਾਨ ਵਿੱਚ ਜਦੋਂ ਕਦੇ ਵੀ ਕਿਤੇ ਵੀ ਪ੍ਰਗਟ ਹੁੰਦੀਹੈ ਤਾਂ ਉਸ ਨੂੰ ਆਧੁਨਿਕ ਹੀ ਕਿਹਾ ਜਾਵੇਗਾ।-1
ਸਮਕਾਲੀ ਸ਼ਬਦ ਅਜੋਕੇ ਦੌਰ ਵਿੱਚ ਇਕ ਸੰਕਲਪ ਦਾਰੂਪ ਗ੍ਰਹਿਣ ਕਰ ਚੁੱਕਾ ਹੈ। ਬਹੁਤ ਸਾਰੇ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੇ ਸਮੇਂ ਦੇ ਇਸ ਸੰਕਲਪਸੰਬੰਧੀ ਚਰਚਾ ਛੇੜੀ ਹੈ। “ਸਮਕਾਲੀ ਸ਼ਬਦ ਅੰਗਰੇਜੀ ਦੇ ਸ਼ਬਦ Contemparary ਦਾ ਪੰਜਾਬੀ ਰੂਪਾਂਤਰਣਹੈ। ਇਹ ਅੰਗਰੇਜ਼ੀਵਿੱਚ ਲੈਟਿਨ ਭਾਸ਼ਾ ਦੇ ਸ਼ਬਦ Contemporasus ਦਾ ਵਿਕਸਿਤ ਰੂਪ ਹੈ। ਸਮਕਾਲੀ ਤੋਂਭਾਵ ਇਕੋ ਸਮੇਂ ਵਿੱਚਰਣ ਵਾਲਾ ਜਾਂ ਸਮਾਨ ਉਮਰ ਦਾ ਜਾਂ ਇਕ ਵੇਲੇ ਦੀ ਸ਼ੈਲੀ ਜਾਂ ਵਿਚਾਰਧਾਰਾ ਜਿਹੜੀਇੱਕਠਿਆਂ ਵਿੱਚਰਦੀ ਹੈ।-2
ਪੰਜਾਬੀ ਸਾਹਿਤ ਕੋਸ਼ਅਨੁਸਾਰ :
“ਸਮਕਾਲੀ ਤੋਂ ਭਾਵ ਇਕੋ ਸਮੇਂਦੀਆਂ ਘਟਨਾਵਾਂ, ਇਕੋ ਸਮੇਂ ਹੋਣ ਵਾਲਾ, ਇੱਕੋ ਪੱਤ੍ਰਿਕਾ ਜਾਂ ਅਖ਼ਬਾਰ ਦੇ ਸਮੇਂ ਛਪਦਾ ਦੂਸਰਾਅਖ਼ਬਾਰ ਸਮਕਾਲੀ ਹਨ।-3ਅਸਲ ਵਿੱਚ ਸਮਕਾਲ ਇਕ ਕਾਲਪਰਕ ਵਰਤਾਰਾ ਹੈ। ਜਿਹੜਾ ਤ੍ਰੈਕਾਲੀ ਚੇਤਨਾਨੂੰ ਨਾਲ਼ ਲੈ ਕੇ ਤੁਰਦਾ ਹੈ।4 ਡਾ. ਸੁਰਜੀਤ ਸਿੰਘ ਨੇ “ਸਮਕਾਲੀ ਯਥਾਰਥ ਦੀ ਗੱਲ ਕਰਦਿਆਂ ਕਿਹਾ ਹੈਕਿ ਸਮਕਾਲ ਨੂੰ ਇਕ ਵੱਖਰੇ ਯੁੱਗ ਦੇ ਰੂਪ ਵਿੱਚ ਪਰਿਭਾਸ਼ਤ ਕਰਨ ਦੀ ਸਮੱਸਿਆ ਦੇ ਰੂ-ਬ-ਰੂ ਸਥਾਨਕ, ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਉੱਤੇ ਉਨ੍ਹਾਂ ਰਾਜਸੀ, ਆਰਥਕ, ਸਭਿਆਚਾਰਕ ਅਤੇ ਵਿਚਾਰਧਾਰਕਤਬਦੀਲੀਆਂ ਦੇ ਵਿਸ਼ਲੇਸ਼ਣ ਦੀ ਲੋੜ ਉਭਰ ਕੇ ਸਾਹਮਣੇ ਆਈ। ਜਿਨ੍ਹਾਂ ਕਰਕੇ ਸਮਕਾਲ ਬੀਤੇ ਯੁੱਗ ਦੇਮੁਕਾਬਲੇ ਆਪਣੀ ਵੱਖਰੀ ਪਛਾਣ ਬਣਾਉਂਦਾ ਹੈ।-5 ਸਮਕਾਲ ਬਾਰੇ ਵਿਚਾਰਨ ਤੋਂ ਬਾਅਦ ਅਸੀਂ ਪੰਜਾਬੀਸਾਹਿਤ ਦੇ ਸਮਕਾਲ ਬਾਰੇ ਵਿਚਾਰਦੇ ਹਾਂ ਕਿ ਉਹ ਕਿਹੜਾ ਫ਼ਾਸ ਸਮਾਂ ਤੇ ਖਾਸ ਘਟਨਾਕ੍ਰਮ ਹੈ ਜਿਸ ਤੋਂਸਾਡੇ ਪੰਜਾਬੀ ਸਾਹਿਤ ਦਾ ਸਮਕਾਲ ਨਿਰਧਾਰਤ ਕੀਤਾ ਜਾ ਸਕਦਾ ਹੈ। ਜਿਸ ਯਥਾਰਥ ਨੇ ਸਮਕਾਲ ਨੂੰਉਭਾਰਿਆ ਹੈ, ਉਹ ਸਾਡੇ ਸਥਾਨਕ ਜਾਂ ਰਾਸ਼ਟਰੀ ਹੋਣ ਤੱਕ ਹੀ ਨਹੀਂ ਸਗੋਂ ਉਸ ਦਾ ਸੰਬੰਧ ਸਮੁੱਚੇ ਵਿਸ਼ਵਨਾਲ਼ ਹੈ। ਸਾਡਾ ਸਮਕਾਲ ਸਾਡੇ ਸਮਾਜਕ, ਸਭਿਆਚਾਰਕ ਤੇ ਵਿਸ਼ਵ ਪੱਧਰੀ ਸਮਾਜਕ, ਸਭਿਆਚਾਰਕ ਸਥਿਤੀਆਂ ਦੇਸਮਾਨਾਤਰ ਉਸਰ ਰਿਹਾ ਹੈ।
ਪੰਜਾਬੀ ਸਾਹਿਤ ਦਾ ਸਮਕਾਲ ਪੰਜਾਬ ਸੰਕਟ, ਨਕਸਲੀ ਦੌਰ, ਪੰਜਾਬ ਦੀਖੇਤੀਬਾੜੀ ਦਾ ਉਭਾਰ, ਹਰੀ ਕ੍ਰਾਂਤੀ ਦੀ ਅਸਫਲਤਾ ਨਾਲ਼ ਕਿਸਾਨੀ ਸੰਕਟ ਤੇ ਪੰਜਾਬੀ ਲੋਕਾਂ ਦਾਵਿਦੇਸ਼ਾਂ ਵਿੱਚ ਜਾਣਾ, ਦੂਸਰਿਆਂ ਸੂਬਿਆਂ ਦੇ ਲੋਕਾਂ ਦਾ ਮਂਦੂਰੀ ਲਈ ਪੰਜਾਬ ਆਉਣਾ। ਇਹਨਾਂ ਵਿਭਿੰਨਹਾਲਤਾਂ ਵਿੱਚ ਉਭਰਦਾ ਹੈ। 1991 ਦੀਆਂ ਭਾਰਤ ਸਰਕਾਰ ਦੀਆਂ ਉਦਾਰੀਕਰਨ ਤੇ ਨਿੱਜੀਕਰਨ ਦੀਆਂਨੀਤੀਆਂ, ਖੁੱਲ੍ਹੀ ਮੰਡੀ ਦਾ ਆਗਮਨ ਅਤੇ ਮੀਡੀਆ ਦਾ ਬੇਰੋਕਟੋਕ ਪ੍ਰਚਲਨ ਵੀ ਸਮਕਾਲ ਲਈ ਆਧਾਰ ਬਣਦੇਹਨ। ਸਮਕਾਲ ਪੰਜਾਬ ਵਿੱਚ ਭਰੂਣ ਹੱਤਿਆ, ਦਾਜ ਸਮੱਸਿਆ, ਰਾਜਨੀਤਕ ਤੇ ਨੌਕਰਸ਼ਾਹੀ ਦਾ ਭ੍ਰਿਸ਼ਟਾਚਾਰਆਦਿ ਵਿੱਚੋਂ ਜਿਥੇ ਆਪਣਾ ਰੂਪ ਨਿਖਾਰਦਾ ਹੈ, ਉਥੇ ਵਿਸ਼ਵ ਪੱਧਰ ਤੇ ਸਮਾਜਵਾਦੀ ਰਾਜਾਂ ਦੀ ਅਸਫ਼ਲਤਾ, ਵਿਸ਼ਵ ਦਾ ਇਕ ਧਰੁਵੀ ਬਣਨਾ, ਏਸ਼ੀਆ ਵਿੱਚ ਅੱਤਵਾਦ ਤੇ ਧਾਰਮਕ ਕੱਟੜਤਾ ਦਾ ਪ੍ਰਭਾਵ, ਵੀ ਸਾਡੇ ਪੰਜਾਬੀਸਾਹਿਤ ਉਪਰ ਦ੍ਰਿਸ਼ਟੀਗੋਚਰ ਹੋ ਰਿਹਾ ਹੈ। ਇਸ ਦੇ ਨਾਲ਼ ਹੀ ਸਾਹਿਤਕ ਖੇਤਰ ਵਿੱਚ ਉਭਰਿਆ ਵਿਗਿਆਨਕਦ੍ਰਿਸ਼ਟੀਕੋਣ ਜਿਸ ਦਾ ਅਧਾਰ ਫਰਾਇਡ, ਡਾਰਵਿਨ ਅਤੇ ਮਾਰਕਸ ਦੇ ਵਿਚਾਰਾਂ ਦੀ ਪੁਨਰ-ਸਿਰਜਣਾ ਦੇ -ਰੀਏਵੱਖ-ਵੱਖ ਅਨੁਸ਼ਾਸਲ ਨਾਲ਼ ਸੰਬੰਧਤ ਇਹਨਾਂ ਵਿਦਵਾਨਾਂ ਦੇ ਵਿਚਾਰ ਬਣਦੇ ਹਨ ਜਿਵੇਂ: ਰੋਮਨ ਜੈਕਬਸਨ, ਜੱਕ ਲਾਕਾ, ਲੈਵੀ-ਸਤ੍ਰਾਸ, ਰੋਲਾਂ ਬਾਰਤ, ਮਿਸ਼ੈਲ ਫੂਕੋ, ਦੈਰਿਦਾ, ਟੋਨੀ ਬੋਨਿਟ, ਅਲਥੂਸਰ, ਟੈਰੀਈਗਲਟਨ ਆਦਿ ਵਿਦਵਾਨਾਂ ਨੇ ਸਮਕਾਲੀ ਪੰਜਾਬੀ ਸਾਹਿਤਕਾਰਾਂ ਨੂੰ ਸਿੱਧੇ ਤੇ ਅਸਿੱਧੇ ਤੌਰ ਤੇਪ੍ਰਭਾਵਿਤ ਕੀਤਾ ਹੈ।
ਪੰਜਾਬੀ ਸਾਹਿਤ ਦਾ ਉਭਰਿਆ ਹੋਇਆ ਸਮਕਾਲ ਸਮਕਾਲੀ ਪੰਜਾਬੀ ਕਵਿਤਾ ਵਿੱਚਵੀ ਦ੍ਰਿਸ਼ਟੀਗੋਚਰ ਹੋ ਰਿਹਾ ਹੈ। ਸਮੁੱਚੇ ਘਟਨਾਕ੍ਰਮ ਤੇ ਪੰਜਾਬੀ ਕਵੀਆਂ ਨੇ ਸੰਵੇਦਨਾ ਭਰਪੂਰਨਜ਼ਰਸਾਨੀ ਕਰਦਿਆਂ ਜਿੱਥੇ ਸਮਾਜਕ ਯਥਾਰਥ ਨੂੰ ਰੂਪਮਾਨ ਕੀਤਾ ਉਥੇ ਮਨੁੱਖੀ ਅੰਤਰੀਵ ਮਨ ਦੀਆਂਗੁੰਝਲਾਂ ਨੂੰ ਪਛਾਣਦਿਆਂ ਉਸ ਬੰਦੇ ਦੀ -ਜ਼ਿੰਦਗੀ ਦਾ ਸੁਹਜ ਭਰਪੂਰ ਪ੍ਰਗਟਾਵਾ ਕੀਤਾ ਜਿਸ ਨੂੰ ਨਵੇਂਯਥਾਰਥ ਨੇ ਭੋਗਣਯੋਗ ਵਸਤੂ ਵਿੱਚ ਬਦਲ ਦਿੱਤਾ ਹੈ।
ਡਾ. ਜਸਵਿੰਦਰ ਸਿੰਘ ਅਨੁਸਾਰ :“ਨਵੀਂਕਵਿਤਾ ਮਨੁੱਖੀ ਮਨ ਦੀ ਜੰਗ ਦੀ ਸ਼ਾਇਰੀ ਹੈ। ਜਿਸ ਦਾ ਕੋਈ ਟਿਕਵਾਂ ਸੁਰ ਨਹੀਂ ਅਤੇ ਨਾ ਹੀ ਇਕੋ ਇਕਸੁਰ ਦੀ ਸ਼ਾਇਰੀ ਹੈ ਪਰ ਇਸ ਯੁੱਗ ਦੀ ਸੰਵੇਦਨਾ ਦੇ ਅਸਾਂਵੇ ਅਟੱਲ ਟਕਰਾਵਾਂ ਕਰਕੇ ਵਿਆਕਤੀਪਰਕ ਮਨਵੀ ਇਸ ਦੀ ਵਡੇਰੀ ਰਣਭੂਮੀ ਬਣ ਜਾਦਾ ਹੈ।-6
ਜਸਵੰਤ ਦੀਦ ਅਨੁਸਾਰ :“ਨਵੀਂ ਪੰਜਾਬੀ ਕਵਿਤਾਦੀ ਪਹਿਲੀ ਫ਼ਾਸੀਅਤ ਹੀ ਇਹ ਹੈ ਕਿ ਪੰਜਾਬੀ ਕਾਵਿ ਹੁਣ ਕਿਸੇ ਵਾਦ, ਭੀੜ ਜਾਂ ਨਾਅਰੇ ਤੇ ਟੇਕ ਨਹੀਂਰੱਖ ਰਿਹਾ। ਇਹ ਵੱਖਰੀ ਸੋਚ ਤੇ ਵੱਖਰੇ ਅੰਦਾਂ ਦਾ ਕਾਵਿ ਹੈ। ਪਹਿਲੀ ਕਵਿਤਾ ਆਦਮੀ ਦੇ ਬਾਹਰੀ ਰੂਪਨੂੰ ਮਹੱਤਵ ਦਿੰਦੀ ਸੀ। ਹੁਣ ਆਦਮੀ ਦੇ ਅੰਦਰਲੇ ਦੁੱਖਾਂ ਸੁੱਖਾਂ ਦੀ ਪੇਸ਼ਕਾਰੀ ਹੋ ਰਹੀਹੈ।-7
ਸਮਕਾਲੀ ਪੰਜਾਬੀ ਕਵਿਤਾ ਦੇ ਮੂਲ ਸਰੋਕਾਰਾਂ ਦੀ ਗੱਲ ਕਰਨ ਲਈ ਅਸੀਂ ਦੋ ਬੁਨਿਆਦੀ ਗੱਲਾਂਨੂੰ ਅਧਾਰ ਬਣਾਉਂਦੇ ਹਾਂ ਕਿ ਕੋਈ ਵੀ ਕਵਿਤਾ ਕਵੀ ਦੇ ਨਿੱਜੀ ਜੀਵਨ ਤੋਂ ਵੱਖਰੀ ਨਹੀਂ ਹੋ ਸਕਦੀ ਤੇਦੂਸਰੀ ਗੱਲ ਕਿ ਹਰੇਕ ਕਵਿਤਾ ਸਮਕਾਲੀ ਸਮਾਜਕ ਯਥਾਰਥ ਤੋਂ ਵਿਰਵੀ ਨਹੀਂ ਹੋ ਸਕਦੀ। ਇਹਨਾਂ ਗੱਲਾਂਨੂੰ ਅਧਾਰ ਬਣਾਉਂਦਿਆਂ ਅਸੀਂ ਕਹਿ ਸਕਦੇ ਹਾਂ ਕਿ ਹਰੇਕ ਯੁੱਗ ਦੀ ਕਵਿਤਾ ਦੇ ਕੁਝ ਮੂਲ ਸਰੋਕਾਰਹੁੰਦੇ ਹਨ, ਜੋ ਸਮਾਜਕ, ਸਭਿਆਚਾਰਕ, ਰਾਜਨੀਤਕ ਹੁੰਦੇ ਹੋਏ ਇਤਿਹਾਸਕ, ਮਿਥਿਹਾਸਕ ਤੇ ਸੁਹਜ ਸਾਸ਼ਤਰੀਵੀ ਹੋ ਸਕਦੇ ਹਨ। ਮਨੁੱਖੀ ਸੋਚ ਦੇ ਜਿਸ ਵਿਕਾਸਸ਼ੀਲ ਪੜਾਅ ਤੇ ਅਸੀਂ ਵਿੱਚਰ ਰਹੇ ਹਾਂ ਉਸ ਵਿੱਚ ਕਵਿਤਾਤੋਂ ਇਹੀ ਆਸ ਕਰੀ ਜਾਂਦੀ ਹੈ ਕਿ ਉਸ ਵਿੱਚ ਉਪਰੋਕਤ ਸਾਰੇ ਸਰੋਕਾਰ ਸੰਤੁਲਿਤ ਰੂਪ ਵਿੱਚ ਸੰਕਲਿਤ ਹੋਣ।ਫਲਸਰੂਪ ਸਮਕਾਲੀ ਦੌਰ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਮਨੁੱਖੀ ਜੀਵਨ ਦੇ ਬਹੁ-ਪਸਾਰੀ ਤੇਬਹੁ-ਪੱਖੀ ਸਰੋਕਾਰਾਂ ਨੂੰ ਪਛਾਨਣ-ਹਿੱਤ ਦੋ-ਚਾਰ ਹੋ ਰਹੀ ਹੈ।
ਸਮਕਾਲੀ ਪੰਜਾਬੀ ਕਵਿਤਾ ਵਿੱਚਅੱਠਵੇ-ਨੌਂਵੇ ਦਹਾਕੇ ਦਰਮਿਆਨ ਪੰਜਾਬੀ ਕਵੀਆਂ ਨੇ ਵੱਡੀ ਗਿਣਤੀ ਵਿੱਚ ਤੇ ਨਵੇਂ ਕਾਵਿਕ ਉਚਾਰ ਰਾਹੀਂਵਰਨਣਯੋਗ ਤਬਦੀਲੀ ਕੀਤੀ। ਨਵੀਂ ਕਵਿਤਾ ਜਿਸ ਸਮਕਾਲੀ ਸਮਾਜਕ ਯਥਾਰਥ ਨੂੰ ਚਿਤਰ ਰਹੀ ਹੈ, ਉਹ ਨਾਸਰਲ ਤੇ ਨਾ ਸਪੱਸ਼ਟ ਹੈ ਸਗੋਂ ਉਹ ਬਹੁਤ ਗੁੰਝਲਦਾਰ ਤੇ ਬਹੁ-ਪਰਤੀ ਹੈ। ਇਸੇ ਕਰਕੇ ਸਮਕਾਲੀ ਕਵਿਤਾਕਿਸੇ ਨਿਸ਼ਚਿਤ ਚੌਖਟੇ ਨੂੰ ਆਪਣਾ ਆਧਾਰ ਨਹੀਂ ਬਣਾਉਂਦੀ।
ਸਮਕਾਲੀ ਪੰਜਾਬੀ ਕਵਿਤਾ ਵਿੱਚ ਹੁਣ ਤੱਕਵਰਜਿਤ ਸਮਝੇ ਜਾਂਦੇ ਵਿਸ਼ੇ ਤੇ -ਜ਼ਿੰਦਗੀ ਦੇ ਉਹ ਲਘੂ ਸਰੋਕਾਰ ਜੋ ਮਨੁੱਖੀ ਮਨ ਦੇ ਮੈਦਾਨ ਵਿੱਚਵਾਪਰਦੇ ਤੇ ਮਨੁੱਖੀ ਵਿਹਾਰ ਨੂੰ ਪ੍ਰਭਾਵਿਤ ਕਰਦੇ ਹਨ, ਨੂੰ ਕਾਵਿਕ ਬੋਲ ਪ੍ਰਦਾਨ ਕੀਤੇ ਜਾ ਰਹੇ ਹਨਜਿਨ੍ਹਾਂ ਨੇ ਇਸ ਕਵਿਤਾ ਦਾ ਖੇਤਰ ਅਤਿਅੰਤ ਵਿਸ਼ਾਲ ਕੀਤਾ ਹੈ। ਅਜਿਹੀ ਕਵਿਤਾ ਵਿੱਚ ਉਭਰ ਰਹੇ ਨਵੇਂਝੁਕਾਅ ਜੋ ਮਾਨਵੀ ਸਰੋਕਾਰਾਂ ਨੂੰ ਪੇਸ਼ਕਰਦੇ ਹਨ ਉਹ ਇਸ ਤਰ੍ਹਾਂ ਹਨ:-ਨਾਰੀਵਾਦੀ ਕਵਿਤਾ, ਦਲਿਤਕਵਿਤਾ, ਦੇਹਵਾਦੀ ਕਵਿਤਾ, ਪਿਆਰ ਕਵਿਤਾ, ਪਰਵਾਸੀ ਕਵਿਤਾ, ਘਰ ਬਾਰੇ ਨਵੀਂ ਪੇਸ਼ਕਾਰੀ, ਕੁਦਰਤਕਵਿਤਾ ਅਤੇ ਮਨੁੱਖੀ ਨਵ-ਅਧਿਆਤਮਕ ਸਰੋਕਾਰਾਂ ਬਾਰੇ ਚਿਤਰਣ ਦੇ ਨਾਲ਼ ਸਮਕਾਲੀ ਅੰਤਰ-ਸਭਿਆਚਾਰਕ ਤੇਸਮਾਜਕ ਜੀਵਨ ਜਾਚ ਤੇ ਦੰਭ ਨੂੰ ਪੇਸ਼ਕੀਤਾ ਜਾ ਰਿਹਾ ਹੈ।


Next...
Top