ਮਿੰਨੀ ਕਹਾਣੀ

ਨਿਰੰਜਣ ਬੋਹਾ
ਖ਼ਾਲੀ ਥਾਂ

' ਪਾਪਾ! ਮੈਂ ਵੀ ਇੱਕ ਕਵਿਤਾ ਲਿਖੀ ਐ---ਕਿਸੇ ਮੈਗਜ਼ੀਨ ਵਿੱਚ ਛਪਵਾ ਦਿਉ।, ਜੁਆਨਹੋ ਰਹੇ ਪੁੱਤਰ ਨੇ ਬੜੇ ਹੀ ਚਾਅ ਜਿਹੇ ਨਾਲ਼ ਆਪਣੀ ਨਵੀਂ ਲਿਖੀ ਕਵਿਤਾ ਆਪਣੇ ਲੇਖਕ ਪਿਤਾ ਨੂੰਪੜਾਈ ।
ਕਵਿਤਾ ਪੜ੍ਹਦਿਆਂ ਪਿਤਾ ਦੇ ਬੁੱਲ੍ਹਾਂਤੇ ਨਿੱਘੀ ਜਿਹੀ ਮੁਸਕੁਰਾਹਟ ਆ ਗਈ । ਕਵਿਤਾ ਦਾ ਸਾਹਿਤਕ ਮਿਆਰ ਚੰਗਾ ਸੀ । ਪਿਤਾ ਹੈਰਾਨ ਸੀ ਕਿ ਉਸਦੇ ਪੁੱਤਰ ਅੰਦਰ ਵੀ ਏਨੀ ਸਾਹਿਤਕ ਪ੍ਰਤਿਭਾ ਛੁਪੀ ਹੈ। ਉਹ ਇਸ ਗੱਲੋਂ ਖੁਸ਼ ਸੀ ਕਿ ਉਸਦਾ ਪੁੱਤਰਉਸਦੀ ਪਰਿਵਾਰਕ ਜਾਇਦਾਦ ਦੇ ਨਾਲ਼-ਨਾਲ਼ ਉਸਦੀ ਸਾਹਿਤਕ ਵਿਰਾਸਤ ਨੂੰ ਵੀ ਸੰਭਾਲਣ ਦੇ ਯੋਗ ਹੋ ਗਿਆਹੈ।
" ਨਾਂ, ਪਹਿਲਾਂ ਤੁਸੀਂ ਸਾਰੀ ਉਮਰ ਕਾਗਜ਼ਕਾਲ਼ੇਕਰ ਕੇ ਕੀ ਖੱਟਿਐ ਤੇ ਹੁਣ ਪੁੱਤਰ ਨੂੰ ਵੀ ਇਸ ਪੁੱਠੇ ਰਾਹ ਪਾਉਣ ਲੱਗੇ ਹੋ।ਤੁਹਾਡੇ ਭਰਾਵਾਂਦਾ ਕਾਰੋਬਾਰ ਕਿੱਥੋਂ ਤੋਂ ਕਿੱਥੇ ਪਹੁੰਚ ਗਿਆ ਹੈ ਤੇ ਤੁਸੀਂ------।,...


ਕਹਾਣੀ

ਕੇਸਰਾ ਰਾਮ
ਸੀਮਾ

ਤੇ ਫੇਰ ਤਸਵੀਰ ਸਾਫ ਹੁੰਦੀ ਚਲੀ ਗਈ...।
''ਤੁਸੀਂ ਤਾਂ ਲੇਖਕ ਓਂ ਨਾ...?'' ਉਸਨੇ ਪੁੱਛਿਆ ਸੀ।
ਫਿਰ ਲੱਗਿਆ ਜਿਵੇਂ ਕਹਿਣਾ ਚਾਹੁੰਦੀ ਹੋਵੇ, ''ਮੇਰੀ ਵੀ ਕਹਾਣੀ ਲਿਖ ਦਿਓ...?'' ਇਕ ਤਰਲਾ ਜਿਹਾ ਸੀ ਉਸਦੀ ਤੱਕਣੀ ਵਿਚ। ਫੇਰ ਮੇਰੀ ਪ੍ਰਤੀਕ੍ਰਿਆ ਉਡੀਕੇ ਬਿਨਾ ਹੀ ਦੱਸਣ ਲੱਗੀ... ਦੱਸੀ ਗਈ...। ਮੈਂ ਕਿਤੇ ਹੋਰ ਸਾਂ। ਜਾਂ ਕੋਈ ਹੋਰ ਸਾਂ। ਅੰਦਰਲਾ ਕੁੱਤਾ ਬੰਦਾ ਜਾਗਣ ਲੱਗਿਆ...।
ਇਸ ਤੋਂ ਪਹਿਲਾਂ ਕਿ ਉਹ ਆਪਣੀ ਪੂਰੀ ਕਹਾਣੀ ਸੁਣਾਉਂਦੀ, ਉਸਦੀ ਦਾਦੀ ਆ ਗਈ। ਉਹ ਚੁੱਪ ਕਰ ਗਈ। ਨਾ ਅਧੂਰੀ ਰਹਿ ਗਈ ਗੱਲ ਉਹਨੇ ਪੂਰੀ ਕੀਤੀ, ਨਾ ਹੀ ਵਿਸ਼ਾ ਬਦਲ ਕੇ ਕੋਈ ਹੋਰ ਗੱਲ ਚਲਾਈ। ਕਿੰਨੀ ਹੀ ਦੇਰ ਤੱਕ ਫੇਰ ਸਾਰੇ ਆਲਮ ਵਿਚ ਖਾਮੋਸ਼ੀ ਪਸਰੀ ਰਹੀ। ਗਹਿਰਾ ਸੰਨਾਟਾ...।
ਉਸਦੇ ਬੋਲਾਂ ਦੀ ਪ੍ਰਤੀਧੁਨੀ ਮੇਰੇ ਕੰਨਾਂ ਵਿਚ ਹਾਲੇ ਵੀ ਗੂੰਜ ਰਹੀ ਹੈ। ਬਾਰ-ਬਾਰ ਅੰਤਰਮਨ ਤਕ ਜਾ ਕੇ ਪਰਤ ਆਉਂਦੀ ਹੈ। ਬੇਚੈਨ ਕੀਤਾ ਹੋਇਐ। ਕੀ ਮੈਂ ਸਚਮੁਚ ਉਸ ਲਈ ਕੁਝ ਕਰ ਸਕਦਾਂ? ਹੁਣ ਕੁੱਤਾ ਬੰਦਾ ਸੋਚ ਰਿਹੈ। ਹੈਂ ਜੀ...? ਬੇਸ਼ੱਕ... ਇਹ ਵੀ ਤਾਂ ਤੱਥ ਹੈ ਕਿ ਧਰਤੀ 'ਤੇ ਕੁੱਤੇ ਤੋਂ ਵੱਧ ਵਫ਼ਾਦਾਰ ਜਾਨਵਰ ਵੀ ਹੋਰ ਕੋਈ ਨਹੀਂ।
ਕਿੱਸਾ-ਕੋਤਾਹ ਕੁਲ ਮਿਲਾ ਕੇ ਇਹ ਕਿ ਉਸ ਦਿਨ ਮੈਂ ਆਪਣੀ ਭੈਣ ਦੇ ਸਸੁਰਾਲ ਗਿਆ ਹੋਇਆ ਸਾਂ। ਉਥੇ ਇਕ ਚੁੱਪ ਜਿਹੀ ਕੁੜੀ ਮਿਲੀ। ਖਿੜਦੀ ਹੋਈ ਕਲੀ। ਸੋਹਣੇ ਨੈਣ-ਨਕਸ਼। ਜਿੰਨ੍ਹਾਂ ਵਿਚ ਇਕ ਖ਼ਾਸ ਕਿਸਮ ਦੀ ਗਹਿਰਾਈ ਦਾ ਭਾਵ। ਯਾਨਿ ਖ਼ਾਮੋਸ਼ ਸੁਹੱਪਣ। ਇਕਹਿਰਾ ਬਦਨ। ਉਦਾਸ ਜਿਹੀ। ਅੱਖਾਂ ਜਿਵੇਂ ਕੁਝ ਲੱਭਦੀਆਂ ਜਿਹੀਆਂ। ਵਾਲ ਬੜੇ ਸਲੀਕੇ ਨਾਲ ਸੰਵਾਰੇ ਹੋਏ। ਕਪੜੇ ਵੀ ਭਾਵੇਂ ਸਾਫ-ਸੁਥਰੇ ਪਹਿਨੇ ਹੋਏ। ਪਰ ਸਿਹਤ ਜ਼ਰਾ ਕਮਜ਼ੋਰ ਜਿਹੀ। ਉਸਦੀ ਇਹ ਸਥਿਤੀ ਕੋਈ ਗ਼ੈਰ-ਮਾਮੁਲੀ ਨਹੀਂ ਸੀ ਜੋ ਮੱਲੋ-ਜੋਰੀਂ ਕਿਸੇ ਦਾ ਧਿਆਨ ਆਕਰਸ਼ਿਤ ਕਰੇ। ਕਿਉਂਕਿ ਪਿੰਡਾਂ ਵਿਚ ਕੁੜੀਆਂ ਦੀ ਹਾਲਤ ਬਾਰੇ ਕਿਸੇ ਨੂੰ ਕੋਈ ਬਹੁਤਾ ਭਰਮ-ਭੁਲੇਖਾ ਨਹੀਂ।...।