ਵਾਰਤਕ

ਸੰਤ ਸਿੰਘਸੇਖੋਂ
ਪਹਿਲਾ ਲੱਖ

ਮੈਨੂੰ ਮੇਰੇ ਮਿੱਤਰ ਕਈ ਵਾਰ ਪ੍ਰਸੰਸਾਮਈ ਸੁਰ ਵਿਚ ਆਖ ਦਿੰਦੇ ਹਨ ਕਿ ਮੇਰੇ ਪਾਸ ਧਨਇਕੱਤਰ ਨਾ ਹੋਣ ਦਾ ਕਾਰਨ ਮੇਰੀ ਮਾਇਆ ਪ੍ਰਤੀ ਬੇਰੁਖੀ ਹੈ। ਮੇਰਾ ਉੱਤਰ ਹੈ ਕਿ ਉਨ੍ਹਾਂ ਨੂੰਭੁਲੇਖਾ ਹੈ ਮੈਂ ਤਾਂ ਮਾਇਆ ਦੇ ਪਿੱਛੇ ਇਤਨੀ ਨੱਠ ਭੱਜ ਕੀਤੀ ਹੈ ਜਿਤਨੀ ਆਮ ਲੋਕ ਨਹੀਂ ਕਰਦੇ।ਅਖ਼ਬਾਰ ਮੈਂ ਕੱਢੀ, ਠੇਕੇਦਾਰੀ ਮੈਂ ਕੀਤੀ, ਸ਼ਹਿਰ ਵਿਚ ਪਲਾਟ ਮੈਂ ਖਰੀਦੇ, ਵਿਧਾਨ ਸਭਾ ਤੇ ਲੋਕ ਸਭਾਦੀਆਂ ਚੋਣਾ ਮੈਂ ਲੜੀਆਂ। ਪਰ ਮੈਨੂੰ ਕਿਧਰੇ ਵੀ ਸਫ਼ਲਤਾ ਨਾ ਮਿਲੀ ਧਨ ਇਕੱਤਰ ਹੋਣ ਦੀ ਥਾਂ ਮੇਰੀਥੋੜੀ ਬਹੁਤੀ ਮਿਹਨਤ ਕਰ ਕੇ ਬਚਾਈ ਪੂੰਜੀ ਵੀ ਅਜਾਈਂ ਚਲੀ ਜਾਂਦੀ ਰਹੀ। ਮੈਂ ਸਾਰੀ ਉਮਰ ਕਾਲਜਦੀ ਅਧਿਆਪਕੀ ਕੀਤੀ। ਇਸ ਦੇ ਵਿਚੋਂ ਮੈਨੂੰ ਬਹੁਤਾ ਧਨ ਤਾਂ ਪ੍ਰਾਪਤ ਨਹੀਂ ਹੋਇਆ, ਪਰ ਜਦੋਂ ਵੀ ਮੈਂਆਪਣੇ ਦੂਜੇ ਧੰਦਿਆਂ ਵਿਚ ਅਸਫ਼ਲ ਹੁੰਦਾ ਸਾਂ ਤਾਂ ਆਪਣੇ ਅਧਿਆਪਕੀ ਦੇ ਕਿੱਤੇ ਵੱਲ ਆ ਜਾਂਦਾ ਸਾਂ।ਉਂਜ ਵੀ ਮੈਨੂੰ ਅਧਿਆਪਕੀ ਦਾ ਬਹੁਤਾ ਸ਼ੌਕ ਨਹੀਂ ਰਿਹਾ। ਤੇ ਆਪਣੇ ਤੀਹ ਪੈਂਤੀ ਸਾਲ ਦੇ ਅਧਿਆਪਕੀ ਦੇਵ੍ਰਿਤ ਵਿਚੋਂ ਮੈਨੂੰ ਤਿੰਨ ਵਾਰੀ ਆਪਣੇ ਸਥਾਨ ਤੋਂ ਹਟਣਾ ਪੈ ਜਾਂਦਾ ਰਿਹਾ। ਜੇ ਮੈਂ ਇਸ ਵ੍ਰਿਤਵਿਚ ਕੁੱਝ ਆਨੰਦ ਮਾਣਿਆ ਹੈ ਤਾਂ ਬਹੁਤਾ ਪਿਛਲੀ ਉਮਰ ਵਿਚ ਜਾ ਕੇ ਹੀ ਇਉਂ ਹੋਇਆ ਹੈ। ਤਦ ਵੀ ਮੈਨੂੰਇਹ ਵ੍ਰਿਤ ਤ੍ਰੇਹਟ ਸਾਲ ਦੀ ਉਮਰ ਵਿਚ ਤਿਆਗਣਾ ਪਿਆ ਜਦੋਂ ਕਿ ਮੇਰੇ ਬਹੁਤ ਸਾਥੀ ਪੈਂਹਟ ਸਾਲ ਦੀਉਮਰ ਤੱਕ ਇਸ ਵ੍ਰਿਤ ਵਿਚ ਪੂਰੇ ਕਰਕੇ ਦੋ ਚਾਰ ਸਾਲ ਦੇ ਹੋਰ ਵਾਧੇ ਲੈਂਦੇ ਰਹੇ। ...


ਵਾਰਤਕ

ਹਰਭਜਨ ਸਿੰਘ ਬਰਾੜ
ਪੂਰਨ ਦਾ ਖੂਹ

ਪਤਲਾ ਜਿਹਾ ਛੋਟੇ ਜਿਹੇ ਕੱਦ ਦਾ ਨਸੀਰ ਅਹਿਮਦ ਪੰਜ ਲੀਟਰਪਾਣੀ ਦੀ ਕੈਨੀ ਉਸਤਾਦ ਵਾਰਸੀ ਨੂੰ ਦੇ ਕੇ ਕਹਿਣ ਲੱਗਾ ਕਿ ਪਾਣੀ ਮੈਂ ਪੂਰਨ ਦੇ ਖੂਹ ਸਿਆਲਕੋਟ ਤੋਲੈ ਕੇ ਆਇਆ ਹਾਂ। ਮੈਨੂੰ ਪਤਾ ਲੱਗਿਆ ਸੀ ਕਿ ਇੰਡੀਆ ਤੋਂ ਇੱਕ ਜੱਥੇ ਨਾਲ ਅੱਜ ਜੰਡਿਆਲਾ ਸ਼ੇਰ ਖਾਂਬਾਬਾ ਵਾਰਿਸ ਸ਼ਾਹ ਦਰਬਾਰ ਚੂਰਮੇ ਦੀ ਰਸਮ ਦਾ ਉਦਘਾਟਨ ਕਰਨ ਲਈ ਸਾਂਈਂ ਮੀਆਂ ਫਾਉਂਡੇਸ਼ਨ ਦੇ ਪ੍ਰਧਾਨਨੇ ਚੜ੍ਹਦੇ ਪੰਜਾਬ ਤੋਂ ਆਉਣਾ ਹੈ । ਨਸੀਰ ਅਹਿਮਦ ਨਾਲ਼ ਉਸਤਾਦ ਵਾਰਸੀ ਨੇ ਮੈਨੂੰ ਮਿਲਾਇਆ ਕਿ ਇਹ ਬਾਬਾਪੂਰਨ ਦੇ ਖੂਹ ਸਿਆਲਕੋਟ ਤੋਂ ਆਇਆ ਹੈ। ਇਹ ਤੁਹਾਡੇ ਵਾਸਤੇ ਇੱਕ ਕੈਨੀ ਜਲ ਦੀ ਲੈ ਕੇ ਆਇਆ ਹੈ।ਹਰ ਸਾਲ ਪੂਰਨ ਦੇ ਖੂਹ ਤੇ ਮੇਲਾ ਲਗਦਾ ਹੈ। ਇਹ ਮੇਲਾ ਗੋਰਖ ਨਾਥ ਦੇ ਸਮੇ ਤੋਂ ਹੀ ਲੱਗਦਾ ਹੈ। ਮੇਲੇਵਿੱਚ ਮੈ ਵੀ ਕਈ ਵਾਰ ਹੀਰ ਪੜ੍ਹਨ ਗਿਆ ਸੀ 1947 ਤੋ ਪਹਿਲਾਂ। ਇਸ ਖੂਹ ਤੇ ਦਿੱਲੀ, ਬੰਬਈ ਤੋਂ ਬਹੁਤ ਲੋਕਆਉਦੇ ਅਤੇ ਜਲ ਲੈ ਕੇ ਜਾਂਦੇ ਸਨ । ਜਿਹੜੀ ਬੀਬੀ ਨੂੰ ਬੱਚਾ ਨਹੀ ਹੁੰਦਾ ਜਾਂ ਅਠਰਾਹ ਦਾ ਰੋਗਹੁੰਦਾ ਹੈ, ਉਹ ਖੂਹ ਦੇ ਉੱਤੇ ਕੱਪੜਿਆਂ ਸਮੇਤ ਨਹਾ ਕੇ ਗਿੱਲੇ ਕਪੜੇ ਉੱਥੇ ਹੀ ਛੱਡ ਕੇ ਬਗੈਰ ਕੁਝਖਾਧੇ-ਪੀਤੇ ਚਲੀ ਜਾਵੇ ਤਾਂ ਮਨੋਤ ਹੈ ਕਿ ਭਗਤ ਪੂਰਨ ਉਸ ਦੇ ਮਨ ਦੀ ਮੁਰਾਦ ਪੂਰੀ ਕਰਦਾ ਹੈ। 1947 ਤੋ ਬਾਅਦ ਜਦੋਂ ਦੋ ਮੁਲਕ ਬਣ ਗਏ। ਭਾਰਤ ਵਿਚੋ ਲੋਕ ਆਉਣੇ ਬੰਦ ਹੋ ਗਏ। ਇਸ ਖੂਹ ਉੱਤੇ ਵੀ ਰੌਣਕਘੱਟ ਗਈ। ਬਹੁਤੇ ਹਿੰਦੂ ਮਤ ਦੇ ਲੋਕ ਹੀ ਪੂਰਨ ਦੇ ਖੂਹ ਤੇ ਸ਼ਰਧਾ ਨਾਲ ਮੱਥਾ ਟੇਕਣ ਆਉਂਦੇ ਸੀ। ਪੂਰਨਦੇ ਖੂਹ ਦਾ ਕਿੱਸਾ ਤਕਰੀਬਨ ਬਾਰਾਂ ਸਾਲ ਪੁਰਾਣਾ ਹੈ।...