<< Back

ਪੜਤਾਲ

ਸਮੁੰਦਰ ਵੱਲ ਖੁੱਲ੍ਹਦੀ ਖਿੜਕੀ ਥਾਣੀਂ ਵੇਖਦਿਆਂ


ਭੁਪਿੰਦਰ ਪੰਜਾਬੀ ਕਵਿਤਾ ਦਾ ਗੰਭੀਰ ਤੇ ਦਰਵੇਸ਼ ਸਿਰਜਕ ਹੈ। ਉਹਪਿੱਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਕਾਵਿ-ਡਗਰ ਦਾ ਅਣਥੱਕ ਤੇ ਨਿਰੰਤਰ ਤੁਰਦਾ ਰਾਹੀ ਹੈ। ਉਸਦੀਕਾਵਿ ਸਾਧਨਾ ਦਾ ਪ੍ਰਤੀਫ਼ਲ ਉਸ ਦੇ ਪਹਿਲਾਂ ਹੀ ਛੇ ਕਾਵਿ ਸੰਗ੍ਰਹਿ ਹਨ ਤੇ ਸੱਤਵਾਂ, ''ਸਮੁੰਦਰ ਵੱਲਖੁੱਲ੍ਹਦੀ ਖਿੜਕੀ'' ਨਵੀਂ ਪੰਜਾਬੀ ਕਵਿਤਾ ਵਿੱਚ ਪ੍ਰਚਲਿਤ ਉਸ ਸਮਾਨਾਂਤਰ ਰੁਝਾਨ ਦਾ ਪ੍ਰਤੀਕ ਹੈ, ਜਿਸਤਹਿਤ ਸਮਾਜਿਕ ਸਰੋਕਾਰਾਂ ਨੂੰ ਪ੍ਰਤੀਬੱਧ ਵਿਚਾਰਧਾਰਕ ਨਜ਼ਰੀਏ ਤੋਂ ਕਾਵਿ-ਬੱਧ ਕੀਤਾ ਜਾ ਰਿਹਾ ਹੈ।‘ਸਮੁੰਦਰ ਵੱਲ ਖੁੱਲ੍ਹਦੀ ਖਿੜਕੀ' ਉਹ ਸੰਗ੍ਰਹਿ ਹੈ,

ਡਾ.ਲਾਭ ਸਿੰਘ ਖੀਵਾ

ਜਿਸ ਵਿੱਚ ਪੰਜਾਬੀ ਬੰਦੇ ਦੀ ਮਾਨਸਿਕਤਾ ਨੂੰਪ੍ਰਭਾਵਿਤ ਕਰ ਰਹੇ ਨਿੱਤ-ਰੋਜ਼ ਦੇ ਮਸਲਿਆਂ ਦੀ ਤਜ਼ਰਮਾਨੀ ਹੈ ਤੇ ਇਨ੍ਹਾਂ ਮਸਲਿਆਂ ਨੂੰ ਪੰਜਾਬੀ ਬੋਧਵੱਲੋਂ ਸੰਚਾਰਮਈ ਗ੍ਰਹਿਣ-ਵਿਧੀ ਤੇ ਨਿਖੇਧਨ-ਪਰਿਕ੍ਰਿਆ ਦੇ ਕਾਵਿ ਚਿਹਨਾਂ ਦੀ ਸੰਚਾਰਮਈਸਿਰਜਨਾਕਾਰੀ ਹੈ। ਇੱਕ ਲੰਮੇ ਇਤਿਹਾਸਕ ਅਮਲ ਵਿੱਚ ਨਿਰਮਿਤ ਪੰਜਾਬੀ ਮਾਨਸਿਕਤਾ ਤੇ ਪੰਜਾਬੀ ਬੋਧ ਹਰਤਰ੍ਹਾਂ ਦੇ ਵਰਤਾਰੇ ਸੰਕਲਪਾਂ ਪ੍ਰਤੀ ਸੁਫ਼ਨ ਸੰਸਾਰ ਸਿਰਜਣ ਦਾ ਆਦੀ ਹੈ। ਇਹ ਸੁਫ਼ਨ-ਸੰਸਾਰ ਜਦੋਂਜ਼ਮੀਨੀ ਹਕੀਕਤ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਸ ਦੇ ਭੰਗਣ ਦੀ ਪਰਿਕ੍ਰਿਆ ਦਾ ਆਗਾਜ਼ ਹੁੰਦਾਹੈ। ਵਾਸਤਵ ਵਿੱਚ ਇੱਥੋਂ ਹੀ ਪੰਜਾਬੀ ਬੰਦੇ ਦੇ ਚਿੰਤਨੀ ਦਰੀਚੇ ਖੁੱਲ੍ਹਦੇ ਹਨ।


ਇਨ੍ਹਾਂ ਖੁੱਲ੍ਹੇਦਰੀਚਿਆਂ/ਖਿੜਕੀਆਂ ਵਿੱਚੋਂ ਹੀ ਉਹ ਫਿਰ ਸਮੁੰਦਰ ਵਰਗੀ ਵਿਸ਼ਾਲਤਾ ਤੇ ਗਤੀਸ਼ੀਲਤਾ/
ਰਵਾਨੀ ਨੂੰ ਆਪਣੇਦਿਲੋ-ਦਿਮਾਗ਼ ਵਿੱਚ ਵਸਾਉਂਦਾ/ਬੈਠਾਉਂਦਾ ਹੈ।
ਖਿੜਕੀ ਖੋਹਲੀ/ਸਲੂਣਾ ਸਾਹ ਆਇਆ/ਭਰਿਆ ਭਰਿਆ/ਤਨਮਹਿਕਾਇਆ/ਮਨ ਲਰਜਾਇਆ/
ਸਮੁੰਦਰ ਵੱਲ ਖੁੱਲ੍ਹਦੀ ਖਿੜਕੀ/ਖੁੱਲੀਆਂ ਅੱਖਾਂ/ਬਹੁਤ ਕੁੱਝ ਦਿੱਸਦਾ ਹੈ/ਇਸਵਿੱਚੋਂ (36)


ਭੁਪਿੰਦਰ ਪੰਜਾਬੀ ਸਮਾਜ ਦੇ ਵਸਤੂ ਯਥਾਰਥ ਦੀਆਂ ਜਦੋਂ ਪਰਤਾਂ ਬੇਪਰਦ ਕਰਦਾ ਹੈਤਾਂ ਬਹੁਤ ਸਾਰੇ ਸੰਕਟ ਸਿਰੀ ਚੁੱਕ ਲੈਂਦੇ ਹਨ, ਉਹ ਫਿਰ ਆਪਣੀ ਵਸਤੂ ਦ੍ਰਿਸ਼ਟੀ ਦੀ ਚਿੰਤਨੀ ਖਿੜਕੀਰਾਹੀਂ ਇਨ੍ਹਾਂ ਸੰਕਟਾਂ ਦੀ ਵਿਸ਼ਾਲਤਾ ਤੇ ਗਹਿਰਾਈ ਮਾਪਦਾ ਤੇ ਅੰਕਦਾ ਹੈ। ਇਹ ਮਾਪਣ-ਅੰਕਣਪ੍ਰਕ੍ਰਿਰਿਆ ਇਹੋ ਹੀ ਉਹ ਭਾਰਤੀ ਪੂੰਜੀਵਾਦੀ ਵਿਕਾਸ-ਮਾਡਲ ਦੇ ਗੈਰ ਮਾਨਵੀ ਸੁਭਾਅ ਨੂੰ ਪਛਾਣਦੇਇਸਦੇ ਨਿਖੇਪਮੂਲਕ ਚਿਹਨਾਂ ਦੀ ਸਿਰਜਨਾ ਕਰਦਾ ਹੈ। ਅਜਿਹੇ ਚਿਹਨਾਂ ਦੀ ਮਿਸਾਲ ਲਈ ਉਸਦੀਆਂ ਦੋਬਿਰਤਹੀਨ ਨਜ਼ਮਾਂ ‘ਮੇਰਾਪਿੰਡ’ ਤੇ 'ਬਾਪੂ ਮੰਡੀਓਂ ਨਹੀਂ ਮੁੜਿਆ' ਦਾ ਪਾਠ-ਅਧਿਐਨ ਕੀਤਾ ਜਾ ਸਕਦਾਹੈ।

- ਮੇਰਾ ਪਿੰਡ ਸੱਚਮੁਚ/ਬੜੀ ਤਰੱਕੀ ਕਰ ਗਿਆ ਹੈ /ਵਿਕਾਸ ਦੇ ਰਾਹ ਤੇ ਤੁਰ ਪਿਆਹੈ/...
ਚਾਰਾ ਨਿੱਕਾ ਢਾਈ ਕਿੱਲਿਆਂ ਦਾ ਮਾਲਕ ਸੀ/ਹੁਣ ਲੇਬਰ ਚੋਂਕ 'ਚ ਡਰਨਾ ਬਣਿਆ ਖੜਾਹੈ, (14)
- ਬਾਪੂ ਮੰਡੀਓਂ ਨਹੀਂ ਮੁੜਿਆ/ਮੰਡੀ ਉਹਨੂੰ ਖਾ ਗਈ/ਜਾਂ ਬੈਕਾਂ ਦੇ ਢਿੱਡਾਂ 'ਚ ਜਾਵੜਿਆ।
ਚਿੜ੍ਹੀਆਂ ਦਾ ਚੰਬਾ ਕੇਹਾ ਉਡਿਆ/ਢਾਹੇ ਵਾਲਾ ਖੇਤ ਉਡ ਗਿਆ।
ਲਟਾ ਬੇੜੀ ਕਾਹਦੀਡੱਬੀ/ਖੂਹ ਵਾਲਾ ਖੇਤ ਹੀ ਡੁੱਬ ਗਿਆ।....
ਤੇ ਹੁਣ ਡੌਰ ਭੌਰ ਹੋਇਆ/ਲੇਬਰ ਚੌਂਕ 'ਚ ਬੁੱਤਬਣ ਗਿਆ ਹੈ। (21)

ਇਸ ਹੱਥਲੇ ਸੰਗ੍ਰਹਿ ਵਿੱਚ ਪੂੰਜੀਵਾਦੀ ਵਿਕਾਸ ਮਾਡਲ ਦੇ ਪਾਸੇ ਵਿੱਚਅਸਾਵੀਂ ਤਰੱਕੀ ਅਤੇ ਰਾਜਨੀਤਿਕ ਦੰਭ ਦੀ ਮੌਜੂਦਗੀ ਦੇ ਚਿਹਨਾਂ ਦੀ ਨਿਸ਼ਾਨਦੇਹੀ ਵੀ ਕੀਤੀ ਜਾ ਸਕਦੀਹੈ। 'ਗੁਨਾਹ' ਅਤੇ 'ਕਾਰਗਿਲ' ਨਜ਼ਮਾਂ ਵਿੱਚ ਅਜਿਹੀ ਚਿਹਨਕਾਰਾ ਮੂਰਤੀਮਾਨ ਹੁੰਦੀ ਹੈ। ਇਹਚਿਹਨਕਾਰੀ ਪੂੰਜੀਵਾਦੀ ਵਿਕਾਸ ਨੂੰ ਪਾਸ਼-ਪਾਸ਼ ਕਰਦੀ ਹੈ।

- ਸ਼ਾਮ ਦਿਨ ਬੂਟ ਪਾਲਸ਼ਕਰਦੇ/ਕੌਨਵੇਂਟ ਸਕੂਲ ਜਾਂਦੇ,
ਤੁਹਾਡੇ ਬੱਚੇ ਦੇ ਹਾਣੀ ਮੁੰਡੇ 'ਚ/ਬੰਟੇ ਖੇਡਣ ਦੀ ਹਸਰਤ ਜਾਗਪਈ/ਕੇਹਾ ਗੁਨਾਹ
ਇਥੇ ਹੀ ਹੈ ਕਿਤੇ ਕਾਰਗਿਲ/ਜਿੱਥੇ ਕੁਰਕਸ਼ੇਤਰ ਵੀ ਹੈ/ਹੀਰੋਸ਼ੀਮਾਵੀ/ਨਾਗਾਸਾਕੀ ਵੀ/ ਨਾਲ ਹੀ ਕਾਰਗਿਲ/ਜਿੱਥੇ ਸਿਰਫ ਬਕਸਿਆਂ ਚ ਬੰਦ/ਬੰਦੇ ਨਹੀਂ ਆਉਂਦੇ ਨਹੀਂਆਉਂਦੇ/ਤਾਰ ਪੱਤਰ/ਚੈੱਕ/ਤੇ ਮਿਲਾਈ ਮਸ਼ੀਨਾਂ ਆਉਂਦੀਆਂ ਹਨ।( 78)

ਭੂਪਿੰਦਰ ਆਪਣੀ ਕਵਿਤਾਵਾਂਵਿੱਚ ਸਮਾਜਵਾਦੀ ਇਨਕਲਾਬ ਦੇ ਸੁਫ਼ਨੇ ਦੀ ਭੰਗਣ-ਅਵਸਥਾ ਨੂੰ ਵੀ ਕਾਵਿ ਜੁਬਾਨ ਵਿੱਚ ਪੇਸ਼ ਕਰਦਾ ਹੈ।ਕਾਮਰੇਡ ਨਾਲ ਸੰਬੰਧ ਨਹੀਂ ਜਨਾਬ ਤੇ ਹੈਂਗਓਵਰ' ਨਾਮੀ ਕਵਿਤਾਵਾਂ ਵਿੱਚ ਇਨਕਲਾਬ ਦੇ ਰੁਮਾਂਸ ਤੇਸੁਫ਼ਨੇ ਦੀ ਭੰਗਣਾ ਦਾ ਆਤਮ-ਚਿੰਤਨ ਹੈ, ਤੇ ਮਾਯੂਸੀ 'ਚ ਸੁਰ ਵੀ ਵਿਅੰਗਾਤਮਕ ਹੈ।

- ਆਕਾਮਰੇਡ/ਅੱਜ ਆਪਾਂ ਵੀ ਵਰਿਆਂ ਬਾਅਦ/ਰੂਬਰੂ ਹੋਈਏ/ ਤੇ ਰਚਾਈਏ ਸੰਵਾਦ/ਕੀ ਅਸੀਂ ਸਮੇਂ ਨੂੰ ਲੰਘਗਏ/ਜਾਂ ਸਮਾਂ ਅਸਾਂ ਨੂੰ ਉਲੰਘ ਗਿਆ। ਤੇ ਆਪਣੇ ਡੂੰਘੇ ਖੂਹਾਂ 'ਚ/ਉੱਤਰ ਕੇ ਦੇਖੀਏ/ ਕਿ ਅਸੀਂਸਮੁੰਦਰ ਬਣਨ ਤੁਰੇ ਸਾਂ, ਖੂਹ ਦੇ ਡੱਡੂ ਬਣ ਕੇ ਰਹਿ ਗਏ ਹਾਂ। (17)
- ਨਹੀਂ ਜਨਾਬ/ਇਹ ਸਾਥੋਂਨਹੀਂ ਸੀ ਹੋਣਾ/ ਕਿ ਇਨਕਲਾਬ ਤੁਹਾਡੇ ਦਰਾਂ ਮੂਹਰੇ/ਠੰਢ ਵਿੱਚ ਠੁਰ ਠੁਰ ਕਰਦਾ ਰਹੇਤੇ ਇੰਤਜ਼ਾਰ ਕਰਦਾਰਹੇ/ਤੁਹਾਡੇ ਪ੍ਰਵੇਸ਼ ਕਰਨਦੇ ਆਦੇਸ਼ ਦਾ ਤੁਹਾਡੇ ਮਤੇ ਪਾਸ ਕਰਮਦੀ ਉਡੀਕ 'ਚ/ਬੁੱਢਾ ਹੋ ਜਾਏ। (23)
ਰਾਤੀਂ ਅਸੀਂ ਸੱਚੀ ਮੁੱਚੀ/ਇਨਕਲਾਬੀ ਹੋ ਗਏ ਸਾਂ/ਲੱਗਦਾ ਸੀ/ਸਵੇਜੇ ਸੂਰਜ ਨੂੰ ਸਿਰ 'ਤੇ ਚੁੱਕ ਲਿਆਵਾਂਗੇ/
ਪਰ ਸਵੇਰ ਹੋਈ/ਨਾ ਕਿਤੇ ਜਾਗੋ ਸੀ/ਨਾ ਕਿਸੇ ਦੇ ਸਿਰ ਤੇਸੂਰਜ/
ਅਸੀਂ ਬੱਸ ਉਤਰਦੀ ਸ਼ਾਮ ਨੂੰ/ਨਿਹਾਰ ਰਹੇ ਸਾਂ/ (29)

ਨਵੀਂ ਪੰਜਾਬੀ ਕਵਿਤਾ ਵਿੱਚ ਘਰਦੇ ਸੰਕਲਪ ਨੂੰ ਨਵੇਂ ਜਾਣੀਏ ਤੋਂ ਵੇਖਣਾ/ਸਮਝਣਾ ਸ਼ੁਰੂ ਹੋਇਆ ਹੈ। ਘਰ ਵਸਾਉਣ ਦੀ ਸੰਸਰਗੀਰੁਮਾਂਚਿਕ ਅਕਾਖਿਆ, ਘਰ ਵਾਲੇ ਹੋਣ ਦਾ ਸਮਾਜਿਕ ਰੁਤਬਾ, ਘਰ ਨੂੰ ਸੱਤਾ ਦੇ ਪ੍ਰਵਰਚਨ ਵੱਜੋਂ ਸਮਝਣਦਾ ਅਧਿਕਾਰ/ਘਰ ਤੇ ਮਕਾਨ ਦਾ ਅੰਤਰਨਿਖੇੜ ਆਦਿ ਦੇ ਸੰਕਲਪਾਂ ਦਾ ਚਿਰਨ-ਪ੍ਰਬੰਧ ਕਵੀ ਦੇ ਕਾਵਿਸੰਸਾਰ ਵਿੱਚ ਸਿਰਜਿਆ ਮਿਲਦਾ ਹੈ।
'ਪਤਨੀ, ਘਰ ਤੇ ਸੁਪਨਾ,'/ ਗੁਆਚੇ ਘਰ ਦੀ ਤਲਾਸ਼/ ਘਰ ਵਾਪਸੀ' 'ਦਸਤਕ ਦੀ ਪਹਿਚਾਣ' 'ਨਦੀ ਮੁਹੱਬਤ ਮਹਿਕ ਤੇ ਸੁਪਨਾ', 'ਘਰ' ਤੇ 'ਤਲਾਸ਼ ਇਕੋ ਘਰ ਦੀ' ਨਜਮਾਂਵਿੱਚ ਬਿਨਾਂ ਸੰਕਲਪਾਂ ਦੇ ਵਿਭਿੰਨ ਚਿਹਨ ਕਾਵਿ-ਸੰਰਚਨਾ ਦਾ ਸ਼ਿੰਗਾਰ ਹਨ :

- ਸੁਪਨਾ ਜੋਸਾਂਭਿਆ ਸੀ/ਵਿੱਚ ਪਾ ਪਟਾਰੀ/ ਪਰ ਕਰਮਾਂ ਮਾਰੀ/ਭੁੱਲ ਗਈ ਸੀ।
ਬੰਦ ਕਰਨਾ ਪਟਾਰੀ/ਸੁਪਨਾ ਬੋਝੇ 'ਚਪਾਉਣਾ।
ਹੁਣ ਕਰਦੀ ਹੈ ਅਰਜਾ/ਸੁਪਨਾ ਟੁੱਟੇ ਨਾ/ਆਪਣਾ ਰੁੱਸੇ ਨਾ/
ਆਪਣਾ ਘਰ ਆਏ/ਸੁਪਨਾਮਹਿਕਾਏ/ਉਹ ਸਾਰੀ ਦੀ ਸਾਰੀ/ਸੰਧੂਰ ਹੋ ਜਾਏ/ ((31)

- ਘਰ ਨਾ ਰਿਹਾ/ਖੰਡਰ ਨੂੰ ਅਲਵਿਚ ਆਖ/ਜੰਗਲਨੂੰ ਗਿਆ।
ਜੰਗਲ ਵਿੱਚ ਮੰਗਲ ਤਾਂ ਸੀਪਰ ਘਰ ਘਰ ਨਹੀਂ ਸੀ/(68)

ਰੋਜ਼ ਵਾਂਗ ਰਾਤੀਂ/ਘਰੇ ਦੇਰਨਾਲ ਪਰਤਿਆ ਹਾਂ/
ਮਾਂ ਨੇ ਪਤਨੀ ਨੂੰ ਕਿਹਾ :
ਕੁੜੀਏ ਚੁੱਪ ਰਹੀਂ/ਪਤਾ ਨਹੀਂ ਕਿਹੜੇ ਸ਼ਮੁੰਦਰਾਂਦੀ, ਅੱਗ ਬੁਝਾਉਂਦਾ ਆਇਆ ਹੋਣਾਂ/.......
ਹੁਣ ਮਾਂ ਪਤਨੀ ਤੇ ਬੱਚੇ/ਨਿਸ਼ਚਿੰਤ ਸੌਂ ਰਹੇ ਨੇ/ਘਰਦਾ ਸਾਈਂ/ਘਰ ਆਇਆ ((82)

- ਕੋਈ ਬਵੰਜਾ ਕਮਰਿਆਂ ਦੇ ਮਹਿਲ 'ਚ/ਘਰ ਦਾ ਅਹਿਸਾਸ ਨਹੀਂ ਸਿਰਜਸਕਦਾ। (35)

- ਜੇ ਘਰਾਂ ਨੇ/ਸਾਡੀ ਦਸਤਕ ਨਾ ਪਹਿਚਾਣੀ/ਅਸੀਂ ਫਿਰ ਜੰਗਲ ਨੂੰ/ਪਰਤਜਾਵਾਂਗੇ।(22)
- ਤੂੰ ਨਦੀ ਬਣਕੇ/ਤੂੰ ਮੁਹੱਬਤ ਬਣਕੇ/ਤੂੰ ਸੁਪਨਾ ਬਣਕੇ/ਮੇਰੇ ਮਨ ਦੇ ਦੁਆਰਆਈ/ ਮੈਂ ਘਰ ਬਣ ਗਿਆ/ਸਾਰੇ ਸਾਰਾ/ਮੇਰੀ ਮੁੱਠੀ 'ਚ ਬੰਦ ਸੀ/ਆਲਸ ਸਾਰਾ।(32)
ਸੁਪਨਾ ਪਰਟੁੱਟਿਆ/ਟੁੱਟੇ ਗਲਾਸ ਵਾਂਗਰਾਂ/ਉੱਥੇ ਨਾ ਤੂੰ ਸੀ ਨਾ ਘਰ ਸੀ।
ਬੱਸ ਖੰਡਰ ਸੀ/ਤੇ ਮੈਂ ਖਤਡਰਨੂੰ ਆਖ ਅਲਵਿਦਾ/ਭਰੇ ਨੈਣੀ ਪਰਤ ਆਇਆ। (5)

‘ਸਮੁੰਦਰ ਵੱਲ ਖੁਲ੍ਹਦੀ ਖਿੜਕੀ’ ਵਿੱਚ ਕਵੀ ਕਵਿਤਾਦੇ ਪ੍ਰਯੋਜਨ ਨੂੰ ਵੀ ਕਈ ਕੋਣਾਂ ਤੋਂ ਪਰਿਭਾਸ਼ਤ ਕਰਦਾ ਹੈ। ਦਰਅਸਲ, ਭੂਪਿੰਦਰ ਕਵਿਤਾ ਦੇ ਪ੍ਰਯੋਜਨਨੂੰ ਇਸਦੀ ਵਿਸ਼ਾਲਤਾ ਤੇ ਗਹਿਰਾਈ ਵਿੱਚੋਂ ਵੇਖਦਾ ਹੈ। ਯਥਾਰਥ ਨਾਲ ਟਕਰਾਏ ਸੁਫਨੇ ਦੇ ਚਿੰਤਨਵਿੱਚੋਂ ਹੀ ਕਵਿਤਾ ਦੇ ਪ੍ਰਯੋਜਨ ਦੀਆਂ ਬਹੁਪਰਤਾਂ ਦੀ ਸੋਝੀ ਆਉਂਦੀ ਹੈ। ਇਸ ਸੋਝੀ ਦੇ ਕਾਵਿਪ੍ਰਵਚਨ ਕਵੀ ਦੀਆਂ ਕਵਿਤਾ ਤੇ ਜਿੰਦਗੀ ਕਵਿਤਾ ਇੰਜ ਨੀ ਤੁਰਦੀ ਕਵਿਤਾ', 'ਕੰਧਾਂ ਨੂੰ ਸੰਬੋਧਿਤਕਵਿਤਾ ਅਤੇ ਕਵਿਤਾ ਤੂੰ ਆਵੀਂ ਸਿਰਲੇਖਵਾਦੀਆਂ ਨਜ਼ਮਾਂ ਵਿੱਚ ਫੈਲੇ ਹੋਏ ਹਨ। ਕਵਿਤਾ ਤੇ ਮਨੁੱਖ ਦਾਸੰਬੰਧ, ਕਵਿਤਾ, ਇੱਕ ਹਥਿਆਰ ਵੱਜੋਂ, ਕਵਿਤਾ ਇੱਕ ਸਮਾਜਿਕ ਵਰਤਾਰੇ/ਚੇਤਨਾ ਵੱਜੋਂ ਅਤੇ ਕਵਿਤਾ ਇੱਕਮਾਨਸਿਕ ਕਾਰਜ ਵੱਜੋਂ ਦੇ ਪ੍ਰਵਚਨਾਂ ਨੂੰ ਕਵੀ ਨੇ ਆਪਣੇ ਕਾਵਿ-ਪ੍ਰਯੋਜਨ ਵਿੱਚ ਸ਼ਾਮਲ ਕੀਤਾਹੈ।

- ਜਿੰਦਗੀ ਤੋਂ ਭੱਜੇ/ਸੰਘਰਾਂ ਨੂੰ ਕੱਤਕੇ/ਸ਼ਾਇਰ ਤੋਂ/ਕਵਿਤਾ ਬਹੁਤ ਦੂਰ ਰਹਿੰਦੀ ਹੈ
- ਕਵਿਤਾ ਤਾਂ ਕਦੀ ਵੀ/ਮੱਥੇ ਦੀ ਤਿਊੜੀ ਨਾ ਬਣੀ/ਤੂੰ ਜਦ ਵੀ ਬਣੀ।.... ਤੇਗ ਬਣੀ।ਤਲਵਾਰ ਬਣੀ/ਰਾਸ ਬਣੀ/ਗਗਨੀ ਬਣੀ/ਸਾਜ ਬਣੀ/ਸਜਨੀ ਬਣੀ/ ਕਵਿਤਾ ਤੂੰ ਸੰਜੀਵਨੀ ਬਣੀ(71)
- ਕਵਿਤਾ ਤੂੰ ਮੇਰੇ ਮਨ ਮੰਦਰ 'ਚ ਜਦ ਵੀ ਦਸਤਕ ਦਿੰਦੀ ਏ/ਮੈਂ ਭਰਪੂਰ ਹੋ ਜਾਂਦਾ ਹਾਂ/ ਤੂੰਆਵੀਂ/ਮੇਰੇ ਸਾਹਾਂ 'ਚ ਵਸ ਜਾਈਂ/ਕਵਿਤਾ ਤੂੰ ਆਵੀਂ ..... (84)

ਇਸ ਤਰ੍ਹਾਂ ‘ਸਮੁੰਦਰ ਵੱਲਖੁੱਲ੍ਹਦੀ ਖਿੜਕੀ’ ਜਿੱਥੇ ਸਮਕਾਲ ਦੇ ਵਿਭਿੰਨ ਵਿਸ਼ਿਆਂ/ਦੀ ਠੋਸ ਤੇ ਸਮਗਰ ਕਾਵਿ ਚਿਹਨਕਾਰੀ ਦਾਮੁੱਜਸਮਾ ਹੈ, ਉਥੇ ਪ੍ਰਗੀਤ ਦੀ ਥਾਂ ਬਿਰਤਾਂਤਕ ਸ਼ੈਲੀ ਰਾਹੀਂ ਨਵੀਂ ਪੰਜਾਬੀ ਕਵਿਤਾ ਵਿੱਚਸੰਚਾਰਮੁਖੀ ਕਾਵਿ ਵੱਲ ਮੌੜ ਵੀ ਹੈ/ਕਵੀ ਦੀ ਇਤਿਹਾਸ ਮੁਖੀ ਕਾਵਿ ਦ੍ਰਿਸ਼ਟੀ ਨੇ ਇਸ ਦੇ ਚਿਹਨਪ੍ਰਬੰਧ ਨੂੰ ਅਮੂਰਤ ਨਹੀਂ ਹੋਣ ਦਿੱਤਾ ਹੈ। ਨਵੀਂ ਪੰਜਾਬੀ ਕਵਿਤਾ ਵਿੱਚ ਇਸ ਕਾਵਿ ਸੰਗ੍ਰਹਿ ਦੀਕਲਾਤਮਕ ਤੇ ਇਤਿਹਾਸਕ ਭੂਮਿਕਾ ਤੋਂ ਕਦੀ ਮੁਨਕਰ ਨਹੀਂ ਹੋਇਆ ਜਾ ਸਕਦਾ।

Next...
Top