ਪੜਚੋਲ
ਗੜ੍ਹੀ ਬਖ਼ਸ਼ਾ ਸਿੰਘ
ਪ੍ਰਸਿੱਧ ਕਹਾਣੀਕਾਰ ਤੇ ਮਾਰਸਵਾਦੀ ਚਿੰਤਕ ਲਾਲ ਸਿੰਘ ਵੱਲੋਂ ਆਪਣਾ ਛੇਵਾਂ ਕਹਾਣੀ ਸੰਗ੍ਰਹਿ “ਗੜ੍ਹੀ ਬਖ਼ਸ਼ਾ ਸਿੰਘ” ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਹੈ।ਇਸ ਸੰਗ੍ਰਹਿ ਦੀਆਂ ਕਹਾਣੀਆਂ ਜ਼ਿੰਦਗੀ ਦੀਆਂ ਘਟਨਾਵਾਂ ਤੇ ਪਾਤਰਾਂ ਦੇ ਸੁਭਾਅ ਤੇ ਰੂਪ-ਰੰਗ ਨੂੰ ਹੂ-ਬ-ਹੂ ਚਿੱਤਰਦੀਆਂ ਪ੍ਰਤੀਤ ਹੁੰਦੀਆਂ ਹਨ।ਸਾਹਿਤਕ ਵਿਸ਼ਲੇਸ਼ਕਾਂ ਅਨੁਸਾਰ ਲੇਖਕ ਬੁਨਿਆਦੀ ਤੌਰ ਤੇ ਮਾਰਕਸੀ ਪ੍ਰਤਿਬੱਧਤਾ ਵਾਲਾ ਕਥਾਕਾਰ ਹੈ।ਲਾਲ ਸਿੰਘ ਦੀ ਕਹਾਣੀ ਦੀ ਬਣਤਰ ਨੂੰ ਸਮਝਣਾਂ ਸਥਿਤੀਆਂ ਨੂੰ ਵੀ ਸਮਝਣਾ ਹੈ ਜਿਨ੍ਹਾਂ ਕਰਕੇ ਇਹ ਪੈਦਾ ਹੁੰਦੀਆਂ ਹੈ।ਉਹ ਕਹਾਣੀ ਦੀ ਵਿਧਾ ਨੂੰ ਗਣਿਤ ਸ਼ਾਸਤਰੀ ਵਾਂਗ ਸਮਝਣ ਦਾ ਸੁਹਜ ਸ਼ਾਸਤਰ ਘੜਦਾ ਹੈ।ਇਸ ਲਈ ਉਸ ਨੇ ਇਸ ਸੁਹਜ ਨੂੰ ਹੋਰ ਤਰਾਸ਼ਣ ਲਈ ਸਮਾਜੀ ਸ਼ਬਦਾਂ ਦੀ ਵਰਤੋਂ ਕੀਤੀ ਹੈ।...