<< Back

ਕਹਾਣੀ

ਰੂਹ-ਵਾਸ

          

ਸਿੰਮੀਪ੍ਰੀਤ ਕੌਰ


ਅੱਜ ਸਗਰਾਂਦ ਸੀ ਹਾੜ੍ਹ ਦੀ । ਗੁਰਦੁਆਰੇ ਵਿੱਚ ਅਰਦਾਸ ਤੋਂ ਬਾਅਦਹੁਕਮਨਾਮਾ ਲਿਆ ਗ੍ਰੰਥੀ ਸਿੰਘ ਨੇ ।ਇਸ ਉਪਰੰਤ ਬਾਰਾਂਮਾਂਹ ਪੜ੍ਹਿਆ ਤੇ ਉਸ ਬਾਰੇ ਵਿਚਾਰ ਕਰਨ ਲੱਗਾ। 'ਜੀਵ ਇਸਤਰੀ ਪ੍ਰਭੂ ਤੋਂ ਵਿਛੜੀ ਹੋਈ ਭਟਕ ਰਹੀ ਹੈ । ਮਹੀਨੇ ਦੀ ਤਪਸ਼ ਨਾਲੋਂ।' 'ਨਹੀਨਹੀ। ਪਤੀ । ਪਤੀ ਕਿੱਥੇ ? ਮਰ ਗਿਐ ਉਹ ਤੇ।' ਤੇ ਰੋਂਦੀ ਹੋਈ ਇੱਕ ਤੀਹ -ਬੱਤੀ ਸਾਲ ਦੀ ਉਹਸੰਗਤ ਦੇ ਇੱਕਠ ਨੂੰ ਚੀਰਦੀ ਹੋਈ ਸਜੇ ਦਰਬਾਰ 'ਚੋਂ ਭੱਜ ਆਈ । ਉਸਦੇ ਪਿੱਛੇ ਹੀ ਇੱਕ ਬਜ਼ੁਰਗ ਔਰਤਭੱਜੀ ਉਹਨੂੰ ਫੜ੍ਹਨ ਲਈ । ਗ੍ਰੰਥੀ ਦਾ ਵੀ ਧਿਆਨ ਟੁੱਟ ਗਿਆ ਤੇ ਚੁੱਪ ਹੋ ਗਿਆ ਸੀ ਉਹ । ਸਾਰੀਸੰਗਤ ਦਾ ਵੀ ਧਿਆਨ ਇਕਦਮ ਉਧਰ ਸੀ ਹੋ ਗਿਆ । ਉੁਹਨਾਂ ਦੇ ਚਲੇ ਜਾਣ ਮਗਰੋਂ ਗ੍ਰੰਥੀ ਨੇ ਮੁੜ ਕਥਾਆਰੰਭੀ ਤੇ ਭੋਗ ਪਾ ਦਿੱਤਾ ।


ਘਰ ਆ ਸਿਮਰ ਨੇ ਆਪਣੀ ਮਾਂ ਨੂੰ ਪੁੱਛਿਆ, " ਮੰਮੀ ! ਕੀ ਤੁਸੀਂ ਉਹਨਾਂ ਔਰਤਾਂ ਨੂੰ ਜਾਣਦੇ ਹੋ ?ਮੈਂ ਤਾਂ ਪਹਿਲੇ ਕਦੀਂ ਨੀਂ ਤੱਕੀਆਂ ਇਥੇ ।" "ਹਾਂ ।ਦੇਖੀਆਂ ਤਾਂ ਮੈਂ ਵੀ ਨੀਂ ਪਹਿਲੇ ਕਦੀ । ਸ਼ਾਇਦ ਕਿਸੇ ਹੋਰ ਪਾਸਿਓ ਹੋਣ ਆਈਆਂ ।"
"ਉਹ ਔਰਤਭੱਜੀ ।"
"ਕੋਈ ਕੰਵਲੀ ਲੱਗਦੀ ਸੀ ਮੈਨੂੰ ਤਾਂ ਉਹ ," ਸਿਮਰ ਦੀ ਮਾਂ ਨੇ ਬਿਨ੍ਹਾਂ ਜਾਣੇ ਹੀਪਾਗਲ ਦਾ ਦਰਜਾ ਸੀ ਦੇ ਦਿੱਤਾ ।
"ਨਹੀ ਮੰਮੀ । ਤੁਸਾਂ ਦੇਖਿਆ ਨੀਂ ਭਲਾ ਉਹ ਕੀ ਸੁਣ ਕੇ ਚੀਕਉੱਠੀ ਸੀ।
" "ਨਹੀ ਤਾਂ ।" "ਪਰ ਮੈਨੂੰ ਜਰੂਰ ਕੁਝ ਸਮਝ ਆ ਗਈ ਐ ," ਸਿਮਰ ਨੇ ਦ੍ਰਿੜਤਾ ਨਾਲ ਜਵਾਬਦਿੱਤਾ ।


ਸਿਮਰ ਨੇ ਮਨ ਅੰਦਰ ਉਸਨੂੰ ਮਿਲਣ ਦਾ ਪੱਕਾ ਇਰਾਦਾ ਸੀ ਧਾਰ ਲਿਆ। ਪਰ ਜਾਵਾਂਕਿਵੇਂ ? ਖੈਰ ਸੋਚਿਆ ਕੁਝ ਵੀ ਤਾਂ ਔਖਾ ਨੀਂ । ਦੋ-ਚਾਰ ਦਿਨਾਂਂ 'ਚ ਪਤਾ ਲਗਾ ਹੀ ਲਵਾਂਗੀ । ਸਿਮਰ ਹਰ ਰੋਜ ਗੁਰਦੁਆਰੇ ਜਾਂਦੀ ਪਰ ਉਹ ਉਸਨੂੰ ਕਦੀ ਨਾ ਦਿਸੀਆਂ । ਉਸ ਨੇ ਹੋਰ ਔਰਤਾਂ ਜੋ ਮੱਥਾਟੇਕਣ ਲਈ ਆਉਂਦੀਆਂ , ਉਹਨਾਂ ਕੋਲ ਗੱਲ ਛੇੜੀ ।ਪਰ ਸਭ ਬੇਕਾਰ । 'ਨਾ ਭਾਈ । ਆਪਾਂ ਤਾਂ ਆਪ ਪਹਿਲੀਵੇਰ ਸੀ ਦੇਖੀਆਂ ਓਦਣ ਸੰਗਰਾਂਦ ਤੇ' ਹਰ ਕਿਸੇ ਦਾ ਇਹੀ ਜਵਾਬ ।


ਕੁਝ ਦਿਨਾਂ ਬਾਅਦਸਿਮਰ ਨੂੰ ਇਕ ਔਰਤ ਤੋਂ ਪਤਾ ਚੱਲ ਹੀ ਗਿਆ ਉਹਨਾਂ ਦੇ ਘਰ ਦਾ । ਤੇ ਜਾ ਪਹੁੰਚੀ ਉਹਨਾਂ ਦੇ ਘਰ।ਉਹੀ ਦੋਨੋਂ ਔਰਤਾਂ ਸਨ ਘਰ ਵਿੱਚ ਬੈਠੀਆਂ ਹੋਈਆਂ । 'ਸਤਿ ਸ੍ਰੀ ਅਕਾਲ'ਬੁਲਾਈ ਸਿਮਰ ਨੇ ਦੋਨਾਂ ਨੂੰ।ਬਜੁæਰਗ ਔਰਤ ਨੇ ਫਤਿਹ ਦਾ ਜਵਾਬ ਦੇ ਦਿੱਤਾ । ਪਰ ਉਸ ਕੁੜੀ ਨੇ ਉਸ ਤੋਂ ਮੂੰਹ ਵੱਟ ਲਿਆ ਜਿਵੇਂਕਿ ਸਿਮਰ ਨਾਲ ਉੁਸਦਾ ਵਰ੍ਹਿਆਂ ਪੁਰਾਣਾ ਡੌਲ-ਵੱਟ ਦਾ ਵੈਰ ਹੋਵੇ । ਔਰਤ ਨੇ ਮੂੜਾ ਅੱਗੇ ਕਰਦਿਆਂਬੈਠਣ ਲਈ ਆਖਿਆ ।


" ਦੱਸੋ ਸੇਵਾ ? ਜੋ " "ਬੜੇ ਖਾਸ ਕੰਮ ਈਂ ਆਈ ਆਂ ਮਾਂ ਜੀ " ਸਿਮਰ ਨੇਗੱਲ ਉਸ ਕੁੜੀ ਸਾਹਮਣੇ ਕਰਨੀ ਜਾਇਜ਼ ਨਾ ਸਮਝੀ । ਉਹ ਔਰਤ ਨੂੰ ਇਸ਼ਾਰਾ ਕਰ ਕੇ ਕੁਝ ਆਖਣ ਹੀ ਲੱਗੀ ਸੀਕਿ ਉਹ ਔਰਤ ਅੰਦਾਜ਼ਾ ਲਾ ਗਈ । "ਜਾ ਜੀਤੋ । ਅੰਦਰ ਜਾ ਵੜ ," ਔਰਤ ਨੇ ਬੜੇ ਪਿਆਰ ਨਾਲ ਪੁਚਕਾਰ ਕੇਕਿਹਾ । ਉਸ ਵਕਤ ਸਿਮਰ ਨੇ ਉਹਨੂੰ ਸਿਰ ਤੋਂ ਪੈਰਾਂ ਤੀਕ ਰੱਜ ਕੇ ਤੱਕਿਆ । ਗੁੰਦਿਆ ਸਰੀਰ ਤੇਤਿੱਖੇ ਨੈਣ ਕਹਾਣੀਆਂ ਸਨ ਪਾਉਂਦੇ ਉਹਦੇ ।ਪਰ ਦੁੱਖਾਂ ਦੀ ਹੋਈ ਬੁਛਾਰ ਵੀ ਉਹਦੇ ਉੱਤੇ ਆਾਏ ਪੱਤਝੜਨੂੰ ਸਪੱਸ਼ਟ ਕਰ ਰਹੀ ਸੀ । ਕੁੜੀ ਅੰਦਰ ਚਲੀ ਗਈ ।ਅੱਤ ਦੀ ਗਰਮੀ ਨਾਲੋਂ ਉਸ ਔਰਤ ਨੂੰ ਲੋਕਾਂ ਦੇਬੋਲਾਂ ਦੀ ਪਈ ਮਾਰ ਜਿਆਦਾ ਸਾੜ ਰਹੀ ਸੀ । ਕਿਉਂਕਿ ਉਸਦੀ ਉਮਰ ਮਸੀਂ ਪਚਵੰਜਾ ਦੇ ਨੇੜੇ ਹੋਵੇਗੀ ਪਰਚਿੰਤਾ ਦੀ ਬੇਮੌਸਮੀ ਵਰਖਾ ਨੇ ਉਹਦੇ ਨੈਣਾਂ ਵਿੱਚ ਹੜ੍ਹ ਲਿਆ ਉਹਨੂੰ ਉਮਰੋਂ ਪਹਿਲਾਂ ਹੀ ਬੁਢਾਪਾਝੋਲੀ ਪਾ ਦਿਤਾ ਸੀ ।
ਪਹਿਲਾਂ ਤਾਂ ਸਿਮਰ ਨੂੰ ਥੋੜੀ ਝਿਜਕ ਜੇਹੀ ਮਹਿਸੂਸ ਹੋਈ ਕਿ ਗੱਲਕਿੱਥੋਂ ਸ਼ੁਰੂ ਕਰਾਂ ? ਕਿਤੇ ਗੁੱਸਾ ਤਾਂ ਨੀਂ ਮਨਾ ਜਾਵੇਗੀ ? ਕਈ ਵਾਰ ਕਿਸੇ ਦੇ ਦੁਖਦੇ ਥਾਂ ਤੇਹਮਦਰਦੀ ਦੇ ਫਹੇ ਵੀ ਚੰਗਿਆੜੀ ਬਣ ਜਾਂਦੇ ਨੇ ।

ਪਰ ਫਿਰ ਵੀ ਸਿਮਰ ਜਿਸ ਮਕਸਦ ਲਈ ਆਈ ਸੀ ਉਹਨੂੰ ਕੀਤੇ ਬਿਨਾਂ ਤਾਂ ਵਾਪਸਨੀਂ ਸੀ ਮੁੜਨਾ ਚਾਹੁੰਦੀ । ਪਹਿਲਾਂ ਉਸਨੇ ਕੁਝ ਇਧਰ-ਉਧਰ ਦੀਆਂ ਗੱਲਾਂ ਕੀਤੀਆਂ । ਤੇ ਉਸਨੇ ਹਿੰਮਤ ਜੁਟਾਈ ਤੇ ਗੱਲ ਸੰਗਰਾਂਦ ਵਾਲੇ ਦਿਨ ਤੋਂ ਕੀਤੀ ਸ਼ੁਰੂ ।

"ਮਾਂ ਜੀ । ਤੁਸੀਂ ਪਹਿਲਾਂਆਪਣੀ ਧੀ ਸਮਝੋ । ਮੈਂ ਤੁਹਾਡੇ ਕਿਸੇ ਜਖ਼ਮਾਂ ਦੇ ਅੰਗੂਰਾਂ ਲਾਹੁਣ ਨੀਂ ਆਈ । ਮੇਰੀ ਇਸ ਵੱਡੀ ਭੈਣਦੀ ਹਾਲਤ ਕੀ ਸ਼ੁਰੂ ਤੋਂ ਹੀ ਐਂਵੇ ਐ ? ਪਰ ਮੈਨੂੰ ਨੀਂ ਲੱਗਦਾ । ਇਹਦੀ ਇਸ ਹਾਲਤ ਦਾ ਕੋਈ ਤਾਂਗੁਨਾਹਗਾਰ ਹੋਣਾ ।"

"ਤੂੰ ਛੱਡ ਧੀਏ । ਇਹਨਾਂ ਗੱਲਾਂ ਨੂੰ ਨਾਲੇ ਤੈਂ ਕੀ ਲੈਣਾਸਾਡੀਆਂ ਕਲਪੀਆਂ ਰੂਹਾਂ ਤੋਂ ।" " ਨਹੀ ਮਾਂ ਜੀ । ਅੱਜ ਤਾਂ ਮੈਂ ਤੁਹਾਡੇ ਤੋਂ ਪੁੱਛ ਕੀ ਜਾਣਾਸਾਰਾ ਕੁਝ ," ਸਿਮਰ ਨੇ ਉਸਦੇ ਭੋਲੇਪਨ ਦਾ ਅੰਦਾਜ਼ਾ ਲਾ ਲਿਆ ਸੀ ।
ਸਿਮਰ ਵਿਚੋਂ ਬੜੇ ਚਿਰਾਂ ਬਾਅਦ ਉਸਨੂੰ ਆਪਣੇਪਣ ਦਾ ਅਹਿਸਾਸ ਹੋਇਆ

ਇਹ ਮੇਰੀ ਧੀ ਐ ਇਕਲ਼ੌਤੀ ਅਮਰਜੀਤ । 'ਜੀਤੀ' ਆਖਦਾ ਹੁੰਦਾ ਸੀ ਬਾਪੂ ਇਹਦਾ ।ਤੇ ਮੁੜਕੇ ਸਾਰੇਲਾਡ ਨਾਲ ਜੀਤੀ ਆਖਣ ਲੱਗੇ । ਪੰਜ ਕੁ ਕਿੱਲੇ ਜ਼ਮੀਨ ਸੀਂਗੀ । ਚੰਗਾ ਗੁਜਾæਰਾ ਸੀ ਚੱਲੀ ਜਾਂਦਾ ।ਪਤਾ ਈ ਨੀਂ ਲੱਗਿਆ ਕਦੋਂ ਜੀਤੀ ਜਵਾਨ ਹੋਗੀ ਤੇ ਬਾਰਾਂ ਜਮਾਤਾਂ ਪੜ੍ਹ ਗੀ ।ਪਿਓ ਤਾਂ ਇਹਦਾਚਾਹੁੰਦਾ ਸੀ ਸ਼ਹਿਰ ਕਾਲਜ 'ਚ ਲਾ ਦੇਈਏ ਹੋਰ ਪੜ੍ਹ ਲੂ । ਪਰ ਮੈਂ ਈ ਨਾ ਮੰਨੀ । ਕੋਈ ਚੰਗਾ ਮੁੰਡਾਮਿਲ ਜੇ ਤਾਂ ਚੱਲ ਭਾਰਾ ਲਾਹ ਦੇਈਏ ਮੈਂ ਤਾਂ ਇਹੀ ਸਾਂ ਸੋਚਦੀ ਰਹਿੰਦੀ ।

ਕਹਿੰਦੇਨੇ ਜਦ ਦਿਨ ਮਾੜੇ ਆਉਣ ਤਾਂ ਬੰਦੇ ਨੂੰ ਬਿੰਦ 'ਚ ਪੁੱਠੀ ਭੁਆਲੀ ਆ ਜਾਂਦੀ ਐ । ਇਵੇਂ ਹੀ ਹੋਇਆ ਨਾਲਸਾਡੇ । ਬੜਾ ਖਾਸ ਬੰਦਾ ਸੀ ਨੇੜ ਦਾ ਜਿਹੜਾ ਰਿਸ਼ਤਾ ਲੈ ਕੇ ਆਇਆ ਜੀਤੀ ਦਾ । ਉਹ ਆਖੇ ਬਈ ਘਰ ਤਾਂਬੜਾਂ ਵਧੀਆ ਪਰ ਵਿਆਹ ਮੰਗਦੇ ਐ ਛੇਤੀ । ਜੀਤੀ ਦਾ ਬਾਪੂ ਆਪ ਈ ਘਰ ਵੇਖ ਆਇਆ । ਤੇ ਆ ਕੇਮੈਨੂੰ ਤਿਆਰੀ ਕਰਨ ਲਈ ਆਖਣ ਲੱਗਾ । ਮੈਂ ਉਹਨੂੰ ਅੰਦਰ ਵੜ ਸਮਝਾਇਆ , "ਐਂਵੇ ਕਮਲੀਆਂ ਨੀਂ ਮਾਰੀਦੀਆਂ । ਚਾਰ ਰਿਸ਼ਤੇਦਾਰਾਂ ਨਾਲ ਤਾਂ ਕਰ ਲਈਏ ਵਿਚਾਰ-ਵਿਟਾਂਦਰਾ । ਉਹ ਵੀ ਸਿਆਣੀ ਮੱਤ ਈ ਦੇਣਗੇ ।ਆਪਣਾ ਤਾਂ ਇੱਕੋ-ਇਕ ਤੇ ਪਹਿਲਾ ਵਿਆਹ ।ਆਪਾਂ ਨੂੰ ਕੀ ਪਤਾ ਲੋਕਾਂ ਦੀਆਂ ਚੁਸਤ-ਚਲਾਕੀਆਂ ਦਾ ।ਐਡੀਤੱਤੀ ਕਾਹਲੀ ਕਾਹਦੀ ਲੱਗੀ ਐ ਉਹਨਾਂ ਨੂੰ ।"ਪਰ ਹੋਣੀ ਨੇ ਜਿਮੇਂ ਉਹਦੀਆਂ ਅੱਖਾਂ ਈ ਮੀਟ ਲਈਆਂ।ਜਿਹੜਾ ਉਹਨੂੰ ਕੁਝ ਦਿਸਿਆ ਨੀ ।
ਆਖਣ ਲੱਗਾ ਕਿ ਆਪਾਂ ਜਮੀਨ ਵੀ ਕੀ ਕਰਨੀ ਐ । ਸਾਰਾਕੁਛ ਜੀਤੀ ਦਾ ਤਾਂ ਹੈਗਾ । ਉਹ ਆਪਣੇ ਨਾਲੋਂ ਤਗੜੇ ਐ ਤਾਂ ਕੀ ? ਆਪਾਂ ਇਕ ਕਿੱਲਾ ਵੇਚ ਚੰਗਾ ਵਿਆਹਕਰ ਦਿੰਨੇ ਆਂ ।

ਪੂਰੇ ਚਾਵਾਂ-ਸ਼ਗਨਾਂ ਨਾਲ ਲਾਡਲੀ ਜੀਤੀ ਦਸਾਂ ਦਿਨਾਂਂ 'ਚ ਸਾਥੋਂ ਪਰਾਈਹੋ ਗੀ। ਜਦੋਂ ਆਉਂਦੀ ਬੜੀ ਖੁਸ਼ ਦਿਹਦੀਂ । ਤਿਆਰ ਹੋਈ ਕਿਸੇ ਫਿਮਲੀ ਐਕਟਰਨੀ ਨਾਲੋਂ ਘੱਟ ਨਾ ਲੱਗਦੀ। ਇਕ ਮਹੀਨੇ ਬਾਅਦ ਜੀਤੀ ਚਾਰ ਦਿਨ ਰਹਿਣ ਵਾਸਤੇ ਆਈ ਤੇ ਆਖਣ ਲੱਗੀ , "ਦਾਰ ਜੀ। ਅਸੀਂ ਪਾਸਪੋਰਟਬਣਾਉਣੇ ਦਿੱਤੇ ਹੋਏ ਐ । ਦੋ ਮਹੀਨਿਆਂ ਨੂੰ ਅਸੀਂ ਕਨੇਡਾ ਚਲੇ ਜਾਣਾ । ਵੀਜ਼ਾ ਲਵਾਉਣਾ ਮੇਰਾ ।ਪੈਸਿਆਂ ਦਾ ਤੁਸੀਂ ਇੰਤਜ਼ਾਮ ਕਰ ਕੇ ਦੇਣਾ ।" ਮੈਂ ਆਖਿਆ, "ਆਹ ਕੀ ਆਖਦੀ ਐ ਤੈਂ ਜੀਤੀ ? ਨਾ ਪੁੱਤਤੈਂ ਜੇ ਬਾਹਰ ਉਠ 'ਗੀ ਤਾਂ ਅਸੀਂ ?" ਮੈਂ ਬਥੇਰਾ ਰੋਈ । ਬਈ ਇੱਕੋ ਤਾਂ ਧੀ ਐ । ਪਰਾਈ ਹੋਈਜਰੂਰ ਸੀ । ਪਰ ਥੋੜ੍ਹੇ ਦਿਨਾਂ ਬਾਅਦ ਮਿਲ-ਗਿਲ ਤਾਂ ਲੈਂਦੇ । ਜੇ ਐਡੀ ਦੂਰ ਚਲੀ 'ਗੀ ਤਾਂ।ਕਹਿੰਦੀ , "ਬੇਬੇ, ਤੂੰ ਵੀ ਐਂਵੇ ਰੋਣ ਲੱਗ ਜਾਨੀਂ ਐ । ਮੈਂ ਥੋਂਨੂੰ ਵੀ ਉਥੇ ਲੈ ਜਾਊ ।" ਗੱਲਾਂਕਰਦਿਆਂ ਕਰਦਿਆਂ ਜੀਤੀ ਦੀ ਮਾਂ ਦੇ ਨੈਣੋਂ ਹੰਝੂ ਸਾਉਣ ਝੜੀ ਲਾ ਛੱਡਦੇ ।
ਮਾਂ ਜੀ ।ਤੁਸੀਂ ਹੌਂਸਲਾ ਰੱਖੋ। ਅੱਗੋਂ ਕੀ?" ਸਿਮਰ ਉਸਨੂਂੰ ਚੁੱਪ ਕਰਾਉਂਦੀ ਬੋਲੀ ।

ਸੱਚ ਹੀਇਨਸਾਨ ਕਿੰਨੇ ਉੱਚੇ ਖਾਬਾਂ ਦੇ ਮਹਿਲ ਉਸਾਰ ਲੈਂਦਾ ਜਿਵੇਂ ਜੀਤੀ ਨੇ ਆਪਣੀ ਮਾਂ ਨੂੰ ਝੱਟ 'ਚ ਸਵਰਗਦੀ ਸੈਰ ਸੀ ਕਰਵਾ ਦਿੱਤੀ ।ਵੈਸੇ ਵੀ ਭੈੜੇ ਤਾਂ ਖਿਆਲ਼ ਆਉਂਦੇ ਨੇ ।ਜੋ ਪਲ਼ ਦੋ ਪਲ਼ ਚਿਤਾਰਣੋਂ ਬਾਅਦਆਖੀਦਾ 'ਭਲਾ ਇਦ੍ਹਾਂ ਥੋੜ੍ਹਾ ਕੁਛ ਹੁੰਦਾ' ।ਤੇ ਸੁਪਨਿਆਂ 'ਚ ਇਨਸਾਨ ਉੱਚੀਆਂ ਉਡਾਰੀਆਂ ਹੀ ਮਾਰਦਾ। ਭਾਵੇਂ ਅਜੇ ਖੰਭ ਉਹਦੇ ਨਿਕਲੇ ਹੋਣ ਚਾਹੇ ਨਾ । ਹਰ ਸ਼ੈਅ ਕੀਮਤੀ ਹੋ ਗਈ ਹੈ। ਬਸ ਸੁਪਨੇ ਹੀ ਤਾਂਰਹਿ ਗੇ ਨੇ ਬਿਨਾਂ ਪੈਸਿਆਂ ਤੋਂ ਖੁੱਲੀ ਅੱਖ 'ਚ ਸਜੋ ਲਈਦਾ ।
ਸਿਰ ਤੇ ਲੈ ਕੇ ਬੁੱਕਲ ਮਾਰੀਚੁੰਨੀ ਦੇ ਲੜ ਨਾਲ ਉਹਨੇ ਅੰਦਰ ਧੱਸੀਆਂ ਗੱਲ੍ਹਾਂ ਤੋਂ ਹੰਝੂ ਪੂੰਝੇ ।

ਪੰਦਰਾਂ ਦਿਨਾਂਬਾਅਦ ਜੀਤੀ ਦਾ ਬਾਪੂ ਪੈਸਿਆਂ ਦਾ ਥੱਬਾ ਧੀ ਦੀ ਝੋਲੀ ਪਾ ਆਇਆ ।ਅਖੇ ਧੀ ਸੁੱਖੀ ਵੱਸਣੀ ਚਾਹੀਦੀ ਐ। ਫੋਨ 'ਤੇ ਗੱਲ ਕਰਦੀ ਆਖ ਛੱਡਦੀ । 'ਬਸ ਬੇਬੇ ਹਫਤਾ ਹੋਰ ਲੱਗੂ। ਚਾਰ ਦਿਨਾਂ ਬਾਅਦ ਜਾਣਾਦਿੱਲੀ । ਥੋੜ੍ਹੇ ਜੇ ਕਾਗਜ਼ਾਂ ਦਾ ਪੈ ਗਿਆ ਰੌਲਾ । ਆਖਰ ਪਰਸੋਂ ਤੋਂ ਕੱਲ ਤੇ ਅੱਜ਼.,'।ਆਖਰਜੀਤੀ ਨੇ ਫੋਨ ਕਰਨਾ ਵੀ ਬੰਦ ਕਰ 'ਤਾ।
ਚਾਰ-ਪੰਜ ਦਿਨ ਟੱਪ ਗੇ ਐਂਹ ਜੱਕਾਂ- ਤੱਕਾਂਕਰਦਿਆ। ਰਾਤ ਨੂੰ ਮੈਂ ਜੀਤੀ ਦੇ ਬਾਪੂ ਨੂੰ ਜਾ ਕੇ ਪਤਾ ਲੈ ਕੇ ਆਉਣ ਲਈ ਕਿਹਾ । ' ਸੁੱਖ ਹੋਵੇ ਊਂਜੀਤੀ ਐਨੇ ਦਿਨ ਪਾਉਂਦੀ ਨੀਂ ।'

ਬੱਸ ਨੀਂ ਧੀਏ ! ਫੇਰ ਤਾਂ ਸਾਡੇ ਵਿਹੜੇ ਜੇਹੇਝੱਖੜ ਝੁੱਲੇ । ਰਹੁ ਰੱਬ ਦੀ । ਹਾਏ!ਕਦੀ ਮੈਂਨੂੰ ਲੱਗਦਾ ਜੀਤੀ ਨੂੰ ਨੇਰ੍ਹ ਕੋਠੜੀ 'ਚ ਪਾਉਣ ਵਾਲੀਈਂ ਮੈਂ ਸਾਂ ਜਿਹਨੇ ਪੜਾ- ਲਿਖਾ ਨੌਕਰੀ ਕਰਾਉਣ ਦੀ ਥਾਂ ਕਬੀਲ-ਦਾਰੀ 'ਚ ਪਾ ਦੇਣਾ ਚਾਹਿਆ । ਐਨਾ ਆਖਦਿਆਂ ਤੀਕ ਉਹਦਾ ਗਲ਼ਾ ਸੁੱਕ ਗਿਆ ਜਿਸ ਕਰਕੇ ਉਹਦੀ ਆਵਾਜ਼ ਘਰਰ-ਘਰਰ ਕਰਨ ਲੱਗੀ ਤੇਉਹਨੂੰ ਸੁੱਕ ਖੰਘੀ ਵੀ ਆਈ । "ਪਾਣੀ ਲੈ ਕੇ ਆਉਂਦੀ ਆਂ ਮੈਂ ," ਆਖ ਸਿਮਰ ਉੱਠ ਕੇ ਰਸੋਈ 'ਚੋਂਪਾਣੀ ਦਾ ਗਲਾਸ ਲਿਆਈ ਤੇ ਉਹਨੂੰ ਪਿਆਇਆ ।

ਤਰਕਾਲਾਂ ਪਈਆਂ ਤੇ ਜੀਤੀ ਦਾ ਬਾਪੂ ਘਰਮੁੜਿਆ । ਉਹਦੇ ਮੂੰਹ ਤੇ ਚੁੱਪੀਜੇਹੀ ਵੇਖ ਇਕ ਵੇਰ ਤਾਂ ਮੇਰਾ ਮਨ ਵੀ ਡੋਬੇ ਖਾਣ ਲੱਗਾ । ਮੈਂਕਾਹਲੀ ਨਾਲ ਪੁੱਛਿਆ ਜੀਤੀ ਦਾ ਕੀ ਹਾਲ ਐ ? ਐਨੀ ਉਦਾਸੀ ਕਾਸਦੀ ਐ ?" "ਠੀਕ-ਠਾਕ ਤਾਂ ਐ ਜੀਤੀ।ਬਸਤੂੰ ਐਵੇਂ ਨਾ ਘਾਬਰਿਆ ਕਰ ।" ਆਖ ਅੰਦਰ ਵੜ ਗਿਆ ।ਮੇਰੇ ਸਿਰੋਂ ਭਾਰ ਲੱਥ ਗਿਆ ਸੀ ਜੀਤੀ ਦੀਸੁੱਖ-ਸਾਂਦ ਜਾਣ ਕੇ । ਮੁੜ ਕੇ ਮੈਂ ਆਵਦੇ ਕੰਮ-ਧੰਦੀ ਲੱਗ ਗੀ। ਮੈਂ ਰੋਟੀ ਪਾ ਜੀਤੀ ਦੇ ਬਾਪੂ ਨੂੰਅੰਦਰ ਦੇਣ ਗਈ । ਦੋ-ਤਿੰਨ ਹਾਕਾਂ ਮਾਰੀਆਂ ਮੈਂ ਉਹਨੂੰ ਜਗਾਉਣ ਲਈ । ਉੱਠਿਆ ਨਾ ਤਾਂ ਜਾਂ ਮੈਂਉਹਨੂੰ ਹਲੂਣਿਆ ਤਾਂ ਉਹ ਗੁੰਮ-ਸੁੰਮ ਹੋਇਆ ਪਿਆ ਸੀ । ਗੁਆਂਢੀ ਦੇ ਮੁੰਡੇ ਨੂੰ ਲੈ ਨਾਲ ਹਸਪਤਾਲਪਹੁੰਚੇ ਤੇ ਡਾਕਟਰਾਂ ਨੇ ਦਿਲ ਦਾ ਦੌਰਾ। ਧੀਏ ਮੇਰਾ ਤਾਂ ਘਰ ਉੱਜੜੀ ਸੀ ਜਾ ਰਿਹਾ ਤੇ ਮੈਂ। ਦੂਜਾ ਦੌਰਾ ਸੀ ਉਹਦਾ । ਪਹਿਲਾ ਉਹਨੂੰ ਜੀਤੀ ਦੀ ਡੋਲੀ ਤੋਰਨ ਮਗਰੋਂ ਸੀ ਪਿਆ । ਜਿਹਦਾ ਜੀਤੀਤੋਂ ਲਕੋਅ ਰੱਖਿਆ ਸੀ । ਚੰਦਰੇ ਸਹੁਰਿਆਂ ਨੇ ਜੀਤੀ ਨੂੰ ਆਉਣ ਨਾ ਦਿੱਤਾ ।ਪਿਓ ਦਾ ਪਤਾ ਲੈਣ ਵੀ।ਅਖੇ ਦਿਨ ਟੱਪੇ ਵੇ ਆ । ਨਰਸ ਨੇ ਬੈੱਡ ਰੈਸਟ ਦੱਸੀ ਵੀ ਆ ।

Next...
Top