<< Back

ਵਿਅੰਗ

ਡੱਕੇ

 

ਮੋਹਨ ਆਲੋਕ

ਕ੍ਰਿਕਿਟ ਐਮਪਾਇਰ ਸਰ ਜੌਨ ਸਟੀਕਰ
ਨੇ ਸਿੱਕਾ ਉਛਾਲਿਆ ਜਦੋਂ ਲੈ ਕੇ ਥੋੜੀ ਲੀਕਰ
ਖੜ੍ਹਾ ਹੋ ਗਿਆ ਟੌਸ
ਬੋਲੇ ਕਰਕੇ ਅਫ਼ਸੋਸ
ਹੁਣ ਤੁਸੀਂ ਉਡੀਕੋ ਇਹਨੂੰ ਧਰਤੀ ਹਿੱਲਣ ਤੀਕਰ
*********************************

ਇੰਡੀਅਨ ਕਲਾਸੀਕਲ ਸਿੱਖਣ ,ਇੱਕ ਲੇਡੀ ਫਰੌਮ ਫਰਾਂਸ
ਆਈ ,ਆਕਟ ਉਹਨੇ ਸੀ ਲੁਧੀਆਣੇ ਸੀ ਲਿੱਤੀ ਸਾਂਸ
ਨਹੀਂ ਮੱਛਰਾਂ ਨੇ ਛੱਡੀ
ਖੂਬ ਲਿਆਂਰ ਨਾਲ਼ ਵੱਢੀ
ਇੱਕ ਰਾਤ ‘ਚ ਹੀ ਸਿੱਖ ਗਈ ਉਹ ਕਥਕਲੀ ਡਾਂਸ
*********************************

ਕੁੜੀ ਵੇਖਣ ਗਿਆ ਜਦੋਂ ਲੱਲੂ ਲਾਲ ‘ਲੈਟਰ’
ਕੁੜੀ ਨੂੰ ਵਿਖਾਓ ਕਹਿੰਦਾ ਲਾਹ ਕੇ ਸਵੈਟਰ
ਸਿਹਤ ਭਾਈ ਬਿਲੋ ਦੀ
ਪੰਦਰਾਂ ਕੁ ਕਿੱਲੋ ਦੀ
ਵੇਖ ਕੇ ਬੋਲਿਆ ,ਕਹਿੰਦਾ’ਸੌਰੀ’ ਬਹੁਤ ਘੱਟ ਹੈ ‘ਮੈਟਰ’
*********************************

ਅੱਖਾਂ ਦਾ ਡਾਕਟਰ ,ਖੇਤਾ ਸਿੰਘ ‘ਖਾਲੀ’
ਦੀ ਅੱਖਾਂ ਟੈਸਟ ਕਰਨ ਦੀ ਤਰਕੀਬ ਸੀ ਨਿਰਾਲੀ
ਮਰੀਜ਼ ਕੋਈ ਆਉਂਦਾ ਸੀ
ਤਾਂ ਖੇਤ ‘ਚ ਲਿਜਾਂਦਾ ਸੀ
ਪੁੱਛਦਾ ਸੀ ,ਦੱਸ ਸਾਹਮਣੇ ਉਹ ਤੂਤ ਹੈ ਜਾਂ ਟਾਹਲੀ?
*********************************

ਅਲਟ੍ਰਾਸਾਉਂਡ ਕਰਾਉਣ ਲਈ ਦੱਤਾ ਜਦੋਂ ਰੁੱਕਾ
ਢਿੱਡ ਨਹੀਂ ,ਗੋਡਾ ਦੁਖਦਾ ਹੈ ਬੋਲਿਆ ‘ਸੁੱਖਾ’
ਢਾਕਟਰ ਬੋਲਿਆ,ਭਾਈ
ਨਾੜੀ ਢਿੱਡ ‘ਚੋਂ ਹੀ ਆਈ
‘ਚੈਕਅਪ ਫਸਟ’,ਮੈਂ ਅਵੇਂ ਹੀ ਮਾਰਦਾ ਨਹੀਂ ਤੁੱਕਾ
*********************************

ਕੰਨੋਂ ਲਮਕਣਾ ਸੀ ਤੇ ਉਹੋ ਜਿਹੇ ਖੁਰ ਸੀ
ਘਰੇ ਲੋਕੀ ਆਉਣ ਲੱਗੇ ਕਰਨ ਮਾਤਮਪੁਰਸੀ
ਮਰਨ ਵਾਲਾ ਢਾਈ ਸੀ
ਪਰ ਸੱਤਾ ਦਾ ਸ਼ੈਦਾਈ ਸੀ
ਸੱਥਰ ਉੱਤੇ ਬੈਠਾ ਤਾਂ ਵੀ ਲੈਕੇ ਬੈਠਾ ਕੁਰਸੀ
*********************************

ਪੰਜ ਸੱਤ ਕਲਮਾਂ ਤੇ ਸਿਆਹੀ ਇੱਕ ਲੀਟਰ
ਲੈਕੇ ਲਿਖਣ ਬੈਠਾ ਗ਼ਜ਼ਲ ‘ਗੋਲੂ ਰਾਮ ਗੀਟਰ’
ਨਾ ਬਹਿਰ ,ਵਜ਼ਨ ਜਾਣਦਾ ਸੀ
ਨਾ ਆਨੰਦ ਮਾਣਦਾ ਸੀ
ਕਾਗ਼ਜ਼ ਕਾਲਾ ਕਰ ਦੇਂਦਾ ਸੀ ਮਿਣ ਕੇ ਇੱਕ ਮੀਟਰ
*********************************