<< Back

ਪੜਤਾਲ
ਹਰਬੰਸ ਸਿੰਘ 'ਅਕਸ'

ਲਿਮਰਿਕ :ਪੰਜਾਬੀ 'ਚ ਸੰਭਾਵਨਾਵਾ


ਅੰਗ੍ਰੇਜ਼ੀਭਾਸ਼ਾ ਵਿੱਚ ਪੰਜ ਸਤਰਾਂ ਵਾਲੇ ਇਸ ਹਲਕੇਫੁਲਕੇ ਛੰਦ 'ਲਿਮਰਿਕ' ਦੇ ਪਹਿਲੇ ਪ੍ਰਯੋਗ ਦਾ ਮਾਣ ਬਿਨਾ ਕਿਸੇ ਵਿਵਾਦ ਦੇ ਐਡਵਰਡ ਲੀਅਰ (1822-1888) ਨੂੰ ਜਾਂਦਾ ਹੈ। ਲਿਮਰਿਕ ਦੀ ਪਹਿਲੀ, ਦੂਜੀ ਅਤੇ ਪੰਜਵੀਂ ਸਤਰ ਦੀ ਤੁਕ ਮਿਲਦੀ ਹੈ, ਵਿਚਲੀਆਂ ਦੋ ਸਤਰਾਂ ਤੀਜੀ ਅਤੇ ਚੌਥੀ ਦੀਆਂ, ਜੋ ਅੱਧੇ ਵਜ਼ਨ ਦੀਆਂ ਹੁੰਦੀਆਂ ਹਨ, ਤੁਕਾਂ ਅਲਗ ਪਰਆਪਸ ਵਿੱਚ ਮਿਲਦੀਆਂ ਹਨ। ਐਡਰਵਡ ਲੀਅਰ ਦੀ ਇਸ ਪ੍ਰਸਿੱਧ ਵਿਧਾ ਦੀ ਪਹਿਲੀ ਪੁਸਤਕ Book of Nonesense1848 ਵਿੱਚ ਪ੍ਰਕਾਸ਼ਿਤ ਹੋਈ। ਇਸ ਤੇ ਅੰਗ੍ਰੇਜ਼ੀਸਾਹਿਤ ਦੇ ਮਹਾਨ ਸਮਾਲੋਚਕ 'ਰਸਕਿਨ' ਦੀ ਟਿੱਪਣੀ ਸੀ-ਮੈਂ ਅਪਣੀ ਪਸੰਦ ਦੇਕਿ 100 ਕਵੀਆਂ ਵਿੱਚ ਲੀਅਰ ਨੂੰ ਪਹਿਲਾ ਸਥਾਨਦੇਵਾਂਗਾ।


ਐਡਵਰਡ ਲੀਅਰ ਦੀ ਪੁਸਤਕ ਨੂੰ ਦੁਨੀਆਂ ਵਿੱਚ ਇਤਨਾ ਸਰਾਹਿਆ ਗਿਆ ਕਿ ਲਿਮਰਿਕਬੱਚੇ-ਬੱਚੇ ਦੀ ਜੁਬਾਨ ਤੇ ਆ ਗਿਆ। ਦੁਨੀਆਂ ਦੀਆਂ ਸਾਰੀਆਂ ਵੱਢੀਆਂ ਭਾਸ਼ਾਵਾਂ ਨੇ ਇਸ ਨਵੀਂ ਵਿਧਾਨੂੰ ਅਪਣਾ ਲਿਆ। ਭਾਰਤ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਭਾਰਤੀ ਭਾਸ਼ਾਵਾਂ ਵਿੱਚ ਬੰਗਾਲੀ, ਹਿੰਦੀ, ਕੰਨੜ, ਮਲਿਆਲਮ, ਮਰਾਠੀ, ਰਾਜਸਥਾਨੀ, ਸਿੰਧੀ ਤੇ ਤੈਲਗੂ ਨੇ ਇਸ ਵਿਧਾ ਨੂੰ ਅਪਨਾਇਆ ਅਤੇ ਪ੍ਰਸਿੱਧੀਪ੍ਰਦਾਨ ਕੀਤੀ।
ਬੰਗਾਲੀ ਵਿਚ ਇਸ ਅਨੋਖੀ ਅਤੇ ਮਨੋਰੰਜਕ ਵਿਧਾ ਦਾ ਪਹਿਲਾ ਪ੍ਰਯੋਗ ਵਿਸ਼ਵ ਕਵੀਰਵਿੰਦਰ ਨਾਥ ਟੈਗੋਰ ਨੇ ਆਪਣੀ ਪੁਸਤਕ ChhararChhabi(1937 (ਵਿੱਚ ਕੀਤਾ। ਇਸ ਪਿੱਛੋਂ ਸ਼੍ਰੀਆਨੰਦ ਸ਼ੰਕਰ ਰੇ, ਸ਼੍ਰੀ ਪ੍ਰਮੇਂਦਰ ਮਿੱਤਰਾ, ਬੁਧਦੇਵ ਬੋਸ ਵਰਗੇ ਪ੍ਰਸਿੱਧ ਕਵੀਆਂ ਨੇ ਹੀ ਨਹੀਂਅਪਣਾਇਆ ਬਲਕਿ ਸਤਿਆਜੀਤ ਰੇ ਵਰਗੇ ਮਹਾਨ ਵਿਅਕਤੀ ਨੇ ਵੀ ਐਡਵਰਡ ਲੀਅਰ ਦੀ ਇਸ ਮੰਤਰ ਮੁਗਧ ਕਰ ਦੇਣਵਾਲੀ ਵਿਧਾ ਨੂੰ ਅੱਗੇ ਵਧਾਇਆ। ਉਹਨਾ ਦੀ ਪੁਸਤਕ 'ਤੋਰਾਈ ਬੰਧਾ ਘੋਰਾਰ ਡਿਮ' (Bouquet of Horse’sEggs)ਇਸੇ ਤੇ ਆਧਾਰਿਤ ਹੈ।
ਹਿੰਦੀ ਦੇ ਪ੍ਰਯੋਗ ਧਰਮਾਂ ਕਵਾਂ ਭਾਰਤ ਭੂਸ਼ਣ ਅਗਰਵਾਲਨੇ ਉਹਨਾਂ ਦੇ ਹੀ ਸ਼ਬਦਾਂ ਵਿੱਚ ਇਸ 'ਅਰਥ ਹੀਨ ਯਾ ਨਿਰਾਰਥਕ ਹਾਸਾ' ਦਾ ਪ੍ਰਯੋਗ 'ਤੁਕਤਕ' ਨਾਮ ਹੇਠਕੀਤਾ ਜਿਸ ਨੇ ਹਿੰਦੀ ਸਾਹਿਤ ਦੇ ਆਧਾਰ ਸਤੰਭ ਡਾ. ਹਰਿਵੰਸ਼. ਰਾਏ ਬਚੱਨ ਤੇ ਅਗੇਯ ਵਰਗੇ ਯੁਗ ਪਲਟਾਊਸਾਹਿਤਕਾਰਾਂ ਦੀ ਸਰਾਹਨਾ ਮਿਲੀ। ਅਗੇਯ ਨੇ ਜਿੱਥੇ ਆਪ ਇਸ ਵਿਚਿਤ੍ਰ ਵਿਧਾ ਤੇ ਕਲਮ ਚਲਾਈ ਉਥੇ ਬੱਚਨਜੀ ਨੇ ਤਾਂ ਅਸ਼ੀਰਵਾਦ ਰੂਪ ਵਿੱਚ ਆਪ ਵੀ ਇਕ ਤੁਕਤਕ ਲਿਖ ਦਿੱਤੀ।


'ਏਕ ਦਿਨ ਰਾਮ ਸੇ ਯੂਂ ਬੋਲੀਸੀਤਾ ਮਾਤਾ,
ਦੇਰ ਬੜੀ ਆਟੇ ਕੇ ਪਿਸਾਨੇ ਮੇਂ ਲਗਾਤਾ,
ਹਨੂੰਮਾਨ ਬੂਢਾ ਅਬ,
ਬੋਲੇਰਾਜਾ ਰਾਮ ਤਬ,
ਲਗਾ ਕਿਉਂ ਨਹੀਂ ਲੇਤੀ ਘਰ ਮੇਂ ਹੀ ਏਕ ਜਾਂਤਾ'।

ਅਤੇ ਕਿਹਾ ਸੀ- ਐਸੀਆਂਰਚਨਾਵਾਂ ਨਾਲ ਕਵਿਤਾ ਨੂੰ ਵੀ ਸੇਧ ਨਹੀਂ ਮਿਲਦੀ, ਭਾਸ਼ਾ ਦਾ ਵੀ ਵਿਕਾਸ ਹੁੰਦਾ ਹੈ।ਭਾਰਤ ਭੂਸ਼ਨਅਗਰਵਾਲ ਦੇ ਤੁਕਤੁਕਾਂ ਦਾ ਇੱਕ ਸੰਕਲਨ'ਭਾਰਤੀਯ ਗਿਆਨ ਪੀਠ' ਨੇ 'ਕਾਗ਼ਜ਼ ਕੇ ਫੂਲ' 1963 ਵਿੱਚ ਪ੍ਰਕਾਸ਼ਿਤ ਕੀਤਾ। ਇਸੇ ਵਿਧਾ ਨੂੰ ਹਿੰਦੀ ਦੇ ਹੋਰ ਵੀ ਕਵੀਆਂ ਨੇ ਅਪਣਾਇਆ। ਜਗਦੀਸ਼ਚੰਦਰ 'ਜੀਤ ਦੀ ਪੁਸਤਕ 'ਅਫਸਰ ਨਾਮਾ' (1981) ਇਸੇ ਸ਼ੈਲੀ ਵਿੱਚ ਲਿਖੀ ਗਈ ਰਚਨਾ ਹੈ। ਭਾਰਤ ਭੂਸ਼ਣਦੇ ਤੁਕਤਕ ਦਾ ਨਮੂਨਾ ਵੇਖੋ-

ਰਾਤ ਬੀਤੀ, ਪੂਰੀ ਨਹੀਂ ਹੂਈ ਸਾਤ ਫੇਰੀ
ਕਰੁਧ ਹੋ ਕਰ ਵਰਪਕਸ਼ ਨੇ ਬਾਰਾਤ ਫੇਰੀ
ਮਚਾ ਐਸਾ ਹੋ ਹੱਲਾ
ਜਾਗ ਉਠਾ ਮੋਹੱਲਾ,
ਲੋਗ ਸਮਝੇ ਕਿ ਕੋਈ ਹੈਪ੍ਰਭਾਤ ਫੇਰੀ।

ਕੰਨੜ ਭਾਸ਼ਾ ਵਿੱਚ ਲਿਮਰਿਕ ਦਾ ਪ੍ਰਯੋਗ ਭਾਵੇਂ ਕਿ ਉਸ ਦੇ ਨਿਰਧਾਰਿਤ ਮੀਟਰਵਿੱਚ ਜਿਉਂ ਦਾ ਤਿਉਂ ਨਹੀਂ ਹੋਇਆ ਪਰ ਇਸ ਦੀ ਵਿਚਿਤ੍ਰ ਕਹਿਨ ਹਾਰੀ ਵਿਸ਼ੇਸ਼ਤਾ ਨੂੰ ਜਿਉਂ ਦਾ ਤਿਉਂਹੀ ਅਪਣਾਇਆ ਗਿਆ ਅਤੇ ਉਹਨਾ ਨੂੰ ‘ਚੁਟੁਕਾ’ ਨਾਮ ਹੇਠ ਪ੍ਰਸਿੱਧੀ ਪ੍ਰਾਪਤ ਹੋਈ। ਲਿਮਰਿਕ ਨੂੰ ਉਸੇਮੀਟਰ ਅਤੇ ਵਿਚਿਤ੍ਰਤਾ ਨਾਲ ਜਿੰਨ੍ਹਾਂ ਕਵੀਆਂ ਨੇ ਅਪਣਾਇਆ ਉਹਨਾਂ ਵਿੱਚ ਜੀ.ਪੀ. ਰਾਮਨਾਥਨਮ, ਆਰ.ਸਿਵਰਾਮ ਅਤੇ ਧਵਲਰੇਸ਼ੀ ਪ੍ਰਮੁੱਖ ਹਨ। ਬਾਕੀ ਕਵੀਆਂ ਵਿੱਚ ਜਿਨ੍ਹਾ ਨੇ ਇਸ ਤਰ੍ਹਾਂ ਦੀ ਹਾਸਰਸ ਲਿਖੀਉਹਨਾ ਵਿੱਚ ਦਿਨਕਰ ਦੇਸਾਈ, ਬਿਲਗੀਰ, ਲਕਸ਼ਮਨ ਰਾਉ, ਢੂੰਢੀਰਾਜ, ਇੰਦਰਗਣ ਜੀ ਅਤੇ ਸੁਕਨਿਆਂ ਮੁਰੁਥੀਪ੍ਰਮੁੱਖ ਹਨ। ਇਉਂ ਕੱਨੜ ਭਾਸ਼ਾ ਦਾ ਲਿਮਰਿਕ ਵਿਨੋਦਿਕਾ ਹਾਈਕੂ ਅਤੇ ਇਸੇ ਤਰ੍ਹਾਂ ਦੇ ਹੋਰ ਛੰਦਾਂਦੇ ਭਰਮ ਜਾਲ ਵਿੱਚ ਹੀ ਰਿਹਾ।ਮਲਿਆਲਮ ਵਿੱਚ ਲਿਮਰਿਕ ਆਪਣੇ ਨਿਰਧਾਰਤ ਮੀਟਰ, ਜਿਸਦਾ ਤੁਕਾਂਤAAbbA ਵਿੱਚ ਹੁੰਦਾ ਹੈ, ਜਿਉਂ ਦਾ ਤਿਉਂ ਨ ਮਿਲਕੇ ਅਪਣੇ ਅਲਗ ਛੰਦ ਵਿਧਾਨ ਵਿੱਚ ਮਿਲਦਾ ਹੈ। ਕੰਨੜਲੋਕ- ਸਾਹਿਤ ਵਿੱਚ ਐਸੀ ਉਕਤੀਆਂ ਦੀ ਭਰਮਾਰ ਹੈ। ਮਲਿਆਲਮ ਸਾਹਿਕਾਰ ਕੰਚਨ ਨੇਪੀਆਰ ਦੇ 'ਟੁਲਾਸ' ਨੂੰਛੋਟੇ ਲਿਮਰਿਕ ਦਾ ਉਧਾਰਨ ਮੰਨਿਆ ਜਾ ਸਕਦਾ ਹੈ।
ਕੰਨੜ ਵਿਚ ਕੇਵਲ ਆਧੁਨਿਕ ਕਵਿਤ੍ਰੀ ਕੁੰਜੂਰਾਣੀ ਨੂੰ ਹੀ ਸਹੀ ਰੂਪ ਵਿੱਚ ਲਿਮਰਿਕ ਲਿਖਣ ਦਾ ਮਾਨ ਦਿਤਾ ਜਾ ਸਕਦਾ ਹੈ।ਰਾਜਸਥਾਨੀ ਭਾਸ਼ਾਵਿੱਚ ਇਸ ਅਨੋਖੀ ਵਿਧਾ ਦਾ ਪਹਿਲਾ ਪ੍ਰਯੋਗ ਦਾ ਮਾਣ ਮੋਹਨ ਅਲੋਕ ਨੂੰ ਜਾਂਦਾ ਹੈ। ਉਹਨਾਂ ਦੇ 200 'ਡਾਂਖਲੇ' (ਲਿਮਰਿਕ ਦਾ ਰਾਜਸਥਾਨੀਕਰਣ )1976 ਤੋਂ 1981 ਤਕ ਰਾਜਸਥਾਨ ਦੇ ਇੱਕ ਪ੍ਰਸਿੱਧਸਪਤਾਹਕ 'ਇਤਵਾਰੀ ਪ੍ਰਤਿਕਾ'ਵਿਚ ਕਾਰਟੂਨਾਂ ਸਹਿਤ ਪ੍ਰਕਾਸ਼ਿਤ ਹੋ ਕੇਪ੍ਰਸਿੱਧ ਹੋ ਚੁੱਕੇ ਹਨ। ਕਵੀ ਨੇ ਇਸ ਵਿਦੇਸ਼ੀ ਵਿਧਾ ਵਿਚ ਆਪਣੇ ਭਾਸ਼ਾਈ ਮੁਹਾਵਰੇ ਅਤੇ ਵਾਤਾਵਰਣਨੂੰ ਇਸ ਚਤੁਰਾਈ ਨਾਲ ਸੰਜੋਇਆ ਕਿ ਉਹਨਾਂ ਦੇ ਇਹ ਲਿਮਰਿਕ ਪ੍ਰਾਂਤ ਦੇ ਬੱਚੇ-ਬੱਚੇ ਦੀ ਜ਼ਬਾਨ ਤੇਚੜ੍ਹ ਗਏ। ਸਾਲ 1983 ਵਿੱਚ ਉਹਨਾਂ ਦਾ ਸੰਕਲਨ 'ਡਾਂਖਲਾ' (ਪਹਿਲਾ ਭਾਗ) ਪ੍ਰਕਾਸ਼ਿਤ ਹੋਇਆ।ਰਾਜਸਥਾਨ ਦੇ ਅਨੇਕ ਪ੍ਰਤਿਭਾਸ਼ਾਲੀ ਸਾਹਿਤਕਾਰਾਂ ਨੇ ਇਸ ਵਿਧਾ ਨੂੰ ਅਪਣਾ ਕੇ ਅਨੇਕਾਂ ਡਾਂਖਲਿਆਂਦੀ ਰਚਨਾ ਕੀਤੀ ਜੋ ਅੱਜ ਵੀ ਜਾਰੀ ਹੈ। ਬਜਰੰਗ ਸਾਰਸਵਤ ਗੰਗਾ ਸ਼ਹਿਰੀ ਦਾ ਸੰਕਲਨ 'ਡਾਂਖਲਾ' ਸਾਲ 1993 ਵਿੱਚ ਪ੍ਰਕਾਸ਼ਿਤ ਹੋਇਆ।ਡਾ.ਵਿੱਦਿਆ ਸਾਗਰ ਸ਼ਰਮਾ,ਡਾ.ਮੰਗਤ ਬਾਦਲ,ਰਾਮਸਰੂਪ ਕਿਸਾਨ,ਓਮ ਪੁਰੋਹਿਤ ‘ਕਾਗਦ’,ਤ੍ਰਿਭਵਨ, ਗਨਪਤ ਸ਼ਕਤੀ ਮਾਥੁਰ, ਧੂੰਕਲ ਬੱਡੋ, ਓਮ ਸਹਾਰਨ, ਰੂਪਰਾਮ ਆਸ਼ਾਦੀਪ ਆਦਿ ਐਸੇ ਅਨੇਕ ਕਵੀ ਹਨ ਜੋ ਲਗਾਤਾਰ ਰਾਜਸਥਾਨੀ ਲਿਮਰਿਕ ਲਿਖ ਰਹੇ ਹਨ। ਇਹ ਕਹਿਣਾਅਤਕਥਨੀ ਨਹੀਂ ਹੋਵੇਗੀ ਕਿ ਅੱਜ ਵੀ ਰਾਜਸਥਾਨੀ ਪਤ੍ਰ ਪਤ੍ਰਕਾਵਾਂ ਇਸ ਛੰਦ ਵਿਸ਼ੇਸ਼ ਦੇ ਬਿਨਾਅਧੂਰੀਆਂ ਸਮਝੀਆਂ ਜਾਂਦੀਆਂ ਹਨ। ਸ਼ਾਇਦ ਹੋਰ ਕਿਸੇ ਭਾਰਤੀ ਭਾਸ਼ਾ ਵਿੱਚ ਲਿਮਰਿਕ ਨੂੰ ਐਲੀ ਸਫਲਤਾਨਹੀਂ ਮਿਲੀ ਜਿਨੀ ਰਾਜਸਥਾਨੀ ਵਿਚ ਮਿਲੀ ਹੈ। ਡਾ.ਵਿੱਦਿਆ ਸਾਗਰ ਸ਼ਰਮਾ ਦੇ ਡਾਖਲੇ ਦਾ ਨਮੂਨਾ ਵੇਖੋ-

ਨੌਂ ਬੱਚਾ ਰੋ ਬਾਪ ਹੋ ਬਾਬੂ ਸਿੰਘ 'ਗਗਰੇਟ'
ਘਰਵਾਲੀ ਨੈ ਪੋਣੀ ਪੜਤੀਰੋਟੀਆਂ ਰੀ ਪੂਰੀ ਜੇਟ
ਗਾਂਵ ਮੈਂ ਮਸ਼ੀਨ ਲਾਗੀ
ਘਰਵਾਲੀ ਰੀ ਕਿਸਮਤ ਜਾਗੀ,
ਏਕ ਰੋਟੀਪੋਂਰ ਬੀਂਰੀ ਕਰਵਾ ਲੇਤੀ ਫੋਟੋ ਸਟੇਟ।

ਸਿੰਧੀ ਵਿਚ ਸਿੰਧੀ ਦੇ ਪ੍ਰਸਿੱਧ ਸਾਹਿਤਕਾਰ ਹਰੀਦਿਲਗੀਰ ਨੂੰ ਸਿੰਧੀ ਭਾਸ਼ਾ ਵਿੱਚ ਲਿਮਰਿਕ ਦਾ ਪਹਿਲਾ ਪ੍ਰਯੋਗ ਕਰਨ ਦਾ ਮਾਣ ਪ੍ਰਾਪਤ ਹੈ।ਉਹਨਾਂ ਦੇ 25 ਲਿਮਰਿਕ ਜਿਨ੍ਹਾ ਨੂੰ ਸਿੰਧੀ ਵਿੱਚ None-sense Verse ਕਿਹਾ ਜਾਂਦਾ ਹੈ, ਲਿਖੇ ਜੋ 1978 ਵਿੱਚ 'ਸੰਗੀਤਾਂ' ਸਿੰਧੀ ਸਾਹਿਤ ਮਾਸਿਕ ਪਤ੍ਰਿਕਾ ਵਿਚ ਪ੍ਰਕਾਸ਼ਿਤ ਹੋਏ। ਸ਼੍ਰੀ ਦਿਲਗੀਰ ਦੇ ਲਿਮਰਿਕ ਜਿਥੇਹਾਸਰਸ ਤੇ ਵਿਅੰਗ ਨਾਲ ਸੁਸਜਿਤ ਹਨ। ਉੱਥੇ ਕਿਧਰੇ-ਕਿਧਰੇ ਉਹਨਾਂ ਵਿੱਚ 'ਵਲਗੈਰਿਟੀ ਵੀ ਆਗਈਹੈ।
ਅੱਜ ਪੂਰੀ ਦੁਨੀਆਂ ਇੱਕ ਪਿੰਡ ਵਾਂਗ ਹੋ ਗਈ ਹੈ। ਤੇ ਦੁਨੀਆ ਭਰ ਵਿੱਚ ਸਾਹਿਤ ਦੇ ਖੇਤਰਵਿੱਚ ਹੋਣ ਵਾਲੇ ਪ੍ਰਯੋਗ ਤੇ ਪ੍ਰਭਾਵਾਂ ਨੂੰ ਜੇ ਕੋਈ ਵੀ ਭਾਸ਼ਾ ਨਹੀਂ ਅਪਣਾਉਂਦੀ ਤਾਂ ਅਵਸ਼ ਹੀ ਉਸਪਿਛੜ ਜਾਵੇਗੀ। ਪ੍ਰੰਤੂ ਕਿਸ ਪ੍ਰਯੋਗ ਦਾ ਪ੍ਰਭਾਵ ਨੂੰ ਅੱਖਾਂ ਬੰਦ ਕਰਕੇ ਨਹੀਂ ਅਪਣਾਇਆ ਜਾ ਸਕਦਾ ਬਲਕਿਇਹ ਅਪਣਾਉਣਾ ਉਦੋਂ ਹੀ ਸਾਕਾਰ ਹੋ ਸਕਦਾ ਹੈ ਜਦੋਂ ਉਹ ਉਸਨੂੰ ਆਪਣੇ ਭਾਸ਼ਾਈ ਮੁਹਾਵਰੇ ਤੇ ਵਾਤਾਵਰਣਵਿੱਚ ਪੂਰੀ ਤਰ੍ਹਾਂ ਢਾਲ ਲਵੇ। ਸਾਡੀ ਸਫਲਤਾ ਉਸ ਵੇਲੇ ਸਫਲਤਾ ਬਣਦੀ ਹੈ ਜਦੋਂ ਸਾਡੇ ਵੱਲੋਂ ਅਪਣਾਈਗਈ ਕੋਈ ਅਜਨਬੀ ਵਿਧਾ ਸਾਡੇ ਸੰਸਕਾਰਾਂ, ਕਦਰਾਂ ਤੇ ਮੁਹਾਵਰਿਆਂ ਵਿੱਚ ਇਸ ਤਰ੍ਹਾ ਢਲ ਜਾਵੇ ਕਿ ਉਹਵਿਧਾ ਅਜਨਬੀ ਨ ਰਹਿ ਕੇ ਆਪਣੀ ਹੀ ਜਾਪਣ ਲੱਗ ਜਾਵੇ।ਰਾਜਸਥਾਨੀ ਕਵੀ ਮੋਹਨ ਆਲੋਕ ਦਾ ਪੰਜਾਬੀ ਭਾਸ਼ਾ ਵਿਚਲਿਮਰਿਕ ਲਿਆਉਣ ਦਾ ਪ੍ਰਯੋਗ ਕੀਤਾ ਹੈ।ਕਵੀ ਦੇ ਕਹਿਣੇ ਅਨੁਸਾਰ ਪੰਜਾਬੀ ਸਾਹਿਤ ਨੂੰਧਿਆਨ ਵਿੱਚ ਰਖਦੇ ਹੋਏ ਇਸ ਨੂੰ 'ਡੱਕੇ' ਨਾਮ ਨਾਲ ਨਵਾਜਿਆ ਹੈ।

Top