<< Back

ਕਟਾਕਸ਼

ਪੰਜਾਬੀ ਸਾਹਿਤਯ ਪਰ ਕਟਾਖਯ

 

ਪ੍ਰੋ.ਪੂਰਨ ਸਿੰਘ

ਪੰਜਾਬੀ ਦਾ ਸਾਹਿਤਯ ਗੁਰੂ ਨਾਨਕ ਦੇਵ ਜੀ ਦੇ ਮੰਦਰਾਂ ਦੇ ਆਲੇ-ਦੁਆਲੇ ਬ੍ਰਿਛਾਂ ਦੀ ਛਾਵਾਂ ਵਿੱਚਪਲਿਆ। ਨਸਰ ਉਨ੍ਹਾਂ ਲੋਕਾਂ ਨੇ ਪਹਿਲੀ ਵਾਰ ਲਿਖੀ ਜਿਨ੍ਹਾਂ ਦੇ ਹੋਂਠ ਗੁਰੂ ਸਾਹਿਬ ਦੇ ਪਿਆਰਅੰਮ੍ਰਿਤ ਨਾਲ ਸਿੰਚੇ ਗੁਲਾਬਾਂ ਦੀਆਂ ਪੱਤੀਆਂ ਵਾਂਗ ਸਿਫਤ ਸ਼ਮੀਰ ਨਾਲ ਹਿਲਦੇ ਹਨ। ਪੁਰਾਤਨ ਜਨਮਸਾਖੀ ਜਿਹੜੀ ਕੋਲਬ੍ਰਕ ਸਾਹਿਬ ਨੇ ਈਸਟ ਇੰਡੀਆ ਕੰਪਨੀ ਨੂੰ ਲੱਭ ਕੇ ਭੇਂਟ ਕੀਤੀ ਅਰ ਹੁਣ ਸੋਧ ਕੇਵਜਅੀਰ ਹਿੰਦ ਪ੍ਰੈਸ ਵਿਚ ਭਾਈ ਸਾਹਿਬ ਜੀ ਨੇ ਛਪਾਈ ਹੈ, ਦੇ ਪੜ੍ਹਣ ਨਾਲ ਪਤਾ ਲਗਦਾ ਹੈ ਕਿ ਨਸਰਲਿਖਣੀ ਕਿੱਡੀ ਮੁਸ਼ਕਿਲ ਹੈ। ਨਜਅਮ ਵਿਚ ਤਾਂ ਤੁਕਬੰਦੀ ਯਾ ਰਾਗ ਅਲਾਪ ਦੀ ਸਹਾਇਤਾ ਮਿਲ ਕੇ ਮਾਮੂਲੀਖਿਆਲ ਵੀ ਪਰ ਲਾ ਉੱਡ ਪੈਂਦੇ ਹਨ, ਤੇ ਰਹਿਣੀ ਕਰਨੀ ਥੀਂ ਵਾਂਜੇ ਲਫ਼ਜ਼ਾਂ ਨੂੰ ਹੇਰ-ਫੇਰ ਜੋੜਨ ਵਾਲੇਵੀ ਕਵੀ ਕਹਿਲਾ ਸਕਦੇ ਹਨ, ਪਰ ਨਸਰ ਲਿਖਣੀ ਕਠਿਨ ਹੈ, ਕਿਉਂਕਿ ਇਥੇ ਰੂਹ ਤੇ ਦਿਮਾਗ ਦੀ ਨੰਗੀਤਸਵੀਰ ਖਚੀਂਦੀ ਹੈ। ਅਸੀਂ ਇਥੇ ਦੋ ਚਾਰ ਮਿਸਾਲਾਂ ਪੰਜਾਬੀ ਨਸਰ ਦੀਆਂ ਦਿੰਦੇ ਹਾਂ।
ਇਹਪੁਰਾਣੀ ਕੋਲਬ੍ਰਕ ਸਾਹਿਬ ਦੀ ਲੱਝੀ ਜਨਮ ਸਾਖੀ ਦੀ ਇਬਾਰਤ ਹੈ, ਆਪਣੀ ਸਾਦਗੀ ਦੇ ਕਮਾਲ ਵਿਚ ਕਿੰਨੀਭਾਵ ਭਰੀ, ਮਿੱਠੀ, ਸਰਲ ਤੇ ਰੋਹਬਦਾਬ ਵਾਲੀ ਹੈ, ਜਿਸ ਤਰ੍ਹਾਂ ਇਕ ਵੱਡਾ ਬਜ਼ੁਰਗ ਪਿੱਪਲ ਹੇਠਬੈਠਾ, ਨੂਰੀ ਚਿਹਰਾ, ਨੂਰੀ ਬੀਬੀ ਲੰਮੀ ਦਾਹੜੀ ਤੇ ਕੇਸ ਮੋਹਢਿਆਂ ਤੇ ਸੁੱਟੇ ਬੈਠਾ ਗੱਲਾਂ ਕਰਦਾਹੋਵੇ। ਮਿੱਠੀਆਂ-ਮਿੱਠੀਆਂ ਗੱਲਾਂ ਕਰ ਰਿਹਾ ਹੈ ਤੇ ਇਉਂ ਜਾਪਦਾ ਹੈ ਜਿਵੇਂ ਅਰਸ਼ਾਂ ਥੀਂ ਮਾਖਿਉਂ ਦਾਮੀਂਹ ਪੈ ਰਿਹਾ ਹੈ, ਉਹਦੇ ਰੂਹ ਦਾ ਰੰਗ ਵੱਖਰੇ ਵੱਖਰੇ ਫਿਕਰੇ ਬਣ ਰਿਹਾ ਹੈ, ਆਪਮੁਹਾਰੇ ਗੁੰਦੇ ਜਾਰਹੇ ਹਨ, ਤੇ ਇਕ ਘੜੀ ਪਲ ਦੀ ਵਾਰਤਾਲਾਪ ਹੀ ਅਫਲਾਤੂੰ ਦੀ ਪੁਸਤਕ ਦੇ ਟੁਕੜੇ ਸਹਿਜ ਸੁਭਾ ਹੋ ਗਈਹੈ। ਇਹ ਸਾਹਿਤਯ ਹੈ ਜਿਹੜਾ ਜੀਵਨ ਨੂੰ ਦੀਪਤ ਕਰਨ ਵਿੱਚ ਸਹਾਈ ਹੁੰਦਾ ਹੈ। ਨਸਰ ਤੇ ਨਜਅਮ ਵਿਚ ਫ਼ਰਕਬੜਾ ਘੱਟ ਰਹਿ ਜਾਂਦਾ ਹੈ, ਜਦਕਿ ਅਨੁਭਵੀ ਪੁਰਸ਼ਾਂ ਦੇ ਵਚਨਾਂ ਦੀ ਮਿੱਠਤ ਦੀ ਗੋਂਦ ਹੋਵੇ। ਅੰਮ੍ਰਿਤਬਚਨ ਨਸਰ ਵਿੱਚ ਵੀ ਨਜਅਮ ਹਨ ਤੇ ਨਜਅਮ ਵਿਚ ਰੱਬੀ ਗੀਤ ਹਨ। ਉਹ ਬਚਨ ਸਦਾ ਰਬ ਰਸ ਦੇ ਵਜਅਨ ਵਿੱਚਹੁੰਦੇ ਹਨ, ਤੇ ਰਸ ਦਾ ਵਜਅਨ ਕਦੀ ਸਾਵਣ ਦੇ ਮੀਂਹ ਵਾਂਗ ਛਾਨ ਛਨ; ਕਦੀ ਸਰਦ ਰਿਤੂ ਦੀਨਿੱਕੀ-ਨਿੱਕੀ ਵਰਖਾ ਵਾਂਗ, ਕਦੀ ਮਾਂ ਨਾਲ ਗੱਲਾਂ ਕਰਦੇ ਬੱਚੇ ਦੀ ਆਰਜਅੂ ਦੀ ਨਰਮ ਲਮਯਤ ਜਿਹੜੀਆਪਮੁਹਾਰੀ ਉੱਚੀ ਹੁੰਦੀ ਜਾਂਦੀ ਹੈ, ਕਦੀ ਕੰਵਾਰੀ ਕੰਨਯਾ ਦੇ ਸ਼ਰਮ ਵਿਚ ਰੰਗ, ਕਦੀ ਸੱਜ-ਵਿਆਹੀ ਦੀਤੀਬਰ ਨਿਗਾਹ ਦੇ ਵਜਅਨਾਂ ਵਿਚ, ਜੀਵਨ ਦੀ ਨਾਜਅਕ ਆਬ ਦੀ ਸੋਖੀਆਂ ਨਰਮ ਰਾਗ ਹੋ ਨਿਬੜਦੀਆਂ ਹਨ। ਸੋਜਦ ਜਿੰਦਾ ਭਾਵਾਂ, ਰੂਹ ਛੋਹਾਂ, ਵਲਵਲਿਆਂ ਦੇ ਨਾਨਾ ਰੰਗ ਲਫ਼ਜਆਂ ਵਿੱਚ ਭਰੇ ਜਾਂਦੇ ਹਨ, ਯਾ ਦੁਖੜੇਗਾਏ ਜਾਂਦੇ ਹਨ, ਯਾ ਸੁੱਖਾਂ ਦੇ ਦਰਦ ਭਰੇ ਸਵਾਦਾਂ ਦੀ ਖੁਸ਼ਬੂ ਖਿਲਰਦੀ ਹੈ, ਤੇ ਜਦ ਰੂਹ ਰੂਹਾਂਨਾਲ ਆਣ ਜੁੜਦੇ ਹਨ, ਉਹ ਸਭ ਸਾਹਿਤਯ ਹੈ ਭਾਵੇਂ ਉਹ ਜੀਵਨ ਅੱਖਰਾਂ ਵਿੱਚ ਲਿਖਿਆ ਜਾਵੇ ਭਾਵੇਂਬੇਅੱਖਰਾ ਹੋਵੇ। ਬੇਅੱਖਰਾ ਸਾਹਿਤਯ ਪਹਿਲਾਂ ਆਂਵਦਾ ਹੈ ਤੇ ਫਿਰ ਅੱਖਰਾਂ ਵਿੱਚ ਚਿਤ੍ਰਿਤ ਹੁੰਦਾਹੈ। ਪੰਜਾਬੀ ਵਿਚ ਬੇਅੱਖਰਾ ਸਾਹਿਤਯ ਆਇਆ, ਗੁਰੂ ਸਾਹਿਬਾਂ ਨੇ ਆ ਕੇ ਜਿਹੜੀਆਂ ਚਿਣਗਾਂ ਪੰਜਾਬਵਿੱਚ ਸੁੱਟੀਆਂ ਉਨ੍ਹਾਂ ਨਾਲ ਦਿਲ ਬਲ ਉੱਠੇ। ਪਹਿਲੇ ਤਾਂ ਸਾਹਿਤਯ ਇਉਂ ਬੇਅੱਖਰਾ ਪ੍ਰਦੀਪਤ ਹੋਇਆਤੇ ਫਿਰ ਗੁਰੂ ਅੰਗਦ ਦੇਵ ਜੀ ਨੇ ਅੱਖਰਾਂ ਵਿੱਚ ਰਚਿਆ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜਾਂਦੀ ਚਾਲ, ਤੇ ਤਲਵਾਰਾਂ ਦੀ ਲਿਸ਼ਕ ਤੇ ਢਾਲਾਂ ਦਿਆਂ ਕਰਤਬਾਂ ਵਿੱਚ ਸਜਾਇਆ। ਫਿਰ ਗੁਰੂ ਤੇਗ ਬਹਾਦਰਜੀ ਨੇ ਮੌਤ ਦੇ ਰੰਗਾਂ ਵਿੱਚ ਗਾਇਆ ਤੇ ਉਨ੍ਹਾਂ ਮੌਤ ਦੇ ਗੂੜ੍ਹੇ ਰੰਗਾਂ ਵਿੱਚ ਗੁਰੂ ਗੋਬਿੰਦ ਸਿੰਘਜੀ ਸਾਹਿਬ ਨੇ ਮੈਦਾਨ ਜੰਗ ਵਿੱਚ ਜੂਝ ਮਰਣ ਦੀ ਚਾਹ ਦੇ ਕੇ ਮਰਣ ਮਾਰਣ ਦੀ ਖੇਡ ਵਿਚ ਬੀਰ ਰਸ ਵਿੱਚਲਿਸ਼ਕਾਯਾ ਤੇ ਇਉਂ ਸਾਹਿਤਯ ਪੰਜਾਬ ਦਾ ਸ਼ਹੀਦਾਂ, ਮੁਰੀਦਾਂ ਦੀ ਕਮਾਈ ਵਿੱਚ ਡੋਬੇ ਖਾ ਕੇ ਸੂਰਜ ਵਲਗਗਨਾਂ ਵਿੱਚ ਲਿਖੇ ਅੱਖਰਾਂ ਨਾਲ ਰਚਿਆ ਗਿਆ।

ਪੁਰਾਤਨ ਪੰਜਾਬੀ ਨਸਰ ਦਾ ਨਮੂਨਾ
ਤਬਆਗਿਆ ਪ੍ਰਮੇਸ਼ਰ ਕੀ ਹੋਈ ਜੋ ਇਕ ਦਿਨ ਕਾਲੂ ਕਿਹਾ, ''ਨਾਨਕ ਇਹ ਘਰ ਦੀਆਂ ਮਹੀਂ ਹਨ, ਤੂੰ ਚਾਰ ਲੈਆਉ।'' ਤਬ ਗੁਰੂ ਨਾਨਕ ਮਹੀਂ ਲੈ ਕਰ ਬਾਹਰ ਗਿਆ, ਤਾਂ ਚਰਾਇ ਲੈ ਆਇਆ। ਫਿਰ ਅਗਲੇ ਦਿਨ ਗਿਆ ਤਾਂਮਹੀਂ ਛੱਡ ਕੇ ਕਣਕ ਦੇ ਬੰਨੇ ਪੈ ਸੁੱਤਾ, ਤਬ ਮਹੀਂ ਜਾਇ ਕਣਕ ਨੂੰ ਪਈਆਂ, ਤਬ ਕਣਕ ਉਜਾੜ ਦੂਰ ਕੀਤੀਤਬ ਇਕ ਭੱਟੀ ਕਿਹਾ, ''ਭਾਈ ਵੇ! ਤੈਂ ਜੋ ਖੇਤ ਉਜਾੜਿਆ ਹੈ, ਸੋ ਕਿਉਂ ਉਜੜਿਆ? ਇਸ ਉਜਾੜੇ ਦਾ ਜਵਾਬਦੇਹ।'' ਤਬ ਗੁਰੂ ਨਾਨਕ ਕਿਹਾ, ''ਭਾਈ ਵੇ! ਤੇਰਾ ਕਿਛ ਨਹੀਂ ਉਜਾੜਿਆ, ਕਿਆ ਹੋਇਆ ਜਿ ਕਿਸੇ ਮਹੀਂਮੂੰਹ ਪਾਇਆ ਖੁਦਾ ਇਸੇ ਵਿੱਚ ਬਰਕਤ ਘੱਤਸੀ।'' ਤਾਂ ਭੀ ਉਹ ਰਹੇ ਨਹੀਂ, ਗੁਰੂ ਨਾਨਕ ਨਾਲ ਲੱਗਾਲੜਨ, ਤਬ ਗੁਰੂ ਨਾਨਕ ਅਤੇ ਭੱਟੀ ਝਗੜਦੇ-ਝਗੜਦੇ ਰਾਇ ਬੁਲਾਰ ਪਾਸ ਆਇ ਖੜੇ ਹੋਏ ਤਬ ਰਾਇ ਬੁਲਾਰਕਹਿਆ, ''ਇਹ ਦਿਵਾਨਾ ਹੈ, ਤੁਸੀਂ ਕਾਲੂ ਨੂੰ ਸਦਾਵਹੁ'' ਤਬ ਕਾਲੂ ਨੂੰ ਸਦਾਇਆ, ਤਬ ਰਾਇ ਬੁਲਾਰਆਖਿਆ, ''ਕਾਲੂ ਇਸ ਪੁਤ੍ਰ ਨੂੰ ਸਮਝਾਉਂਦਾ ਕਿਉਂ ਨਹੀਂ, ਜੋ ਪ੍ਰਾਈ ਖੇਤੀ ਉਜਾੜ ਆਇਆ ਹੈ? ਭਲਾਦਿਵਾਨਾ ਕਰ ਛੋਡਿਆ ਆਹੀ। ਭਾਈ ਵੇ ਏਹ ਉਜਾੜਾ ਜਾਏ ਭਰ ਦੇਹ, ਨਾਹੀਂ ਤਾਂ ਤੁਰਕਾਂ ਪਾਸ ਜਾਇ ਖੜਾਹੋਸੀਆ।''