<< Back

ਪੜਤਾਲ

ਸਾਹਿਤ ‘ਚਨਾਰੀ-ਦੇਹ: ਸਿੱਧਾਂਤ ਤੇ ਵਿਹਾਰ


ਪ੍ਰਕਿਰਤਕ ਸੰਸਾਰ ਵਿੱਚ ਜੋ ਉਪਜਣ-ਬਿਨਸਣ ਦੀ ਖੇਡ ਚੱਲ ਰਹੀ ਹੈ,ਉਸ ਵਿੱਚ ਪ੍ਰਮੁੱਖ ਭੂਮਿਕਾਵਾਂ ਦੋ ਵਿਰੋਧੀ ਲਿੰਗਕ ਭੇਦਕਾਂ ਦੀ ਮੌਜੂਦਗੀ ਦੀ ਹੈ।ਨਰ ਤੇ ਮਾਦਾ ਹੀ ਇਸ ਪ੍ਰਕਿਰਤਕ ਸੰਸਾਰ ਦੀ ਜਿੰਦ-ਜਾਨ ਹਨ।ਇਹ ਨਰ ਤੇ ਮਾਦਾ ਜੈਵਿਕ ਪੱਧਰ ਤੇ ਇੱਕ ਦੂਜੇ ਨਾਲੋਂ ਸੂਰਤ ਤੇ ਸੀਰਤ ਪੱਖੋਂ ਢੇਰ ਅੰਤਰਾਂ ਦੇ ਧਾਰਨੀ ਹਨ।ਬਨਸਪਤੀ ਤੇ ਜੀਵ-ਜੰਤੂ ਦੀ ਉਤਪਤੀ ਦੇ ਵਿਕਾਸ ਅਮਲ ਵਿੱਚੋਂ ਮਾਨਵ ਜਾਤੀ ਦਾ ਪੈਦਾ ਹੋਣਾ ਸ਼੍ਰੇਸ਼ਟ ਕ੍ਰਿਸ਼ਮਾ ਹੈ।ਇਸ ਮਾਨਵ ਜਾਤੀ ਵਿੱਚ ਵੀ ਨਰ ਤੇ ਮਦੀਨ ਦਾ ਹੋਣਾ ਸੁਭਾਵਿਕ ਸੀ।ਇਸ ਨਰ ਏ ਮਦੀਨ ਨੂੰ ਇਹਨਾਂ ਵੱਲੋਂ ਸਿਰਜੇ ਸਮਾਜ ਨੇ ਮਰਦ ਤੇ ਔਰਤ ਜਾਂ ਨਰ-ਨਾਰੀ ਦਾ ਨਾਂ ਦਿੱਤਾ।ਪ੍ਰਕਿਰਤਕ ਪੱਧਰ ਤੇ ਇਹ ਦੋਵੇਂ ਮਨੁੱਖ ਮਰਦ-ਔਰਤ ਅਖਵਾਏ ਸਾਂਸਕ੍ਰਤਿਕ

ਡਾ.ਲਾਭ ਸਿੰਘ ਖੀਵਾ

ਪੱਧਰ ਤੇ ਕਈ ਰਿਸ਼ਤਿਆਂ ਵਿੱਚ ਵੰਡ ਗਏ।ਇਹਨਾ ਦੋਵਾਂ ਦੇ ਜਿਨਸੀ ਸੰਬੰਧਾਂ ਨੂੰ ਨਿਯੰਤਰਿਤ ਤੇ ਅਨੁਸ਼ਾਸਿਤ ਕਰਨ ਲਈ ਸਮਾਜ ਨੇ ਇਹਨਾ ਨੂੰ ਵਿਆਹੁਤਾ ਬੰਧਨ ਵਿੱਚ ਲਿਆ ਕੇ ਇਹਨਾ ਨੂੰ ਪਤੀ-ਪਤਨੀ ਦੇ ਰਿਸ਼ਤੇ ਵਿੱਚ ਬੰਨ੍ਹ ਦਿੱਤਾ।ਅਪਣੀ ਜੇਵਿਕ ਬਣਤਰ ਪੱਖੋਂ ਔਰਤ ਉੱਤੇ ਹੀ ਇਹ ਜਿੰਮੇਵਾਰੀ ਪ੍ਰਕਰਿਤੀ ਵੱਲੋਂ ਆਇਦ ਕੀਤੀ ਗਈ ਕਿ ਮਾਨਵੀ ਉਤਪਤੀ ਵਿੱਚ ਉਸਦਾ ਹੀ ਪ੍ਰਮੁੱਖ ਕਾਰਜ ਹੈ।ਹਰ ਮਹੀਨੇ ਉਸ ਕੋਲ ਇੱਕ ਮੌਕਾ ਮੁਹੱਈਆ ਕੀਤਾ ਗਿਆ ਜਦੋਂ ਉਹ ਹੋਰ ਮਾਨਵ ਪੈਦਾ ਕਰ ਸਕਦੀ ਹੈ।ਮਰਦ ਇਸ ਪੈਦਾਇਸ਼ ਵਿੱਚ ਕਾਰਕ ਤਾਂ ਬਣਦਾ ਹੀ ਹੈ ਪਰ ਸਾਰੀ ਪੈਦਾਇਸ਼ੀ ਪ੍ਰਕਿਰਿਆ ਨੂੰ ਪੂਰਾ ਔਰਤ ਨੇ ਹੀ ਕਰਨਾ ਹੈ।ਹਰ ਮਹੀਨੇ ਇਸ ਮੌਕੇ ਦੀ ਸਹੀ ਵਰਤੋਂ ਕਰਨ ਲਈ ਵਿਰੋਧੀ ਲਿੰਗ ਅਰਥਾਤ ਮਰਦ ਨੂੰ ਆਰਰਸ਼ਿਤ ਕਰਨਾ ਜਰੂਰੀ ਸੀ।ਇਸ ਲੋੜ ਨੇ ਹੀ ਔਰਤ ਨੂੰ ਕਾਮੁਕ ਤੇ ਸੁੰਦਰ ਦੇਹ ਦੀ ਮਾਲਕਣ ਬਣਾਇਆ ਹੈ।


ਪ੍ਰਕਿਰਤਕ ਪੱਧਰ ਤੇ ਇਸ ਨਾਰੀ-ਦੇਹ ਦੀ ਆਪਣੀ ਮਹੱਤਤਾ ਤੇ ਸਾਰਥਿਕਤਾ ਹੈ ਪਰ ਸਾਂਸਕ੍ਰਿਤਕ ਪੱਧਰ ਤੇ ਇਸ ਦੇਹ ਦਾ ਆਪਣਾ ਸੰਤਾਪ ਤੇ ਵਿਰਲਾਪ ਰਿਹਾ ਹੈ।ਜਿਸ ਕਰਕੇ ਔਰਤ ਦੁਫੇੜ ਸ਼ਕਤੀਆਂ ਦੀ ਧਾਰਨੀ ਬਣ ਕੇ ਰਹਿ ਗਈ ।ਜਿਸ ਸਮਾਜਿਕ,ਆਰਥਿਕ ਤੇ ਸੱਭਿਆਚਾਰਕ ਪਰਿਵੇਸ਼ ਵਿੱਚ ਔਤਰ ਨੂੰ ਵਿਚਰਣ ਤੇ ਜੀਣਾ ਪਿਆ,ਉਹ ਮਰਦ-ਪੱਖੀ ਹੈ।ਸਾਰੀਆਂ ਕਦਰਾਂ ਕੀਮਤਾਂ ਤੇ ਨਿਯਮ ਕਾਨੂੰਨ ਔਰਤ ਨੂੰ ਦਬਾਉਣ ਵਾਲੇ ਹਨ।ਇਹ ਅਰਤ ਕਿਸੇ ਵੀ ਰਿਸ਼ਤੇ ਵਿੱਚ ਬੱਝ ਕੇ ਵਿਚਰਦੀ ਹੈ,ਪਰ ਮਰਦ ਦੀ ਕਮਾਂਡ ਹੈ।ਇਸ ਪਰਿਵੇਸ਼ ਵਿੱਚ ਮਰਦ ਔਰਤ ਨੂੰ ਆਰਥਿਕ ਤੇ ਸੱਭਿਆਚਾਰਕ ਤੌਰ ਤੇ ਏਨੀ ਗ਼ੁਲਾਮ ਬਣਾ ਕੇ ਰੱਖਣ ਦੇ ਯਤਨ ਵਿੱਚ ਰਹਿੰਦਾ ਹੈ ਕਿ ਉਹ ਜ਼ਿਹਨੀ ਪੱਧਰ ਤੇ ਵੀ ਗ਼ੁਲਾਮ ਬਣ ਕੇ ਰਹੇ।ਪਤੀ-ਦੇਵ,ਪਤੀ-ਪਰਮੇਸ਼ਰ,ਬਾਬਲ-ਰਾਜਾ,ਸ਼ੇਰ-ਵੀਰ ਤੇ ਘਰ ਦਾ ਚਿਰਾਗ਼ ਵਰਗੇ ਮਰਦ-ਪੱਖੀ ਵਿਸ਼ੇਸ਼ਣ ਜ਼ਿਹਨੀ ਗ਼ੁਲਾਮੀ ਲਈ ਘੜੇ ਮਿਲ਼ਦੇ ਹਨ।ਅਰਤ ਬਤੌਰ ਮਨੁੱਖ ਕੋਈ ਸ਼ਖ਼ਸੀਅਤ ਦੀ ਮਾਲਕਣ ਨਹੀਂ ਹੈ,ਉਸ ਦੀ ਕੋਈ ਸਮਾਜਿਕ/ਆਰਥਿਕ ਹਸਤੀ ਤੇ ਹੈਸੀਅਤ ਨਹੀਂ ਹੈ।ਉਹ ਤਾਂ ਇੱਕ ਜਿਸਮ ਹੈ ਜਿਸ ਨੂੰ ਸੋਹਣੇ ਹੋਣ ਕਰਕੇ ਮਾਨਣਾ ਹੈ ਅਤੇ ਸੰਤਾਨ ਵਾਧੇ ਲਈ ਭੋਗਣਾ ਹੈ।ਸਾਡੇ ਸਮਾਜ ਦੀ ਬਣਤਰ,ਇਸਦੇ ਸੱਭਿਆਚਾਰਕ ਪ੍ਰਤੀਮਾਨ ਅਤੇ ਮਰਦ-ਪੱਖੀ ਕਾਇਦੇ ਕਾਨੂੰਨ ਔਰਤ ਦੀ ਸੁੰਦਰ ਦੇਹ ਨੂੰ ਮਾਨਣ ਦੀ ਤਾਂ ਇਜਾਜ਼ਤ ਦਿੰਦੇ ਹਨ ਪਰਇਸ ਦੇਹ ਅੰਦਰਲੀ ਮਾਨਵੀ ਔਰਤਨੂੰ ਵਿਗਸਣ ਤੇ ਸੌ ਬੰਦਿਸ਼ਾਂ ਲਾਉਂਦੇ ਹਨ। ‘The Second Sex’ ਵਾਲੀ Beauvoir ਨੇ ਠੀਕ ਹੀ ਕਿਹਾ ਹੈ ਕਿ ਔਰਤ ਜੰਮਦੀ ਨਹੀਂ ਬਣਾਈ ਜਾਂਦੀ ਹੈ ਅਰਥਾਤ ਔਰਤ ਦੀ ਮਾਨਸਿਕਤਾ ਦੇ ਨਿਰਮਾਣ ਵਿੱਚ ਸਮਾਜਿਕ ਤੇ ਸੱਭਿਆਚਾਰਕ ਵਿਵਸਥਾ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ।ਲੰਮੀ ਇਤਿਹਾਸਿਕ ਪ੍ਰਕਿਰਿਆ ਵਿੱਚ ਜ਼ਿਹਨੀ ਗ਼ੁਲਾਮੀ ਦਾ ਸ਼ਿਕਾਰ ਹੋਈ ਔਰਤ ਮੌਕਾ ਮਿਲਨ ਤੇ ਇਸ ਦਬਾਉ ਤੇ ਸ਼ੋਸ਼ਣ ਵਿਰੁੱਧ ਉੱਠਣ ਲਈ ਉਸ ਨੇ ਕਈ ਤਰਾਂ ਦੇ ਢੰਗ ਤਰੀਕੇ ਸੋਚੇ ਤੇ ਵਰਤੇ।ਮੁੱਢਲੇ ਪੜਾਅ ‘ਤੇ ਉਸ ਦੇ ‘ਤ੍ਰੀਆ ਚਲਿੱਤਰ’ ਮਸ਼ਹੂਰ ਹੋਏ।‘ਰੰਨਾਂ ਚੰਚਲ ਹਾਰੀਆਂ ,ਕੀ ਰੰਨਾਂ ਦਾ ਇਤਬਾਰ’ ਜਾਂ ‘ਰੰਨਾਂ ਦੇ ਖੇਖਣ’ ਵਰਗੇ ਫਿਕਰੇ ਸੁਣਾਈ ਦਿੰਦੇ ਰਹੇ।ਘਰ ਦੀ ਚਾਰ ਦੀਵਾਰੀ ਵਿੱਚ ਕੈਦ ,ਮਰਦ/ਪਤੀ ਦੇ ਇਸ਼ਾਰੇ ਦੀ ਮੁਥਾਜ ਉਹਦੀ ਚਾਹਤ ਜਾਂ ਅਣ-ਚਾਹਤ ਦੇ ਇਸ਼ਾਰੇ ਦੀ ਗੋਲੀ,ਸਾਖਰਤਾ ਤੋਂ ਕੋਰੀ ਇਸ ਅਰਤ ਦੀ ਹੋਂਦ ਤੇ ਹੈਸੀਅਤ ਨਿਗੂਣੀ ਬਣ ਕੇ ਰਹਿ ਗਈ । ਉਸ ਕੋਲ਼ ਕੋਈ ਸਮਾਜਿਕ ਤੇ ਆਰਥਿਕ ਸੁਵਿਧਾ ਹੀ ਨਹੀਂ ਹੈ ਕਿ ਉਹ ਆਪਣੀ ਮਾਨਵੀ ਹੋਂਦ/ਹਸਤੀ ਦਾ ਇਜ਼ਹਾਰ ਕਰ ਸਕੇ।ਹਰ ਤਰ੍ਹਾਂ ਦੀਆਂ ਮਰਦ ਵਰਗੀਆਂ ਸੁਵਿਧਾਵਾਂ ਤੋਂ ਕੋਰੀ ਤੇ ਮਹਿਰੂਮ ਇਸ ਅਬਲਾ ਅਰਤ ਕੋਲ਼ ਇੱਕੋ-ਇੱਕ ਕੁਦਰਤ ਬਖ਼ਸ਼ੀ ਸੁਵਿਧਾ ਸੀ,ਜਿਸ ਤੋਂ ਮਰਦ ਆਕਰਸ਼ਿਤ ਹੈ ਉਹ ਹੈ ਉਸ ਦੀ ਕਾਮ ਉਤੇਜਿਤ ਸੁੰਦਰ ਦੇਹ ਭੰਨੀ-ਵਿੰਨ੍ਹੀਂ,ਮਾਰੀ-ਲਤਾੜੀ,ਥੱਕੀ-ਟੁੱਟੀ ਇਸ ਔਰਤ ਅੱਗੇ ਇੱਕੋ ਰਾਹ-ਹੀਲਾ ਸੀ,ਆਪਣੀ ਸੁੰਦਰ ਦੇਹੀ ਨੂੰ ਇੱਕ ਸੁਵਿਧਾ ਵਜੋਂ ਵਰਤਣਾ।ਸਮੁੱਚੇ ਸਮਾਜਿਕ ਤੰਤਰ ਨੇ ਮਰਦ ਨੂੰ ਮਰਦ ਨੂੰ ਅਨੇਕਾਂ ਸੁਵਿਧਾਵਾਂ ਪਰੋਸੀਆਂ ਹਨ ਪਰ ਔਰਤ ਕੋਲ਼ ਸਿਰਫ਼ ਕਾਮੁਕ ਜਿਸਮਦੀ ਸੁਵਿਧਾ ਹੀ ਬਾਕੀ ਹੈ।

Next...
Top