ਸ਼ਬਦ-ਚਿੱਤਰ

ਅਜੀਤ ਕੌਰ
ਗੱਲਾਂ ਦਾ ਜਾਦੂਗਰ

ਪਹਿਲੀ ਵਾਰੀ ਜਦੋ ਮੈ ਬਲਵੰਤ ਨੂੰ ਮਿਲ਼ੀ, ਮੈਂ ਸੋਚਿਆ, ਅਰੇ !ਅਜੀਬਤਰੀਕੇ ਨਾਲ ਉਹ ਗਰਦਨ ਨੂੰ ਖ਼ਮ ਦੇ ਕੇ ਨਜ਼ਾਕਤ ਨਾਲ਼ ਗੱਲ ਕਰਦਾ ਸੀ। ਹੱਥਾਂ ਨੂੰ ਹਿਲਾਉਣ ਦਾ ਅੰਦਾਜ਼, ਬਾਹਵਾਂ ਨੂੰ ਛਾਤੀ ਉੱਤੇ ਤਹਿ ਕਰਕੇ ਰੱਖਣ ਦਾਅੰਦਾਜ਼,ਹਥੇਲੀ ਨਾਲ ਗੱਲ੍ਹ ਨੂੰ ਨੁੰਮਣਾ ਦੇ ਕੇ ਗੁੱਛਾ-ਮੁੱਛਾ ਹੋ ਕੇ ਬਹਿਣ ਦਾ ਅੰਦਾਜ਼ ਇੱਕ ਪੈਰ ਦੇਅੱਗੇ ਦੂਜਾ ਪੈਰ ਰੱਖ ਕੇ ਤੁਰਨ ਦਾ ਤਰੀਕਾ - ਜਿਵੇਂ ਕੋਈਬਤਖ਼ ਤੁਰਦੀ ਹੋਵੇ ।'' ਇਹ ਬੰਦਾ ਹੈ ਕਿ?'' ਜੋ ਵੀ ਸੀ, ਜਦੋਂ ਉਹ ਗੱਲਾਂ ਕਰਨਲੱਗਾ, ਮੈਨੂੰ ਬਹੁਤ ਚੰਗਾ ਲੱਗਾ ।ਕਰਜ਼ਨ ਰੋਡ ਦੇ ਪਿਛਲੇ ਪਾਸੇ ਇੱਕ ਮੈਲ਼ੀ ਜਿਹੀ ਉੱਧੜ-ਗੁੱਧੜ ਗਲ਼ੀ ਵਿੱਚ ਛੋਟੀਜਿਹੀ ਖੋਲ਼ੀਵਰਗਾ ਉਹਦਾ ਘਰ ਵੀ ਮੈਨੂੰ ਬੜਾ ਚੰਗਾ ਲੱਗਾ ਜਿਸ ਦੀਆਂ ਕੰਧਾਵਿੱਚ ਦੀਵੇ ਧਰਨ ਲਈ ਆਲ਼ੇਬਣੇ ਹੋਏ ਸਨ । ਇੱਕੋ ਕਮਰਾ ਨੀਵੀ ਤੱਕ ਚਟਾਈਆਂ ਨਾਲ਼ ਕੱਜੀਆਂ ਪਲਸਤਰ -ਉਖੜੀਆਂ ਦੀਵਾਰਾਂ,ਛੋਟੀ ਜਿਹੀ ਰਸੋਈ ਖੁੰਡੇ ਵਰਗਾ ਗੁਸਲਖਾਨਾ, ਮਹਿਰਾਬੀ ਵਰਾਂਡਾ, ਵਿਹੜਾ, ਨੌਕਰਦਾ ਕਮਰਾ।ਬਲਵੰਤ ਉਥੇ ਇਕੱਲਾ ਰਹਿੰਦਾ ਸੀ।ਮੈਨੂੰ ਪੱਕਾ ਯਾਦ ਨਹੀ ਮੈਂ ਉਹਨੂੰਕਦੋਂ ਮਿਲ਼ੀਸਾਂ। ਸਾਡੀਮੁਲਾਕਤ ਦੀ ਇਹ ਸ਼ੁਰੂਆਤ ਬਹੁਤ ਪੁਰਾਣੇ ਸਾਲਾਂ ਦੀ ਲੰਬੀ ਸੁਰੰਗ ਵਿੱਚ ਗੁਆਚ ਗਈ ਹੈ। ਪਰ ਉਹਦੇ ਕਮਰੇ ਵਿੱਚ ਬਹਿ ਕੇ ਉਹਦੇ ਨਾਲ਼ ਗੱਲਾਂ ਕਰਦਿਆਂ, ਚਾਹ ਪੀਂਦਿਆਂ, ਉਹਦੀਆਂਗੱਲਾਂ ਸੁਣਦਿਆਂ, ਇਹੀ ਲੱਗਾਸੀ ਕਿ ਮੇਰੀ ਆਪਣੀ ਇਕੱਲ ਦੀ ਸੁੰਰਗ ਸ਼ਾਇਦ ਉਸੇ ਕਮਰੇ ਵਿੱਚ ਆ ਕੇਖੁੱਲ੍ਹਦੀ ਸੀ। - ਬਾਹਰ ਨੀਲੇ ਅਸਾਮਾਨ ਦੇ ਹੇਠਾਂ ਬਹੁਤ ਸਾਰੇ ਚਾਨਣ ਵਿੱਚ ।ਉਹਦੀਸ਼ਖਸ਼ੀਅਤ ਦੀ ਤੇ ਉਹਦੀਆਂ ਗੱਲਾਂ ਦੀ ਤੇ ਉਹਦੀ ਨਾਲਿਜ ਦੀ ਪਹਿਲੀ ਚਕਾਚੋਧ ਕੁਝ ਏਸ ਤਰ੍ਹਾਂਦੀਹੁੰਦੀ ਏ। ਅਸੀਂ ਜਦੋਂ ਗੱਲਾਂ ਕਰਦੇ, ਸੋਚਾਂ ਦੇ ਚੰਗਿਆੜੇ ਆਸ-ਪਾਸ ਉੱਡਦੇ ਰਹਿੰਦੇ ਜਿਵੇਂ ਚਾਕੂਦੀਧਾਰ ਲੱਗ ਰਹੀ ਹੋਵੇ।

ਬਲਵੰਤ ਗੱਲਾਂ ਦਾ ਜਾਦੂਗਰ ਹੈ ।ਲਤੀਫੇਬਾਜ਼ ਨਹੀ। ਖ਼ੂਬਸੂਰਤ ਗੱਲਾਂ। ਉਹਦੀਆਂਗੱਲਾਂ ਉਹਦੇ ਵਾੰਗੂ ਹੀ ਮਾਂਸਲ ਹਨ ਤੇ ਮੜਕ ਨਾਲ ਤੁਰਦੀਆਂ ਹਨ, ਲੱਕ ਹਿਲਾ ਕੇ ।ਉਹਨੂੰਮਿਲ਼ ਕੇ ਹਮੇਸ਼ਾਂ ਇਹੀ ਜਾਪਦਾ ਜਿਵੇ ਕੋਈ ਦੁਨੀਆਂ ਭਰ ਦੇ ਗਿਆਨ ਦੇ ਰੂ-ਬਰੂ ਹੋਵੇ। ਨਾਲਿਜ ਤਿੱਖੀ ਤੇਸਾਫ਼ ।
ਲੱਗਦਾ, ਉਹ ਆਪਣੇ ਆਪ ਨਾਲ਼ ਤੇ ਆਪਣੀਜ਼ਿੰਦਗੀ ਨਾਲ ਪੂਰੀ ਤਰ੍ਹਾਂ ਮੁਤਮਈਨ ਏ। ਕੋਈ ਫ਼ਿਕਰਨਹੀਂ। ਝੰਜਟ ਨਹੀ, ਸ਼ਿਕਾਇਤ ਨਹੀ, ਕਾਹਲ਼ ਨਹੀ। ਲੱਗਦਾ, ਸਾਰੀ ਜ਼ਿੰਦਗੀ ਉਹਦੇ ਆਰਾਮ ਨਾਲ ਚਾਹਪੀਦਿਆਂ, ਗੱਪਾਂ ਮਾਰਦਿਆਂ, ਦੁਨੀਆਂ ਦੇ ਤੇ ਪੰਜਾਬੀ ਦੇ ਸਾਹਿਤ ਦਾ ਤਬਸਰਾ ਕਰਦਿਆਂ ਤੇ ਪੜਖੱਚੇਉੜਾਂਦਿਆਂ ਮੁਹਬੱਤ ਦੀਆ ਗੱਲਾਂ ਕਰਦਿਆਂ, ਹਰੀਆਂ ਮਿਰਚਾਂ ਵਾਲੀ ਕਰਾਰੀ ਮਾਂਹ ਦੀ ਦਾਲ਼ ਖਾਂਦਿਆਂ, ਚਟਖਾਰੇ ਲੈ ਕੇ ਬਿਤਾ ਸਕਦਾ ਏ ।ਮੈਨੂੰ ਉਹਦੇ ਨਾਲ ਰਸਕ ਹੁੰਦਾ ।''ਵਾਈ ਡੋਟ ਯੂ ਮੇਰੀਮੀ? - ਉਹ ਮੈਨੂੰ ਉਸੇ ਤਰ੍ਹਾਂ ਮੁਸਕਰਾ ਕੇ ਕਹਿੰਦਾ ਜਿਸ ਤਰ੍ਹਾਂ ਕਹਿ ਰਿਹਾ ਹੋਵੇ, ਇੱਕ ਪਿਆਲਾਚਾਹ ਦਾ ਹੋਰ ਪੀਵੇਂਗੀ ? ''ਜਾਂ ਗੰਢੇ ਨੂੰ ਮੁੱਕੀਮਾਰ ਕੇ ਖਾਏਗੀ ਕਿ ਚੀਰ ਕੇ ? ''ਫੇਰਜਦੋਂ ਮੇਰੇ ਕਰਜ਼ਨ ਰੋਡ ਦੇ ਪਿਛਵਾੜੇ ਵਾਲ਼ੀ ਗਲ਼ੀ ਦੇ ਫੇਰੇ ਤੋਰੇ ਦੀ ਗੱਲ ਹਵਾ ਵਿੱਚ ਤੈਰਨ ਲੱਗੀ, ਤਾਂਪੰਜਾਬੀ ਦੇ ਲੇਖਕ ਦੋਸਤਾਂ ਨੂੰ ਮੇਰੀ ਚਿੰਤਾ ਹੋਈ ।
' ਵੇਖੀਂ, ਫ਼ਸ ਨਾ ਜਾਂਈਂ।''' ਉਹ ਤਾਂ ਜ਼ਹਿਰੀ ਨਾਗ ਵਾੰਗੂ ਪਲੋਚਾ ਮਾਰਦਾ ਹੈ, ਤੇ ਫੇਰ ਬੰਦਾ ਨਾ ਫੜਕਣ ਜੋਗਾ ਰਹਿੰਦਾਹੈ, ਨਾ ਪਾਣੀ ਮੰਗਣ ਜੋਗਾ''ਪਹਿਲਾਂ ਇਕ ਦੋਸਤ ਦੀ ਬੀਵੀ ਨੂੰ ਫਸਾਈਰੱਖਿਆ। ਪੰਜ ਵਰ੍ਹੇਉਹ ਇਹਦੇ ਨਾਲ਼ ਹੀ ਰਹੀ ।ਪੰਜਾਂ ਵਰ੍ਹਿਆਂ ਮਗਰੋਂ ਉਹ ਵਿਚਾਰੀ ਇਹਦੇ ਮਗਰ-ਮਗਰ ਏਥੇ ਆ ਗਈ। ਆਈ ਤਾਂ ਵਿਆਹ ਕਰਵਾਉਣ ਸੀ , ਪਰ ਇਹਦੀਆਂ ਕਰਤੂਤਾਂ ਵੇਖ ਕੇ ਵਾਪਸ ਚਲੀ ਗਈ। ਜਰਨਲਿਸਟ ਸੀ।ਜਾਂਦੀਵਾਰੀ ਇੰਦਰਾ ਗਾਂਧੀ ਨੂੰ ਮਿਲ਼ਣ ਗਈ ਤੇ ਆਪਣੀ ਕੁੜਮਈ ਦੀ ਮੁੰਦਰੀ ਲਾਹ ਕੇ ਇੰਦਰਾ ਨੂੰ ਤੋਹਫ਼ਾਦੇ ਆਈ
ਉਹਦੇ ਚੱਟੇ ਤਾਂ ਕਦੇ ਹਰੇ ਈ ਨਹੀ ਹੋਏ । '’ਬੜਾ ਮੀਸਣਾਂ ਏ।ਚੁੱਪ ਚੁਪੀਤਾ ਡੰਗ ਮਾਰਦਾ ਏ। ਤਾਂਹੀਏਂ ਪਤਾ ਲਗਦਾ ਏ ਜਦੋਂ ਬੰਦਾ ਪਾਣੀ ਮੰਗਣ ਜੋਗਾ ਨਾ ਰਵ੍ਹੇ।'' ਪਤਾ ਨਹੀ ਕੀ ਗਿੱਦੜੀ ਸਿੰਘੀ ਹੈ ਇਹਦੇ ਕੋਲ਼ ! ਨਾਂ ਸ਼ਕਲ, ਨਾਂ ਕੱਦ ਬੁੱਤ, ਗੰਜਾ ਸਿਰ, ਕੰਨਾਂ ਵਿਚੋਂ ਲਕਮਦੇ ਵਾਲ਼, ਗਿੱਠ-ਮੁਠੀਆ ਜਿਹਾ ।
ਮੈਂ ਸੋਚਦੀ ਸਾਂ, ਜਿਸ ਬੰਦੇ ਵਾਸਤੇਏਨੀਆਂ ਕੁੜੀਆਂ ਉੱਜੜ ਸਕਦੀਆਂ ਤੇ ਤਬਾਹ ਹੋ ਸਕਦੀਆਂ ਨੇ ਇਹਦੇ ਵਿੱਚ ਕੋਈ ਤਾਂ ਬਾਤ ਹੋਵੇਗੀਹੀ।ਇਸ ਗੱਲ ਨੂੰ ਵੈਸੇ ਵਰ੍ਹੇ ਹੋਣ ਲੱਗੇ ਨੇ। ਉਹਦੇ ਲਈ ਮੈਂ ਘਰੋਂ ਤਾਂ ਨਹੀ ਉੱਜੜੀ (ਉਂ ਉਜੜਨਾ ਵੀਕਿਹੜੇ ਘਰੋਂ ਸੀ ? ਘਰ ਤਾਂ ਹੈ ਈ ਨਹੀਂ ਸੀ। ਪਰ ਇਹ ਜ਼ਰੂਰ ਕਹਿ ਸਕਦੀ ਹਾਂ। ਅੰਗੂਠਾ ਲਾ ਕੇ ਤਾਂਕਿ ਸਨਦ ਰਹੇ - ਕਿ ਬਾਤ ਹੈ ਜ਼ਰੂਰ ।ਬਲਵੰਤ ਦਾ ਫ਼ੋਨ ਆਇਆ, ਅੱਜ ਸ਼ਾਮ ਨੂੰ ਜਾਂ ਤੇ ਤੂੰ ਤੇਅਰਪਣਾ ਮੇਰੇ ਘਰ ਆ ਜਾਓ , ਨਹੀਂ ਤੇ ਮੈਂ ਆ ਰਿਹਾਂ ਤੁਹਾਡੇ ਘਰ । ਅੱਜ ਰਾਤ ਦੀ ਰੋਟੀ ਇਕੱਠਿਆਂ ਖਾਣੀਂਹੈ ।
ਇਹੋ ਜਿਹੇ ਸ਼ਾਹੀ ਹੁਕਮ ਕਰਨ ਦੀ ਬਲਵੰਤ ਨੂੰ ਆਦਤ ਏ। ਮੈਨੂੰ ਲਗਦਾ ਏ ਸਿਰਫ ਮੈਨੂੰ ਵੀਨਹੀ ਉਹਦੇ ਹੋਰਦੋਸਤਾਂ ਨੁੰ ਵੀ ਇਹੋ ਜਿਹੇ ਹੁਕਮ ਬਜਾ ਲਿਆਉਣ ਵਿੱਚ ਮਸੱਰਤ ਮਿਲ਼ਦੀ ਏ ।
“ਕਿਉਂਖ਼ਾਲੀ ਏ ਅੱਜ ਦੀ ਸ਼ਾਮ ?”
“ਕੋਈ ਮਹਿਬੂਬਾ?”

“ਖ਼ਾਲੀ ਏ ਇਸ ਲਈ ਤੈਨੂੰ ਮਿਲ਼ਣਾ ਏ ?”ਨਹੀ , ਅੱਜ ਤਾਂ ਸ਼ਾਮ ਤੇਰੇ ਉੱਤੇ ਲੁਟਾਉਣ ਤੇ ਦਿਲ ਕਰ ਰਿਹਾ ਹੈ। ਏਸ ਲਈ ।''ਆਓ ਫੇਰ!ਲੁਟਾਓ ।''ਸ਼ਾਮ ਨੂੰ ਬਲਵੰਤ ਆਇਆ । ਨਾਲ਼ ਅਮਰੀਕ, ਉਹਦਾ ਸ਼ਾਗਿਰਦ, ਜਿਹੜਾ ਅੱਜ ਕੱਲ੍ਹ ਉਹਦੇ ਕੋਲ਼ਹੀ ਰਹਿੰਦਾ ਏ ।ਆਉਦਿਆਂ ਸਾਰ ਬਲਵੰਤ ਸਵੇਰ ਵਾਲ਼ੀ ਗੱਲ ਨੂੰ ਜਾਰੀ ਰੱਖਦਿਆਂ ਕਹਿਣ ਲੱਗਾ, ਜ਼ਿੰਦਗੀਜ਼ਾਇਆ ਕਰਨ ਲਈ ਹੀ ਹੈ। ਲੁਟਾਉਣ ਲਈ। ਖ਼ਰਚ ਕਰਨ ਲਈ। ਖ਼ਰਚ ਕਰੋ - ਬਾਦਸ਼ਾਹਤ ਨਾਲ਼ । ਪਰ ਪਤਾ ਹੋਵੇ ਕਿਖ਼ਰਚ ਕਰ ਰਹੇ ਓ, ਲੁਟਾ ਰਹੇ ਹੋ ।''
''ਯਾਨੀ ਜਾਣ ਬੁੱਝ ਕੇ ਲੁਟਾਓ ।''
'' ਮੈ ਤਾਂ ਹਮੇਸ਼ਾਂਲੁਟਾਉਦਾ ਰਹਿਨਾਂ। ਆਪਦੇ ਆਪ ਤੇ ਦੋਸਤਾਂ ਤੇ, ਹਮੇਸ਼ਾ ਹੀ । ਅਸਲ ਵਿੱਚ ਮੈਨੂੰ ਸਦਾ ਇਹੀ ਲਗਦਾ ਸੀਕਿ ਵਕ਼ਤ ਬੇਇੰਤਹਾ ਏ ਮੇਰੇ ਕੋਲ਼ । ਮੇਰੇ ਕੋਲ਼ ਵਕ਼ਤ ਤੋ ਇਲਾਵਾ ਕੁੱਝ ਹੈ ਈ ਨਹੀ ਸੀ। ਪਰ ਹਮੇਸ਼ਾਇਹਨੂੰ ਲੁਟਾ ਕੇ ਮੈਨੂੰ ਲੁਤਫ ਆਉਂਦਾ । ਜੂਆ ਖੇਡਣਾ । ਤਾਸ਼ ਖੇਡਣੀ! ਤਾਸ਼ ਤਾਂ ਮੈਨੂੰ ਬੇਹੱਦ ਉਤੇਜਿਤਕਰਦੀ। ਐਕਸਾਈਟਿਡ। ਬ੍ਰਿਜ ਤਾਂ ਮੈਂ ਲਗਾਤਾਰ ਕਈ ਕਈ ਘੰਟੇ ਖੇਡਦਾ ਸਾਂ । ਕਿੰਨੇ ਭਲਾ ?ਪੰਜ ? ਛੇ ?

ਉਹ ਮਜ਼ਕ ਨਾਲ਼ ਹੱਸ ਰਿਹਾ ਸੀ।''ਦਸ ? ਬਾਰਾਂ ? - ਅਸੀਂ ਕਿਆਸ ਲਾ ਰਹੇ ਸਾਂ।ਬੁਝਾਰਤ ਬੁੱਝ ਰਹੇ ਸਾਂ ।''ਹਾ ਹਾ !'' ਉਹ ਉੱਚੀ-ਉੱਚੀ ਹੱਸਿਆ ।ਅਸੀਂ ਖੁੱਲ੍ਹੇ ਮੂੰਹਾਂ ਨਾਲ਼ਹੈਰਾਨ ਉਹਦੇ ਵੱਲ ਤੱਕ ਰਹੇ ਸਾਂ। ਉਹ ਜਾਦੂਗਰ ਸੀ, ਆਪਦੇ ਟੋਪ ਵਿਚੋਂ ਉਹਨੇ ਸਾਨੂੰ ਕਬੂਤਰ ਕੱਢ ਕੇਵਿਖਾਉਣਾ ਸੀ ।
ਇਕ ਵਾਰੀ ਮੈਂ ਸਵੇਰੇ ਤਿਆਰ ਹੋ ਕੇ ਕਾਲਜ ਚੱਲਿਆ। ਦੋਸਤ ਆ ਗਏ।
ਚਰਨ ਦਾਸਕਹਿਣ ਲੱਗਾ, ਮੈ ਬਠਿੰਡੇ ਚਲਿਆਂ। ਕੋਈ ਕੰਮ ਤਾਂ ਨਹੀ ?ਮੈ ਕਿਹਾ, ਨਹੀ, ਬੱਸ ਜੇ ਬੇਬੇ ਨੇਪਿੰਨੀਆਂ ਦੀ ਪੀਪੀ ਦਿੱਤੀ ਤਾਂ ਲੈਦਾ ਆਵੀਂ। ਚਰਨ ਦਾਸ ਤੁਰ ਗਿਆ। ਬਾਕੀ ਦੇ ਦੋਸਤ ਬਹਿ ਕੇ ਬ੍ਰਿਜਖੇਡਣ ਲੱਗ ਪਏ। ਰਾਤ ਪੈ ਗਈ। ਸਾਰੀ ਰਾਤ ਖੇਡਦੇਰਹੇ। ਅਗਲਾ ਦਿਨ ਸਾਰਾ ਲੰਘ ਗਿਆ । ਫੇਰ ਰਾਤ ਪੈਗਈ। ਚਰਨ ਦਾਸ ਮੁੜ ਆਇਆ ।ਬਠਿੰਡਿਓਂ ਪਿੰਨੀਂਆਂਦੀ ਪੀਪੀ ਲੈ ਕੇ । ਪਿੰਨੀਂਆਂ ਖਾਣ ਲਈ ਸਾਡੀ ਮਹਿਫ਼ਲਬਰਖ਼ਾਸਤ ਹੋਈ। ਛੱਤੀਆਂ ਘੰਟਿਆਂ ਮਗਰੋਂ ਜਦੋਂ ਉੱਠਿਆ , ਮੇਰੀ ਦਾਹੜੀ ਵੱਧ ਗਈ ਸੀ।
'' ਜੂਏ ਦਾਅੰਨ੍ਹਾ ਵੇਗ ਮੈਨੁੰ ਪਾਗਲ ਕਰ ਸੁਟਦਾ ।'
' ਕਿੱਥੇ ਪੜ੍ਹਦੇ ਸੀ, ਤੁਸੀਂ? ''
ਲਾਹੌਰ ! ਐਮ.ਏ. ਲਾਹੌਰੋਂ ਹੀ ਕੀਤਾ । '
ਕਾਹਦਾ ਐਮ.ਏ.? ਅੰਗਰੇਜ਼ੀ ਦਾ? ''
“ਨਾਂ ਪੁਲੀਟੀਕਲ ਸਾਇੰਸ ਦਾ ।
“ਹਾਂ ਹਾਂ ।“
ਤੇ ਉਹ ਆਪਣੀ ਖੁੱਲ੍ਹੀ ਮੁਕਤ ਹਾਸੀ ਹੱਸਦਾ ਹੈ। ਖਚਰੀ ਹਾਸੀ। ਸ਼ਰਾਰਤ ਵਾਲ਼ੀ। ਜਿਵੇਂ ਮੁੰਡੇਬੰਟਿਆਂ ਦੀ ਰੋਂਦ ਮਾਰ ਕੇ ਹੱਸਦੇ ਨੇ ।'' ਲਾਹੌਰ ਆਇਆ। ਤੇ ਲਾਹੋਰ ਰਹਿਣ ਦਾ ਸਭ ਤੋਂ ਮਾਕੂਲ ਬਹਾਨਾ ਐਮ.ਏ. ਦਾ ਸੀ। ਸਾਰਾ ਦਿਨ ਟੈਨਿਸ ਖੇਡਣੀ। ਰਾਤੀਂਬੋਟਿੰਗ ਕਰਨੀ, ਹਨੇਰੇ ਵਿੱਚ , ਰਾਵੀ ਦਰਿਆ ਵਿੱਚ ।
'' ਓਥੇ ਦੇ ਅਦੀਬ ਹੈ ਸਨ ਤੁਹਾਡੇ ਦੋਸਤ ?''
ਨਾਂ!! ਕੋਈ ਅਦੀਬ ਕੋਈ ਸ਼ਾਇਰ ਵਾਕਿਫ ਨਹੀ ਸੀ । ਟੈਨਿਸ ਤੇ ਬੋਟਿੰਗ ਤੋਂ ਇਲਾਵਾ ਮੈਂ ਇੱਕਕਲੱਬਦਾ ਮੈਂਬਰ ਸਾਂ। ਸੁਸਾਇਡ ਕਲੱਬ ਦਾ।ਛੇ ਦੋਸਤ ਸਾਂ ਅਸੀਂ ਉਹਦੇ ਮੈਂਬਰ ਮੈਟਾਫਿਜਿਕਸ ਦੀਆਂ ਗੱਲਾਂਹੁੰਦੀਆਂ, ਅੱਧੀ ਰਾਤ ਤੱਕ ਤੱੜਕੇ ਦੇ ਚਾਰ - ਚਾਰ ਵਜੇ ਤੱਕ । ਬੈਠਿਆਂ - ਬੈਠਿਆਂ ਲੋਅ ਲੱਗ ਪੈਦੀ।ਮੌਤ ਤੇ ਨਜਮਾਂ ਵੀ ਮੈਂ ਲਿਖੀਆਂ ਉਹਨੀ ਦਿਨੀਂ। ਮੇਰਾ ਦੋਸਤ ਚਰਨ ਦਾਸ ਵੀ ਇਹਦਾ ਮੈਂਬਰ ਸੀ। ਲਗਦਾ ਮੌਤਕਮਾਲ ਦੀ ਚੀਜ਼ ਹੈ। ਤੇ ਜ਼ਿੰਦਗੀ ਦੀ ਇੱਕੋ-ਇੱਕ ਸੱਚਾਈ। ਆਖ਼ਰੀ ਹਕੀਕਤ । ਪਰ ਜਦੋ ਚਰਨ ਦਾਸ ਰਾਵੀ ਦੇਪੁਲ਼ ਤੇ ਗੱਡੀ ਹੇਠਾਂ ਆ ਕੇ ਮਰ ਗਿਆ, ਅਸੀਂ ਸਾਰੇ ਉਹਨੂੰ ਵੇਖਣ ਗਏ। ਰਾਹ ਵਿੱਚ ਸੋਚਦੇ ਰਹੇ ਕਿਸਾਡੇ ਨਾਲੋਂ ਉਹ ਬਾਜ਼ੀ ਲੈ ਗਿਆ। ਪਰ ਉਹਦੀ ਲਾਸ਼ ਨੂੰ ਵੇਖ ਕੇ ਡਰ ਲੱਗਾ।ਕਿ ਵੀ ਵਰ ਆਲ ਹੀਲਡ।ਜ਼ਿੰਦਗੀ ਦੇ ਬਾਰੇ ਮੇਰੇ ਅੰਦਰ ਇੱਕ ਜਿਹੜਾ ਤਿੱਖਾ ਅਹਿਸਾਸ ਏ। ਇਹਦੀ ਸ਼ੁਰੂਆਤ ਓਦੋਂ ਹੀ ਹੋਈ ਸੀ।
ਬਲਵੰਤ ਜਦੋ ਤੂੰ ਛੇਕੜਲਾ ਨਾਵਲ 'ਨੰਗੀ ਧੁੱਪ' ਲਿਖ ਰਿਹਾ ਸੈਂ । ਤੂੰ ਕਈ ਵਾਰੀਕਹਿੰਦਾਸੀ ਬੀ ਕਿ ਦਸ ਸਾਲ ਚੰਡੀਗੜ੍ਹ ਵਿੱਚ ਤੂੰ ਉੱਕਾ ਗੁਆਏ। ਜ਼ਾਇਆ ਕੀਤੇ । ਇੱਕ ਲਫ਼ਜ਼ ਨਹੀਂ ਲਿਖਿਆ। ਪਰਤੂੰਅੱਜ ਨਹੀਂ ਸੋਚਦਾ ਕਿ ਉਹ ਦਸ ਸਾਲ ਤੂੰ ਬਾਦਸ਼ਾਹਤ ਨਾਲ ਖ਼ਰਚ ਕੀਤੇ - ਦੋ ਅੋਰਤਾਂ ਤੇ । ਆਪਣੀ ਬੀਬੀਤੇ ਆਪਦੀ ਮਹਿਬੂਬਾ ਤੇ। ਤੇ ਇਨਟੈਨਸਿਟੀ ਵਿੱਚ ਸ਼ਿੱਦਤ ਨਾਲ ਜੀਣ ਦਾ ਜਿਹੜਾ ਤਿੱਖਾ ਲੁਤਫ ਏ, ਉਹਤੂੰ ਉਹਨਾਂ ਦਸਾਂ ਵਰ੍ਹਿਆਂ ਕੋਲੋਂ ਖੱਟਿਆ ।