ਪੜਚੋਲ
ਮੇਰਾ ਜੀਵਨ,ਮੇਰਾ ਸਾਹਿਤ
ਸਾਹਿਤਕਸਵੈ-ਜੀਵਨੀ ਦੀ ਰਚਨਾ ਵੇਲੇ ਲੇਖਕ ਖੁਦ ਦੇ ਰੂ-ਬ-ਰੂ ਹੋ ਕੇ ਆਪਣੇ ਰਚਨਾਤਮਕ ਕਾਰਜ ਦੀ ਵਿਸ਼ਾਲਪਿੱਠਭੂਮੀ ਅੰਦਰ ਪਏ ਵਿਭਿੰਨ ਪਹਿਲੂਆਂ ਦੀ ਪੁਨਰ-ਸਿਰਜਨਾ ਕਰਦਾ ਹੋਇਆ ਉਨ੍ਹਾਂ ਨੂੰ ਇਤਿਹਾਸਕ ਤੱਥਵਾਂਗ ਸੰਭਾਲ ਦੇਂਦਾ ਹੈ! ਇਹ ਤੱਥ ਸੰਬੰਧਤ ਸਾਹਿਤ ਦਾ ਬੀਜ-ਰੂਪ ਹੁੰਦੇ ਹਨ! ਇਨ੍ਹਾਂ ਦੇ ਸਹਾਰੇਭਵਿੱਖ ਵਿਚ ਲੇਖਕ ਵਿਸ਼ੇਸ਼ ਦਾ ਸਾਹਿਤ, ਵਰਤਮਾਨ ਪ੍ਰਾਪਤ ਕਰਦਾ ਰਹਿੰਦਾ ਹੈ! ਇਸ ਵਾਸਤੇ ਸਾਹਿਤਕਖੋਜ ਤੇ ਆਲੋਚਨਾ ਵੇਲੇ ਲੇਖਕ ਵਿਸ਼ੇਸ਼ ਬਾਰੇ ਨਵੇਂ ਤੱਥ ਲੱਭਣਾ ਵੀ ਉੰਨਾ ਹੀ ਮੁੱਲਵਾਨ ਕਾਰਜਹੁੰਦਾ ਹੈ, ਜਿੰਨਾ ਇਨ੍ਹਾਂ ਦੀ ਵਰਤਮਾਨ ਸੰਦਰਭ ਅੰਦਰ ਨਵੀਂ ਵਿਆਖਿਆ ਪੇਸ਼ ਕਰਨਾਂ ਹੁੰਦਾ ਹੈ! ਇਸਲਈ ਵਿਭਾਗ ਵਲੋਂ ਲੇਖਕ ਵਿਸ਼ੇਸ਼ ਤੋਂ, ਉੇਸ ਦੀ ਸਾਹਿਤਕ ਸਵੈ-ਜੀਵਨੀ ਇਕ ਖਾਸ ਰੂਪ ਰੇਖਾ ਅਧੀਨਤਿਆਰ ਕਰਵਾਈ ਜਾਂਦੀ ਹੈ! ਪ੍ਰਸਤੁਤ ਸਾਹਿਤਕ-ਸਵੈ-ਜੀਵਨੀ ਰਵਿੰਦਰ ਰਵੀ ਦੀ ਹੈ! ਉਹ ਪਹਿਲਾ ਪੰਜਾਬੀਪਰਵਾਸੀ ਲੇਖਕ ਹੈ, ਜਿਸ ਨੂੰ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਆਰਟਸ ਕੌਂਸਲ ਨੇ 1990 ਈ. ਵਿਚਸ਼੍ਰੋਮਣੀ ਸਾਹਿਤਕਾਰ ਦੇ ਪੁਰਸਕਾਰ ਨਾਲ ਸਨਮਾਨਿਆਂ ਸੀ!ਰਵਿੰਦਰ ਰਵੀ ਰੰਗ-ਬਰੰਗੇ ਬੰਦੇ ਦਾ ਅਸਲਰੰਗ ਲੱਭਣ ਦੀ ਲਾਲਸਾ ਦਾ ਨਾਮ ਹੈ! ਵੇਖਣ ਨੂੰ ਉਹ ਕਵੀ ਤੇ ਕਾਵਿ-ਨਾਟਕਾਰ ਲੱਗਦਾ ਹੈ ਪਰ ਮੂਲ ਰੂਪਵਿਚ ਉਸ ਦਾ ਸਾਹਿਤ-ਕਰਮ ਅਰਥਾਂ ਦੇ ਅਛੋਹ ਸ਼ਬਦੀ ਰੂਪ ਲਈ ਤਡ਼ਫਦੀ ਸੋਹਜਮਈ ਤਲਾਸ਼ ਹੈ! ਪੂਰੀ ਧਰਤੀਉਸ ਦੀ ਕਲਾ ਦਾ ਕਰਮ-ਖੇਤਰ ਹੈ! ਉਹ ਦੇਹ ਤੋਂ ਪਾਰ ਵਸਦੇ ਸਦੀਵੀ ਰਸ ਨੂੰ ਲੱਭਣ ਗਏ ਪਰਵਾਸੀ ਪੰਜਾਬੀਮਨ ਦਾ ਕਲਾਤਮਕ ਪ੍ਰਗਟਾਵਾ ਹੈ! ਉਸ ਵਲੋਂ ਰਚੇ ਪਰਵਾਸੀ ਸਾਹਿਤ ਨੂੰ ਇਸ ਤਰ੍ਹਾਂ ਹੀ ਸਮਝਿਆ ਜਾਸਕਦਾ ਹੈ! ਇਸ ਦੇ ਪਿਛੋਕਡ਼ ਵਿਚ ਕਿਤੇ ਬਾਬੇ ਨਾਨਕ ਦੇ ਉਦਾਸੀ ਰੰਗ ਦਾ ਕਣ ਵੀ ਲੁਪਤ ਹੈ! ਇਸਅੰਦਰੋਂ ਹੀ ਪੰਜਾਬੀ ਚਿੰਤਨ ਇਸ ਦੇ ਸਬਬ ਲੱਭਣ ਵਿਚ ਸਫਲ ਹੋ ਸਕਦਾ ਹੈ, ਨਹੀਂ ਤਾਂ ਕੋਈ ਕਾਰਨ ਨਹੀੰਕਿ ਪੰਜਾਬ ਵਰਗੇ ਭੂ-ਖੰਡ ਨੂੰ ਛੱਡਣ ਦਾ ਖਿਆਲ ਕੋਈ ਪੰਜਾਬੀ ਆਪਣੇ ਦਿਲ ਅੰਦਰੋਂ ਨਾਂ ਕੱਢਸਕੇ!...