ਉਲਥਾ
ਉਧਲ ਗਈਆਂ ਕੁੜੀਆਂ

ਆਲੋਕ ਧਨਵਾ
ਘਰ ਦੀਆਂ ਜ਼ੰਜੀਰਾਂ
ਦਿਸਦੀਆਂ ਨੇ ਹੋਰ ਜ਼ਿਆਦਾ
ਜਦੋਂ ਉੱਧਲ ਜਾਂਦੀ ਹੈ
ਘਰ ਦੀ ਕੋਈ ਕੁੜੀ
ਕੀ ਉਸ ਰਾਤ ਦੀ ਯਾਦ ਅਉਂਦੀ ਹੈ?
ਜਿਹੜੀ ਪੁਰਾਣੀਆਂ ਫਿਲਮਾਂ ‘ਚ ਆਉਂਦੀ ਸੀ ਵਾਰ-ਵਾਰ
ਜਦੋਂ ਕੋਈ ਕੁੜੀ ਉੱਧਲਦੀ ਸੀ?
ਮੀਂਹ ਨਾਲ਼ ਘਿਰੇ ਉਹ ਪੱਥਰ ਦੇ ਲੈਂਪ-ਪੋਸਟ
ਮਹਿਜ ਅੱਖਾਂ ਦੀ ਬੇਚੈਨੀ ਵਿਖਾਉਣ ਲਈ ਸੀ ਉਹਨਾਂ ਦੀ ਰੋਸ਼ਨੀ
ਤੇ ਉਹ ਸਾਰੇ ਗੀਤ ਸਿਲਵਰ ਸਕਰੀਨ ਦੇ ਦੀਵਾਨਗੀ ਤੇ ਲਿਖੇ
ਅੱਜ ਆਪਣੇ ਹੀ ਘਰ ‘ਚ ਸੱਚ ਹੋਏ
ਕੀ ਤੁਸੀਂ ਇਹ ਸੋਚਦੇ ਸੀ ਕਿ
ਉਹ ਸਿਰਫ਼ ਅਦਾਕਾਰਾਂ ਵਾਸਤੇ ਲਿਖੇ ਸੀ
ਤੇ ਉਹ ਅਦਾਕਾਰੀ
ਲੈਲਾ ਦੇ ਨਾਸ਼ ਦੀ
ਜਿਹੜੀ ਸਟੇਜ ਤੋਂ ਉੱਠ ਕੇ
ਫੈਲ ਜਾਂਦੀ ਸੀ ਦਰਸ਼ਕਾਂ ਨਿੱਜ ‘ਚ