<< Back

ਕਹਾਣੀ

ਅੰਦਰਲਾ ਮਰਿਆ ਮਨੁੱਖ

ਤਰਲੋਚਨ ਸਿੰਘ


"ਜਰਨੈਲ ਸਿੰਘ ਪੁੱਤਰ ਰੁਲਦਾ ਸਿੰਘ" ਸੁਪਨੇ 'ਚ ਕਿੱਡੇ ਫ਼ਖ਼ਰ ਵਾਲੀ ਗੱਲ ਲਗਦੀ ਸੀ ਜੈਲੀ ਨੂੰ 'ਤੇ ਜਦੋਂ ਅੱਖ ਖੁੱਲੀ ਮੰਜੇ 'ਤੇ ਪਿਆ ਹੀ ਮੈਲੀ ਜਿਹੀ ਚਾਦਰ ਮੂੰਹ ਤੋਂ ਲਾਹ ਕੇ ਕੱਚੇ ਕੋਠੇ ਦੀਆਂ ਕੜੀਆਂ ਦਾ ਸਰਕੜਾ ਦੇਖਣ ਲੱਗ ਪਿਆ।ਉਸਨੂੰ ਲੱਗਿਆ ਕਿ ਮੇਰੇ ਪਿਉ ਦਾ ਨਾਂਅ ਰੁਲਦੂ ਮੇਰੇ ਦਾਦਾ ਦਾਦੀ ਨੇ ਮਾਣ ਨਾਲ ਨਹੀਂ, ਕਿਸੇ ਸ਼ਰਾਪ ਕਾਰਨ ਰੱਖਿਆ ਹੋਵੇ ਕਿ ਰੁਲਦੂ ਨਹੀਂ ਇਹਦਾ ਟੱਬਰ 'ਰੁਲਜੂ'। ਜੈਲੀ ਦਾ ਪੜਦਾਦਾ ਸੀਰੀ, ਦਾਦਾ ਵੀ ਸੀਰੀ 'ਤੇ ਜੈਲੀ ਦਾ ਪਿਉ ਵੀ ਸੀਰੀ, ਪਰ ਜੈਲੀ ਨੂੰ ਪਤਾ ਨਹੀਂ ਕਿਉਂ! 'ਤੇ ਅੱਠ ਪਾਸ ਕਰਾ ਹੀ ਦਿੱਤੀਆਂ। ਜੈਲੀ ਨੇ ਪੰਜਵੀਂ ਕਲਾਸ 'ਚ ਪੜ੍ਹਦਿਆਂ ਜਦੋਂ ਪਹਿਲੀ ਵਾਰ ਪਿੰਡ ਦੀਆਂ ਖੇਡਾਂ ਵਿੱਚ ਦੌੜ ਜਿੱਤੀ ਸੀ ਤਾਂ ਜੈਲੀ ਦੀ ਮਾਂ ਨੇ ਜੈਲੀ ਨੂੰ ਸੱਚੀਂ ਜਰਨੈਲ ਸਮਝ ਬੜਾ ਚੁੰਮਿਆਂ 'ਤੇ ਪਿਆਰ ਕੀਤਾ ਸੀ ਅਤੇ ਜੈਲੀ ਅੰਦਰ ਇਕ ਐਸੀ ਸ਼ਕਤੀ ਜਿਹੀ ਭਰ ਗਈ ਸੀ। ਪਰ ਜੈਲੀ ਦੇ ਛੇਵੀਂ ਕਲਾਸ ਵਿੱਚ ਪੜ੍ਹਦਿਆਂ ਹੀ ਪਿਉ ਦੀ ਕਿਸੇ ਨਸ਼ੇ ਆਲੀ ਚੀਜ਼ ਖਾਣ ਨਾਲ ਮੌਤ ਹੋ ਗਈ 'ਤੇ ਉਸ ਮੌਤ ਨੇ ਜੈਲੀ ਦੀ ਮਾਂ ਨੂੰ ਵਕਤ ਦੇ ਦੀਵੇ ਹੇਠਲਾ ਪਾਸਾ ਦਿਖਾ ਦਿੱਤਾ 'ਤੇ ਪਲਟ ਗਿਆ ਸਭ ਕੁਝ। ਮਾਂ ਸੀਰਪੁਣਾ ਕਰਨ ਲੱਗ ਪਈ। ਪਰ ਜੈਲੀ ਦਾ ਚਾਚਾ ਪਤਾ ਨੀ ਹਰ ਵਾਰ ਮਾਂ ਨੂੰ ਅਜਿਹਾ ਕੀ ਕੁਝ ਕਹਿੰਦਾ ਕਿ ਮਾਂ ਉਸਨੂੰ ਗਾਲਾਂ ਕੱਢ ਘਰੋਂ ਬਾਹਰ ਕਰ ਦਿੰਦੀ।ਜੈਲੀ ਹੋਰੀਂ ਦੋ ਭੈਣ ਭਾਈ, ਭੈਣ ਛੋਟੀ ਜਿਹੜੀ ਕਿ ਚੌਥੀ ਕਲਾਸ ਵਿੱਚ ਪੜ੍ਹਦੀ ਸੀ। ਮਾਂ ਸੀਰਪੁਣਾ ਕਰਨ ਚਲੀ ਜਾਂਦੀ 'ਤੇ ਜੈਲੀ ਹੋਰਾਂ ਨੇ ਸਕੂਲੋਂ ਘਰ ਆ, ਬਸਤੇ ਮਾਰਨੇ ਕਮਰੇ ਅੰਦਰ ਬਘ੍ਹਾਕੇ 'ਤੇ ਪਿੰਡ ਦੀਆਂ ਰੂੜੀਆਂ ਵੱਲ ਖੇਡਣ ਚਲੇ ਜਾਣਾ। ਉਹਨਾਂ ਮਿੱਟੀ ਨਾਲ ਖੇਡਣਾ, ਗੰਦੇ ਪਾਣੀ ਵਿੱਚ ਪੈਰ ਮਾਰਨੇ। ਓਦੋਂ ਜੈਲੀ ਨੇ ਗਾਲ੍ਹਾਂ ਕੱਢਣੀਆਂ ਹਾਲੇ ਸਿੱਖੀਆਂ ਹੀ ਸਨ ਜਦੋਂ ਗਾਲ੍ਹਾਂ ਦਾ ਮਤਲਬ ਨਹੀ ਪਤਾ ਹੁੰਦਾ 'ਤੇ ਜਦੋਂ ਭੈਣ ਨੇ ਕੋਈ ਸ਼ਰਾਰਤ ਕਰਨੀ 'ਤੇ ਜੈਲੀ ਨੇ ਠਾਹ ਕਰਦਿਆਂ "ਚੱਲ ਸਾਲੀ . . . . " ਕਹਿ ਦੇਣਾ। ਫਿਰ ਇਕ ਦਿਨ ਲੰਬੜਾਂ ਦੇ ਘਰ ਗਏ, ਜਿਥੇ ਮਾਂ ਲੰਬੜਦਾਰਾਂ ਦੇ ਖੇਤ ਪਾਣੀ ਦਾ ਕੰਮ ਅਤੇ ਉਹਨਾਂ ਦੇ ਘਰ ਗੋਹਾ ਕੂੜਾ ਕਰਦੀ ਸੀ, ਜੈਲੀ 'ਤੇ ਉਹਦੀ ਭੈਣ ਉਥੇ ਖੇਡਣ ਜਾਣ ਲੱਗ ਪਏ। ਲੰਬੜਦਾਰਨੀ ਘਰ ਹੁੰਦੀ ਤਾਂ ਕਦੇ ਕਦੇ ਰੋਟੀ ਜਾਂ ਚਾਹ ਦੇ ਦਿੰਦੀ 'ਤੇ ਨਾਲ ਤਾੜਦੀ ਵੀ "ਭਾਂਡੇ ਮਾਂਜਕੇ ਰੱਖਣੇ ਨੇ"। ਇਹਨਾਂ ਡਰੇ-ਡਰੇ ਰਹਿਣਾ। ਇਕ ਦਿਨ ਕੀ ਦੇਖਿਆ ਕਿ ਲੰਬੜਦਾਰ ਤੁਰਿਆ ਜਾਂਦਾ ਮਾਂ ਦੇ ਪਿਛੇ ਹੱਥ ਮਾਰ ਗਿਆ। ਜੈਲੀ ਕਿੰਨੇ ਹੀ ਦਿਨ ਸੋਚਦਾ ਰਿਹਾ, 'ਤੇ ਫਿਰ ਜੈਲੀ ਦੀ ਅੱਖ ਇਹਨਾਂ ਗੱਲਾਂ ਵੱਲ ਹੀ ਰਹਿਣ ਲੱਗੀ। ਇਕ ਦਿਨ ਲੰਬੜਦਾਰ ਦਾ ਵੱਡਾ ਮੁੰਡਾ ਜੈਲੀ ਕੇ ਗੁਆਂਢ ਜੀਤੋ ਝਿਉਰੀ ਦੀ ਕੁੜੀ ਨੂੰ ਅੰਦਰ ਲੈ ਗਿਆ 'ਤੇ ਦਰਵਾਜਾ ਬੰਦ ਕਰ ਲਿਆ। ਚੋਰ ਚਾਲ ਜੈਲੀ ਵੀ ਮਗਰੇ ਚਲਾ ਗਿਆ 'ਤੇ ਦਰਵਾਜ਼ੇ ਦੀ ਵਿਰਲ ਥਾਣੀਂ ਦੇਖਣ ਲੱਗ ਗਿਆ, ਪਹਿਲਾਂ ਤਾਂ ਉਹਨਾਂ ਆਪਣੇ ਬੁੱਲ੍ਹ ਇੱਕ ਦੂਸਰੇ ਨਾਲ ਜੋੜੇ 'ਤੇ ਫਿਰ ਕਿੰਨੀ ਦੇਰ ਦੇਖਦਾ ਰਿਹਾ 'ਤੇ ਜੈਲੀ ਨੂੰ ਉੱਤੇ ਲਈ ਚਾਦਰ ਹੀ ਹਿੱਲਦੀ ਦਿਸ ਰਹੀ ਸੀ, ਪਤਾ ਕੁਝ ਨਾ ਲੱਗਿਆ। ਜਿਉਂ ਹੀ ਜੈਲੀ ਪਿੱਛੇ ਮੁੜਨ ਲੱਗਿਆ ਤਾਂ ਦਸਵੀਂ 'ਚ ਪੜ੍ਹਦਾ ਲੰਬੜਦਾਰ ਦਾ ਛੋਟਾ ਬਹਾਦਰ ਜੈਲੀ ਨੂੰ ਕਹਿੰਦਾ " ਜੈਲੀ ਨੇ ਕਿਹਾ "ਕੀ ਕਰਨੈਂ?" ਤਾਂ ਬਹਾਦਰ ਨੇ ਕਿਹਾ "ਜਿਹੜਾ ਕੁਛ . . . . . . " ਤਾਂ ਜੈਲੀ ਦੇ ਮੂਹੋਂ ਨਿਕਲਿਆ ਕਿ "ਮੈਨੂੰ ਤਾਂ ਕੁਸ ਵੀ ਨੀ ਪਤਾ ਲੱਗਿਆ", ਤਾਂ ਬਹਾਦਰ ਕਹਿੰਦਾ ਕਿ ਆ ਤੈਨੂੰ ਦੱਸਾਂ। ਅੰਦਰ ਜਦੋਂ ਉਹਨੇ . . . . . . . ਜੈਲੀ ਦਾ . . . . .ਬੜੀ ਕਚਿਆਣ ਜਿਹੀ ਆਈ, ਜਦ ਜੈਲੀ ਨਾ ਮੰਨਿਆਂ ਤਾਂ ਉਹਨੇ ਜੈਲੀ ਦੀ . . . . . . ਜੈਲੀ ਦੇ ਹੱਥ . . . . . 'ਤੇ ਜੈਲੀ ਦੇ . . । 'ਤੇ ਫਿਰ ਜਦੋਂ ਵੀ ਜੈਲੀ ਲੰਬੜਾਂ ਦੇ ਘਰ ਜਾਂਦਾ ਤਾਂ . . . . . । ਇਕ ਦਿਨ ਤਾਂ ਹੱਦ ਈ ਲਹਿ ਗਈ। ਜਦੋਂ ਜੈਲੀ ਨੂੰ ਬਹਾਦਰ ਅੰਦਰ ਲੈ ਗਿਆ ਤਾਂ ਅੰਦਰ ਜੈਲੀ ਨੂੰ ਭੈਣ . . . . . . . . । ਜੈਲੀ ਨੇ ਪਹਿਲਾਂ ਤਾਂ ਮਨ 'ਚ ਗਿਲਾ ਕੀਤਾ ਤੇ ਫਿਰ ਸੋਚਿਆ ਕਿ ਉਸਨੂੰ ਕਹਿ ਦੇਵੇ ਪਰ ਫਿਰ ਲੰਬੜਦਾਰ ਦਾ ਡਰ ਵੀ ਆਇਆ ਕਿ ਬਹਾਦਰ ਕਿਤੇ ਆਪਣੇ ਪਿਉ ਨੂੰ ਹੀ ਨਾ ਦੱਸ ਦੇਵੇ ਕਿਉਂਕਿ ਉਸ ਸਮੇਂ ਐਨੀ ਸਮਝ ਤਾਂ ਹੁੰਦੀ ਨਹੀਂ ਸੀ ਕਿ ਕੀ ਗਲਤ ਐ ਤੇ ਕੀ ਠੀਕ?


Next...
Top