<< Back

ਮਿੰਨੀ ਕਹਾਣੀਆਂ

ਡਾ. ਬਲਦੇਵ ਸਿੰਘ ਖਹਿਰਾ

ਮਿੱਟੀ ‘ਚ ਰੁਲਦੇ ਲਾਲ


ਟਹਿਲ ਸਿੰਘ ਨੂੰ ਜਦੋਂ ਆਜ਼ਾਦੀ ਦੇ ਸਵਰਨਜਯੰਤੀ ਸਮਾਰੋਹ ਬਾਰੇ ਪਤਾ ਲੱਗਿਆ ਤਾਂ ਦੇਸ਼-ਪ੍ਰੇਮ ਹੁਲਾਰੇ ਮਾਰਨ ਲੱਗਾ। ਉਸਨੇ ਪੱਕਾ ਮਨ ਬਣਾਇਆ ਕਿਇਸ ਵਾਰ ਉਹ ਰਾਜਧਾਨੀ ਵਿਖੇ ਇਸ ਸਮਾਰੋਹ ਵਿੱਚ ਜ਼ਰੂਰ ਸ਼ਾਮਲਿ ਹੋਏਗਾ।ਆਜ਼ਾਦੀ ਲਈ ਉਸਨੇ ਦਸ ਸਾਲ ਦੇ ਸਮੇ ‘ਚ ਅਨੇਕਾਂ ਵਾਰ ਜੇਲ੍ਹ ਯਾਤਰਾ ਕੀਤੀ। ਕੁੱਟ ਮਾਰ ਤੇ ਤਸ਼ੱਦਦ ਨਾਲ਼ ਉਸਦਾ ਖੱਬਾ ਗੋਡਾ ਨਕਾਰਾ ਹੋ ਗਿਆ ਅਤੇ ਉਹ ਫਹੁਡ਼ੀਆਂ ਨਾਲ਼ ਤੁਰਨ ਲਈ ਮਜਬੂਰ ਹੋ ਗਿਆ। ਟਹਿਲ ਸਿੰਘ ਦੇ ਇਸ ਪ੍ਰੋਗਰਾਮ ਨੂੰ ਦੇਖ ਕੇ ਦੋ ਹੋਰ ਸੁਤੰਤਰਤਾ ਸੈਨਾਨੀ ਵੀ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਸੰਗ ਹੋ ਗਏ ਤੇ ਚਾਰ ਗਭਰੇਟ ਵੀ।
ਸਮਾਰੋਹ ਸ਼ੁਰੂ ਹੋਣ ਤੋਂ ਘੰਟਾ ਪਹਿਲਾਂ ਹੀ ਇਹ ਕਾਫਲਾ ਸਟੇਡੀਅਮ ਦੇ ਗੇਟ ਉੱਤੇ ਪਹੁੰਚ ਗਿਆ। ਸੁਰੱਖਆਿ ਅਮਲੇ ਨੇ ਉਹਨਾਂ ਨੂੰ ਰੋਕ ਕੇ ਕੋਈ ਸ਼ਨਾਖਤੀ ਕਾਰਡ ਜਾਂ ਕਾਗ਼ਜ਼-ਪੱਤਰ ਵਿਖਾਉਣ ਲਈ ਕਿਹਾ।
“ਸਭ ਕੁੱਝ ਸੀ ਜਨਾਬ! ਹੁਣ ਤਾਂ ਆਹ ਸੱਟਾਂ ਦੇ ਨਿਸ਼ਾਨਾਂ ਤੇ ਫਹੁਡ਼ੀਆਂ ਨੂੰ ਹੀ ਸ਼ਨਾਖਤੀ ਨਿਸ਼ਾਨ ਸਮਝ ਲਓ,ਪਿਛਲੇ ਸਾਲ ਦੇ ਹਡ਼੍ਹਾਂ ਵਿੱਚ ਘਰ ਦੇ ਸਮਾਨ ਨਾਲ਼ ਸਭ ਕੁਝ ਰੁਡ਼੍ਹ ਗਿਆ, ਹੁਣ ਕੋਈ ਬਣਾ ਕੇ ਨਹੀਂ ਦਿੰਦਾ, ਰੋਣ-ਹਾਕਾ ਹੋਇਆ ਉਹ ਅਫਸਰਾਂ ਅੱਗੇ ਹੱਥ ਜੋਡ਼ੀ ਖਡ਼੍ਹਾ ਸੀ। ਏਨੇ ਨੂੰ ਸਾਇਰਨ ਵਜਾਉਂਦੀ ਕਾਰ ਆ ਕੇ ਰੁਕੀ।ਉੱਚਅਧਕਾਰੀ ਨੂੰ ਸਲੂਟ ਵੱਜੇ,
“ਆਹ ਕੀ ਮੰਗਤੇ ਜਿਹੇ ਇਕੱਠੇ ਕਰੀ ਖਡ਼੍ਹੇ ਓ, ਮੰਤਰੀਆਂ ਦੇ ਆਉਣ ਦਾ ਟਾਈਮ ਹੋ ਚੱਲਿਐ, ਭਜਾਓ ਇਹਨਾਂ ਨੂੰ ਏਥੋਂ
ਹੁਕਮ ਹੋਣ ਦੀ ਦੇਰ ਸੀ ਕਿਚਾਰ ਪੰਜ ਸਪਾਹੀ ਡੰਡੇ ਲੈ ਕੇ ਉਹਨਾਂ ਵੱਲ ਲਪਕੇ, ਟਹਿਲ ਸਿੰਘ ਤੇ ਸਾਥੀ ਜਧਿਰ ਰਾਹ ਲੱਭਆਿ ਭੱਜ ਪਏ।ਟਹਿਲ ਸਿੰਘ ਅਡ਼੍ਹਕ ਕੇ ਡਿੱਗ ਪਿਆ, ਮੱਥੇ ਵਿਚੋਂ ਖੂਨ ਵਗਣ ਲੱਗਿਆ। ਗੋਡਿਆਂ ਤੇ ਲੱਗੀਆਂ ਰਗਡ਼ਾਂ ਦੇ ਦਰਦ ਨਾਲ਼ ਮਸਾਂ ਹੀ ਉੱਠਿਆ, ਪੱਗ ਚੁੱਕ ਕੇ ਸਿਰ ਤੇ ਰੱਖੀ ,ਫਿਰ ਫਹੁਡ਼ੀ ਸਿਪਾਹੀ ਵੱਲ ਉਲਾਰਦਾ ਚੀਕਆਿ, “ ੳਇ ਕੁਝ ਤਾਂ ਸ਼ਰਮ ਕਰੋ, ਅਜੇ ਪੰਜ ਸਾਲ ਪਹਿਲਾਂ ਤਾਂ ਸਰਕਾਰ ਨੇ ਸਾਨੂੰ ਏਥੇ ਈ ਸਨਮਾਨਿਤ ਕੀਤਾ ਸੀ ਤੇ ਅੱਜ ਤੁਸੀਂ ਸਾਨੂੰ ਮਿੱਟੀ ‘ਚ ਰੋਲਦੇ ਓ!

**************************************************************************

ਦਾਦੀ ਦੀ ‘ ਮਿੱਸ ਇੰਡੀਆ ’

ਦਾਦੀ ਦੇ ਵਾਰ-ਵਾਰ ਸਮਝਾਉਣ ਤੇ ਮਨ੍ਹਾ ਕਰਨ ਦੇ ਬਾਵਜੂਦ ਨੂੰਹ-ਪੁੱਤ ਨੇ ਕੁਡ਼ੀ ਨੂੰ ਖੁਸ਼ੀ ਖੁਸ਼ੀ ‘ਮਿੱਸ ਇੰਡੀਆ ਕਾਂਟੈਸਟ ‘ ਵਿੱਚ ਹਿੱਸਾ ਲੈਣ ਦੀ ਆਗਿਆ ਦੇ ਦਿੱਤੀ।ਪੋਤੀ ਸਫਲਤਾ ਦੀਆਂ ਪੌਡ਼ੀਆਂ ਚਡ਼੍ਹਦੀ-ਚਡ਼੍ਹਦੀ ਫਾਈਨਲ ਰਾਊਂਡ ਵਿੱਚ ਪਹੁੰਚ ਗਈ।
ਵਿਸ਼ਾਲ ਸਟੇਜ, ਜਗਮਗ ਕਰਦਾ ਸੈੱਟ, ਰੌਸ਼ਨੀਆਂ ਤੇ ਤਡ਼ਕ-ਭਡ਼ਕ ਦੇਖਕੇ ਦਾਦੀ ਤਾਂ ਹੈਰਾਨ ਹੀ ਰਹਿ ਗਈ।ਅਜੇ ਕੁਝ ਸੰਭਲੀ ਹੀ ਸੀ ਕਿ ਬਹੁਤ ਹੀ ਘੱਟ ਕਪਡ਼ੇ ਪਹਿਨੀ ਪ੍ਰਤਯੋਗੀ ਕੁਡ਼ੀਆਂ ਬਡ਼ੇ ਹੀ ਸਵਾਗਤੀ ਅੰਦਾਜ਼ ਵਿੱਚ ਸਟੇਜ ਉੱਤੇ ਆਈਆਂ। ਦਾਦੀ ਨੇ ਅਚੰਭੇ ਅਤੇ ਬੇਯਕੀਨੀ ਵਿੱਚ ਆਪਣੀ ਪੋਤੀ ਨੂੰ ਪਛਾਣ ਲਆਿ।ਕਿੰਨੀ ਬੇਸ਼ਰਮੀ ਨਾਲ਼ ਉਹ ਸਾਰੀਆਂ ਮੁਸਕਾਨਾਂ ਬਖੇਰ ਰਹੀਆਂ ਸਨ, ਬੁੱਲ੍ਹਾਂ ਨੂੰ ਲਗਾਉਣ ਤੋਂ ਬਾਅਦ ਹੱਥ ਉੱਚੇ ਕਰਕੇ ਹਿਲਾ ਰਹੀਆਂ ਸਨ।ਲੋਕ ਤਾਡ਼ੀਆਂ ਮਾਰ ਰਹੇ ਸਨ, ਸ੍ਹੀਟੀਆਂ ਮਾਰ ਰਹੇ ਸਨ ਤੇ ਕੁਝ ਅਜੀਬ ਜਹੀਆਂ ਚੀਕਾਂ ਵਰਗੀਆਂ ਆਵਾਜ਼ਾਂ ਵੀ ਕੱਢ ਰਹੇ ਸਨ,ਜਿਵੇਂ ਸਿਨਮੇ ਵਿੱਚ ਅਸ਼ਲੀਲ ਦ੍ਰਿਸ਼ ਵੇਖ ਕੇ ਕਰਦੇ ਹਨ। ਪ੍ਰਤੀਯੋਗਤਾ ਚੱਲਦੀ ਰਹੀ, ਚੁੰਨੀ ਨਾਲ਼ ਮੂੰਹ ਢਕੀ ਬੈਠੀ ਦਾਦੀ ਹੈਰਾਨ-ਪਰੇਸ਼ਾਨ ਹੋਈ ਇਹ ਤਮਾਸ਼ਾ ਦੇਖਦੀ ਰਹੀ।ਅਖੀਰ ‘ਮਿੱਸ ਇੰਡੀਆ’ ਦਾ ਖਿਤਾਬ ਉਹਦੀ ਪੋਤੀ ਨੂੰ ਮਿਲ ਗਿਆ।ਸਟੇਜ ਉੱਤੇ ਹੀ ਸਾਰਿਆਂ ਨੇ ‘ਮਿੱਸ ਇੰਡੀਆ’ ਨੂੰ ਜੱਫੀ ਪਾ ਕੇ ਚੁੰਮਆਿ ਤੇ ਮੁਬਾਰਿਕ ਦਿੱਤੀ।ਸਾਰਾ ਟੱਬਰ ਵੀ ਸਟੇਜ ਉੱਤੇ ਵਧਾਈ ਦੇਣ ਅਤੇ ਖੁਸ਼ੀ ਜ਼ਾਹਿਰ ਕਰਨ ਚਡ਼੍ਹ ਗਿਆ। ਪੋਤੀ ਨੇ ਦਾਦੀ ਨੂੰ ਜੱਫੀ ਪਾਈ ਤੇ ਉਹਦਾ ਮੂੰਹ ਚੁੰਮ ਲਿਆ। ਦਾਦੀ ਦਾ ਹੱਥ ਕੁਡ਼ੀ ਦੀ ਨੰਗੀ ਪਿੱਠ ਉੱਤੇ ਕੁੱਝ ਪਲਾਂ ਵਾਸਤੇ ਅਟਕ ਗਿਆ ।ਉਹਨੂੰ ਜਾਪਿਆ ਕਿ ਉਹਦੀ ਪੋਤੀ ਦੀ ਪਿੱਠ ਲੋਕਾਂ ਦੀਆਂ ਨਜ਼ਰਾਂ ਨਾਲ਼ ਜ਼ਖਮੀ ਹੋ ਕੇ ਖੂਨ ਨਾਲ਼ ਲੱਥਪੱਥ ਹੋਈ ਪਈ ਹੈ।

Top