ਵਾਰਤਕ

ਕੇਹਰ ਸ਼ਰੀਫ਼
ਪੁਸਤਕਾਂ ਦੀ ਉਦਾਸੀ

ਅਜੋਕੇ ਸਮੇਂ ਦੀਆਂ ਪੇਚੀਦਾ ਹਾਲਤਾਂ ਮਨੁੱਖ ਨੂੰ ਉਦਾਸ ਤੇ ਬੇਚੈਨ ਕਰਦੀਆਂ ਹਨ ਅਤੇ ਇਹ ਬੇਚੈਨੀ ਕਈ ਮਨੋਰੋਗਾਂ ਨੂੰ ਜਨਮ ਦੇਣ ਦਾ ਕਾਰਨ ਵੀ ਬਣਦੀ ਹੈ। ਇਸ ਸਥਿਤੀ ਵਿਚ ਕਾਫੀ ਸਾਰੇ ਵਿਅਕਤੀਆਂ ਲਈ ਸੋਚ ਨੂੰ ਸਾਵੀਂ ਰੱਖਕੇ ਤੁਰਨਾ ਕਈ ਵਾਰ ਬਹੁਤ ਔਖਾ ਹੋ ਜਾਂਦਾ ਹੈ। ਹਿੰਮਤੀ ਲੋਕ ਤਾਂ ਅਜਿਹੀ ਸਥਿਤੀ ਦਾ ਔਖਿਆਂ ਹੋ ਕੇ ਵੀ ਮੁਕਾਬਲਾ ਕਰਦੇ ਹਨ ਤੇ ਪਾਰ ਵੀ ਲੱਗਦੇ ਹਨ, ਪਰ ਬੇ-ਹਿੰਮਤੇ ਅਤੇ ਢਾਹੂ ਜਿਹਾ ਸੋਚਣ ਵਾਲੇ ਅਜਿਹੀਆਂ ਸਥਿਤੀਆਂ ਵਿਚ ਅਕਸਰ ਹਾਰ ਜਾਂਦੇ ਹਨ। ਤੁਰਦੇ ਮਨੁੱਖ ਦੇ ਕਦਮ ਕਿੱਧਰ ਜਾਣ ਇਹ ਤੈਅ ਕਰਨਾ ਬਹੁਤ ਜ਼ਰੂਰੀ ਹੈ।ਬਿਨਾ ਕਿਸੇ ਨਿਸ਼ਾਨੇ ਦੇ ਤੁਰਿਆਂ ਮੰਜ਼ਿਲ 'ਤੇ ਪਹੁੰਚ ਸਕਣਾ ਔਖਾ ਹੀ ਨਹੀਂ ਅਸੰਭਵ ਹੁੰਦਾ ਹੈ। ਕਿਸੇ ਵਾਸਤੇ ਰਾਹ-ਦਿਸੇਰਾ ਕੌਣ ਬਣਦਾ ਹੈ ਆਮ ਕਰਕੇ ਇਸਦਾ ਸਮੁੱਚਤਾ ਨਾਲ ਬਹੁਤਾ ਵਾਸਤਾ ਨਹੀਂ। ਇਹ ਫੈਸਲਾ ਹਰ ਕਿਸੇ ਨੇ ਖੁਦ ਆਪ ਕਰਨਾ ਹੁੰਦਾ ਹੈ। ਇਸ ਨਾਲ ਜਿੱਥੇ ਸੋਚ-ਸੂਝ ਗੰਭੀਰਤਾ, ਡੂੰਘਾਈ ਤੇ ਵਿਸ਼ਾਲਤਾ ਦਾ ਰਾਹ ਫੜਦੀ ਹੈ ਉੱਥੇ ਹਰ ਵਿਅਕਤੀ ਨੂੰ ਸਮਾਜ ਅੰਦਰ ਵਿਚਰਦੇ ਹੋਏ ਵੀ ਅਜਾਦ ਤੌਰ 'ਤੇ ਵਿਗਸਣ ਦੇ ਮੌਕੇ ਮਿਲਦੇ ਹਨ। ਇਸ ਨਾਲ ਉਸ ਦੀ ਸ਼ਖਸੀਅਤ ਦੇ ਵੱਖੋ-ਵੱਖਰੇ ਪਹਿਲੂ ਉਜਾਗਰ ਹੁੰਦੇ ਅਤੇ ਨਿੱਖਰਦੇ ਹਨ। ਉਸ ਦੇ ਕਦਮ ਆਪਣੀ ਤੋਰ ਅੰਦਰ ਪਹਿਲਾਂ ਤੋਂ ਵੱਧ ਰਵਾਨੀ ਮਹਿਸੂਸ ਕਰਦੇ ਹਨ। ਹਰ ਦੇਸ਼, ਕੌਮ ਤੇ ਸਮਾਜ ਨੂੰ ਪੁਸਤਕਾਂ ਦੀ ਹਮੇਸ਼ਾ ਲੋੜ ਰਹਿੰਦੀ ਹੈ। ਇਨ੍ਹਾਂ ਦਾ ਆਪਣਾ ਸਥਾਨ, ਲੋੜ ਤੇ ਮਹੱਤਵ ਹੁੰਦਾ ਹੈ। ਇਸ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਇਸ ਨੂੰ ਘੱਟ ਕਰਕੇ ਵੇਖਿਆ ਜਾ ਸਕਦਾ ਹੈ।...


ਵਾਰਤਕ

ਉਂਕਾਰਪ੍ਰੀਤ
ਸਾਹਿਤ ਅਤੇ ਕਲਾ - ਲੋਕਾਂ ਲਈ ਜਾਂ ਜੋਕਾਂ ਲਈ ?

ਪ੍ਰੋਫੈਸਰ ਮੋਹਨ ਸਿੰਘ ਦੀ ਪੁਸਤਕ 'ਕੱਚ-ਸੱਚ' ਦੀ ਇਕ ਕਵਿਤਾ: "ਦੋ ਧੜਿਆਂ ਵਿਚ ਖ਼ਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ"; ਵਿਚਲੀ ਖ਼ਲਕਤ(ਲੋਕਾਈ) ਦੇ ਜਦੋਂ ਇਹ 'ਦੋ ਧੜੇ' ਬਣੇ ਸਨ, ਉਦੋਂ ਸਾਹਿਤ ਅਤੇ ਕਲਾ ਵੀ ਦੋ ਧੜਿਆਂ 'ਚ ਵੰਡੀ ਗਈ ਸੀ। ਮੋਹਨ ਸਿੰਘ ਦੀ ਕਾਵਿ ਦ੍ਰਿਸ਼ਟੀ ਨੇ ਇਸਨੂੰ 20ਵੀਂ ਸਦੀ 'ਚ ਵੇਖਿਆ। ਗੁਰੁ ਨਾਨਕ ਦੇਵ ਨੇ 15ਵੀਂ ਸਦੀ 'ਚ ਮਹਿਸੂਸਿਆ। ਮਾਰਕਸ ਨੇ 19ਵੀਂ ਸਦੀ 'ਚ ਘੋਖਿਆ। ਪਰ ਇਹ ਵਰਤਾਰਾ ਤਾਂ ਹਜ਼ਾਰਾਂ ਸਾਲ ਪਹਿਲਾਂ ਉਦੋਂ ਸ਼ੁਰੂ ਹੋਇਆ ਜਦੋਂ ਆਦਿ ਮਾਨਵ 'ਚ ਕਬੀਲੇ ਵਿਕਸਤ ਹੋਣ ਮਗਰੋਂ ਨਿੱਜੀ ਸੰਪਤੀ ਨੂੰ ਜੋੜਨ ਦਾ ਰੁਝਾਨ ਜਨਮਿਆਂ।...