ਪੜਚੋਲ

ਮਨਮੋਹਨ
ਦੂਜੇ ਸ਼ਬਦਾਂ 'ਚ

ਪੰਜਾਬੀ ਕਾਵਿ ਜਗਤ ਵਿਚ ਮਨਮੋਹਨ ਇਕ ਸਥਾਪਤ ਕਵੀ ਹੈ। 'ਦੂਜੇ ਸ਼ਬਦਾਂ 'ਚ' ਉਸ ਦਾ ਸੱਤਵਾਂ ਪੰਜਾਬੀ ਕਾਵਿ ਸੰਗ੍ਰਿਹ ਹੈ। ਇਸ ਕਾਵਿ ਸੰਗ੍ਰਿਹ ਦਾ ਮੁਹਾਂਦਰਾ ਦਾਰਸ਼ਨਿਕ ਹੈ, ਜਿਸ ਵਿਚਲਾ ਚਿਹਨੀਕਰਨ ਨਿਸ਼ਚਤ ਅਰਥ ਸਿਰਜਣ ਦੀ ਥਾਂ ਬਹੁਪਸਾਰੀ ਅਰਥ-ਸੰਸਾਰ ਨਾਲ ਜੁੜਿਆ ਹੈ, ਜੋ ਚਿਹਨ ਦੇ ਪਰਾ-ਭਾਸ਼ਾਈ ਹੋਣ ਦਾ ਸੂਚਕ ਹੈ।ਪੱਛਮੀ ਦ੍ਵੈਤਵਾਤ ਵਾਂਗ ਇਹ ਦੇਹ/ਆਤਮਾ, ਪਵਿੱਤਰ/ਕਾਵਿਕ ਅਤੇ ਸ੍ਵੈ/ਪਰ ਦੇ ਦੁਵੱਲੇ ਜੁੱਟਾਂ ਉਤੇ ਉਸਰਿਆ ਚਿਹਨ ਪ੍ਰਬੰਧ ਨਹੀਂ ਹੈ, ਸਗੋਂ ਕਾਵਿ ਅਤੇ ਪਵਿੱਤਰ ਦੇ ਅੰਤਰ-ਸਬੰਧੀ ਸਰੋਕਾਰਾਂ ਨਾਲ ਸਬੰਧਤ ਸੰਰਚਨਾ ਹੈ। ਭਾਸ਼ਾ ਦਾ ਇਹ ਪਰਾ-ਭਾਸ਼ਾਈ ਸਰੂਪ ਕਾਵਿ ਅੰਦਰ ਮੌਜੂਦ ਚਿਹਨਾਂ ਦੇ ਪਰਸਪਰ ਮੇਲ ਅਤੇ ਵਿਰੋਧ ਪ੍ਰਬੰਧ ਵਿਚੋਂ ਉਪਜਣ ਵਾਲੀ ਚੇਤਨਾ ਹੈ।...

ਪੜਚੋਲ

ਸੁਖਿੰਦਰ
ਕੈਨੇਡੀਅਨ ਪੰਜਾਬੀ ਸਾਹਿਤ(ਸਮੀਖਿਆ)

ਸੁਖਿੰਦਰ ਬਹੁ-ਵਿਧਾਈ ਲੇਖਕ ਹੈ ਭਾਵੇਂ ਉਸਨੂੰ ਮੁੱਖ ਤੌਰ ‘ਤੇ ਕਵੀ ਵਜੋਂ ਹੀ ਜਾਣਿਆ ਜਾਂਦਾ ਹੈ। ਲਗਭਗ ਦਸ ਕਾਵਿ ਸੰਗ੍ਰਹਿ ਰਚਣ ਵਾਲੇ ਸੁਖਿੰਦਰ ਨੇ ਵਿਗਿਆਨ ਸੰਬੰਧੀ ਵੀ ਤਿੰਨ ਪੁਸਤਕਾਂ ਲਿਖੀਆਂ ਹਨ, ਇੱਕ ਪੁਸਤਕ ਬਾਲ ਸਾਹਿਤ ਨਾਲ ਵੀ ਸੰਬੰਧਿਤ ਹੈ। ਅੰਗਰੇਜ਼ੀ ਵਿਚ ਵੀ ਕਵਿਤਾਵਾਂ ਲਿਖੀਆਂ ਹਨ। ਕਵਿਤਾ ਦੀ ਇਕ ਪੁਸਤਕ ਸੰਪਾਦਤ ਕਰਨ ਤੋਂ ਇਲਾਵਾ ਸਾਹਿਤਕ ਮੈਗ਼ਜ਼ੀਨ ‘ਸੰਵਾਦ’ ਦੀ ਸੰਪਾਦਨਾ ਵੀ ਕਰ ਰਿਹਾ ਹੈ। ਕਨੇਡਾ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਸਮੇਂ ਸਮੇਂ ਉਸਦੇ ਆਲੋਚਨਾਤਮਕ ਲੇਖ ਵੀ ਅਖ਼ਬਾਰਾਂ/ਮੈਗ਼ਜ਼ੀਨਾਂ ਵਿਚ ਵੇਖਣ/ਪੜ੍ਹਨ ਨੂੰ ਮਿਲਦੇ ਰਹਿੰਦੇ ਹਨ।...

ਪੜਚੋਲ

ਸੁਰਜੀਤ ਸਾਜਨ
ਗੁਲਾਬੀ ਰੰਗ ਦੇ ਸੁਪਨੇ

ਸੁਰਜੀਤ ਸਾਜਨ ਆਧੁਨਿਕ ਸੰਵੇਦਨਾ ਦਾ ਸ਼ਾਇਰ ਹੈ। ਉਸਦੀ ਗ਼ਜ਼ਲ ਅੱਜ ਦੀ ਗ਼ਜ਼ਲ ਹੈ। ਅੱਜ ਜੋ ਸਮੱਸਿਆਵਾਂ ਮਨੁੱਖ ਨੂੰ ਦਰਪੇਸ਼ ਹਨ, ਉਹਨਾਂ ਦਾ ਸ਼ੀਸ਼ਾ ਹਨ ਇਹ ਗ਼ਜ਼ਲਾਂ। ਅਜੋਕੇ ਮਨੁੱਖ ਦੀ ਦੁਬਿਧਾ, ਮਜਬੂਰੀ, ਬੇਬਸੀ, ਹੱਥਾਂ ’ਚੋਂ ਖਿਸਕ ਕੇ ਵਿਅਰਥ ਹੋ ਰਹੇ ਵਕਤ ਦੀ ਢੁਕਵੀਂ ਅਭਿਵਿਅਕਤੀ ਇਹਨਾਂ ਗ਼ਜ਼ਲਾਂ ਨੂੰ ਸਮੇਂ ਦਾ ਹਾਣੀ ਬਣਾਉਂਦੀ ਹੈ। ‘ਗੁਲਾਬੀ ਰੰਗ ਦੇ ਸੁਪਨੇ’ ਭਾਵੇਂ ਸੁਰਜੀਤ ਸਾਜਨ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ਹੈ, ਪਰ ਰੂਪਕ ਪੱਖ ਦੀ ਪਰਪੱਕਤਾ ਅਤੇ ਖ਼ਿਆਲਾਂ ਦੀ ਪੁਖ਼ਤਗੀ ਉਸਨੂੰ ਇਕ ਸਫ਼ਲ ਗ਼ਜ਼ਲਗੋਅ ਵਜੋਂ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ...