ਕਹਾਣੀ
ਵੱਖਰਾ ਰਿਸ਼ਤਾ
ਸਤੰਬਰ ਦਾ ਗੁਨਗੁਨਾਉਂਦਾ ਮਹੀਨਾ। ਬਟਾਨੀਕਲ ਗਾਰਡਨ ਦੇ ਫੁੱਲਾਂ ਦੀ ਸੁਗੰਧ ਨਾਲ ਬੋਝਲ ਹੋਈ ਹਵਾ ਹੌਲੀ ਹੌਲੀ, ਸੁਸਤਾਈ ਜਿਹੀ ਵਗ ਰਹੀ ਸੀ। ਜਵਾਹਰ ਲਾਲ ਨਹਿਰੂ ਵਿਗਿਆਨ ਮਹਾਂਵਿਦਿਆਲ ਛੋਟੇ ਤਲਾਅ ਦੇ ਕਿਨਾਰੇ ਸਥਿਤ ਸੀ। ਘਾਟ 'ਤੇ ਰੰਗ ਬਰੰਗੀਆਂ ਕਿਸ਼ਤੀਆਂ, ਲਹਿਰਾਂ ਦੇ ਨਾਲ ਨਾਲ ਨ੍ਰਿਤਕੀਆਂ ਵਾਂਗ ਥਿਰਕ ਰਹੀਆਂ ਸਨ।...

