<< Back

ਪੜਤਾਲ

ਰਵਿੰਦਰ ਰਵੀ ਦੇ ਕਾਵਿ-ਨਾਟਕਾਂ ਦੀਆਂ ਪਰਤਾਂ



ਸੁਤਿੰਦਰ ਸਿੰਘ ਨੂਰ(ਡਾ.)


ਮੁਨੀਸ਼ ਕੁਮਾਰ ਦੀ ਪੁਸਤਕ ‘ਰਵਿੰਦਰ ਰਵੀ ਦੇਕਾਵਿ-ਨਾਟਕਾਂ ਦਾ ਸੰਰਚਨਾਤਮਕ ਅਧਿਐਨ’ ਵਿਚ, ਰਵਿੰਦਰ ਰਵੀ ਦੇ ਕਾਵਿ-ਨਾਟਕਾਂ ਦੇ ਸੰਰਚਨਾਤਮਕਅਧਿਐਨ, ਦੇ ਦੋ ਭਾਗ ਹਨ: ਪਹਿਲੇ ਭਾਗ ਵਿਚ ਸੰਰਚਨਾਵਾਦ ਦੇ ਸਿਧਾਂਤਕ ਪਰਿਪੇਖ ਅਤੇ ਵਿਕਾਸ ਨੂੰਵਿਚਾਰਿਆ ਗਿਆ ਹੈ ਅਤੇ ਦੂਜੇ ਭਾਗ ਵਿਚ ਰਵਿੰਦਰ ਰਵੀ ਦੇ ਕਾਵਿ-ਨਾਟਕਾਂ ਦਾ ਇਸ ਦ੍ਰਿਸ਼ਟੀ ਤੋਂਵਿਸ਼ਲੇਸ਼ਣ ਕੀਤਾ ਗਿਆ ਹੈ! ਇਸ ਵਿਸ਼ਲੇਸ਼ਣ ਵਿਚ ਸੰਰਚਨਾਤਮਕ ਵਿਧੀ ਅਤੇ ਉਸ ਦੇ ਕਾਵਿ-ਨਾਟਕਾਂ ਦੇਵਿਕਾਸ, ਦੋਹਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ! ਸੰਰਚਨਾਵਾਦ ਬਾਰੇ ਪੰਜਾਬੀ ਵਿਚ ਚਰਚਾ ਡਾ. ਹਰਭਜਨਸਿੰਘ ਅਤੇ ਡਾ. ਹਰਜੀਤ ਸਿੰਘ ਗਿੱਲ ਤੋਂ ਸ਼ੁਰੂ ਹੋਇਆ! ਜਿਸ ਵਿਚ ਦੋ ਤਰ੍ਹਾਂ ਦੀ ਦ੍ਰਿਸ਼ਟੀਸਾਮ੍ਹਣੇ ਆਈ! ਡਾ. ਹਰਭਜਨ ਸਿੰਘ ਨੇ ਸੰਰਚਨਾਵਾਦ ਨੂੰ ਵਿਚਾਰਦਿਆਂ ਉਸ ਵਿਚਲੀਆਂ ਰੂਪਵਾਦੀਯੋਗਤਾਵਾਂ ਦੀ ਵਧੇਰੇ ਪਹਿਚਾਣ ਕੀਤੀ ਅਤੇ ਉਨ੍ਹਾਂ ਦਾ ਕੰਮ ਉੱਤਰ-ਸੰਰਚਨਾਵਾਦ ਤੋਂ ਪਹਿਲਾਂ ਤਕ ਦੇਵਿਕਾਸ ਵੱਲ ਵਧੇਰੇ ਰੁਚਿਤ ਰਿਹਾ! ਡਾ. ਹਰਜੀਤ ਸਿੰਘ ਗਿੱਲ ਦਾ ਸੰਬੰਧ ਕਿਉਂਕਿ ਲਗਾਤਾਰ ਫਰਾਂਸ ਅਤੇਯੂਰਪ ਵਿਚ ਹੋ ਰਹੇ ਵਿਕਾਸ ਨਾਲ ਰਿਹਾ, ਇਸ ਲਈ ਉਨ੍ਹਾਂ ਨੇ ਸੰਰਚਨਾਵਾਦ ਨੂੰ ਰੂਪਵਾਦ ਤੋਂ ਅਗਲੇਰੇਪਡ਼ਾਵਾਂ ਵਿਚ ਵਿਚਾਰਿਆ! ਇਸ ਲਈ ਉੱਤਰ-ਸੰਰਚਨਾਵਾਦ ਵੀ ਉਨ੍ਹਾਂ ਦਾ ਖੇਤਰ ਰਿਹਾ ਅਤੇ ਚਿਹਨ-ਵਿਗਿਆਨਨੂੰ ਉਨ੍ਹਾਂ ਨੇ ਡਾ. ਹਰਿਭਜਨ ਸਿੰਘ ਤੋਂ ਅਗਲੇਰੇ ਪੂਰੇ ਵਿਸਥਾਰ ਵਿਚ ਵਿਚਾਰਿਆ! ਦਿੱਲੀ ਸਕੂਲ ਦੀਆਲੋਚਨਾ ਵਿਚ ਡਾ. ਤਰਲੋਕ ਸਿੰਘ ਕੰਵਰ ਅਤੇ ਹੋਰ ਆਲੋਚਕਾਂ ਨੇ ਵੀ ਇਸ ਪਾਸੇ ਧਿਆਨ ਦਿੱਤਾ! ਮੁਨੀਸ਼ਕੁਮਾਰ ਨੇ ਸੰਰਚਨਾਵਾਦ ਦੇ ਸਿਧਾਂਤਕ ਪਰਿਪੇਖ ਨੂੰ ਇਸੇ ਵਿਕਾਸ ਦੀ ਦ੍ਰਿਸ਼ਟੀ ਤੋਂ ਵਿਚਾਰਿਆ ਹੈ!ਇਉਂ ਉਸ ਦੇ ਧਿਆਨ ਵਿਚ ਦਿੱਲੀ ਸਕੂਲ ਕੇਵਲ ਪਿਛਡ਼ੀ ਆਲੋਚਨਾ ਵਿਚ ਨਹੀਂ ਰਹਿੰਦਾ, ਸਗੋਂ ਸੰਰਚਨਾਵਾਦਅਤੇ ਉੱਤਰ-ਸੰਰਚਨਾਵਾਦ ਬਾਰੇ ਜੋ ਵਿਸਥਾਰ ਹੋਇਆ ਹੈ, ਉਹ ਵੀ ਧਿਆਨ „ਚ ਰਹਿੰਦਾ ਹੈ! ਉਹ ਰੂਪਵਾਦ ਵਲਪਿਛਾਂਹ ਨਹੀਂ ਮੁਡ਼ਦਾ, ਸਗੋਂ ਵਿਚਾਰਧਾਰਾ ਅਤੇ ਸੰਰਚਨਾਵਾਦ ਤੇ ਉੱਤਰ-ਸੰਰਚਨਾਵਾਦ ਨਾਲ ਜੁਡ਼ੀਆਂਸੰਕਲਪੀ ਗੱਲਾਂ ਨੂੰ ਵੀ ਧਿਆਨ ਵਿਚ ਰੱਖਦਾ ਹੈ! ਇਸ ਪਰਿਪੇਖ ਨੂੰ ਆਪਣੀ ਚੇਤਨਾ ‘ਚ ਰੱਖਦਿਆਂ ਉਹ ਰਵਿੰਦਰ ਰਵੀ ਦੇ ਕਾਵਿ-ਨਾਟਕਾਂ(‘ਬੀਮਾਰ ਸਦੀ’, ‘ਦਰ ਦੀਵਾਰਾਂ’, ‘ਅੱਧੀ ਰਾਤਦੁਪਹਿਰ’ ਅਤੇ ‘ਮਖੌਟੇ ਤੇ ਹਾਦਸੇ’) ਦਾ ਅਧਿਐਨ ਕਰਦਾ ਹੈ! ਪੰਜਾਬੀ ਵਿਚ ਕਾਵਿ-ਨਾਟਕਾਂ ਦਾ ਅਧਿਐਨਪਹਿਲਾਂ ਵੀ ਕੀਤਾ ਗਿਆ ਹੈ ਪਰ ਸੰਰਚਨਾਵਾਦੀ ਵਿਧੀ ਨੂੰ ਆਧਾਰ ਬਣਾ ਕੇ ਨਹੀਂ ਕੀਤਾ ਗਿਆ! ਉਸ ਨੇਸੰਰਚਨਾਵਾਦੀ ਵਿਧੀ ਨੂੰ ਆਧਾਰ ਬਣਾਉਂਦਿਆਂ ਇਨ੍ਹਾਂ ਕਾਵਿ-ਨਾਟਕਾਂ ਤੇ ਇਨ੍ਹਾਂ ਦੀ ਸੰਰਚਨਾ ਦਾਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਹੈ! ਜਿਸ ਵਿਚ ਇਨ੍ਹਾਂ ਕਾਵਿ-ਨਾਟਕਾਂ ਦੀ ਵਿਆਕਰਣ ਉਵੇਂ ਧਿਆਨ ਵਿਚਰਹਿੰਦੀ ਹੈ, ਜਿਵੇਂ ਦੈਰਿਦਾ ‘ਆਫ ਗ੍ਰਾਮੇਤਾਲੋਜੀ’ ਵਿਚ ਜ਼ਿਕਰ ਕਰਦਾ ਹੈ! ਰੋਲਾਂ ਬਾਰਤ ਨੇ ਜਿਵੇਂਸ਼/ਗ਼ ਵਿਚ ਕੋਡ ਪਹਿਚਾਣੇ ਸਨ ਅਤੇ ਉਨ੍ਹਾਂ ਦੇ ਅੰਤਰਗਤ ਰਚਨਾ ਦੀ ਭਾਸ਼ਾ ਦਾ ਅਧਿਐਨ ਵੀ ਕੀਤਾ ਸੀਤੇ ਵਿਚਾਰ-ਪ੍ਰਬੰਧ ਦਾ ਵੀ! ਰਵਿੰਦਰ ਰਵੀ ਆਪਣੇ ਕਾਵਿ-ਨਾਟਕਾਂ ਵਿਚ ਕੁਝ ਪ੍ਰਤੀਕਾਂ ਤੇ ਚਿਹਨਾਂਦਾ ਸੰਸਾਰ ਬਣਾਉਂਦਾ ਹੈ ਅਤੇ ਉਨ੍ਹਾਂ ਦੇ ਰਾਹੀਂ ਉਹ ਸਮੱਸਿਆ ਜਾਂ ਯਥਾਰਥ ਦੀ ਪਹਿਚਾਣ ਕਰਨ ਦਾ ਯਤਨਕਰਦਾ ਹੈ! ਇਸੇ ਲਈ ਉਸ ਦੇ ਕਾਵਿ-ਨਾਟਕ ਸਾਧਾਰਨ ਕਿਸਮ ਦੇ ਸੰਵਾਦ ਨਾਲ ਸੰਬੰਧਤ ਨਹੀਂ ਹੁੰਦੇ ਸਗੋਂਉਨ੍ਹਾਂ ਵਿੱਚੋਂ ਜੋ ਨਾਟਕੀ ਪੈਰਾਡਾਈਮ ਉੱਸਰਦਾ ਹੈ, ਉਹ ਵਿਸ਼ੇਸ਼ ਕਿਸਮ ਦਾ ਹੁੰਦਾ ਹੈ ਅਤੇ ਬੌਧਿਕਚੇਤਨਾਂ ਵੀ ਉਨ੍ਹਾਂ ਨਾਲ ਜੁਡ਼ੀ ਹੁੰਦੀ ਹੈ! ਇਸੇ ਲਈ ਉਸ ਦੇ ਕਾਵਿ-ਨਾਟਕ ਪੰਜਾਬੀ ਵਿਚ ਰਚੇ ਗਏਹੋਰ ਕਾਵਿ-ਨਾਟਕਾਂ ਨਾਲੋਂ ਵੱਖਰਤਾ ਸਥਾਪਤ ਕਰਦੇ ਹਨ! ਮੁਨੀਸ਼ ਕੁਮਾਰ ਉਨ੍ਹਾਂ ਦੇ ਇਸ ਕਡ਼ੀਦਾਰਪ੍ਰਬੰਧ ਦੀ ਪਹਿਚਾਣ ਕਰਦਾ ਹੈ! ਇਉਂ ਸੰਰਚਨਾਤਮਕ ਵਿਧੀ ਦੀ ਤਕਨੀਕੀ ਚੇਤਨਾਂ ਵੀ ਹਰ ਸਮੇਂ ਉਸ ਦੇਮਨ ‘ਚ ਰਹਿੰਦੀ ਹੈ!




ਇਸ ਅਧਿਐਨ ਵਿਚ ਇਕ ਗੱਲ ਵਿਸ਼ੇਸ਼ ਤੌਰ ‘ਤੇਉੱਭਰ ਕੇ ਆਉਂਦੀ ਹੈ ਕਿ ਤਕਨੀਕੀ ਸ਼ਬਦਾਵਲੀ ਨੂੰ ਉਹ ਆਪਣੇ ਸਿਧਾਂਤਕ ਪਰਿਪੇਖ „ਚ ਪੂਰੀ ਤਰ੍ਹਾਂਸਪਸ਼ਟ ਕਰ ਦਿੰਦਾ ਹੈ ਅਤੇ ਜਦੋਂ ਉਹ ਕਾਵਿ-ਨਾਟਕਾਂ ਦਾ ਸੰਰਚਨਾਤਮਕ ਅਧਿਐਨ ਕਰਦਾ ਹੈ ਤਾਂ ਉਹਤਕਨੀਕੀ ਸ਼ਬਦਾਵਲੀ ਨੂੰ ਬਾਰ ਬਾਰ ਅੱਗਰਭੂਮੀਂ ‘ਤੇ ਨਹੀਂ ਲਿਆਉਂਦਾ ! ਅਕਸਰ ਪੰਜਾਬੀ ਆਲੋਚਕਾਂ ਵਿਚਇਹ ਦੋਸ਼ ਵਾਪਰ ਜਾਂਦਾ ਹੈ ਕਿ ਪਾਠਗਤ ਅਧਿਐਨ ਸਮੇਂ ਵੀ ਪਾਠ ਇਕ ਪਾਸੇ ਪਿਆ ਰਹਿ ਜਾਂਦਾ ਹੈ ਅਤੇ ਉਸਸਮੇਂ ਦੀ ਗੱਲ ਕੇਵਲ ਤਕਨੀਕੀ ਸ਼ਬਦਾਵਲੀ ਵਿਚ ਉਲਝ ਜਾਂਦੀ ਹੈ! ਤਕਨੀਕੀ ਚੇਤਨਾਂ ਵਿਸ਼ੇ ਵਿਚ ਰਚੀਮਿਚੀ ਹੋਈ ਹੈ ਅਤੇ ਰਚਨਾ ਅੱਗਰਭੂਮੀ ‘ਤੇ ਰਹਿੰਦੀ ਹੈ! ਇਸ ਲਈ ਰਚਨਾ ਦੀ ਵਿਆਕਰਣ, ਉਸ ਦਾਕਥਾ-ਪ੍ਰਬੰਧ, ਸੰਵਾਦ-ਵਿਧੀ, ਪ੍ਰਤੀਕ ਤੇ ਚਿਹਬ-ਪ੍ਰਬੰਧ ਨੂੰ ਸਮੀਖਿਆਕਾਰ ਇਕ ਯੂਨਿਟ ਦੇ ਤੌਰ ‘ਤੇਦੇਖਦਾ ਹੈ ਤੇ ਅੱਗੇ ਲੈ ਜਾਂਦਾ ਹੈ! ਜਦੋਂ ਅਸੀਂ ਇਸ ਦੇ ਕਾਵਿ-ਨਾਟਕ ਦਾ ਪੂਰਨ ਅਧਿਐਨ ਪਡ਼੍ਹਲੈਂਦੇ ਹਾਂ, ਤਾਂ ਉਹ ਕਾਵਿ-ਨਾਟਕ ਸੰਪੂਰਨ ਤੌਰ ‘ਤੇ ਸਾਡੀ ਪਕਡ਼ ‘ਚ ਆ ਜਾਂਦਾ ਹੈ! ਇਸ ਅਧਿਐਨ ਵਿਚਉਹ ਸੰਰਚਨਾਤਮਕ ਵਿਧੀ ਨੂੰ ਵਿਧਾ ਦੇ ਅਧਿਐਨ ਨਾਲੋਂ ਵੀ ਵੱਖ ਨਹੀਂ ਕਰਦਾ! ਇਸੇ ਲਈ ਉਹ ਨਾਟਕ, ਕਾਵਿ-ਨਾਟਕ ਕਿਉਂ ਹੈ? ਇਸ ਪ੍ਰਸ਼ਨ ਨੂੰ ਵੀ ਸੰਰਚਨਾਤਮਕ ਸੋਚ ‘ਚ ਸ਼ਾਮਿਲ ਕਰਦਾ ਹੈ!




ਇਸ ਲਈ ਮੁਨੀਸ਼ ਕੁਮਾਰ ਦੀ ਇਸ ਪੁਸਤਕ ਨੂੰ ਨਵੀਂ ਪੰਜਾਬੀ ਆਲੋਚਨਾ ਵਿਚ ਸ਼ਾਮਿਲ ਕੀਤਾ ਜਾਸਕਦਾ ਹੈ! ਇਸ ਪੁਸਤਕ ਦੀ ਸਾਰਥਕਤਾ ਇਸ ਗੱਲ ਵਿਚ ਵੀ ਹੈ ਕਿ ਉਹ ਆਪਣੀ ਆਲੋਚਨਾਤਮਕ ਸ਼ੈਲੀ ਵਿਚਸੰਚਾਰ ਵਜੋਂ ਪੂਰੀ ਤਰ੍ਹਾਂ ਚੇਤੰਨ ਹੈ ਕਿਉਂਕਿ ਕਈ ਵਾਰ ਅਜਿਹੀ ਪੰਜਾਬੀ ਆਲੋਚਨਾ ਸੰਚਾਰ ਦੀਆਂਗੁੰਝਲਾਂ ਵਿਚ ਉਲਝਕੇ ਰਹਿ ਜਾਂਦੀ ਹੈ! ਇਸ ਲਈ ਉਸ ਦੇ ਇਸ ਯਤਨ ਨੂੰ ਭਵਿੱਖਮੁਖੀ ਆਲੋਚਨਾ ਨਾਲਸੰਬੰਧਤ ਕੀਤਾ ਜਾ ਸਕਦਾ ਹੈ! ਮੈਨੂੰ ਉਮੀਦ ਹੈ ਕਿ ਉਸ ਦੇ ਇਸ ਅਧਿਐਨ ਨੂੰ ਪਾਠਕ, ਵਿਦਿਆਰਥੀਅਤੇ ਅਧਿਆਪਕ ਇਸ ਦ੍ਰਿਸ਼ਟੀ ਤੋਂ ਸਹਿਜੇ ਹੀ ਸਵੀਕਾਰ ਕਰਨਗੇ!

Top