ਮੁਲਾਕਾਤ
ਪੰਜਾਬੀ ਕਹਾਣੀ ਅਜੇ ਦੇਹਵਾਦ ਤੋਂ ਮੁਕਤ ਨਹੀਂ ਹੋਈ

ਮੇਜਰ ਮਾਂਗਟ
ਤੁਸੀਂ ਗੀਤ ਲਿਖਣ ਤੋਂਸ਼ੁਰੂਆਤ ਕੀਤੀ,ਫਿਰ ਕਵਿਤਾ ਤੇ ਕਹਾਣੀ ਵੱਲ ਮੁੜ ਗਏ।ਇਹ ਸੁਚੇਤ ਪੱਧਰ ਤੇ ਹੋਇਆ ਜਾਂ ਅਚਨਚੇਤ?
ਹਾਂ ਜੀ ਮੇਰੀ ਸ਼ੁਰੂਆਤ ਗੀਤਾਂ ਤੋਂ ਹੀ ਹੋਈ ਸੀ।ਚੜ੍ਹਦੀ ਉਮਰ ਵਿੱਚ ਭਾਵਨਾਵਾਂ ਦਾ ਘੋੜਾਸਿਰਪੱਟ ਦੌੜਦਾ ਹੈ ਤੇ ਜੋਸ਼ ਵੀ ਹੁੰਦਾ ਹੈ।ਫੇਰ ਹੋਸ਼ ਦਾ ਪੱਲਾ ਵੀ ਫੜ ਲਿਆ।ਅਹਿਸਾਸ ਹੋਣ ਲੱਗਿਆ ਕਿਮੈਂ ਜੋ ਕੁੱਝ ਕਹਿਣਾਂ ਚਾਹੁੰਦਾ ਹਾਂ ਗੀਤਾਂ ਵਿੱਚ ਨਹੀਂ ਕਿਹਾ ਜਾ ਰਿਹਾ।ਜਿਸ ਦੀ ਸ਼ੁਰੂਆਤ ਭਾਵੇਂਅਚੇਤ ਹੀ ਹੋਈ।ਜਦੋਂ ਇਸਦਾ ਨੋਟਿਸ ਲਿਆ ਜਾਣ ਲੱਗਾ ਫੇਰ ਮੈਂ ਸੁਚੇਤ ਤੌਰ ਤੇ ਕਹਾਣੀ ਲਿਖਣਲੱਗਿਆ।
'ਸੱਚ ਦੀ ਆਵਾਜ਼' ਦਾ ਪਰਪੇਖ ਕੀ ਸੀ?
ਜਿਵੇਂ ਮੈਂ ਦੱਸਿਆ ਹੈ ਭਾਵਨਾਵਾਂ ਭਾਰੂਸਨ।ਪ੍ਰਗਤੀਵਾਦ ਦਾ ਦੌਰ ਸੀ।ਸ਼ਹੀਦਾਂ ਦੀਆਂ ਕੁਰਬਾਨੀਆਂ ਪ੍ਰਭਾਵਤ ਕਰਦੀਆਂ ਸਨ।ਗੁਰੂਆਂ ਦੇ ਗੀਤ ਅਤੇਸ਼ਹੀਦਾਂ ਦੇ ਗੀਤ ਜਿਨ੍ਹਾਂ ਵਿੱਚ ਜੀਵਨ ਲਈ ਪ੍ਰੇਰਨਾ ਸੀ ਲਿਖੇ ਜੋ 'ਸੱਚ ਦੀ ਆਵਾਜ਼' ਵਿੱਚਛਪੇ।

ਜਗਦੇਵ ਸਿੰਘ ਜੱਸੋਵੱਲ,ਸੰਤੋਖ ਸਿੰਘ ਧੀਰ ਅਤੇ ਕੁਲਵੰਤ ਨੀਲੋਂ ਦੀ ਹਾਜ਼ਰੀ ‘ਚ ਕਥਾ-ਵਾਚ (1985)
ਪੰਜਾਬ ਦੇ ਲੋਕ ਜੀਵਨ ਤੇ ਕੈਨੇਡਾ ਦੇ ਲੋਕ ਜੀਵਨ ਨੇ ਤੁਹਾਡੀ ਕਹਾਣੀ ਦੇਕਿਸ ਪੱਖ ਨੂੰ ਪ੍ਰਭਾਵਤ ਕੀਤਾ?
ਪੰਜਾਬ ਦੇ ਲੋਕ ਜੀਵਨ ਅਤੇ ਕਨੇਡਾ ਦੇ ਲੋਕ ਜੀਵਨ ਵਿੱਚ ਜ਼ਮੀਨਅਸਮਾਨ ਦਾ ਫਰਕ ਹੈ।ਮੁੱਖ ਤੌਰ ਤੇ ਕਨੇਡਾ ਆਉਣ ਤੋਂ ਮੇਰੀ ਕਹਾਣੀ ਦੇ ਵਿਸ਼ੇ ਵਸਤੂ ਤੇ ਬਹੁਤ ਪ੍ਰਭਾਵਪਿਆ।ਪ੍ਰਚੱਲਤ ਮਾਪਦੰਡ ਬਦਲ ਗਏ।ਪਾਤਰਾਂ ਦੇ ਸੁਭਾਅ ਅਤੇ ਬੋਲ ਚਾਲ ਵੀ ਬਦਲ ਗਈ।

ਕਹਾਣੀ ਪੜ੍ਹਦਿਆਂ ਮੇਜਰ ਮਾਂਗਟ
ਮੰਚ ਤੇ ਬੈਠੇ ਨੇ ਸੁਰਜੀਤ ਰਾਮਪੁਰੀ,ਨਾਟਕਕਾਰ ਗੁਰਸ਼ਰਨ ਸਿੰਘ ਅਤੇ ਨਾਵਲਕਾਰ ਜਸਵੰਤ ਸਿੰਘ ਕੰਵਲ(1986)
'ਕੁੱਬਾ' ਤੇ 'ਬਰੈਂਪਟਨ' ਦੀਆਂ ਕਿਹੜੀਆਂ ਸਮਾਨਤਾਵਾਂ ਹਨ ਜੋ ਤੁਹਾਡੀਆਂ ਕਹਾਣੀਆਂ 'ਚ ਬਦਲੀਆਂ ਨਹੀਂ ਤੇ 'ਘਰਵਰਗਾ' ਮਹਸੂਸ ਕਰਵਾਉਂਦੀਆਂ ਹਨ?
ਮੇਰੇ ਪਾਤਰ ਭਾਵੇਂ ਕੁੱਬੇ ਪਿੰਡ ਤੋਂ ਹੋਣ ਜਾਂ ਬਰੈਂਪਟਨਤੋਂ ਬੁਨਿਆਦੀ ਤੌਰ ਤੇ ਉਹ ਇਨਸਾਨ ਹਨ।ਮਨੁੱਖੀ ਨਸਲ ਦੀਆਂ ਸਮਾਨਤਾਵਾਂ ਕੁੱਬੇ ਤੇਂ ਬਰੈਂਪਟਨ ਵਿੱਚਇੱਕੋ ਜਿਹੀਆਂ ਹਨ।ਉਸਦਾ ਹੱਸਣਾ,ਰੋਣਾ,ਉਦਾਸੀ,ਦੁੱਖ ਝੱਲਣਾ,ਮਹਿਸੂਸ ਕਰਨਾ ਬਿਲਕੁੱਲ ਇੱਕੋ ਜਿਹਾਹੈ।ਮਨੁੱਖ ਦੇ ਅੰਦਰਲੀ ਸਾਂਝ ਕਾਰਨ ਏਥੇ ਆ ਕੇ ਵੀ ਮੇਰਾ ਪਾਤਰਾਂ ਨਾਲੋਂ ਰਿਸ਼ਤਾ ਨਹੀਂ ਟੁੱਟਦਾ ਤੇਘਰ ਵਾਂਗ ਹੀ ਮਹਿਸੂਸ ਹੁੰਦਾ ਹੈ।

ਮੇਜਰ ਜਦੋਂ ਨੈਸ਼ਨਲ ਕੈਡਟ ਕੋਰ(ਐਨ.ਸੀ.ਸੀ.) ਦਾ ਰੰਗਰੂਟ ਸੀ(1982)
ਸਮਰਾਲੇ ਕਾਲਜ ਦੇ ਦਿਨਕਿਸ ਤਰ੍ਹਾਂ ਦੇ ਸਨ?
ਬਹੁਤ ਹੀ ਵਧੀਆ ਦਿਨ ਸਨ।ਕਾਲਜ ਦੀ ਸਾਹਿਤ ਸਭਾ ਦਾ ਜਨਰਲ ਸਕੱਤਰ।ਮੈਗਜ਼ੀਨ 'ਮਾਲਵਿੰਦਰ' ਦੇਪੰਜਾਬੀ ਸੈਕਸ਼ਨ ਦਾ ਸੰਪਾਦਕ।ਬਿਨਾ ਮੁਕਾਬਲਾ ਵੋਟਾਂ ਵਿੱਚ ਜਿੱਤਿਆ ਵਿਦਿਆਰਥੀ ਲੀਡਰ।ਐੱਨ ਸੀ ਸੀ ਤੇਐੱਨ ਐੱਸ ਦਾ ਮੁਖੀ।ਕਾਲਜ ਦੀ ਹਰ ਸਟੇਜ ਤੇ ਭਾਗ ਲੈਣ ਵਾਲਾ।ਚਾਰ ਸਾਲ ਬਿਤਇਆ ਸਮਾਂ ਅੱਜ ਅਠਾਈ ਸਾਲਬੀਤ ਜਾਣ ਤੋਂ ਬਾਅਦ ਵੀ ਮੇਰੇ ਸਾਰੇ ਪ੍ਰਫੈਸਰ ਸਾਹਿਬਾਨ ਯਾਦ ਕਰਦੇ ਹਨ।ਮੇਰੇ ਲਈ ਇਹ ਸੁਨਹਿਰਾਸਮਾਂ ਸੀ।

ਬਚਪਨ ਦੀਆਂ ਯਾਦਾਂ
ਇਕੱਲਿਆਂ ਨਹਿਰ ਕੰਢੇ( 1983) ਤੇ ਭਰਾ ਰਜਿੰਦਰ ਨਾਲ਼(1987)
ਤੁਸੀਂ ਏਥੇ ਡਰਾਈਵਿੰਗ ਸਕੂਲ ਚਲਾਉਂਦੇ ਹੋ।ਏਥੋਂ ਦੇਸਿਖਾਂਦਰੂਆਂ ਨਾਲੋਂ ਉਥੋਂ ਦਿਆਂ ਦਾ ਕੀ ਫ਼ਰਕ ਹੈ?
ਬਹੁਤ ਵੱਡਾ ਫ਼ਰਕ ਹੈ।ਭਾਰਤ ਵਿੱਚ ਤਾਂਡਰਾਈਵਿੰਗ ਲਈ,ਸਾਡੇ ਸਮੇਂ ਕੋਈ ਪ੍ਰੋਫੈਸ਼ਨ ਟ੍ਰੇਨਿੰਗ ਹੀ ਨਹੀ ਸੀ।ਪੈਸੇ ਦੇ ਕੇ ਲਾਈਸੰਸ ਮਿਲਜਾਂਦਾ ਸੀ।ਫੇਰ ਕੋਈ ਟ੍ਰੈਫਿਕ ਨਿਯਮਾਂ ਦੀ ਪ੍ਰਵਾਹ ਨਹੀਂ ਕਰਦਾ ਤੇ ਨਾ ਹੀ ਕੋਈ ਸੇਫਟੀ ਦਾ ਮਹੱਤਵਹੈ।ਪਰ ਜਦੋਂ ਉਥੋਂ ਦੇ ਡਰਾਈਵਰ ਏਥੇ ਆ ਕੇ ਟ੍ਰੇਨਿੰਗ ਲੈਂਦੇ ਹਨ ਤਾਂ ਹੈਰਾਨ ਰਹਿ ਜਾਂਦੇ ਹਨ ਕਿਉਨ੍ਹਾਂ ਨੂੰ ਤਾਂ ਪਹਿਲਾਂ ਡਰਾਈਵਿੰਗ ਦਾ ੳਅ ਵੀ ਪਤਾ ਨਹੀਂ ਸੀ।