ਕਹਾਣੀ
ਮੂਲ ਭਾਸ਼ਾ-ਰਾਜਸਥਾਨੀ

ਮੂਲ ਲੇਖਕ-ਸੱਤਿਆਨਰਾਇਣ ਸੋਨੀ

ਅਨੁਵਾਦ-ਜਤਿੰਦਰ ਸੋਨੀ
ਇਹ ਫ਼ੋਟੋ ਏਥੇ ਕਿਵੇਂ ?
ਅੱਜਈਦ ਹੈ ।
ਈਦਤੋਂ ਦੋ ਦਿਨ ਪਹਿਲਾਂ ਦਰਗਾਹ 'ਚ ਬੰਬ ਫੁੱਟਿਆ ਸੀ ।
ਦੋਮਰ ਗਏ, ਬਾਈ ਜ਼ਖ਼ਮੀ ਹੋ ਗਏ ਸਨ ।
ਹਾਦਸਾਬੜਾ ਦਰਦਨਾਕ ਸੀ, ਦੇਸ਼ ਵਾਸਤੇ ਸ਼ਰਮਨਾਕ ਸੀ।
ਲੋਕੀਇਹਦੇਪਿੱਛੇ ਪਰਦੇਸੀ ਹੱਥ ਦੱਸਦੇ ਸਨ।
ਪਰ .......
ਪਰ, ਦੇਸ - ਪਰਦੇਸ ਛੱਡੋ ......
ਪਰਦੇਸ 'ਚਕੀ ਬੰਦੇ ਨੀ ਵੱਸਦੇ ਤੇ ਆਪਣੇ ਦੇਸ 'ਚ ਕੀ ਕੁ-ਬੰਦੇ ਨੀ ਰਹੰਦੇ ?
ਪਰਦੇਸਦਾ ਇੱਕ ਬੰਦਾ ਈਦ ਤੋਂ ਪਹਿਲਾਂ ਦੀ ਸ਼ਾਮ ਦਿੱਲੀ ਦੇ ਕੁਤੁਬਮੀਨਾਰ 'ਚ 'ਨਵਭਾਰਤ ਟਾਈਮਸ' ਵੱਲੋਂਪੇਸ਼ 'ਦਿੱਲੀ ਮੇਰਾ ਦਿਲ' ਪ੍ਰੋਗਰਾਮ 'ਚ ਗ਼ਜ਼ਲਾਂ ਪੇਸ਼ ਕਰਦਾ ਸੀ ........ਗ਼ੁਲਾਮਅਲੀ। ਸਰੋਤੇ ਝੂਮਦੇ ਸਨ। ਮੇਰਾ ਬੇਲੀ ਅੰਗਰੇਜ਼ੀ ਦਾ ਲੈਕਚਰਾਰ ਰਾਜਿੰਦਰ ਕਸੋਤਿਯਾ ਉੱਥੇਹੀ ਸੀ। ਮੋਬਾਇਲ ਫ਼ੋਨ ਦੇ ਨਾਲ਼ ਮੈਨੂੰ ਗ਼ਜ਼ਲਾਂ ਸੁਣਾ ਰਿਹਾ ਸੀ.........ਲਾਈਵ। ਇੱਕ ਗ਼ਜ਼ਲ ਦੇਸ਼ੇਅਰ ਸਨ ........
......... ਸ਼ਾਇਰ ਤਾਂ ਸ਼ਾਇਰ ਹੈ, ਦੇਸ ‘ਚ ਕੀ ਤੇ,ਪਰਦੇਸ ਕੀ ! ............ਹਿੰਦੂ ਕੀ, ਮੁਸਲਮਾਨ ਕੀ!
ਪਰਉਸ ਬੰਦੇ ਦਾ ਕੀ ਕਰੀਏ ਜਿਹੜਾ ਕੁਝ ਦਿਨ ਪਹਿਲਾਂ ਰਾਮਸਵਰੂਪ ਕਿਸਾਨ ਦੇ ਬਾਹਰ ਵਾਲੇ ਕਮਰੇ ਵਿੱਚ ਆਕੇ ਬੈਠ ਗਿਆ। ਕਮਰੇ 'ਚ ਟੰਗੀ ਹੋਈ ਫ਼ੋਟੋ ਵੱਲ ਉਂਗਲ ਕਰਕੇ ਪੁੱਛਿਆ -
"ਆਹਫ਼ੋਟੋ?"
"ਕਿਸ਼ੋਰਕੁਮਾਰ ਦੀ।" ਕਿਸਾਨ ਜੀ ਨੇ ਆਖਿਆ ।
"ਤੇਆਹ ?" ਉਸਨੇ ਦੂਜੀ ਫ਼ੋਟੋ ਵੱਲ ਉਂਗਲ ਕੀਤੀ ।
" ਮੁਹੰਮਦ ਰਫ਼ੀਦੀ ।" ਮੁਹੰਮਦ ਰਫ਼ੀ ਦੇ ਤਕੜੇਚਾਹੁਣ ਵਾਲੇ ਹਨ ‘ਕਿਸਾਨ’ ਜੀ। । ਉਨ੍ਹਾਂ ਦਾ ਪੁੱਤਰ ਕ੍ਰਿਸ਼ਨਵੀ । ਬੁੱਲ੍ਹਾਂਤੋਂ ਗੱਲ ਨਿਕਲਦੇ ਹੀ ਉਨ੍ਹਾਂ ਦੇ ਸਾਰੇ ਚਿਹਰੇ ਤੇ ਚਮਕ ਆ ਗਈ ਤੇ ਅੱਖਾਂ 'ਚਨੂਰ। ਜਿਵੇਂ ਮੁਹੰਮਦ ਰਫ਼ੀ ਦਾ ਨਾਂ ਲੈਕੇ ਓਨ੍ਹਾਂ ਨੂੰ ਬੜਾ ਮਾਣ ਹੋਇਆ ਹੋਵੇ।
ਪਰ ........
ਪਰ, ਉਹਬੰਦਾ ........ਜਿਹੜਾ ਫ਼ੋਟੋ ਵੱਲ ਉਂਗਲ ਕਰਕੇ ਪੁੱਛ ਰਿਹਾ ਸੀ ...... ਉਸ ਦੀਆਂ ਅੱਖਾਂ 'ਚਅੱਗ ਸੀ ......ਤੇ ਇਹੋ ਜਿਹੇ ਹੀ ਉਸਦੇ ਬੋਲ..........
" ਇਸ ...ਦੀਫ਼ੋਟੋ ,ਆਪਣੇ ਘਰ ?'
ਸੁਣਦੇਹੀ ਕਿਸਾਨ ਜੀ ਦੇ ਚਿਹਰੇ ਦਾ ਰੰਗ ਬਦਲ ਗਿਆ। ਉਸ ਬੰਦੇ ਨੇ ਇੱਕ ਕੌਮ ਖ਼ਾਸ ਵਾਸਤੇ ਬੜੇ ਹੀ ਭੈੜੇਬੋਲ ਬੋਲੇ ਤੇ ਕਿਸਾਨ ਜੀ ਨੂੰ ਇਸ ਗੱਲ ਤੇ ਬੜਾ ਹੀ ਗੁੱਸਾ ਆਇਆ। ਬੋਲੇ -"ਵੀਰ,ਪਾਣੀ ਪੀ ਤੇ ਇੱਥੋਂਚਲੋ,ਛੇਤੀ। ਮੈਂ ਤੁਹਾਡੇ ਨਾਲ਼ ਗੱਲ ਨੀ ਕਰ ਸਕਦਾ। ਬਸ।"
ਉਹਬੰਦਾ ਚਲਾ ਗਿਆ।
..................................................................................................
ਅੱਜਈਦ ਹੈ।
ਮੇਰੀਅਜੇ ਤੱਕ ਅੱਖ ਵੀ ਨੀ ਖੁੱਲ੍ਹੀ ਸੀ ਕਿ ਵਿਜੇ ਦਾ ਫ਼ੋਨ ਆ ਗਿਆ ।
"ਗੁਰੂ ਜੀ, ਈਦ ਮੁਬਾਰਕਾਂ।"
"ਤੈਨੂੰਵੀ।.......ਹੋਰ ਦੱਸ!"
" ਗੁਰੂ ਜੀ, ਈਦਦੀਆਂ ਮੁਬਾਰਕਾਂ ਦੇਣ ਵਾਸਤੇ ਇੱਕ ਵਧੀਆ ਜਿਹਾ ਐਸ.ਐਮ.ਐਸ. ਬਣਾ ਕੇ ਦਿਉ ਨਾ ।"
"ਕਿਉਂ ਭਾਈ, ਤੈਨੂੰਕੀ ਲੋੜ ?"
"ਕਿਉਂ?, ਈਦ ਆਪਣੀਨੀ ਹੁੰਦੀ ?" ਉਸ ਨੇ ਹੱਸਦੇ ਹੋਏ ਕਿਹਾ। ਮੈਂ ਵੀ ਹੱਸਿਆ ......."ਭੇਜਦਾ ਹਾਂ ਭਾਈ, ਭੇਜਦਾਹਾਂ"
ਐਨੇ 'ਚਮਹਿਬੂਬ ਅਲੀ ਦਾ ਐਸ.ਐਮ.ਐਸ. ਆ ਗਿਆ ਫੇਫਾਨਾ ਤੋਂ .......
ਲੱਗੇਹੱਥ ਅਮੀਨ ਖ਼ਾਨ ਦਾਂ ਵੀ ਮਲਸੀਸਰ ਤੋਂ ......
" ਈਦ -ਦੀਵਾਲੀਦੋਨੋ ਆਵਣ , ਇਸ ਮਹੀਨੇ ਵਿੱਚ ।
ਹਿੰਦੂ-ਮੁਸਲਿਮਸਾਰੇ ਮਿਲਣ , ਬਾਂਵਾਂ ਗਲੇ ਵਿੱਚ ।"
ਮੈਂਦੋਨੋ ਐਸ.ਐਮ.ਐਸ. ਵਿਜੇ ਨੂੰ ਭੇਜ ਦਿੱਤੇ।
.................................................................................................
ਘਰਵਿੱਚ ਰੌਣਕ ਹੈ ।
ਅੱਜਬੇਟੀ ਨੀਤੂ ਨੇ ਆਪਣੀ ਸਹੇਲੀ ਦੇ ਘਰ ਖਾਣਾ ਖਾਣ ਲਈ ਜਾਣਾ ਹੈ । ਓਹ ਤਿਆਰੀ ਕਰ ਰਹੀਹੈ ।
ਐਨੇ 'ਚਮੈਨੂੰ ਇੱਕ ਗੱਲ ਚੇਤੇ ਆਉਂਦੀ ਹੈ, ਜਿਹੜੀ ਨੀਤੂ ਦੀ ਅਧਿਆਪਿਕਾ ਨੇ ਮੈਨੂੰ ਆਖੀ ਸੀ ਕੇ ਨੀਤੂ ਦੀਸੰਗਤ ਸੁਧਾਰੋ । ਮੈਂ ਉਸ ਮੈਡਮ ਨੂੰ ਬਹੁਤੇ ਸੁਆਲ ਤਾਂ ਨਹੀਂ ਸੀਕੀਤੇ ਪਰ ਮੈਨੂੰ ਫਿਕਰ ਲੱਗਪਿਆ ਸੀ। ਸ਼ਾਮ ਨੂੰ ਮੈਂ ਬਹੁਤ ਪਿਆਰ ਨਾਲ ਨੀਤੂ ਨੂੰ ਮੈਡਮ ਦੇ ਉਲਾਂਭੇ ਵਾਲੀ ਗੱਲ ਦੱਸੀ। ਸੁਣਦੇਹੀ ਉਹ ਰੋਣ ਲੱਗ ਪਈ .........।
" ਬਾਪੂ, ਮੈਡਮਮੇਮੁਨਾ ਵਾਸਤੇ ਹੀ ਕਹਿੰਦੀ ਹੈ ।"
ਮੈਨੂੰਬੜੀ ਹੈਰਾਨੀ ਹੋਈ," ਕਿਊਂ ?"
" ਮੈਡਮਨੂੰ ਉਸ ਮੁਹੱਲੇ ਦੇ ਬੱਚੇ ਚੰਗੇ ਨੀਲੱਗਦੇ।"..................................
ਪ੍ਰਮੋਦ ਨੂੰ ਵੀ ਮੁਸ਼ਤਾਕ ਨੇ ਖਾਣੇ ਤੇ ਬੁਲਾਇਆ ਹੈ। ਮਠਿਆਈਆਂ ਛਕਣ। ਉਸਨੇ ਮੁਸ਼ਤਾਕ ਲਈ ਇੱਕ ਤੋਹਫਾ ਲਿਆ ਹੈ । ਉਹ ਤਿਆਰ ਹੋਇਆ ਹੀ ਸੀ ਕਿ ਏਨੇ ਵਿੱਚ ਮੁਸ਼ਤਾਕ ਆਗਿਆ ਆਵਦਾ ਫਿਤਰ ਜੁਗਾੜ ਲੈਕੇ। ਉਨ੍ਹਾਂ ਦੇ ਦੋ ਬੇਲੀ ਹੋਰ ਸਨ ਫਿਤਰ ਤੇ ਉਨ੍ਹਾਂ ਦੇਨਾਲ਼ ।
ਨੀਤੂਮੈਮੁਨਾ ਦੇ ਤੇ ਪ੍ਰਮੋਦ ਮੁਸ਼ਤਾਕ ਦੇ ਘਰੇ ਚਲਾ ਗਿਆ।
.................................................................................................
" ਦੀਵਾਲੀ ਦੇਦਿਨ ਨੇੜੇ ਆ ਗਏ ਸਨ । ਹਾਰੂਨ ਹਾਲੇ ਤੱਕ ਨੀਂ ਆਇਆ । ਰੰਗ ਪਤਾ ਨੀ ਕਦੋਂ ਹੋਵੇਗਾ ? ਪੰਦਰਾਂ ਵਰ੍ਹੇਹੋ ਗਏ ਹਨ ਘਰ ਬਣਾਏ ਨੂੰ । ਇਸ ਘਰ ਦਾ ਤਾਂ ਮਹੂਰਤ ਕਦੇ ਵੀ ਨੀਂ ਨਿਕਲਣਾ ।" ਘਰਵਾਲੀ ਦੇ ਬੋਲਸਨ ।
" ਅੱਜ ਤਾਂਈਦ ਹੈ । ਹਾਰੂਨ ਅੱਜ ਤਾਂ ਆਉਂਦਾ ਨੀਂ । ਇਸ ਤੋਂ ਅਗਲੇ ਦਿਨ ਦੇ ਲਗਨ ਬਾਰੇ ਕਹਿ ਰਿਹਾਸੀ ।"
" ਪੁੱਛਤਾਂ ਲਓਫ਼ੋਨ ਕਰਕੇ ! ਤੜਕੇ ਲੱਗੇਗਾ ਤਾਂ ਸਾਹਮਣੇ ਵਾਲੇ ਦੋਵੇਂ ਕਮਰੇ ਖ਼ਾਲੀ ਕਰ ਲੈਂਦੇਹਾਂ । ਬੈੱਡ ਅਤੇ ਕੰਪਿਊਟਰ ਬਾਹਰ ਆਲੇ ਕਮਰੇ ਵਿੱਚ ਰੱਖਣੇ ਪੈਣਗੇ। "
" ਹਾਂਭਾਈ, ਪੁਛੱਦਾਂ ।"
ਮੈਂਹਾਰੂਨ ਨੂੰ ਫ਼ੋਨ ਕਰਨ ਲੱਗਿਆ। ਮੋਬਾਇਲ ਫ਼ੋਨ ਦੀ ਫ਼ੋਨਬੁੱਕ ਖੋਲ੍ਹੀ ਤੇ ਹਾਰੂਨ ਦਾ ਨਾਂ ਲੱਭ ਕੇ ਡਾਇਲਕਿੱਤਾ ।
ਘੰਟੀਦੀ ਥਾਂ ਤੇ ........" ਹਰੇ ਰਾਮ.....ਹਰੇ ਰਾਮ.......ਹਰੇ ਕ੍ਰਿਸ਼ਨਾ , ਹਰੇ ਰਾਮ ..."ਸੁਣਿਆ। ਫ਼ੋਨ ਕੱਟ ਦਿੱਤਾ।
ਸੋਚਿਆ, ਇਹ ਕਾਲਰ ਟਿਊਨ ਹਾਰੂਨ ਦੀ ਨੀਂ ਹੋ ਸਕਦੀ। ਸ਼ਾਇਦ ਗ਼ਲਤ ਨੰਬਰ ਲੱਗ ਗਿਆ ।
ਦੂਜੀਵਾਰੀ ਨੰਬਰ ਲਾਇਆ। ਫੇਰ ਉਹੀ ਟਿਊਨ।
ਮੈਂਅਜੇ ਨੂੰ ਆਵਾਜ਼ ਦਿੱਤੀ। ਉਹ ਆਇਆ।
" ਪੁੱਤ, ਹਾਰੂਨਦਾ ਨੰਬਰ ਵੇਖ ਕੇ ਦੱਸੀ।"
" ਨੜ੍ਹਿੰਨਵੇਂ ਦੋ ਸੋ ............. , ਪੰਦਰਾਂ ਜ਼ੀਰੋ................... ।" ਉਸਨੇਡਾਇਰੀ ਵੇਖ ਕੇ ਦੱਸਿਆ।
ਮੈਂਫੇਰ ਡਾਇਲ ਕੀਤਾ। ਮੋਬਾਇਲ ਫ਼ੋਨ ਤੇ ਵੀ ਹਾਰੂਨ ਦਾ ਨਾਂ ਲਿਖਿਆ ਹੋਇਆ ਆ ਰਿਹਾ ਸੀ। ਨੰਬਰ ਤਾਂ ਉਹੀਸੀ।
' ਹਰੇਰਾਮ , ਹਰੇ ਰਾਮ.....ਹਰੇ ਕ੍ਰਿਸ਼ਨਾ .....ਹਰੇ ਰਾਮ ' ਉਹੀ ਟਿਊਨ।
ਉਸਨੇਫ਼ੋਨ ਚੁੱਕਿਆ। ਮੇਰੇ ਬੋਲਣ ਤੋਂ ਪਹਿਲਾਂ ਹੀ ਉਸਦੀ ਆਵਾਜ਼ ਆਈ .......
" ਗੁਰੂਜੀ, ਰਾਮ -ਰਾਮ !"
"ਰਾਮ -ਰਾਮ ਭਾਈ, ਰਾਮ -ਰਾਮ । ਈਦ ਮੁਬਾਰਕ ।"
"ਗੁਰੂਜੀ , ਤੁਹਾਨੂੰ ਵੀ ।"
" ਯਾਰ , ਆਟਿਊਨ ? ਫ਼ੋਨ ਤਾਂ ਤੇਰਾ ਹੀ ਹੈ ਨਾ ?"
" ਹਾਂ , ਕਿਊਂ ਚੰਗੀਨੀ ਲੱਗੀ ?"
" ਹੈਤਾਂ ਚੰਗੀ ।" ਮੈਂ ਗੱਲ ਟਾਲ਼ਦੇ ਹੋਏ ਆਪਣੇ ਮਤਲਬ ਦੀ ਗੱਲ ਤੇ ਆ ਗਿਆ ।
" ਹਾਰੂਨ , ਤੂੰ ਤੜਕੇਲੱਗ ਜਾਵੇਗਾ ਨਾਂ ? ਅਸੀਂ ਸਮਾਨ ਬਾਹਰ ਕੱਢੀਏ ।"
" ਹਾਂਗੁਰੂ ਜੀ, ਕੱਢ ਲੋ। ਤੜਕੇ ਅੱਠ ਵਜੇ ਪਹੁੰਚ ਜਾਵਾਂਗਾ।"
" ਠੀਕ ।"
ਮੈਂਫ਼ੋਨ ਕੱਟ ਦਿੱਤਾ।
.................................................................................................
ਅਸੀਂ ਸਮਾਨ ਬਾਹਰ ਕੱਢਣ ਲੱਗ ਪਏ। ਮੈਂ ਉੱਤਰ ਪਾਸੇ ਵਾਲੀ ਅਲਮਾਰੀ ਖ਼ਾਲੀ ਕਰਨ ਲੱਗਪਿਆ। ਇਸ ਕਮਰੇ ਦੇ ਬਿਲਕੁਲ ਸਾਹਮਣੇ ਪੂਜਾ-ਘਰ ਹੈ ਜਿੱਥੇ ਸ਼ਿਵ ਜੀ ਅਤੇ ਗਣੇਸ਼ ਜੀ ਦੀਆਂ ਮੂਰਤੀਆਂਸਨ। ਦੁਰਗਾ, ਲੱਛਮੀ ਤੇ ਹਨੂੰਮਾਨ ਜੀ ਦੀਆਂ ਫ਼ੋਟੋਆਂ ਵੀ ਲਾਈਆ ਹੋਈਆ ਸਨ। ਮੈਂ ਤਾਂ ਕਦੇ ਵੀ ਪੂਜਾਪਾਠ ਨਹੀਂ ਕਰਦਾ, ਮੇਰੀ ਘਰਵਾਲੀ ਨੂੰ ਇਸ ਗੱਲ ਤੇ ਬੜਾ ਇਤਰਾਜ਼ ਹੈ। ਉਹ ਬੜੀ ਧਾਰਮਿਕ ਹੈ । ਸਕੂਲ 'ਚ ਤਾਂ ਇਹ ਪੜ੍ਹੀ ਨਹੀਂ, ਪਰ ਬੱਚਿਆਂ ਕੋਲੋਂ ਘਰ ਵਿੱਚ ਹੀ ਸਿੱਖ ਗਈ ਹੈ ਤੇ ਹੁਣ ਅਟਕ -ਅਟਕ ਕੇ ਹੀਸਹੀ,ਪਰ ਅੱਖਰ ਪੜ੍ਹ ਲੈਂਦੀ ਹੈ। ਕੱਲ੍ਹ ਹੀ ਬਾਰਾਂ ਮਹੀਨਿਆਂ ਦੇ ਵਰਤ - ਤਿਉਹਾਰਾਂ ਦੀ ਕਿਤਾਬਖ਼ਰੀਦੀ ਹੈ। ਉਹ ਕਿਤਾਬ ਵੀ ਪੂਜਾ-ਘਰ 'ਚ ਹੀ ਰੱਖੀ ਹੈ ।
ਅਲਮਾਰੀਖ਼ਾਲੀ ਕਰਦੇ-ਕਰਦੇ ਮੇਰੀ ਨਿਗਾਹ ਥਾਨਾਂ 'ਚ ਪਈ।
ਹਨੂੰਮਾਨਜੀਤੇ ਦੁਰਗਾ ਦੀਆਂ ਫ਼ੋਟੋਆਂ ਦੇ ਵਿਚਾਲੇ ਮੈਂ ਇੱਕ ਨਵੀਂ ਫ਼ੋਟੋ ਦੇਖੀ। ਹੱਥ ਵਿੱਚ ਚੁੱਕ ਕੇ ਵੇਖਿਆ, ਇੱਕਪੁਰਾਣੇ ਪੋਸਟ-ਕਾਰਡ ਤੇ ਅਖ਼ਬਾਰ ਦੀ ਇੱਕ ਕਤਰਨ ਚਿਪਕਾ ਰੱਖੀ ਸੀ। ਜਿਸਦੇ ਉੱਤੇ ਚੰਨ ਤੇ ਤਾਰੇ ਦਾਚਿੱਤਰ ਸੀ। ਇਸ ਉੱਤੇ ਦੇਵਨਾਗਰੀ 'ਚ ਤੇ ਥੱਲੇ ਫ਼ਾਰਸੀ ਲਿਪੀ'ਚ ਮੋਟੇ -ਮੋਟੇ ਅੱਖਰਾਂ 'ਚ ਛਪਿਆ ਸੀ - 'ਈਦ ਮੁਬਾਰਕ !'
ਮੇਰੀਖੁਸ਼ੀ ਦੀ ਕੋਈ ਹੱਦ ਨਹੀਂ ਸੀ।
ਮੈਂਉਹ ਫ਼ੋਟੋ ਚੁੱਕ ਕੇ ਬਾਹਰ ਵਿਹੜੇ 'ਚ ਆ ਗਿਆ ਤੇ ਪੁੱਛਿਆ," ਆ ਫ਼ੋਟੋ ਮੰਦਰ 'ਚ ਕੀਹਨੇ ਰੱਖੀਹੈ ?"
" ਮੈਂਰੱਖੀ ਸੀ।" ਘਰਵਾਲੀ ਦੇ ਬੋਲ ਸਨ। ਉਹ ਖੁਸ਼ ਹੁੰਦੀ ਮੇਰੇ ਮੂੰਹ ਵੱਲ ਵੇਖ ਕੇ ਬੋਲੀ," ਪਰਤੁਹਾਨੂੰ ਕੋਈ ਤਕਲੀਫ਼ ?"
ਮੈਨੂੰਭਲਾ ਕੀ ਤਕਲੀਫ਼ ਹੋਣੀ ਸੀ ਤੇ ਇਸ ਗੱਲ 'ਚ ਕਿਸੇ ਨੂੰ ਤਕਲੀਫ਼ ਹੋਵੇ ਵੀ ਕਿਉਂ !