ਪੜਚੋਲ
ਆਪਾਂ ਦੋਵੇਂ ਰੁੱਸ ਬੈਠੇ

ਆਪਾਂ ਦੋਵੇਂ ਰੁੱਸ ਬੈਠੇ/ਗੀਤ-ਸੰਗ੍ਰਹਿ/ਹਰਜਿੰਦਰ ਕੰਗ/ਚੇਤਨਾ ਪ੍ਰਕਾਸ਼ਨ/ਮੁੱਲ: 140/- ਰੁਪਏ
ਹਰਜਿੰਦਰ ਕੰਗ ਪੰਜਾਬੀ ਦਾ ਇੱਕ ਨਾਮਵਰ ਗ਼ਜ਼ਲਗੋ ਤੇ ਉੱਘਾ ਗੀਤਕਾਰ ਹੈ।ਉਸ ਦੇ ਗੀਤਾਂ ਨੂੰ ਪੜ੍ਹਦਿਆਂ ਸੁਣਦਿਆਂ ਇੱਕ ਗੱਲ ਭਲੀ-ਭਾਂਤ ਸਿੱਧ ਹੋ ਜਾਂਦੀ ਹੈ ਕਿ ਇਹਨਾਂ ਵਿੱਚ ਸਰਲਤਾ,ਸੁਹਜ ਸੰਵੇਦਨਾ ਤਿੰਨੇ ਲੱਛਣ ਵਿਦਮਾਨ ਹਨ।ਹਰਜਿੰਦਰ ਮੁੱਖੜੇ ਰਾਹੀਂ ਵਿਸ਼ਿਆਂ ਦੀ ਸਾਂਝ, ਸਰਲ ਤੇ ਭਾਵਪੂਰਤ ਸ਼ਬਦਾਂ ਰਾਹੀਂ ਪੁਆਉਂਦਾ ਹੈ।ਆਮ ਗੀਤਕਾਰਾਂ ਦੇ ਉਲਟ ਉਹ ਅੰਤਰਾ ਘੜਦਾ ਨਹੀਂ ,ਸਿਰਜਦਾ ਹੈ।ਵਿਸ਼ੇ ਨੂੰ ਵਾਕਾਂਸ਼ਾਂ ਤੇ ਅਲੰਕਾਰਾਂ ਰਾਹੀਂ ਅੰਤਰੇ ਵਿੱਚ ਬੁਣਦਾ ਹੈ।ਇਸ ਤਰ੍ਹਾਂ ਉਹ ਗੀਤ ਦੀ ਉਸਾਰੀ ਕਰਦਾ ਹੋਇਆ ਸ਼ਬਦਾਂ,ਵਾਕਾਂਸ਼ਾਂ ,ਅਲੰਕਾਰਾਂ ਦੇ ਬੂਹੇ-ਬਾਰੀਆਂ ਰਾਹੀਂ ਵਿਸ਼ੇ ਦੀ ਅੰਤਰਾਤਮਾ ਵਿੱਚ ਝਾਤ ਪੁਆਉਂਦਾ ਹੈ।ਜੀਵਨ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਅਤੇ ਅਟੱਲ ਸੱਚਾਈਆਂ ਨਾਲ਼ ਵਾਬਸਤਾ ਹੋਣ ਕਰਕੇ ਹਰਜਿੰਦਰ ਦੇ ਗੀਤ ਸਮੇਂ ਵਿੱਚ ਸੁੰਨ ਨਹੀਂ ਹੁੰਦੇ ਸਗੋਂ ਸੋਚ ਦੀ ਤਪਸ਼ ਨਾਲ਼ ਹੋਰ ਪੰਘਰਦੇ ਹਨ।ਉਸਦੇ ਗੀਤ ਸੱਭਿਆਚਾਰ ਦਾ ਨਿਰਮਾਣਹੀ ਨਹੀਂ ਕਰਦੇ ਸਗੋਂ ਉੱਥਾਨ ਵੀ ਕਰਦੇ ਹਨ।ਇਸ ਲਈ ਪੰਜਾਬੀ ਦੀ ਸਾਹਿਤਕ ਵਿਰਾਸਤ ਵਿੱਚ ਲਿਖੇ ਜਾਣ ਦਾ ਰੁਤਬਾ ਰੱਖਦੇਹਨ।
-ਡਾ.ਗੁਰੂਮੇਲ ਸਿੱਧੂ