<< Back

ਵਿਅੰਗ

ਹਿੰਦੀ ਬਲੌਗ ਤੇ ਪੰਜਾਬੀ ਬਲੌਗ

 

ਹਰਦੀਪ ਸੰਧੂ

ਇੱਕ ਦਿਨ ਇੰਟਰਨੈਟ ਦੇ ਬਗੀਚੇ ‘ਚ ਪੰਜਾਬੀ ਬਲੌਗ ਤੇ ਹਿੰਦੀ ਬਲੌਗ ਘੁੰਮਦੇ-ਘੁੰਮਾਉਂਦੇ ਟੱਕਰ ਪਏ। ਇੱਕ ਦੂਜੇ ਨੂੰ ਦੇਖ ਕੇ ਓਹ ਬਾਗੋ-ਬਾਗ ਹੋ ਗਏ।ਹਾਸੇ-ਠੱਠੇ ‘ਚ ਗੱਪੋ-ਗੱਪੀ ਹੁੰਦੇ ਉਹ ਸੁਆਲੋ-ਸੁਆਲੀ ਵੀ ਹੁੰਦੇ ਰਹੇ।ਇਧਰਲੀਆਂ-ਓਧਰਲੀਆਂ ਤੇ ਖੱਟੀਆਂ-ਮਿੱਠੀਆਂ ਮਾਰਦੇ ਮਾਰਦੇ ਤਿੱਖੀਆਂ ‘ਤੇ ਉੱਤਰ ਆਏ।


ਹਿੰਦੀ ਬਲੌਗ– ਬਾਈ ਥੋਨੂੰ ਹੁਣ ਆਵਦੀ ਰਾਏ ਬਦਲਣੀ ਪਊ।

ਪੰਜਾਬੀ ਬਲੌਗ– ਕਿਉਂ ਬਦਲੀਏ ? ਨਾਲ਼ੇ ਕਿਹੜੀ ਰਾਏ ?

ਹਿੰਦੀ ਬਲੌਗ– ਏਹੀ… ਬਈ ਪੰਜਾਬੀ ਬੜੇ ਵੱਡੇ ਦਿਲ ਵਾਲ਼ੇ ਹੁੰਦੇ ਨੇ।

ਪੰਜਾਬੀ ਬਲੌਗ– ਓ ਤਾਂ ਹਾਂ ਈ। ਏਹਦੇ ‘ਚ ਕੀ ਸ਼ੱਕ ਆ ਭਲਾਂ ? ਤੂੰ ਐਂ ਦੱਸ ਬਈ ਕੁਛ ਮੰਗਣ ਆਏਨੂੰ ਖਾਲੀ ਮੁੜਨ ਦਿੱਤਾ ਅੱਜ ਤਾਂਈਂ।

ਹਿੰਦੀ ਬਲੌਗ– ਓਹ ਗੱਲ ਨੀ । ਮੈਂ ਤਾਂ ਇਓਂ ਕਹਿਨਾ ਬਈ ਤੁਸੀਂ ‘ਸ਼ਬਦੀ ਖਰਚਾ’ ਨੀਕਰਦੇ।ਵੱਡੇ ਘਰਾਂ ਦੇ ਮਾਲਕ ਹੋ ਕੇ ਛੋਟੇ ਦਿਲਾਂ ਵਾਲ਼ੇ ਬਣ ਗਏਓਂ।

ਪੰਜਾਬੀ ਬਲੌਗ– ਕਿਹੜਾ ‘ਸ਼ਬਦੀ ਖਰਚਾ’ ?

ਹਿੰਦੀ ਬਲੌਗ– ਕਿਸੇ ਨਾਲ਼ ਆਵਦੇ ਵਿਚਾਰਾਂ ਦੀ ਸਾਂਝ ਪਾਉਣ ਦਾ। ਪਤਾ ਨੀ ਚੰਗੇ ਨੂੰ ਚੰਗਾ ਕਹਿਣ ਤੋਂ ਕਿਉਂ ਹੱਥ ਤੰਗ ਹੈ ਥੋਡਾ। ਤੂੰ ਕਦੇ ਹੋਰਨਾਂ ਹਿੰਦੀ ਬਲਾਗਾਂ ਦੇ ਵਿਹੜੇ ਜਾ ਕੇ ਤਾਂ ਵੇਖ, ਫ਼ਰਕ ਆਪੇ ਪਤਾ ਲੱਗਜੂ।

ਪੰਜਾਬੀ ਬਲੌਗ– ਲੈ ਤੇਰੇ ਭਾਣੇ ਮੈਂ ਕਦੇ ਕਿਤੇ ਗਿਆ ਈ ਨੀ ਹੁਣ ਤਾਂਈਂ।

ਹਿੰਦੀ ਬਲੌਗ– ਮੈਂ ਕਦੋਂ ਮੁੱਕਰਦਾਂ ਏਸ ਗੱਲੋਂ। ਬਈ ਤੂੰ ਹੋਰਨਾਂ ਦੇ ਵਿਹੜੇ ਫੇਰੀ ਨੀਪਾਈ। ਫੇਰੀ ਪਾਉਂਦੇ ਓ, ਝਾਤੀ ਮਾਰਦੇ ਓਂ ਤੇ ਬਿਨ ਆਵਦੀ ਹਾਜ਼ਰੀ ਲੁਆਏ, ਬਿਨਾਂ ਕੁਝਕਹੇ,ਬਿਨਾਂ ਕੋਈ ਸ਼ਬਦ ਖਰਚੇ ਮੁੜ ਆਉਂਦੇ ਓ।

ਪੰਜਾਬੀ ਬਲੌਗ– ਲੈ ਤੇਰਾ ਕਹਾਣਾ ਬਈ ਹਰ ਬਲੌਗ ਦੀ ਹਰ ਲੇਖਣੀ ਬਾਰੇ ਲਿਖਣ ਬਹਿ ਜਾਈਏ। ਜਿਵੇਂਕਿਤੇ ਹੋਰ ਕੋਈ ਕੰਮ ਹੀ ਨੀ ਕੋਈ ਰਹਿ ਗਿਆ ਏਸ ਜੱਗ ‘ਤੇ ਕਰਨ ਨੂੰ।

ਹਿੰਦੀ ਬਲੌਗ– ਬਾਈ ਤੱਤਾ ਕਾਹਨੂੰ ਹੁੰਨੈ ? ਕਾਹਨੂੰ ਚਾਰੇ ਪੈਰ ਚੱਕ-ਚੱਕ ਪੈਨਾਂ ? ਮੈਂਕਦੋਂ ਕਹਿਨਾ ਬਈ ਹਰ ਰਚਨਾ ’ਤੇ ਲਿਖਣ ਬਹਿ ਜਾਓ। ਪਰ ਠੰਢੇ ਦਿਮਾਗ ਨਾਲ਼ ਜੇ ਗਹੁਨਾਲ਼ ਦੇਖੇਂ ਤਾਂ ਪੰਜਾਬੀ ਬਲਾਗਾਂ ਦੀ ਕਿਸੇ ਵੀ ਲਿਖਤ ’ਤੇ ਦੋ-ਚਾਰ ਟਿੱਪਣੀਆਂ ਤੋਂਵੱਧ ਕੁਝ ਨੀ ਲੱਭਦਾ। ਦੂਜੇ ਬੰਨੇ ਹਿੰਦੀ ਬਲਾਗਾਂ ਵਾਲ਼ੇ ਟਿੱਪਣੀਆਂ ਦੀ ‘ਨ੍ਹੇਰੀ ਲਿਆਦਿੰਦੇ ਨੇ। ਪਰ ਕਹਿਣ ਨੂੰ ਜੋ ਮਰਜ਼ੀ ਕਹੀ ਚੱਲੋ, ਹੈ ਤਾਂ ਤੁਸੀਂ ਏਸ

ਮਾਮਲੇ ‘ਚਕੰਜੂਸ- ਮੱਖੀ ਚੂਸ…. ਪੂਰੇ ਸੂਮ ….।

ਪੰਜਾਬੀ ਬਲੌਗ– ਕੀ ਕਿਹਾ…. ਕੰਜੂਸ… ਸੂਮ..? ਪਰ ਮੈਂ ਤਾਂ ਸੁਣਿਆ” ਸਖੀ ਨਾਲ਼ੋਂ ਸੂਮ ਚੰਗਾ ਜਿਹੜਾ ਤੁਰੰਤ ਦੇਵੇ ਜੁਵਾਬ”

ਹਿੰਦੀ ਬਲੌਗ– ਆਹੋ….. ਏਹੋ ਤਾਂ ਮੈਂ ਕਹਿਨਾ ਬਈ ਕੋਈ ਤਾਂ ਜੁਵਾਬ ਦੇਵੋ। ਚੰਗੇ-ਮਾੜੇ ਕੋਈਤਾਂ ਦੋ-ਚਾਰ ਸ਼ਬਦ ਝਰੀਟੋ।ਲੈ ਹੋਰ ਸੁਣ ਲਾ ਸੂਮਾਂ ਬਾਰੇ….. ” ਜ਼ੋਰੂ ਪੁੱਛੇ ਸੂਮਦੀ, ਕਿਉਂ ਕਰੇ ਚਿੱਤ ਘਾਊਂ-ਮਾਊਂ ... ਕੀ ਤੇਰਾ ਕੁਛ ਗੁਆਚ ਗਿਆ ਜਾਂ ਕੁਛ ਦੇਣਾਸਾਓਂ”

ਸੂਮ ਅਗੋਂ ਆਖਦਾ….

” ਨਾ ਕੁਛ ਮੇਰਾ ਗੁਆਚਾ, ਨਾ ਕੁਛ ਦੇਣਾ ਸਾਓਂ ਹੋਰਾਂ ਦਿੰਦੇ ਵੇਖ ਕੇ, ਕਰੇਚਿੱਤ ਘਾਊਂ-ਮਾਂਊਂ “।

ਪੰਜਾਬੀ ਬਲੌਗ- ਬੱਸ ਬਾਈ ਬੱਸ। ਤੂੰ ਤਾਂ ਜਮਾਂ ਈ ਲਾਹ ਕੇ ਰੱਖ ਤੀ । ਤੂੰ ਤਾਂ ਜਾਣਦਾਂਹੀ ਏਂ ਬਈ ਅੱਜਕੱਲ ….

” ਗੁਰੂ ਬਹੁਤੇ ਨੇ, ਚੇਲਾ ਕੋਈ-ਕੋਈ ਆ ਲਿਖਦੇ ਬਹੁਤੇ ਨੇ, ਪਾਠਕ ਕੋਈ-ਕੋਈ ਆ ” ਤੇ ਜਿਹੜੇ ਥੋੜੇ-ਬਹੁਤ ਹਨ ਵੀ, ਓਹ ”ਪੜ੍ਹੇ-ਲਿਖੇ ” ਨਾਲ਼ੋਂ ” ਲਿਖੇ-ਪੂੰਝੇ ”ਜ਼ਿਆਦਾ ਲੱਗਦੇ ਨੇ।

ਹਿੰਦੀ ਬਲੌਗ - ” ਲਿਖੇ - ਪੂੰਝੇ ” ? ਓਹ ਕਿਵੇਂ ?

ਪੰਜਾਬੀ ਬਲੌਗ– ਆਹੋ…ਬਈ ਜੋ ਜਿਥੇ ਪੜ੍ਹਿਆ ਓਥੇ ਹੀ ਛੱਡ ਆਏ । ਦਿਲ-ਦਿਮਾਗ ਦੀ ਫੱਟੀਓਥੇ ਹੀ ਪੋਚ ਦਿੱਤੀ, ਓਥੇ ਪੂੰਝ ਦਿੱਤੀ। ” ਮੈਨੂੰ ਕੀ ” ਦੇ ਅਸੂਲਾਂ ‘ਤੇ ਚੱਲਦੇ ’ਚੱਲ ਛੱਡ ਪਰਾਂ ‘ ਕਹਿ ਬਿਨਾਂ ਕੁਛ ਚੰਗਾ/ਮਾੜਾ ਕਹੇ ਅਗਲੇ ਦੇ ਵਿਹੜਿਓਂ ਮੁੜ ਪੈਂਦੇਨੇ।

ਹਿੰਦੀ ਬਲੌਗ– ਇਹ ਤਾਂ ਬਾਈ ਤੂੰ ਜਾਣਦਾ ਹੀ ਹੋਵੇਂਗਾ ਕਿ ਜੇ ਤੂੰ ਮੈਨੂੰ ‘ਇੱਕ ਰੁਪਈਆ’ਦੇਵੇਂਗਾ ਤਾਂ ਮੈਂ ਤੈਥੋਂ ‘ਰੁਪਈਆ’ ਵੱਧ ਅਮੀਰ ਹੋਜੂੰਗਾ। ਪਰ ਕੀ ਕਦੇ ਤੈਂ ਸੋਚਿਆ ਬਈਜੇ ਤੂੰ ਆਵਦਾ ਕੋਈ ਵਿਚਾਰ ਮੈਨੂੰ ਘੱਲੇਂਗਾ ਤਾਂ ਓਹ ਵਿਚਾਰ ਮੈਨੂੰ ਵੀ ਮਿਲ਼ਜੂਗਾ ਤੇਤੇਰੇ ਕੋਲ਼ੋਂ ਵੀ ਕਿਧਰੇ ਖੁੱਸਣ ਨੀ ਲੱਗਾ।ਤੇਰੇ ਕਿਹਾ ਇੱਕ ਸ਼ਬਦ ਪਿਆਸੇ ਨੂੰ ਮਿਲ਼ੀਓਸ ਬੂੰਦ ਦੀ ਤਰਾਂ ਜੋ ਮਾਰੂਥਲ ‘ਚ ਉਸ ਦੇ ਜੀਓਣ ਦਾ ਸਬੱਬ ਹੋ ਨਿਬੜਦੀ ਹੈ। ਓਸ ‘ਇੱਕਨਿੱਕੇ ਸ਼ਬਦ ਹੁਲਾਰੇ’ ਨਾਲ਼ ਲੇਖਕ ਆਪਣੇ ਤਜ਼ਰਬਿਆਂ ਨੂੰ ਥੋਡੇ ਸਾਹਮਣੇ ਪਰੋਸਣ ਲਈਨਵੇਂ ਸਿਰੇ ਤੋਂ ਵਿਉਂਤਾਂ ਗੁੰਦਣ ਲੱਗ ਜਾਂਦਾ।

ਪੰਜਾਬੀ ਬਲੌਗ– ਸੋਲਾਂ ਆਨੇ ਸੱਚ ਆ ਬਾਈ। ਜਿਵੇਂ ਆਪਾਂ ਦੀਵਾ-ਦੀਵਾ ਬਾਲ਼ੀਏ ਤਾਂ ‘ਦੀਵਾਲ਼ੀ’ ਬਣ ਜਾਂਦੀ ਆ।ਨਿੱਕੀਆਂ-ਨਿੱਕੀਆਂ ਖੁਸ਼ੀਆਂ ‘ਕੱਠੀਆਂ ਕਰੀ ਚੱਲੀਏਤਾਂ ‘ ਖੁਸ਼ਹਾਲੀ’ ਆ ਜਾਂਦੀ ਆ। ਏਸੇ ਤਰਾਂ ਵੱਖੋ-ਵੱਖਰੇ ਵਿਚਾਰਾਂ ਦਾਅੱਖਰ-ਅੱਖਰ ਪਰੋਂਦੇ ਰਹੀਏ ਤਾਂ ‘ਵਿਚਾਰਧਾਰਾ’ ਬਣ ਜਾਵੇਗੀ। ਚੰਗਾਸਾਹਿਤ ਆਪੇ ਰਚਿਆ ਜਾਵੇਗਾ। ਓਹ ਸਾਹਿਤ ਜੋ ਨਵੀਂ ਪੀੜ੍ਹੀ ਨੂੰਆਵਦੇ ਪਿਛੋਕੜ ਨਾਲ਼ ਜੋੜੀ ਰੱਖਦਾ, ਜੋ ਦੂਜਿਆਂ ਦੀ ਦਲੀਲ ਸੁਣ , ਵਿਚਾਰਨਾਸਿਖਾਉਂਦਾ ਅਤੇ ਆਪਣੇ ਪੁਰਖਿਆਂ ਦੇ ਜੀਵਨ ਤੱਤਾਂ ਨੂੰ ਜਾਨਣ, ਘੋਖਣ ਤੇ ਆਵਦੇ ਜੀਵਨ‘ਚ ਢਾਲਣ ਦਾ ਪ੍ਰੇਰਨਾ ਸਰੋਤ ਬਣਦਾ।ਹੁਣ ਥੁੱਕੀਂ ਵੜੇ ਪਕਾ ਕੇ ਕੰਮ ਨੀ ਸਰਨਾ। ਵਿਚਾਰਾਂ ਦੀ ‘ਨ੍ਹੇਰੀ ਨਾ ਸਹੀ, ਮੱਠੀ- ਮੱਠੀ ਹਵਾ ਤਾਂ ਰੁਮਕਣ ਲਾ ਦਿਓ, ਏਨਾ ਹੀ ਬਹੁਤ ਹੈ।ਪੰਜਾਬੀ ਸਾਹਿਤ ਨੂੰਜਿਓਂਦਾ ਰੱਖਣ ਲਈ ਸਾਰੇ ਪੰਜਾਬੀਆਂ ਨੂੰ ਆਵਦੇ-ਆਵਦੇ ਵਿਚਾਰਾਂਦੇ ਸਾਹ ਪੰਜਾਬੀ ਲਿਖਤਾਂ ‘ਚ ਫੂਕਣੇ ਹੀ ਪੈਣੇ ਨੇ। ਜਾਂ ਫਿਰ ਆਵਦੇ ਬਾਰੇਆਪਣੀ ਰਾਏ ਬਦਲ ਲਓ। ਫੈਸਲਾ ਹੁਣ ਤੁਹਾਡੇ ਹੱਥ ਹੈ।