ਮਿੰਨੀ ਕਹਾਣੀ

ਗੁਰਤੇਜ ਫੂਲੇਵਾਲੀਆ
ਵਿਚੋਲਗਿਰੀ ਦੇ ਰੰਗ

ਸੁਰਿੰਦਰ ਦਾ ਫੋਨ ਆਇਆ ਤੇ ਉਸਨੇ ਦੱਸਿਆਕਿ ਲੜਕਾ ਇੰਗਲੈਂਡ ਤੋਂ ਆਇਆ ਹੈ। ਹਫ਼ਤੇਦਾ ਵਿਆਹ ਮੰਗਦੇ ਹਨ। ਕਰਨੈਲ ਨੂੰ ਸੁਣ ਕੇਬਹੁਤ ਖੁਸ਼ੀ ਹੋਈ। ਉਸ ਨੇ ਘਰ ਵਿੱਚ ਤੇਕੁਲਵਿੰਦਰ ਦੇ ਨਾਨਕਿਆਂ ਨਾਲ ਸਲਾਹਕੀਤੀ। ਸਭ ਪਾਸਿਓਂ ਸਹਿਮਤੀ ਮਿਲਣ ‘ਤੇਦੋਵੇਂ ਧਿਰਾਂ ਇਕੱਠੀਆਂ ਹੋ ਗਈਆਂ। ਦੋਵੇਂਧਿਰਾਂ ਨੇ ਇੱਕ-ਦੂਜੇ ਨੂੰ ਪਸੰਦ ਵੀ ਕਰਲਿਆ। ਕਰਨੈਲ ਨੇ ਲੜਕੇ ਵਾਲਿਆਂ ਦੀ ਮੰਗਪੁੱਛੀ ਤਾਂ ਵਿਚੋਲੇ ਨੇ ”ਕੋਈ ਮੰਗ ਨਹੀਂ”ਸਪੱਸ਼ਟ ਆਖ ਦਿਤਾ। ਕਰਨੈਲ ਦੇ ਘਰਵਾਲੀ ਨੇ ਜ਼ੋਰ ਦੇ ਕੇ ਕਿਹਾ¸ਇੱਕ ਵਾਰ ਫਿਰਪੁਛ ਲਵੋ। ਫਿਰ ਬਾਅਦ ‘ਚ ਨਾ ਕਿਤੇ ਕੋਈਮੰਗ ਨਿਕਲ਼ ਆਵੇ ਪਰਵਿਚੋਲਾ ਪੂਰੀ ਗਾਰੰਟੀ ਲੈਂਦਾ ਰਿਹਾ। ਵਿਆਹ‘ਚਦਸ ਦਿਨ ਰਹਿ ਗਏਤਾਂ ਵਿਚੋਲਾ ਘਰ ਆਇਆ। ਦਾਜ ਦੀ ਗੱਲਉਤੇ ਵਾਰ-ਵਾਰ ਜ਼ੋਰ ਦੇਣ ‘ਤੇ ਵਿਚੋਲੇ ਨੇਦੱਸਿਆ ਕਿ ਮੁੰਡੇ ਵਾਲਿਆਂ ਨੇ ਕਿਹਾ ਹੈਕਿ ਸਾਡੀ ਬਰਾਤ ਦੀ ਸੇਵਾ-ਪਾਣੀ ਚੰਗੀ ਤਰ੍ਹਾਂ ਕਰ ਦਿਓ, ਸਾਨੂੰ ਦਾਜ-ਦਹੇਜ ਕੁਝ ਨਹੀਂ ਚਾਹੀਦਾ। ਬਸ ਮਿਲ਼ਣੀਆਂ-ਮੁਲ਼ਣੀਆਂ ਜ਼ਰਾ ਠੀਕ ਢੰਗ ਨਾਲ ਹੋ ਜਾਣ।ਬਾਕੀ ਸਭ ਠੀਕ-ਠਾਕ ਹੈ।
”ਕੰਬਲਾਂ ਨਾਲ਼ ਕਰਨੀਆਂ ਨਾ?ਆਹ ਦੇਖੋ,ਕੰਬਲ ਲਿਆ ਰਖੇ ਹਨ ਟੌਪ ਦੇ।” ਕਰਨੈਲਨੇ ਕੰਬਲਾਂ ਵਾਲਾ ਅਟੈਚੀ ਮਾਣ ਨਾਲ ਮੂਹਰੇਲਿਆ ਕੇ ਰਖਦਿਆਂ ਆਖਿਆ।....


ਕਹਾਣੀ

ਰੁਪਿੰਦਰ ਢਿੱਲੋਂ
ਭਰਿੰਡ

ਚਾਨਣੀ ਰਾਤ ਆਈਅਤੇ ਚੰਨ ਨੇ ਅਪਣੇ ਮੁੱਖੜੇ ਅੱਗੋਂ ਘੁੰਡ ਲਾਹ ਦਿੱਤਾ। ਚਾਨਣੀ ਨੇ ਸਾਰੇ ਸ਼ਿਕਾਰ, ਅਵਾਰਾ ਜੰਤੂਆਂਨੂੰ ਹਨੇਰੇ ਵਿੱਚੋਂ ਉਘਾੜ ਦਿੱਤਾ। ਰਾਤ ਦੇ ਪ੍ਰੇਮ ਪਿਆਸੇ, ਰੰਡੀਬਾਜ਼ ਅਤੇ ਅਮਲੀ ਹੁਣ ਹਨੇਰੇਵਿੱਚ ਲੁਕ ਨਹੀਂ ਸਕਦੇ ਸੀ। ਸਭ ਕੁਝ ਦਿੱਸਦਾ ਸੀ। ਚੰਦ ਨੇ ਜੋ ਓਹਲੇ ਸੀ ਸਾਹਮਣੇ ਕਰ ਦਿੱਤਾ।ਇਸਚਾਨਣੀ ਰਾਤ ਵਿੱਚ ਹੀਰਾ ਰੁਲਿਆ ਭੁਲਿਆ ਤੁਰਦਾ ਫਿਰਦਾ ਸੀ। ਹੀਰਾ ਚਾਨਣ ਵਿੱਚ ਦੇਖਣ ਵਾਲਿਆਂ ਨੂੰਤੁਰਦਾ ਫਿਰਦਾ ਲਾਸ਼ ਵਾਂਗ ਜਾਪਦਾ ਹੋਵੇਗਾ। ਲੋਇਣ ਬੇਜਾਨ ਸਨ; ਸਰੀਰ ਵਿੱਚੋਂ ਜਾਨ ਚਲੀ ਗਈ ਸੀ।ਸਾਰਾ ਦਿਨ ਅਫ਼ੀਮ ਖਾ ਖਾ ਕੇ ਇਸ ਖਸਤੇ ਹਾਲਤ ਵਿੱਚ ਪਹੁੰਚ ਗਿਆ ਸੀ।
ਹੀਰਾ ਸਾਰਾ ਦਿਨਸੜਕ ਦੇ ਪਾਸੇ ਬਹਿਕੇ ਆਪਣੋ ਆਪ ਨੂੰ ਨਸ਼ਾ ਚੜ੍ਹਾਉਂਦਾ ਸੀ। ਇੱਦਾਂ ਗੁੰਮ ਸੁੰਮ ਰਹਿੰਦਾ ਸੀ। ਪਤਾ ਨਹੀਂ ਜੀਣ ਦੀ ਆਸ ਨੇ ਹੀਰੇ ਨੂੰ ਛੱਡ ਦਿੱਤਾ ਜਾਂ ਆਸ ਨੇ ਹੀਰੇ ਨੂੰ। ਉਹਦਾ ਸਾਥ ਲਫੰਗੇ ਪਨਦੀ ਜ਼ਿੰਦਗੀ ਨੇ। ਅਪਣੇ ਆਪ ਤੋਂ ਦੂਰ ਹੋ ਗਿਆ, ਨਾਲੇ ਟੱਬਰ ਤੋਂ।
ਹੀਰੇ ਦੇਮਾਂ-ਪਿਉ ਨੇ ਬਹੁਤ ਕੋਸ਼ਿਸ਼ ਕੀਤੀ ਸੀ ਉਸਨੂੰ ਚੁੰਗੇ ਰਾਹ ਰੱਖਣ ਦੀ। ਪਰ ਕੀ ਕਰੇ? ਜ਼ਮੀਨ ਚਾਰਭਰਾਵਾਂ ਵਿੱਚ ਵੰਡੀ, ਫਿਰ ਹਰੇਕ ਦੇ ਨਿਆਣਿਆਂ ਨੂੰ ਹਿੱਸੇ ਮਿਲੇ। ਹੀਰੇ ਲਈ ਕੁਝ ਬੱਚਿਆ ਨਹੀਂ; ਨਾਲੇ ਜੋ ਸੀਗਾ, ਮਸਤੀਆਂ ਵਿੱਚ, ਮਿਤਰਾਂ ਨਾਲ ਆਨੰਦ ਕਰਦੇ ਨੇ ਖਰਚ ਦਿੱਤਾ। ਬਾਹਰਲਿਆਂ ਨੇ ਘਰ ਦਾਕੰਮ ਕੀਤਾ ਤੇ ਹੀਰੇ ਨੇ ਅਰਾਮ ਕੀਤਾ। ਫਿਰ ਜੋ ਖਰਚ ਵੱਧੇ ਤੇ ਪਿਉ ਨੇ ਕਰਜ਼ ਚੱਕਿਆ, ਪਰ ਲਾਹ ਨਹੀਂਸਕਿਆ। ਹਾਰਕੇ ਮਜਬੂਰੀ ਵਿੱਚ ਉਸਨੂੰ ਇੱਕ ਹੀ ਰਾਹ ਦਿੱਸਿਆ: ਆਤਮਹੱਤਿਆ ਕਰ ਲਈ। ਉਸ ਤੋਂ ਬਾਅਦਸਾਰਾ ਕਾਰੋਬਾਰ ਹੀਰ ਦੇ ਹੱਥਾਂ ਵਿੱਚ ਰਹਿ ਗਿਆ। ਪਰ ਹੀਰੇ ਨੇ ਤਾਂ ਫਾਹਾ ਵੱਢ ਦਿੱਤਾ। ਮਾਂ ਭੈਣਰਹਿ ਗਏ, ਪਰ ਹੀਰੇ ਦੇ ਸਹਾਰੇ ਤੋਂ ਬਿੰਨਾ ਕੀ ਕਰ ਸਕਦੇ ਸੀ? ਨੌਕਰੀ ਨਹੀਂ ਮਿਲੀ, ਨਾ ਹੀ ਪਰਦੇਸਜਾਣ ਲਈ ਪੈਸੇ ਸੀ। ਸੋ ਗਲਤ ਰਾਹ ਪੈ ਗਿਆ। ...